Share on Facebook

Main News Page

ਬਾਪੂ ਸੂਰਤ ਸਿੰਘ ਦੀ ਹੜਤਾਲ ਦੇ 134 ਦਿਨ ਪੂਰੇ ਹੋਏ, ਸਿਹਤ ਕਮਜ਼ੋਰ ਪਰ ਇਰਾਦਾ ਦ੍ਰਿੜ

ਮੁੱਲਾਂਪੁਰ ਦਾਖਾ (30 ਮਈ, 2015): ਬੰਦੀ ਸਿੰਘਾਂ ਅਤੇ ਹੋਰਨਾਂ ਧਰਮਾਂ ਦੇ ਸਜ਼ਾ ਪੂਰੀ ਕਰ ਚੁੱਕੇ ਨਜਰਬੰਦ ਵਿਅਕਤੀਆਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਆਪਣੇ 134 ਦਿਨ ਪੂਰੇ ਕਰ ਚੁੱਕਾ ਹੈ ਅਤੇ ਉਨਾਂ ਦੀ ਸਿਹਤ ਹੁਣ ਡਾਵਾਂਡੋਲ ਹੋਣ ਲੱਗ ਪਈ ਹੈ ਪ੍ਰੰਤੂ ਮਾਨਸਿਕ ਤੌਰ ’ਤੇ ਉਹ ਪੂਰੀ ਚੜਦੀ ਕਲਾ ’ਚ ਅਤੇ ਅੰਦਰ ਕੌਮੀ ਜਜਬੇ ਦੀ ਪੀੜ ਤੋਂ ਅਜੇ ਵੀ ਟਸ ਤੋਂ ਮਸ ਨਹੀ ਹੋਏ ਅਤੇ ਦਬਵੀ ਅਵਾਜ ’ਚ ਹਮੇਸ਼ਾਂ ਉਨਾਂ ਦੀ ਜੁਬਾਨ ’ਤੇ ਇੱਕੋ ਹੀ ਲਫਜ ਹੈ ਕਿ ਬੰਦੀ ਸਿੰਘ ਰਿਹਾਅ ਹੋਣਗੇ ਜਾਂ ਮੇਰੀ ਸ਼ਹੀਦੀ ਹੋਵੇਗੀ ਪਰ ਕੌਮ ਅਤੇ ਸੱੁਤਾ ਨਿਜਾਮ ਜਗਾ ਦਿਆਂਗਾ।

ਅੱਜ ਦਮਦਮੀ ਟਕਸਾਲ ਸਗਰਾਵਾਂ ਦੇ ਮੁੱਖੀ ਭਾਈ ਰਾਮ ਸਿੰਘ ਜੀ ਖਾਲਸਾ ਆਪਣੇ ਜੱਥੇ ਸਮੇਤ ਬਾਪੂ ਜੀ ਦੇ ਗ੍ਰਹਿ ਪਹੁੰਚੇ ਅਤੇ ਆਪਣਾ ਪੂਰਾ ਸਮਰਥਨ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਮੇਂ ਬਾਪੂ ਜੀ ਦੇ ਸੰਘਰਸ਼ ’ਤੇ ਕੌਮ ਨੂੰ ਪੂਰਾ ਵਿਸ਼ਵਾਸ਼ ਹੈ ਅਤੇ ਉਹ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਵਾਲਾ ਇਤਿਹਾਸ ਦੁਹਰਾਉਣ ਵੱਲ ਵੱਧ ਰਹੇ ਹਨ।

ਇਸ ਮੌਕੇ ਭਾਈ ਜਗਜੀਤ ਸਿੰਘ ਮੁਕੰਦਪੁਰੀ ਨੇ ਜੱਥੇਦਾਰਾਂ ’ਤੇ ਗਿਲਾ ਕਰਦੇ ਕਿਹਾ ਕਿ ਜੱਥੇਦਾਰੋ ਬਾਦਲ ਮਗਰ ਲੱਗਕੇ ਕਲੰਕ ਨਾ ਲਵਾ ਲਿਓ, ਇਹ ਤਾਂ ਕੌਮੀ ਝੂਠਾ ਹੈ ਕਿਤੇ ਇਹ ਨਾ ਹੋਵੇ ਕਿ ਕੌਮ ਤੁਹਾਨੂੰ ਮੁੜ ਬੇਦਾਅਵੇ ਲਿਖਣੇ ਵਾਲਿਆਂ ’ਚ ਸ਼ਾਮਲ ਕਰ ਲਵੇ।

ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਈ ਸੰਦੀਪ ਸਿੰਘ ਕਥਾਵਾਚਕ ਦਮਦਮੀ ਟਕਸਾਲ ਨੇ ਇਸ ਮੌਕੇ ਕਿਹਾ ਕਿ ਤਿੰਨ ਤਖਤਾਂ ਤੋਂ ਨਿਕਲੇ ਵੰਗਾਰ ਮਾਰਚਾਂ ਦੇ ਇੱਕਠ ਨੇ ਕੌਮ ਅੰਦਰ ਜਾਗਰੂਕਤਾ ਲਿਆਂਦੀ ਹੈ ਅਤੇ ਹੁਣ ਅੱਜ ਰੇਲਾਂ ਰੋਕਕੇ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਹਲੂਣਾ ਦਿੱਤਾ ਜਾਵੇਗਾ।

ਉਨਾਂ ਕਿਹਾ ਕਿ ਕਈ ਕੈਦੀ ਤਾਂ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੇ ਹਨ ਅਤੇ ਕੁਝ ਕੈਦੀ ਬੁਢਾਪੇ ’ਚ ਆ ਗਏ ਹਨ ਅਤੇ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਜਿਨਾਂ ਨੂੰ ਸਰਕਾਰ ਜਾਣਬੁਝ ਕੇ ਰਿਹਾਅ ਨਹੀ ਕਰ ਰਹੀ ਜਿਹੜੀ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

ਇਸ ਮੌਕੇ ਭਾਈ ਜਸਵੰਤ ਸਿੰਘ ਕਾਲਾ ਦਮਦਮੀ ਟਕਸਾਲ ਅਜਨਾਲਾ, ਐਡਵੋਕੇਟ ਗੁਰਜਿੰਦਰ ਸਿੰਘ ਸਾਹਨੀ, ਰਵਿੰਦਰਜੀਤ ਸਿੰਘ ਗੋਗੀ, ਭੈਣ ਸਰਵਰਿੰਦਰ ਕੌਰ ਸ਼ਿਕਾਗੋ, ਬੀਬੀ ਜਸਮੇਲ ਕੌਰ, ਰਛਪਾਲ ਸਿੰਘ ਅੱਪਰਾ, ਭਵਨਦੀਪ ਸਿੰਘ ਸਿੱਧੂ, ਵਰਿੰਦਰ ਸਿੰਘ ਐਤੀਆਣਾ, ਬਾਬਾ ਬਲਜਿੰਦਰ ਸਿੰਘ ਮੋਹੀ, ਰਵਿੰਦਰ ਸਿੰਘ ਮੋਹੀ, ਮੱਖਣ ਸਿੰਘ ਨਵਾਂਸ਼ਹਿਰ, ਹਰਮਿੰਦਰ ਸਿੰਘ ਬਿੱਟੂ, ਸੁਖਵਿੰਦਰ ਸਿੰਘ ਵਿਰਕ, ਹਰਜਿੰਦਰ ਸਿੰਘ ਅੱਪਰਾ, ਜੈਮਲ ਸਿੰਘ ਅਜਨਾਲਾ, ਦਰਸ਼ਨ ਸਿੰਘ ਦੁਬਈ ਅਤੇ ਪ੍ਰਦੀਪ ਸਿੰਘ ਆਦਿ ਹਾਜਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top