Share on Facebook

Main News Page

 ਜਿਹਨੇ ਵਾਹਿਗੁਰੂ ਨਾਲ ਸਾਂਝ ਪਾਉਣੀ, ਉਹ ਬਾਣੀ ਵਿੱਚ ਸ਼ਬਦ ਨੂੰ ਵੀਚਾਰ ਵੀਚਾਰ ਕਿ ਖੋਜੇ; ਬਾਣੀ ਦੇ ਗੁਣਾਂ ਨੂੰ ਅਪਣਾਵੇ, ਬਸ ਹੋਰ ਕੋਈ ਵਿਖਾਵਾ ਨਹੀਂ
-: ਨਵਜੋਤ ਸਿੰਘ

ਪਿਆਰੇ ਪਾਠਕ ਜਨੋ

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਮੈਂ ਗੁਰਦੁਆਰਾ ਸਾਹਿਬ ਕਥਾ ਲਈ ਗਿਆ, ਅਚਾਨਕ ਹੁਕਮ ਆਇਆ ਕਿ ਮੂਰਤੀ ਪੂਜਾ ਸਿਧਾਂਤ ਨੂੰ ਸੰਗਤ ਸਾਹਮਣੇ ਪੇਸ਼ ਕੀਤਾ ਜਾਏ। ਮੂਰਤੀ ਪੂਜਾ ਕੀ ਹੈ? ਜਾਂ ਆਰਤੀ ਕੀ ਹੈ?

ਸੋਚੋ ਨਾ। ਨਾ ਹੈਰਾਨ ਹੋਵੋ। ਕਿਉਂਕਿ ਇਹ ਸਭ ਮਾਇਆ ਜਾਲ ਭਾਰਤ ਦੇ ਸਰਵਸ਼ਰੇਸਟ ਆਗੂ ਮਹਾਬਲੀ, ਮਹਾਨ ਆਗੂ, ਪੂਜਨੀਕ ਬ੍ਰਾਹਮਣ ਦਾ ਫੈਲਾਇਆ ਹੋਇਆ ਹੈ। ਵੱਡੇ ਵੱਡੇ ਧਾਰਮਿਕ ਸਥਾਨਾਂ ਅਤੇ ਤੀਰਥ ਸਥਾਨਾਂ ਤੇ ਘੁੱਮਦੀਆਂ ਦੀਵਿਆਂ ਦੀਆਂ ਥਾਲਾਂ, ਰੰਗ ਬਿਰੰਗੇ ਫੁੱਲਾਂ ਦੀ ਸੋਨੇ ਦੀਆਂ ਮੂਰਤੀਆਂ ਦੇ ਉਪਰ ਬਰਖਾ ਅਤੇ ਦੁੱਧ ਦੇ ਨਾਲ ਉਹਨਾਂ ਧਾਰਮਿਕ ਸਥਾਨਾਂ ਅਤੇ ਮੂਰਤੀਆਂ ਨੂੰ ਇਸ਼ਨਾਨ ਕਰਾਉਂਦਿਆਂ ਤੱਕ ਕੇ ਭਾਤਰੀ ਸਮਾਜ ਦਾ ਇੱਕ ਆਮ ਇਨਸਾਨ ਸੋਚਣ ਤੇ ਮਜਬੂਰ ਹੋ ਜਾਂਦਾ। ਉਹਦੀਆਂ ਅੱਖਾਂ ਇਹ ਆਲੋਕਿਕ ਪਖੰਡ ਦਾ ਫਰਜੀ ਨਜਾਰਾ ਵੇਖ ਕੇ ਫੱਟੀਆਂ ਦੀ ਫੱਟੀਆਂ ਰਹਿ ਜਾਂਦੀਆਂ ਤੇ ਉਹ ਵੀ ਧਰਮ, ਰਬ ਦੇ ਨਾਮ ਤੇ ਘਰ ਆ ਕੇ ਆਪਣੇ ਈਸ਼ਟ ਜਾਂ ਕਾਲਪਨਿਕ ਦੇਵੀ ਦੇਵਤੇ ਅੱਗੇ ਲੱਗ ਜਾਂਦਾ ਨੱਕ ਰਗੜਨ। ਭਲਾ ਦਸੋ ਹੈ ਕੋਈ ਗਿਆਨ ਵਾਲੀ ਗੱਲ? ਹੈ ਨਾ ਸਮੇਂ ਦੀ ਬਰਬਾਦੀ? ਹੈ ਨਾ ਧਨ ਦੀ ਬਰਬਾਦੀ? ਮੂਰਤੀ ਤਾਂ ਪੱਥਰ ਹੈ...

ਭਗਤ ਨਾਮਦੇਵ ਜੀ ਨੂੰ ਜਦੋਂ ਬ੍ਰਾਹਮਣਾਂ ਦੇ ਟੋਲੇ ਨੇ ਛੀਂਬਾ ਹੋਣ ਕਰਕੇ ਮੰਦਰ ਦੀਆਂ ਪਉੜੀਆਂ ਤੋਂ ਥੱਲੇ ਉਤਾਰ ਦਿੱਤਾ ਤਾਂ ਨਾਮਦੇਵ ਨੇ ਹਿੱਕ ਥਾਪੜ ਕੇ ਇਹ ਗੱਲ ਆਖੀ ਮੈਨੂੰ ਸ਼ੌਂਕ ਨਹੀਂ ਬ੍ਰਾਹਮਣੋਂ ਤੁਹਾਡੀ ਇਸ ਮੰਦਰ ਰੂਪੀ ਦੁਕਾਨ ਵਿੱਚ ਆ ਕੇ ਨੱਕ ਰਗੜਨ ਦਾ। ਸਗੋਂ ਮੈਂ ਤਾਂ ਦੁਨੀਆਂ ਦੇ ਲੋਕਾਂ ਨੂੰ ਦੱਸਣ ਆਇਆਂ ਕਿ ਆਹ ਮੰਦਰ ਚ ਰਖੀਆਂ ਮੂਰਤੀਆਂ ਜਿਹਨੂੰ ਬ੍ਰਾਹਮਣ ਕਿਸੇ ਨੂੰ ਵਿਸ਼ਨੂੰ, ਕਿਸੇ ਨੂੰ ਹਨੂੰਮਾਨ, ਕਿਸੇ ਨੂੰ ਸ਼ਿਵਜੀ, ਕਿਸੇ ਨੂੰ ਕਾਲੀ ਮਾਤਾ, ਕਿਸੇ ਨੂੰ ਦੁਰਗਾ ਮਾਤਾ ਬਣਾ-ਬਣਾ ਪੇਸ਼ ਕਰਦਾ ਇਹ ਰੱਬ ਰੂਬ ਕੋਈ ਨਹੀਂ ਬਲਕਿ ਪੱਥਰ ਦੇ ਟੁਕੜੇ ਨੇ! ਪੱਥਰ ਦੇ! ਇਹ ਓਹੀ ਪੱਥਰ ਆ ਜਿਹੜਾ ਮੰਦਰ ਦੀ ਪਉੜੀਆਂ ਤੇ ਲਗਾ। ਪਰ ਵੇਖ ਲੋ ਕਿੰਨੀ ਚਾਲਾਕੀ ਨਾਲ ਪੰਡਤ ਤੁਹਾਡਾ ਨੱਕ ਪਥਰ ਤੇ ਲੈ ਕੇ ਰਗੜਾ ਗਿਆ। ਤੇ ਤੁਸੀ ਰਹੇ ਨਾ ਭੇਡਾਂ ਦੇ ਭੇਡਾਂ? ? ? ?

ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰੁ ਧਰੀਐ ਪਾਉ॥

ਜੇ ਪਥਰ ਦੀ ਮੂਰਤੀ ਸਚੀ ਹੂੰਦੀ ਤਾਂ ਸਭ ਤੋਂ ਪਹਿਲੋਂ ਉਹਨੂੰ ਖਾਂਦੀ ਜਿਹਨੇ ਦੇਵਤੇ ਦੀ ਮੂਰਤ ਤੇ ਪੈਰ ਰਖ ਕੇ ਉਹਨੂੰ ਘੜਿਆ। ਪਰ ਹੈ ਨਾ ਪੰਡੀਆ ਕਿੰਨਾ ਚਲਾਕ। ਦੇਸ਼ ਦੀ ਜਨਤਾ ਨੂੰ ਮੂਰਖ ਬਣਾਉਣਾ ਤਾਂ ਉਹਦੀ ਚੀਚੀ ਦਾ ਕੰਮ ਹੈ। ਜੇ ਕੋਈ ਬੰਦਾ ਵਿਰੋਧ ਕਰਦਾ ਹੈ ਮੂਰਤੀ ਪੂਜਾ ਦਾ। ਜੇ ਕੋਈ ਕਹਿੰਦਾ ਕਿ ਇਹ ਦੇਵੀ ਦੇਵਤਿਆਂ ਦੀਆਂ ਮੂਰਤਾਂ ਨਹੀਂ ਪੰਡੀਏ ਦੇ ਖਿਡਾਉਣੇ ਨੇ ਤਾਂ ਬੜੀ ਬੇਸ਼ਰਮੀ ਨਾਲ ਪੰਡੀਆ ਕਹਿੰਦਾ ਕਿ “ਮਾਨੋ ਤੋ ਸ਼ੰਕਰ ਹੈ ਨਾ ਮਾਨੋ ਤੋ ਕੰਕਰ ਹੈ।” ਪਰ ਦੁਨੀਆ ਦੇ ਲੋਕੋ ਇੱਕ ਵਿਦਵਾਨ ਦੀ ਇਹ ਹੇਠ ਲਿਖੀਆਂ ਪੰਕਤੀਆਂ ਬਹੁਤ ਧਿਆਨ ਮੰਗਦੀਆਂ ਨੇ ਕਿ

ਵਾਹ ਪੱਥਰੋ, ਕਿਆ ਖੂਬ ਤੱਰਕੀ ਕੀ ਹੈ
ਤਰਾਸ਼ੇ ਨਾ ਥੇ ਤੋ ਪਥਰ ਥੇ
ਤਰਾਸ਼ੇ ਗਏ ਤੋ ਖਦਾ ਬਨ ਗਏ॥


ਇਹ ਗੱਲਾਂ ਅਕਸਰ ਸਾਡੇ ਹਿੰਦੂ ਭਰਾਵਾਂ ਨੂੰ ਚੁੱਭ ਜਾਂਦੀਆਂ ਨੇ ਤੇ ਅਕਸਰ ਉਹ ਮੈਂਨੂੰ ਇਹ ਸੁਆਲ ਕਰਦੇ ਜਾਂ ਮੇਰੀ ਕਥਾ ਬੰਦ ਕਰਵਾਉਣ ਦੀ ਪੂਰੀ ਕੋਸ਼ਿਸ ਕਰਦੇ। ਪਰ ਹਮੇਸ਼ਾ ਦੀ ਆਦਤ ਦੀ ਤਰਾਂ ਮੈਂ ਵੀ ਚੁੱਪ ਨਾ ਬੈਠਦਾ ਤੇ ਕੋਈ ਨਾ ਕੋਈ ਆਫਤ ਆਪਣੇ ਵੀਰਾਂ ਲਈ ਖੜੀ ਰਖਦਾ ਕਿ ਭਾਈ ਵੇਖੋ ਹਿੰਦੂ ਮਤ ਦਾ ਹੀ ਇੱਕ ਫਿਰਕਾ ਹੈ ਆਰੀਆ ਸਮਾਜ। ਇਹ ਇੱਕ ਅਲਗ ਵਿਸ਼ਾ ਹੈ ਕਿ ਆਰੀਆ ਲੋਕ ਆਪਣੇ ਆਪ ਨੂੰ ਹਿੰਦੂ ਨਹੀਂ ਅਖਵਾਉਂਦੇ। ਆਰੀਆ ਅਖਵਾਉਂਦੇ ਹਨ। ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਹਿੰਦੂ ਲਫਜ਼ ਮੁਗਲ ਹਮਲਾਵਰਾਂ ਦੁਆਰਾ ਦਿਤਾ ਗਿਆ ਹੈ। ਜਿਸ ਦਾ ਫਾਰਸੀ ਅਰਥ ਹੈ ਚੋਰ, ਗੁਲਾਮ, ਕਾਲਾ ਆਦਿ। ਆਰੀਆ ਸਮਾਜ ਨੂੰ ਪ੍ਰਚਾਰਣ ਤੇ ਪ੍ਰਸਾਰਣ ਵਾਲੇ ਸਵਾਮੀ ਦਯਾਨੰਦ ਨਾਲ ਵੀ ਇੱਕ ਘਟਨਾ ਜੁੜੀ ਹੈ। “ਕਿ ਬਚਪਨ ਦਾ ਮੂਲ ਸ਼ੰਕਰ ਆਪਣੇ ਪਿਤਾ ਅੰਬਾ ਸ਼ੰਕਰ ਨਾਲ ਜਦੋਂ ਪਿੰਡ ਦੇ ਜਗਰਾਤੇ ਵਿੱਚ ਗਿਆ ਤਾਂ ਉਥੇ ਉਹਨੇ ਵੇਖਿਆ ਕਿ ਸ਼ਿਵਜੀ ਦੀ ਮੂਰਤੀ ਲਾਗੇ ਕੁੱਝ ਚੂਹੇ ਪ੍ਰਸ਼ਾਦਿ ਚੁੱਕ ਕੇ ਭੱਜ ਰਹੇ ਹਨ। ਤਾਂ ਮੂਲ ਸ਼ੰਕਰ ਦੇ ਮਨ ਵਿੱਚ ਇਹ ਗੱਲ ਪੱਕ ਗਈ ਕਿ ਜਿਹੜੀ ਮੂਰਤੀ ਆਪਣਾ ਪ੍ਰਸਾਦ ਨਹੀਂ ਬਚਾ ਪਾ ਰਹੀ, ਉਹ ਸਾਡੀ ਰਖਿਆ ਕਿਵੇਂ ਕਰੇਗੀ। ਇਥੋਂ ਸੁਰੂ ਹੁੰਦਾ ਦਯਾਨੰਦ ਸਰਸਵਤੀ ਦਾ ਸਫਰ। ਮਨ ਵਿੱਚ ਨਫਰਤ ਪੈਦਾ ਹੋ ਜਾਂਦੀ ਮੂਰਤੀ ਪੂਜਾ ਖਿਲਾਫ। ਸੋ ਹਿੰਦੂ ਭਰਾਵਾਂ ਨੂੰ ਵੀ ਬੇਨਤੀ ਹੈ ਜੇ ਗੁਰਮਤਿ ਹਜ਼ਮ ਕਰਨ ਦਾ ਹਾਜ਼ਮਾ ਨਹੀਂ ਨਾ ਤਾਂ ਸਵਾਮੀ ਦਯਾਨੰਦ ਦਾ ਕੀਤਾ ਸ਼ਾਸ਼ਤ੍ਰਾਥ ਪੜੋ ਜਾ ਸੁਣੋ। ਐਵੇਂ ਗੁਰਮਤਿ ਦੇ ਰਾਹ ਵਿੱਚ ਰੋੜੇ ਨਾ ਅਟਕਾਓ। ਇਥੋਂ ਤੱਕ ਮੂਰਤੀ ਪੂਜਾ ਦਾ ਵਿਰੋਧ ਕੀਤਾ ਦਯਾਨੰਦ ਨੇ ਜਦੋ ਇੱਕ ਫੋਟੋਗਰਾਫਰ ਉਹਦੀ ਤਸਵੀਰ ਖਿੱਚਣ ਲਗਾ ਤਾਂ ਦਯਾਨੰਦ ਨੇ ਸਾਫ ਮਨਾ ਕਰਤਾ। ਫੋਟੋਗਰਾਫਰ ਦੇ ਪੁੱਛਣ ਤੇ ਜੋ ਜੁਆਬ ਦਯਾਨੰਦ ਨੇ ਦਿਤਾ ਮੁਆਫੀ ਚਾਹੂੰਨਾ ਸਿੱਖ ਵੀਰੋ! ਸੱਚਾਈ ਆ ਲਿਖ ਰਿਹਾਂ। ਉਹ ਕਹਿੰਦਾ ਫੋਟੋਗਰਾਫਰ ਨੂੰ ਕਿ ਮੈ ਤਾਂ ਮਨਾ ਕੀਤਾ ਕਿ ਮੈਨੂੰ ਡਰ ਹੈ ਕਿ ਲੋਗ ਮੇਰੀ ਫੋਟੋ ਦੀ ਪੂਜਾ ਨਾ ਕਰਨ ਲਗ ਪੈਣ।

ਇਹ ਤਾਂ ਕਹਾਣੀ ਕਿ ਪਾਸੜ ਹੋ ਗਈ!

ਹੁਣ ਕਰਦੇ ਹਾਂ ਨਾਨਕ ਜੀ ਦੇ ਉਸ ਨਿਰਮਲ ਪੰਥ ਦੇ ਬਾਗ ਦੀਆਂ ਜਿਸਨੂੰ ਗੁਰੁ ਸਾਹਿਬਾਨ ਨੇ ਆਪ ਸੱਚ ਦਾ ਪਾਣੀ ਦੇ ਦੇ ਕੇ ਪਾਲਿਆ ਸੀ। ਜਿਹਨੂੰ ਗਿਆਨ ਗੁਰੁ ਦੇ ਲੜ ਲਾਇਆ ਸੀ। ਸਿੱਖ ਰੋਜ ਪੜਦਾ ਗੁਰਬਾਣੀ ਅੰਦਰ ਕਿ ਥਾਪਿਆ ਨਾ ਜਾਇ ਕੀਤਾ ਨਾ ਹੋਇ ਵਾਹਿਗੁਰੂ ਜੀ ਨੂੰ ਨਾ ਤਾਂ ਥਪਿਆ ਭਾਵ ਮੂਰਤੀ ਬਣਾਈ ਜਾ ਸਕਦੀ ਹੈ ਨਾ ਹੀ ਪੈਦਾ ਕੀਤਾ ਜਾ ਸਕਦਾ ਹੈ। ਉਹ ਆਪਣੇ ਆਪ ਤੋਂ ਬਣਿਆ ਮਾਇਆ ਦੀ ਕਾਲਖ ਤੋਂ ਰਹਿਤ ਹੈ। ਪਰ ਵੇਖੋ ਨਾ ਜਿਸਦੀ ਮੱਤ ਹੀ ਗੋਡਿਆਂ ਵਿੱਚ ਹੋਵੇ ਉਹਨੂੰ ਸਮਝਾਂਉਣ ਦਾ ਕਿ ਫਾਇਦਾ। ਇਹਨਾਂ ਤਾਂ ਗੁਰੁ ਨਾਨਕ ਸਾਹਿਬ ਜੀ ਦੇ ਬੁੱਲਾਂ ਤੇ ਹੀ ਤਾਲਾ ਲਾ ਤਾ ਉਹਨਾਂ ਦੀਆਂ ਕਾਲਪਨਿਕ ਤਸਵੀਰਾਂ ਬਣਾ ਕੇ। ਗੁਰੁ ਬਾਬੇ ਦੀ ਫੋਟੋਆਂ ਦੀ ਪੂਜਾ ਕਰਵਾਤੀ। ਅਖੇ ਅਖੌਤੀ ਨਾਨਕਸਰੀਏ ਇਹਨਾਂ ਨੂੰ ਫੋਟੋਆਂ ਨਾ ਕਹੋ ਇਹ ਤਾਂ ਸਰੂਪ ਨੇ ਗੁਰੁ ਨਾਨਕ ਸਾਹਿਬ ਦੇ। ਗੁਰੁ ਗ੍ਰੰਥ ਸਾਹਿਬ ਜੀ ਨੂੰ ਮੂਰਤੀਆਂ ਵਾਗੂੰ ਭੋਗ ਲਵਾਉਣੇ ਤੇ ਦਰਸ਼ਨ ਕਰਵਾਉਣੇ। ਇਹ ਤਾਂ ਬ੍ਰਾਹਮਣ ਦੀ ਧੋਤੀ ਬੋਦੀ ਤੋਂ ਵੀ ਗਾਂਹ ਲੰਘ ਗਏ ਗੱਪਾਂ ਮਾਰਨ 'ਕਹਿੰਦੇ ਗੁਰੁ ਸਾਹਿਬ ਨੂੰ ਇਸ਼ਨਾਨ ਵੀ ਕਰਾਉਣਾ। ਬਾਬੇ ਦੀ ਫੋਟੋ ਨਾਲ ਦਾਤਨ ਤੇ ਗੜਵਾ ਪਾਣੀ ਦਾ ਵੀ ਰਖਣਾ। ਚਿੱਟੇ ਚੋਲੇ ਪਾ ਸਿੱਖ ਨੌਜੁਆਨੀ ਦੀ ਅਣਖ ਹੀ ਮੁੱਕਾ ਤੀ ਸਿੱਖ ਨੋਜੁਆਨਾਂ ਦੀ। ਜੇ ਤਾਂ ਹੋ ਬਾਬੇ ਨਾਨਕ ਦੇ ਅਸਲੀ ਵਾਰਿਸ ਤਾਂ ਵੀਰੋ ਬੇਨਤੀ ਆ ਤੁਹਾਡੇ ਚਰਨਾਂ ਵਿੱਚ ਕਿ ਨਾਨਕ ਜੀ ਦੇ ਨਾਮ ਤੇ ਖੁੱਲੀ ਇਸ ਪਖੰਡ ਦੀ ਦੁਕਾਨ ਦਾ ਛੇਤੀ ਤੋਂ ਛੇਤੀ ਬਾਈਕਾਟ ਕਰ ਕੇ ਇਸਨੂੰ ਬੰਦ ਕਰਵਾਉਣ ਦਾ ਉਪਰਾਲਾ ਕੀਤਾ ਜਾਵੇ। ਪ੍ਰਚਾਰ ਵਿਹਲੇ ਬਾਬੇਆਂ ਦਾ ਤੇ ਨਾਮ ਵਰਤਦੇ ਕਿਰਤੀ ਨਾਨਕ ਨਿਰੰਕਾਰੀ ਦਾ। ਸਿੱਖੀ ਦੇ ਅਸਲੀ ਦੁਸ਼ਮਣ ਬਾਹਰਲੇ ਨਹੀਂ, ਇਹ ਚਿੱਟ ਕਪੜੀਏ ਅਜਗਰ ਹੀ ਨੇ। ਜੇ ਸੱਚੀ ਮੁਚੀ ਤੁਸੀ ਨਾਨਕ ਨਿਰੰਕਾਰੀ ਦੇ ਉਹ ਕੀਮਤੀ ਸਿਤਾਰੇ ਹੋ ਜੋ ਸਰਹੰਦ ਦੀ ਕਚਹਿਰੀ ਚ ਖੜ ਕੇ ਸੂਬੇ ਸਰਹੰਦ ਅੱਗੇ ਗੱਜ ਕੇ ਬੋਲਦੇ ਹਨ ਕਿ

ਬੁਤ ਕੋ ਬੁਰਾ ਕਹਾ ਤੋ ਯੇ ਹਿੰਦੂ ਬਿਗੜ ਗਏ
ਰੋਕਾ ਜੋ ਜੁਲਮ ਸੇ ਤੋ ਯੇ ਮੁਸਲਮਾਨ ਬਿਟਰ ਗਏ।


ਤਾਂ ਕਾਗਜ਼, ਮੋਮ, ਪਲਾਸਟਿਕ, ਪਥਰਾਂ ਦੀਆਂ ਮੂਰਤਾਂ ਤੋਂ ਖਹਿੜਾ ਛੁੱਡਾ ਕੇ, ਗਿਆਨ ਗੁਰੁ ਸ਼੍ਰੀ ਗੁਰੁ ਗ੍ਰੰਥ ਸਾਹਿਬ ਨਾਲ ਆਪਣਾ ਕੀਮਤੀ ਸਮਾਂ ਬਤੀਤ ਕਰਿਆ ਕਰੋ। ਇੱਕ ਕੀਮਤੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਕੇ ਆਪਣੇ ਵੀਚਾਰਾਂ ਨੂੰ ਸੰਖੇਪਦਾ ਹਾਂ। ਭਾਈ ਕਾਹਨ ਸਿੰਘ ਜੀ ਨਾਭਾ ਨੇ ਇੱਕ ਰੋਚਿਕ ਘਟਨਾ ਗੁਰਮਤਿ ਮਾਰਤੰਡ ਦੇ ਸਫੇ 597 'ਤੇ ਲਿਖੀ ਹੈ ਦੇਵੀ ਪੂਜਨ ਦੀ ਪ੍ਰਚਲਿਤ ਕਥਾ ਤੇ ਵੀਚਾਰ “ਵਿਦਵਾਨ ਮੋਹਸਨਫਾਨੀ, -ਦਬਿਸਤਾਨ ਮਜ਼ਾਹਬ ਦੇ ਕਰਤਾ ਨੇ ਇੱਕ ਅੱਖੀਂ ਦੇਖਿਆ ਪ੍ਰਸੰਗ ਦੇਵੀ ਦਾ ਲਿਖਿਆ ਹੈ, ਜਿਸ ਤੋਂ ਗੁਰਸਿੱਖਾਂ ਵਿੱਚ ਦੇਵੀ ਦੀ ਸਨਮਾਨ ਦੀ ਅਸਲੀਅਤ ਪ੍ਰਗਟ ਹੁੰਦੀ ਹੈ:

ਗੁਰੁ ਹਰਿਗੋਬਿੰਦ ਸਾਹਿਬ ਜੀ ਕੀਰਤਪੁਰ ਪਹੁੰਚੇ, ਜੋ ਰਾਜਾ ਤਾਰਾ ਚੰਦ ਦੇ ਰਾਜ ਵਿੱਚ ਸੀ। ਉਥੋਂ ਦੇ ਲੋਕ ਮੂਰਤੀ ਪੂਜਕ ਸੇ, ਪਹਾੜ ਦੇ ਸਿਰ ਪਰ ਇੱਕ ਨੈਣਾ ਦੇਵੀ ਦਾ ਮੰਦਰ ਸੀ, ਜਿਸ ਨੂੰ ਪੂਜਣ ਲਈ ਆਸ ਪਾਸ ਦੇ ਲੋਕ ਆਇਆ ਕਰਦੇ ਸੇ। ਇੱਕ ਭੈਰੋਂ ਨਾਮੀ ਗੁਰੁ ਦੇ ਸਿੱਖ ਨੇ ਮੰਦਿਰ ਵਿੱਚ ਪਹੁੰਚ ਕੇ ਨੈਣਾ ਦੇਵੀ ਦਾ ਨੱਕ ਤੋੜ ਸੁਟਿਆ। ਇਸ ਗੱਲ ਦੀ ਚਰਚਾ ਸਾਰੇ ਪਾਸੇ ਫੈਲ ਗਈ, ਪਹਾੜੀ ਰਾਜਿਆਂ ਨੇ ਗੁਰੁ ਸਾਹਿਬ ਪਾਸ ਪਹੁੰਚ ਕਿ ਸ਼ਿਕਾਇਤ ਕੀਤੀ। ਗੁਰੁ ਸਾਹਿਬ ਨੇ ਭੈਰੋਂ ਨਾਮੀ ਸਿੰਘ ਨੂੰ ਬੁਲਾ ਕੇ ਰਾਜਿਆਂ ਸਾਹਮਣੇ ਪੁੱਛਿਆ, ਤਾਂ ਉਸਨੇ ਆਖਿਆ ਕਿ ਕਿ ਦੇਵੀ ਤੋਂ ਪੁੱਛਣਾ ਚਾਹੀਦਾ ਹੈ ਕਿ ਉਸਦਾ ਨੱਕ ਕਿਸਨੇ ਤੋੜਿਆ ਹੈ। ਇਸ ਪਰ ਭੈਰੋਂ ਨੂੰ ਰਾਜਿਆਂ ਹੱਸ ਕੇ ਜੁਆਬ ਦਿਤਾ ਕਿ, ਦੇਵੀ ਬੋਲ ਨਹੀਂ ਸਕਦੀ ਤੇ ਆਪਣੇ ਅੰਗਾ ਦਾ ਬਚਾਓ ਭੀ ਨਹੀਂ ਕਰ ਸਕਦੀ। ਫਿਰ ਸਿੱਖ ਬੋਲ ਉਠਿਆ ਫੇਰ ਉਸਤੋਂ ਨੇਕੀ ਦੀ ਕੀ ਉੱਮੀਦ ਰਖਦੇ ਹੋ ਇਹ ਸੁਣ ਕੇ ਰਾਜੇ ਚੁੱਪ ਹੋ ਗਏ।

ਇਸ ਗਾਥਾ ਨੂੰ ਲਿਖਣ ਦਾ ਮਕਸਦ ਸਿਰਫ ਇਤਨਾ ਹੈ ਕਿ ਗੁਰੂ ਦਿਓ ਸਿਖੋ ਵੇਖਿਓ ਕਿਤੇ ਗੁਰਮਤਿ ਸਿਧਾਂਤਾਂ ਨੂੰ ਆਪ ਹੀ ਮਿੱਟੀ ਨਾ ਕਰ ਦਿਓ। ਆਹ ਪੂਜਾ ਪਾਠ ਆਲਾ ਪਖੰਡ ਤਿਆਗ ਕੇ ਬਾਣੀ ਖੁਦ ਪੜੋ। ਵੀਚਾਰੋ। ਗੁਰੂਦੁਆਰੇ ਹੋਲੀ ਹੋਲੀ ਮੰਦਰਾਂ ਦੀ ਥਾਂ ਲੈਂਦੇ ਜਾ ਰਹੇ ਨੇ। ਪਾਠੀ ਗ੍ਰੰਥੀ ਜਾਣੇ ਅਣਜਾਣੇ ਵਿੱਚ ਬ੍ਰਾਹਮਣ ਦਾ ਰੋਲ ਅਦਾ ਕਰੀ ਜਾ ਰਹੇ ਨੇ। ਉਠੋ! ਹੋਸ਼ ਕਰੋ ਨਹੀਂ ਤਾਂ ਗੋਗੜਧਾਰੀ ਬਾਬੇ ਗੁਰੂਦੁਆਰੇ ਵਿੱਚ ਏ. ਸੀ. ਹੀਟਰ ਲਵਾ ਲਵਾ ਕੇ, ਤੁਹਾਡੇ ਮਥੇ 'ਤੇ ਪਰਦੇ ਪਾ ਦੇਣਗੇ ਤੇ ਤੁਹਾਨੂੰ ਕਹਿਣਗੇ ਜੇ ਗੁਰੁ ਦੀ ਤਾਬਿਆ ਬੈਠਣਾ ਹੈ, ਤਾਂ ਪਜਾਮਾ ਲਾਹ ਕੇ ਚਿਟਾ ਚੋਲਾ ਪਾ ਕੇ ਆਹ ਆਹ ਮਾਲਾ ਫੜਕੇ ਬੈਠ ਉਹ ਗੜਵਾ ਰਖਕੇ ਬੈਠੋ। ਇੱਕ ਸੁਆਲ ਹੀ ਬੂਬਨੇ ਸਾਧਾਂ ਅੱਗੇ ਕਰ ਦਿਆ ਕਰੋ ਕਿ ਬਈ ਦੋਹਿਰੇ 'ਚ ਅਰਦਾਸ ਤੋਂ ਬਾਦ ਆਪਾਂ ਰੋਜ ਪੜਦੇ ਹਾਂ ਕਿ

ਜੋ ਪ੍ਰਭ ਕਉ ਮਿਲਬੋ ਚਹੈ? ? ?
ਖੋਜ ਸਬਦ ਮਹਿ ਲੈਹੁ॥

ਹੈ ਕੋਈ ਮਰਿਆਦਾ ਪਖੰਡ ਵਾਲੀ? ਸਿੱਧੀ ਜੀ ਗੱਲ ਆ ਬਈ ਜਿਹਨੇ ਵਾਹਿਗੁਰੂ ਨਾਲ ਸਾਂਝ ਪਾਉਣੀ, ਉਹ ਬਾਣੀ ਵਿੱਚ ਸ਼ਬਦ ਨੂੰ ਵੀਚਾਰ ਵੀਚਾਰ ਕਿ ਖੋਜੇ। ਬਾਣੀ ਦੇ ਗੁਣਾਂ ਨੂੰ ਅਪਣਾਵੇ। ਬਸ ਹੋਰ ਕੋਈ ਵਿਖਾਵਾ ਨਹੀਂ।

ਹੁਣ ਇਹ ਨਾ ਸੋਚਿਓ ਕਿ ਇਸ ਸਿਧਾਂਤ ਤੋਂ ਵੀ ਜਾਣੂ ਜਾਂ ਫੁਰਮਾਨ ਸਿਖ ਕੌਮ ਦੇ ਸਟਾਰ ਪੱਪੂ ਕਰਨਗੇ ਜਾਂ ਬਾਦਲ ਛਾਉਣਗੇ ਤਾਂਹੀ ਮੂਰਤੀ ਪੂਜਾ ਦਾ ਤਿਆਗ ਕਰਾਂਗੇ। ਕਲਮਾਂ ਤਿਖੀਆਂ ਚੰਡੋ ਤੇ ਸਾਧ ਪਖੰਡੀ ਭੰਡੋ। ਖੁਦ ਲਿਖੋ। ਖੁਦ ਨਾਨਕ ਨਿਰੰਕਾਰੀ ਵਲੋਂ ਬਖਸ਼ਸ ਕੀਤੇ ਹੋਏ ਮਿਠੜੇ ਅਕਾਲ ਪੁਰਖ ਨਾਲ ਸਾਂਝ ਬਣਾਓ।

ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂੰ ਸਦਾ ਸਲਾਮਤਿ ਨਿੰਰਕਾਰੁ॥

ਕੀ ਇਹੋ ਜਿਹੇ ਕੰਮਾਂ ਲਈ ਸਿੱਖੀ ਦਾ ਬੂਟਾ ਲਾਇਆ ਸੀ, ਕਿ ਪਖੰਡੀ ਸਾਧਾਂ ਦੇ ਮਗਰ ਲੱਗੋ...
ਲੱਖ ਲਾਹਨਤ ਹੈ ਇਹੋ ਜਿਹੇ ਸਾਧਾਂ 'ਤੇ ਅਤੇ ਇਨ੍ਹਾਂ ਨੂੰ ਪੂਜਣ ਵਾਲਿਆਂ 'ਤੇ, ਜਿਨ੍ਹਾਂ ਨੇ ਸਿੱਖਾਂ ਨੂੰ ਖੱਸੀ ਕਰ ਦਿੱਤਾ...

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top