Share on Facebook

Main News Page

ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਦਿਹਾੜਾ ਮਨਾਉਣ 'ਚ ਪੂਰਾ ਯੋਗਦਾਨ ਪਾਏ ਭਾਰਤ ਸਰਕਾਰ
-: ਰਾਸ਼ਟਰੀ ਸਿੱਖ ਸੰਗਤ

ਨਵੀਂ ਦਿੱਲੀ, 30 ਮਈ (ਸਪੋਕਸਮੈਨ ਸਮਾਚਾਰ ਸੇਵਾ) : ਰਾਸ਼ਟਰੀ ਸਿੱਖ ਸੰਗਤ ਦਾ ਵਫ਼ਦ ਰਾਸ਼ਟਰੀ ਪ੍ਰਧਾਨ ਗੁਰਚਰਨ ਸਿੰਘ ਗਿੱਲ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ। ਵਫ਼ਦ ਵਿਚ ਰਾਸ਼ਟਰੀ ਸਿੱਖ ਸੰਗਤ ਦੇ ਮੁੱਖ ਕਨਵੀਨਰ ਚਿਰੰਜੀਵ ਸਿੰਘ, ਕਨਵੀਨਰ ਰਮੇਸ਼ ਪ੍ਰਕਾਸ਼ ਸ਼ਰਮਾ, ਰਾਸ਼ਟਰੀ ਜਨਰਲ ਸਕੱਤਰ ਸੰਗਠਨ ਅਵਿਨਾਸ਼ ਜਾਇਸਵਾਲ ਅਤੇ ਰਾਸ਼ਟਰੀ ਜਨਰਲ ਸਕੱਤਰ ਅਵਤਾਰ ਸਿੰਘ ਸ਼ਾਸਤਰੀ ਸ਼ਾਮਲ ਸਨ।

ਵਫ਼ਦ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਾ 350ਵਾਂ ਪ੍ਰਕਾਸ਼ ਦਿਹਾੜਾ ਸਾਰੀ ਦੁਨੀਆਂ ਵਿਚ 2016-17 ਵਿਚ ਧੂਮਧਾਮ ਨਾਲ ਮਨਾਇਆ ਜਾਵੇਗਾ, ਉਸ ਨੂੰ ਖ਼ਾਲਸਾ ਸਾਜਨਾ ਦਿਵਸ ਦੇ 300 ਸਾਲਾ ਸਮਾਗਮਾਂ ਵਾਂਗ ਵੱਡੇ ਪੱਧਰ 'ਤੇ ਮਨਾਇਆ ਜਾਵੇ ਅਤੇ ਇਸ ਵਿਚ ਭਾਰਤ ਸਰਕਾਰ ਅਪਣਾ ਇਤਿਹਾਸਕ ਯੋਗਦਾਨ ਪਾਏ।

ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਜੀ.ਟੀ. ਕਰਨਾਲ ਰੋਡ ਨੂੰ ਗੁਰੂ ਤੇਗ ਬਹਾਦਰ ਮਾਰਗ ਦਾ ਨਾਮ ਦਿਤਾ ਜਾਵੇ ਕਿਉਂਕਿ ਇਸ ਮਾਰਗ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਆਨੰਦਪੁਰ ਸਾਹਿਬ ਗਿਆ ਸੀ। ਉਨ੍ਹਾਂ ਇਹ ਵੀ ਮੰਗੀ ਕੀਤੀ ਕਿ ਇਹ ਗ਼ਦਰ ਪਾਰਟੀ ਦੇ ਸ਼ਹੀਦਾਂ ਦਾ ਸ਼ਤਾਬਦੀ ਵਰ੍ਹਾ ਹੈ, ਇਸ ਲਈ ਭਾਰਤ ਸਰਕਾਰ ਦਿੱਲੀ ਵਿਚ ਉਨ੍ਹਾਂ ਦੀ ਯਾਦਗਾਰ ਬਣਾਏ ਅਤੇ ਖੋਜ ਸੰਸਥਾ ਵੀ ਬਣਾਈ ਜਾਵੇ।

ਵਫ਼ਦ ਨੇ ਪ੍ਰਧਾਨ ਮੰਤਰੀ ਦਾ 84 ਦੇ ਪੀੜਤਾਂ ਨੂੰ 5 ਲੱਖ ਦੀ ਸਹਾਇਤਾ ਰਾਸ਼ੀ ਦੇਣ ਅਤੇ ਐਸਆਈਟੀ ਗਠਨ ਲਈ ਧਨਵਾਦ ਕੀਤਾ। ਉਨ੍ਹਾਂ ਮੰਗ ਕੀਤੀ ਕਿ ਰਾਸ਼ੀ ਵੰਡਣ ਲਈ ਮੰਤਰਾਲੇ ਵਿਚ ਇਕ ਵਿਸ਼ੇਸ਼ ਸੈੱਲ ਬਣਾਇਆ ਜਾਵੇ। ਵਫ਼ਦ ਨੇ ਸਿੱਖ ਸੰਗਤ ਨਾਲ ਸਬੰਧਤ ਅਹਿਮ ਮਸਲਿਆਂ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਵਫ਼ਦ ਦੇ ਵਿਚਾਰਾਂ ਨੂੰ ਗਹੁ ਨਾਲ ਸੁਣਿਆ ਅਤੇ ਛੇਤੀ ਹੀ ਕਾਰਵਾਈ ਕਰਨ ਦਾ ਭਰੋਸਾ ਦਿਤਾ।


ਟਿੱਪਣੀ: ਪਾਠਕਾਂ ਦੀ ਜਾਣਕਾਰੀ ਹੇਤ ਇਹ ਦੱਸਣਾ ਬਣਦਾ ਹੈ ਕਿ ਰਾਸ਼ਟਰੀ ਸਿੱਖ ਸੰਗਤ, ਰਾਸ਼ਟਰੀ ਸਵਯੰਮ ਸੇਵਕ ਸੰਘ RSS ਦੀ ਹੀ ਸ਼ਾਖਾ ਹੈ, ਜੋ ਸਿੱਖਾਂ 'ਚ ਘੁਸਪੈਠ ਕਰ ਚੁਕੀ ਹੈ, ਜਿਸਦੇ ਕਾਰਕੁੰਨਾਂ 'ਚ ਪਟਨੇ ਵਾਲਾ ਇਕਬਾਲ ਸਿੰਘ, ਹਜ਼ੂਰ ਸਾਹਿਬ ਵਾਲਾ ਕੁਲਵੰਤ ਸਿੰਘ, ਅਖੌਤੀ ਦਮਦਮੀ ਟਕਸਾਲ ਦਾ ਗੱਪੀ ਠਾਕੁਰ ਸਿੰਘ, ਅਖੌਤੀ ਬ੍ਰਹਮਗਿਆਨੀ ਠਾਕੁਰ ਸਿੰਘ ਜੋ ਕਿ 21 ਸਾਲ ਝੂਠ ਬੋਲਦਾ ਰਿਹਾ ਕਿ "ਸੰਤ ਜ਼ਿੰਦਾ ਹਨ" ਅਤੇ ਕਈ ਹੋਰ...

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top