Share on Facebook

Main News Page

ਨਿਊਜ਼ੀਲੈਂਡ ਦੀ ਫਰਨੀਚਰ ਕੰਪਨੀ ‘ਬਿੱਗ ਸੇਵ’ ਵੱਲੋਂ ਨੌਜਵਾਨ ਹਰਮਨਪ੍ਰੀਤ ਸਿੰਘ ਨੂੰ ਅਚੰਭਿਤ ਸੌਗਾਤ

ਆਕਲੈਂਡ 21 ਮਈ: ਕਹਿੰਦੇ ਨੇ ਕਿਸੀ ਦੀ ਕੀਤੀ ਸਮਾਜਿਕ ਨੇਕੀ ਦਾ ਜੇਕਰ ਥੋੜ੍ਹਾ ਜਿਹਾ ਵੀ ਸਤਿਕਾਰ ਕਰ ਦਿੱਤਾ ਜਾਵੇ ਤਾਂ ਜਿੱਥੇ ਉਹ ਅਗਲੀ ਵਾਰ ਆਪ ਇਕ ਤੋਂ ਦੋ ਹੋ ਜਾਂਦਾ ਹੈ ਉਥੇ ਉਸ ਵੱਲ ਵੇਖ ਕੇ ਕਈ ਹੋਰ ਉਸ ਵਰਗੇ ਪੈਦਾ ਹੋ ਜਾਂਦੇ ਹਨ। ਬੀਤੀ 15 ਮਈ ਨੂੰ ਇਥੇ ਇਕ ਪੰਜ ਸਾਲਾ ਜ਼ਖਮੀ ਬੱਚੇ ਦੀ ਸਹਾਇਤਾ ਵਾਸਤੇ ਅੱਗੇ ਆਏ 22 ਸਾਲਾ ਨੌਜਵਾਨ ਹਰਮਨਪ੍ਰੀਤ ਸਿੰਘ ਬੱਬੱਰ ਜਿਸ ਨੇ ਆਪਣੀ ਛੋਟੀ ਦਸਤਾਰ ਬੱਚੇ ਦੇ ਜ਼ਖਮੀ ਸਿਰ ਥੱਲੇ ਰੱਖ ਕੇ ਪੂਰੀ ਦੁਨੀਆ ਦੀਆਂ ਅਸੀਸਾਂ ਕਬੂਲੀਆਂ ਸਨ, ਦੀ ਸੇਵਾ ਨੂੰ ਸਿਜਦਾ ਕਰਨ ਦੇ ਲਈ ਅੱਜ ਨਿਊਜ਼ੀਲੈਂਡ ਦਾ ਰਾਸ਼ਟਰੀ ਟੀ.ਵੀ. ਚੈਨਲ. ‘ਟੀ.ਵੀ.ਐਨ.ਜ਼ੋਡ’ ਅਤੇ ਇਥੇ ਦੀ ਇਕ ਪ੍ਰਸਿੱਧ ਫਰਨੀਚਰ ਕੰਪਨੀ ‘ਬਿੱਗ ਸੇਵ ਫਰਨੀਚਰ’ ਉਸਦੇ ਬਰੂਹਾਂ ‘ਤੇ ਢੁੱਕੇ।

ਇਸ ਟੀ.ਵੀ. ਚੈਨਲ ਦੀ ਟੀਮ ਅਤੇ ਫਰਨੀਚਰ ਕੰਪਨੀ ਦੀ ਅਧਿਕਾਰੀ ਨੇ ਇਸ ਸਿੱਖ ਨੌਜਵਾਨ ਦੇ ਲਈ ਇਕ ਅਚੰਭਿਤ ਸੌਗਾਤ ਭੇਟ ਕੀਤੀ ਜਿਸ ਬਾਰੇ ਉਸਨੂੰ ਕੁਝ ਪਤਾ ਨਹੀਂ ਸੀ। ਸੌਗਾਤ ਦੇ ਵਿਚ ਇਕ ਨਵਾਂ ਨਕੋਰ ਸੋਫਾ ਸੈਟ, ਕੌਫੀ ਟੇਬਲ ਅਤੇ ਇਕ ਬੈਡ ਅਤੇ ਗੱਦਾ ਸ਼ਾਮਿਲ ਸੀ।

ਇਹ ਵਿਚਾਰ ਉਨ੍ਹਾਂ ਦੇ ਮਨ ਵਿਚ ਸ਼ਾਇਦ ਉਦੋਂ ਆ ਗਿਆ ਸੀ ਜਦੋਂ ਕੁਝ ਦਿਨ ਪਹਿਲਾਂ ਉਹ ਉਸਦੇ ਨਾਲ ਮੁਲਾਕਾਤ ਕਰਕੇ ਗਏ ਸਨ ਤੇ ਉਨ੍ਹਾਂ ਨੇ ਸਿਰਫ ਸਾਦਾ ਕਮਰਾ ਤੇ ਪਲਾਸਟਿਕ ਦੀਆਂ ਕੁਰਸੀਆਂ ਵੇਖੀਆਂ ਸਨ। ਇਸ ਸਬੰਧੀ ਕੁਝ ਹੋਰ ਲੋਕਾਂ ਨੇ ਕੁਮੈਂਟ ਵੀ ਪਾਏ ਹੋਏ ਸਨ। ਟੌਰੰਗਾ ਸ਼ਹਿਰ ਤੋਂ ਸਾਇਮਨ ਨੇ ਇਸ ਸਬੰਧੀ ਇਕ ਈਮੇਲ ਵੀ ਲਿਖੀ ਸੀ ਕਿ ਇਸ ਤਰ੍ਹਾਂ ਦਾ ਨੇਕ ਵਿਅਕਤੀ ਇਕ ਖਾਲੀ ਜਿਹੇ ਘਰ ਵਿਚ ਰਹਿ ਰਿਹਾ ਹੈ। ਉਨ੍ਹਾਂ ਨੇ ਇਸਦੇ ਦੋਸਤ ਰਵੀਦੀਪ ਸਿੰਘ ਹਾਂਸ ਨੂੰ ਇਸ ਬਾਰੇ ਥੋੜੀ ਭਿਣਕ ਪਾ ਦਿੱਤੀ ਅਤੇ ਅੱਜ ਘਰੇ ਰਹਿਣ ਵਾਸਤੇ ਕਿਹਾ ਸੀ। ਉਨ੍ਹਾਂ ਆਉਂਦੇ ਕਿਹਾ ਕਿ ਲਗਦਾ ਹੈ ਤੁਹਾਡੇ ਕਮਰੇ ਵਿਚ ਸੋਫਾ ਹੋਣਾ ਚਾਹੀਦਾ ਅਤੇ ਇਸ ਸਿੱਖ ਨੌਜਵਾਨ ਨੇ ਸਰੋਸਰੀ ਕਹਿ ਦਿੱਤਾ ਕਿ ਹਾਂਜੀ ਹੋਣਾ ਚਾਹੀਦਾ। ਸ਼ਾਇਦ ਇਸ ਕਰਕੇ ਬਈ ਜੇ ਸੋਫਾ ਹੁੰਦਾ ਤਾਂ ਉਹ ਬੈਠਣ ਵਿਚ ਜਿਆਦਾ ਸੌਖ ਮਹਿਸੂਸ ਕਰਦੇ। ਹਾਂਜੀ ਕਹਿਣ ਦੀ ਦੇਰ ਸੀ ਕਿ ਉਨ੍ਹਾਂ ਕਿਹਾ ਆਓ ਬਾਹਰ ਤੁਹਾਨੂੰ ਕੁਝ ਵਿਖਾਉਂਦੇ ਹਾਂ। ਬਾਹਰ ਗਿਆ ਤਾਂ ਇਕ ਫਰਨੀਚਰ ਵਾਲੀ ਕੰਪਨੀ ਦੀ ਗੱਡੀ ਖੜੀ ਸੀ ਜਿਸਦੇ ਵਿਚ ਨਵਾਂ ਨੋਕਰ ਸੋਫਾ ਅਤੇ ਕੌਫੀ ਸੈਟ ਸੀ। ਇਸ ਨੌਜਵਾਨ ਦੀਆਂ ਅੱਖਾਂ ਦੇ ਵਿਚ ਹੰਝੂ ਵਗ ਤੁਰੇ ਅਤੇ ਸੋਚਿਆ ਕਿ ਅਜਿਹਾ ਤਾਂ ਉਸਨੇ ਕਦੀ ਸੋਚਿਆ ਵੀ ਨਹੀਂ ਸੀ। ਸੋ ਅੱਜ ਇਹ ਟੀ.ਵੀ. ਰਿਪੋਰਟ ਪ੍ਰਾਈਮ ਟਾਈਮ ਉਤੇ ਚਲਾਈ ਗਈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top