Share on Facebook

Main News Page

ਸ਼ਸਤਰਾਂ ਦੀ ਪ੍ਰਮਾਣਮਿਕਤਾ ਬਾਰੇ ਮੱਕੜ ਨਾ ਦੇ ਸਕੇ ਸਹੀ ਜਵਾਬ, ਕਿਹਾ "ਹੈਦਰ ਝੂਠ ਬੋਲ ਰਿਹਾ, ਜੋ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰ ਰਹੀ ਹੈ ਉਹ ਠੀਕ ਕਰ ਰਹੀ ਹੈ"

ਅੰਮ੍ਰਿਤਸਰ 22 ਮਈ (ਜਸਬੀਰ ਸਿੰਘ ਪੱਟੀ): ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰਾਂ ਦੀ ਫੌਜ ਵਿੱਚ ਹੋਰ ਵਾਧਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਿੱਚ ਇੱਕ ਮੁੱਖ ਸਕੱਤਰ ਲਗਾਉਣ ਦਾ ਫੈਸਲਾ ਕੀਤਾ ਗਿਆ ਅਤੇ ਇਸ ਜ਼ਿੰਮੇਵਾਰ ਆਹੁਦੇ ਤੇ ਸ੍ਰ. ਸੁਖਬੀਰ ਸਿੰਘ ਬਾਦਲ ਦੇ ਖਾਸ ਤੇ ਰਘਬੀਰ ਸਿੰਘ ਵਿਰਕ ਦੇ ਕਾਫੀ ਨਜ਼ਦੀਕੀ ਹਰਚਰਨ ਸਿੰਘ ਕਰਨਾਲ ਨੂੰ ਲਗਾਉਣ ਦਾ ਨਿਰਣਾ ਲਿਆ ਗਿਆ ਹੈ।

ਸ਼੍ਰੋਮਣੀ ਕਮੇਟੀ ਵੱਲੋ ਗੁਰੂ ਸਾਹਿਬ ਸ਼ਸਤਰ ਦਰਸ਼ਨ ਯਾਤਰਾ ਬਾਰੇ ਉਠੇ ਵਿਵਾਦਾ ਬਾਰੇ ਪੁੱਛੇ ਗਏ ਸਵਾਲਾ ਦਾ ਜਵਾਬ ਦਿੰਦਿਆਂ ਪ੍ਰਧਾਨ ਅਵਕਾਰ ਸਿੰਘ ਮੱਕੜ ਨੇ ਸੱਚਾਈ ਨੂੰ ਸਾਹਮਣੇ ਲਿਆਉਣ ਦੀ ਬਜਾਏ, ਪੀਰ ਬੱਧੂ ਸ਼ਾਹ ਦੇ ਅੱਠਵੇ ਪੀੜੀ ਦੀ ਵਾਰਸ ਜਨਾਬ ਸਈਅਦ ਨਈਮ ਹੈਦਰ ਵੱਲੋ ਗੁਰੂ ਸਾਹਿਬ ਦੀਆਂ ਉਹਨਾਂ ਦੇ ਪਰਿਵਾਰ ਨੂੰ ਦਿੱਤੀਆਂ ਗਈਆਂ ਨਿਸ਼ਾਨੀਆਂ ਉਹਨਾਂ ਦੇ ਕੋਲ ਹੋਣ ਦੀ ਕੀਤੇ ਦਾਅਵੇ ਨੂੰ ਇਹ ਕਹਿ ਰੱਦ ਕਰ ਦਿੱਤਾ ਕਿ "ਹੈਦਰ ਝੂਠ ਬੋਲ ਰਿਹਾ, ਜੋ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰ ਰਹੀ ਹੈ ਉਹ ਠੀਕ ਕਰ ਰਹੀ ਹੈ", ਪਰ ਉਹਨਾਂ ਨੇ ਕੋਈ ਵੀ ਠੋਸ ਤਰਕ ਦੇਣ ਦੀ ਲੋੜ ਨਹੀਂ ਸਮਝੀ।

ਦੂਸਰੇ ਪਾਸੇ ਸਈਅਦ ਨਈਮ ਹੈਦਰ ਬਾਰ ਬਾਰ ਕਹਿ ਰਹੇ ਹਨ ਕਿ ਪੀਰ ਬੱਧੂ ਸ਼ਾਹ ਨੂੰ ਦਿੱਤੀਆ ਗਈਆ ਗੁਰੂ ਸਾਹਿਬ ਵੱਲੋ ਨਿਸ਼ਾਨੀਆ ਉਹਨਾਂ ਦੇ ਕੋਲ ਹਨ ਤੇ ਉਹਨਾਂ ਨੇ ਸ਼ੋਸ਼ਲ ਮੀਡੀਏ ਤੇ ਵੀਡੀਓ ਵੇਖੀ ਜਾ ਸਕਦੀ ਹੈ।

ਸ਼ਸ਼ਤਰ ਯਾਤਰਾ ਨੂੰ ਲੈ ਕੇ ਪਹਿਲਾਂ ਵੀ ਕਈ ਸਵਾਲ ਉੱਠ ਚੁੱਕੇ ਹਨ ਕਿਉਂਕਿ ਚਾਬਕ (ਕੋਰੜਾਂ) ਗੁਰੂ ਸਾਹਿਬ ਦੇ ਹੱਥ ਵਿੱਚ ਨਹੀਂ ਹੋ ਸਕਦਾ, ਕਿਉਂਕਿ ਗੁਰੂ ਸਾਹਿਬ ਤਾਂ ਜ਼ੁਲਮ ਤੇ ਜ਼ਾਲਮ ਨੂੰ ਖਤਮ ਕਰਨ ਲਈ ਤਲਵਾਰ ਦੀ ਨਹੀਂ, ਸਗੋ ਕਿਰਪਾਨ ਜਿਸ ਨੂੰ ਸਿੱਖ ਪੰਥ ਵਿੱਚ ਕਿਰਪਾ ਦਾ ਸਾਗਰ ਕਿਹਾ ਜਾਂਦਾ ਹੈ ਦੀ ਵਰਤੋ ਮਜਲੂਮ ਤੇ ਗਰੀਬ ਦੀ ਹਿਫਾਜਤ ਲਈ ਕਰਦੇ ਰਹੇ ਹਨ ਜਦ ਕਿ ਮੁਗਲ ਬਾਦਸ਼ਾਹ ਦਾ ਕੋਰੜਾਂ ਤਾਂ ਸਿਰਫ ਗਰੀਬਾਂ ਦੇ ਲਈ ਹੀ ਸੀ।

ਇਸੇ ਤਰ੍ਹਾਂ ਦਸਮ ਪਾਤਸ਼ਾਹ ਸ੍ਰੀ ਗੁਰ ਗੋਬਿੰਦ ਸਿੰਘ ਦੇ ਤੀਰਾਂ ਨੂੰ ਲੈ ਕੇ ਵੀ ਸੰਗਤਾਂ ਵਿੱਚ ਦੁਬਿੱਧਾ ਪੈਦਾ ਕੀਤੀ ਜਾ ਰਹੀ ਹੈ ਕਿਉਂਕਿ ਗੁਰੂ ਸਾਹਿਬ ਦੇ ਤੀਰਾਂ ਦੇ ਅੱਗੇ ਤਾਂ ਸਵਾ ਤੋਲਾ ਸੋਨਾ ਲੱਗਾ ਹੁੰਦਾ ਕਿਉਂਕਿ ਜਿਹੜਾ ਵੀ ਵਿਅਕਤੀ ਉਹਨਾਂ ਦੇ ਤੀਰ ਨਾਲ ਜਖਮੀ ਹੋ ਜਾਂਦਾ ਉਹ ਸੋਨਾ ਵੇਚ ਕੇ ਆਪਣਾ ਇਲਾਜ ਕਰਵਾ ਸਕੇ ਤੇ ਜਿਹੜਾ ਮਾਰਿਆ ਜਾਂਦਾ ਉਸ ਦਾ ਸੰਸਕਾਰ ਸੋਨੇ ਵੇਚ ਉਸ ਦਾ ਕੱਫਨ ਤੇ ਹੋਰ ਲੋੜੀਂਦਾ ਸਮਾਨ ਖਰੀਦਿਆ ਜਾ ਸਕੇ।

ਸ਼ਸ਼ਤਰ ਯਾਤਰਾ ਦੇ ਵਿਵਾਦ ਨੂੰ ਪੂਰੀ ਤਰ੍ਹਾਂ ਅੱਖੋ ਪਰੋਖੇ ਕਰਦਿਆਂ ਇਹ ਵੀ ਫੈਸਲਾ ਲਿਆ ਗਿਆ ਕਿ ਇਹ ਯਾਤਰਾ ਹੁਣ 18 ਜੂਨ ਤੱਕ ਪੰਜਾਬ ਵਿੱਚ ਜਾਰੀ ਰਹੇਗੀ ਤਾਂ ਕਿ ਪੰਜਾਬ ਦੇ ਹਰ ਕੋਨੇ ਵਿੱਚ ਇਸ ਯਾਤਰਾ ਨੂੰ ਲਿਜਾਇਆ ਜਾ ਸਕੇ। ਅੱਜ ਦੀ ਮੀਟਿੰਗ ਵਿੱਚ ਕੁਲ 15 ਮੈਂਬਰਾਂ ਵਿੱਚੋ 11 ਮੈਂਬਰ ਹੀ ਹਾਜ਼ਰ ਹੋਏ। ਦੇਰ ਆਏ ਦਰੁਸਤ ਆਏ ਦੀ ਕਹਾਵਤ ਅਨੁਸਾਰ ਸ੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਗਿਆਨੀ ਮਹਿੰਦਰ ਸਿੰਘ ਦੀ ਤਸਵੀਰ ਵੀ ਅਜਾਇਬ ਘਰ ਵਿੱਚ ਲਗਾਉਣ ਦਾ ਫੈਸਲਾ ਕੀਤਾ ਗਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top