Share on Facebook

Main News Page

ਨਿਊਜ਼ੀਲੈਂਡ 'ਚ ਮਰਦੇ ਬੱਚੇ ਨੂੰ ਬਚਾਉਣ ਵਾਲੇ ਨੂੰ ਹਰਮਨ ਸਿੰਘ ਦੇ ਇਕ ਹੋਰ ਕੰਮ ਨੇ ਮੋਹਿਆ ਸਾਰਿਆਂ ਦਾ ਮਨ

ਆਕਲੈਂਡ— ਨਿਊਜ਼ੀਲੈਂਡ ਵਿਚ ਇਕ ਸੜਕ ਹਾਦਸੇ ਵਿਚ ਖੂਨ ਨਾਲ ਲਥਪਥ ਪਏ ਬੱਚੇ ਨੂੰ ਬਚਾਉਣ ਲਈ ਆਪਣੀ ਪਗੜੀ ਲਾਹੁਣ ਵਾਲੇ ਹਰਮਨ ਸਿੰਘ ਦੀਆਂ ਤਾਰੀਫਾਂ ਦੇ ਪੁੱਲ੍ਹ ਹਰ ਪਾਸੇ ਬੰਨ੍ਹੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਇੱਕੋ ਨਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਉਹ ਹੈ ਹਰਮਨ ਸਿੰਘ ਦਾ।

ਇਸ ਦੌਰਾਨ ਹਰਮਨ ਸਿੰਘ ਦੇ ਇਕ ਹੋਰ ਕੰਮ ਨੇ ਲੋਕਾਂ ਦਾ ਮਨ ਮੋਹ ਲਿਆ ਤੇ ਉਨ੍ਹਾਂ ਨੇ ਦੱਸ ਦਿੱਤਾ ਕਿ ਪੰਜਾਬੀਆਂ ਨੂੰ ਪੂਰੀ ਦੁਨੀਆ ਵਿਚ ਸਭ ਤੋਂ ਮਿਲਣਸਾਰ ਕਿਉਂ ਮੰਨਿਆ ਜਾਂਦਾ ਹੈ। ਹਰਮਨ ਨੇ ਨਾ ਸਿਰਫ ਦੇਈਜੋਨ ਨਾਂ ਦੇ ਇਸ ਬੱਚੇ ਨੂੰ ਬਚਾਇਆ ਸਗੋਂ ਬਾਅਦ ਵਿਚ ਉਹ ਹਸਪਤਾਲ ਵਿਚ ਵੀ ਉਸ ਨੂੰ ਮਿਲਣ ਲਈ ਗਿਆ। ਹਰਮਨ ਮੰਗਲਵਾਰ ਨੂੰ ਯਾਨੀ ਅੱਜ ਫੁੱਲਾਂ ਦਾ ਗੁਲਦਸਤਾ ਲੈ ਕੇ ਜ਼ਖਮੀ ਹੋਏ ਬੱਚੇ ਤੇ ਉਸ ਦੇ ਪਰਿਵਾਰ ਨੂੰ ਮਿਲਣ ਲਈ ਹਸਪਤਾਲ ਪਹੁੰਚ ਗਿਆ। ਹਰਮਨ ਨੂੰ ਦੇਖ ਕੇ ਬੱਚਾ ਤਾਂ ਖੁਸ਼ ਹੋ ਹੀ ਗਿਆ ਤੇ ਉਸ ਨੇ ਹਰਮਨ ਨੂੰ ਕਿਹਾ 'ਥੈਂਕ ਯੂ ਮਿਸਟਰ ਸਿੰਘ' ਤੇ ਬੱਚੇ ਦੇ ਮਾਤਾ-ਪਿਤਾ ਨੇ ਹਰਮਨ ਨੂੰ ਗਲੇ ਨਾਲ ਲਗਾ ਕੇ ਉਸ ਨਾਲ ਅਪਣੱਤ ਦੀ ਸਾਂਝ ਪਾ ਲਈ।

ਹਰਮਨ ਨੇ ਕਿਹਾ ਕਿ ਦੇਈਜੋਨ ਇਕ ਫਾਈਟਰ ਹੈ, ਉਹ ਇਕ ਬਹਾਦਰ ਬੱਚਾ ਹੈ, ਜਿਸ ਨੇ ਆਪਣੇ ਇੰਨੇਂ ਖਤਰਨਾਕ ਹਾਦਸੇ ਤੋਂ ਬਾਅਦ ਆਪਣੀ ਜ਼ਿੰਦਗੀ ਲਈ ਸੰਘਰਸ਼ ਜਾਰੀ ਰੱਖਿਆ, ਜਿਸ ਕਾਰਨ ਉਸ ਨੂੰ ਬਚਾਇਆ ਜਾ ਸਕਿਆ।

ਨੈਸ਼ਨਲ ਸਿੱਖ ਕਮਿਊਨਿਟੀ ਨੇ ਵੀ ਹਰਮਨ ਦੇ ਇਸ ਕੰਮ ਲਈ ਉਸ ਨੂੰ ਸਨਮਾਨਤ ਕੀਤਾ, ਪਰ ਹਰਮਨ ਨਿਮਰਤਾ ਨਾਲ ਆਖ ਦਿੰਦਾ ਹੈ ਕਿ ਉਸ ਨੇ ਕੁਝ ਵੀ ਖਾਸ ਨਹੀਂ ਕੀਤਾ, ਸਗੋਂ ਉਸ ਨੇ ਉਹੀ ਕੀਤਾ, ਜੋ ਕਿਸੇ ਵੀ ਵਿਅਕਤੀ ਨੂੰ ਮੌਕੇ 'ਤੇ ਕਰਨਾ ਚਾਹੀਦਾ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top