ਗੁਰੂ ਹਮੇਸ਼ਾਂ ਸੱਚ ਬੋਲਦਾ ਹੈ, ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ:
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ
॥
ਗੁਰੂ ਵਲੋਂ ਸਿੱਖ ਨੂੰ ਅੰਦਰੋਂ ਬਾਹਰੋਂ ਨਿਰਮਲ ਜੀਵਨ ਕਰਣੀ ਲਈ ਭੀ
ਏਹੋ ਹੁਕਮ ਹੈ:
ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ
॥
ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ
॥
ਸਵਾਲ
ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਨੂੰ ਗੁਰੂ ਗੋਬਿੰਦ ਸਿੰਘ ਜੀ
ਦੀ ਲਿਖਤ ਕਹਿਣ ਵਾਲੇ ਵੀਰਾਂ ਨੂੰ ਇੱਕ ਸਵਾਲ ਹੈ, ਬੱਸ ਇਤਨਾ
ਦੱਸ ਦੇਵੋ ਕੇ ਅਖੌਤੀ ਦਸਮ ਗ੍ਰੰਥ ਵਿਚ ਲਿਖਿਆ ਹੋਇਆ ਸਭ ਸੱਚ ਹੈ ਜਾਂ ਝੂਠ ਹੈ ?
ਜੇ ਸੱਚ ਹੈ ਤਾਂ ਫਿਰ
- ਗੁਰੂ ਵਲੋਂ ਕਪਾਲ ਮੋਚਨ ਤੀਰਥ 'ਤੇ ਸਿੱਖਾਂ ਨੂੰ ਸਿਰਪਾਓ
ਦੇਣ ਲਈ ਲੋਕਾਂ ਦੀਆਂ ਪਗਾਂ ਲੁਹਾਣੀਆਂ...
- ਭਗਉਤੀ ਦੇ ਮੰਤਰ ਸਿਖਣ ਦੀ ਲਾਲਸਾ ਨਾਲ ਅੱਧੀ ਰਾਤ ਨੂੰ ਭੇਸ ਬਦਲ ਕੇ ਵੇਸਵਾ ਕੋਲ
ਜਾਣਾ... ਸਿੱਖਾਂ ਦੇ ਸਾਹਮਣੇ ਝੂਠ ਬੋਲਣਾ...
- ਇੱਕ ਧਨਵਾਨ ਬਦਚਲਣ ਔਰਤ ਅਨੂਪ ਕੌਰ ਨੂੰ ਚਾਲੀ ਹਜ਼ਾਰ ਸਾਲ ਦਾ ਰਜ਼ੀਨਾ ਦੇਣਾ ਆਦਿ
ਆਦਿ...
ਲਿਖਣ ਲਈ ਹੋਰ ਬਹੁਤ ਕੁਝ ਹੈ, ਕੀ ਸਭ
ਸੱਚ ਹੈ?
ਜੇ ਝੂਠ ਹੈ ਤਾਂ ਫਿਰ ਸੱਚ
ਕੀ ਬਾਣੀ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪਰਕਾਸ਼ ਕਿਉਂ ?
ਇਸ ਝੂਠ ਦੇ ਗ੍ਰੰਥ 'ਤੇ ਚੌਰ, ਹੁਕਮਨਾਮੇ, ਗੁਰੂ ਟਾਇਟਲ ਕਿਉਂ?