Share on Facebook

Main News Page

ਮੁੱਖ ਮੰਤਰੀ ਬਾਦਲ ਨੇ ਸਾਢੇ ਤਿੰਨ ਕਰੋੜ ਦਾ ਬੋਝ ਪੰਜਾਬ ਦੇ ਲੋਕਾਂ ‘ਤੇ ਆਪਣੇ ਤੇ ਘਰਵਾਲੀ ਦੇ ਇਲਾਜ ਲਈ ਖਰਚ ਕਰਕੇ ਪਾਇਆ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਅਤੇ ਆਪਣੀ ਸੁਰਗਵਾਸੀ ਪਤਨੀ ਸੁਰਿੰਦਰ ਕੌਰ ਬਾਦਲ ਲਈ ਸੂਬਾ ਸਰਕਾਰ ਤੋਂ 7 ਸਾਲਾਂ ਦੌਰਾਨ 3.61 ਕਰੋੜ ਰੁਪਏ ਦਾ ਮੈਡੀਕਲ ਭੱਤਾ ਪ੍ਰਾਪਤ ਕੀਤਾ। ਇਹ ਜਾਣਕਾਰੀ ਸੂਚਨਾ ਦੇ ਅਧਿਕਾਰ ਅਧੀਨ ਦਿੱਤੀ ਗਈ ਹੈ।

ਮੁੱਖ ਮੰਤਰੀ ਬਾਦਲ ਨੇ ਆਪਣੇ ਪਿਛਲੇ ਕਾਰਜਕਾਲ 2007 ਤੋਂ 2014 ਅਤੇ ਹੁਣ ਦੇ ਕਾਰਜਕਾਲ 2012 ਤੋਂ 2014 ਦੌਰਾਨ ਇਹ ਪੈਸਾ ਸੂਬਾ ਸਰਕਾਰ ਤੋਂ ਹਾਸਲ ਕੀਤਾ। ਦੂਜੇ ਪਾਸੇ ਦੇਖਿਆ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ 2002 ਤੋਂ 2007 ਦੇ ਕਾਰਜਕਾਲ ਦੌਰਾਨ ਮੈਡੀਕਲ ਦੇ ਤੌਰ ‘ਤੇ ਇਕ ਵੀ ਪੈਸਾ ਸਰਕਾਰ ਤੋਂ ਨਹੀਂ ਲਿਆ।

ਬਾਦਲ ਦੇ ਮੈਡੀਕਲ ਬਿੱਲਾਂ ਲਈ ਸੂਬਾ ਸਰਕਾਰ ਵਲੋਂ 3,61,23,604 ਰੁਪਏ ਦਿੱਤੇ ਗਏ, ਜਿਸ ਨੂੰ ਮੁੱਖ ਮੰਤਰੀ ਬਾਦਲ ਦੀ ਪਤਨੀ ਸੁਰਿੰਦਰ ਕੌਰ ‘ਤੇ ਖਰਚਿਆ ਗਿਆ। ਕੈਂਸਰ ਦੀ ਬੀਮਾਰੀ ਨਾਲ ਪੀੜਤ ਸੁਰਿੰਦਰ ਕੌਰ ਨਿਊਯਾਰਕ ਦੇ ਹਸਪਤਾਲ ‘ਚ ਭਰਤੀ ਸੀ, ਜਿਨ੍ਹਾਂ ਦਾ 2011 ‘ਚ ਦਿਹਾਂਤ ਹੋ ਗਿਆ।

ਦਸਤਾਵੇਜ਼ਾਂ ਮੁਤਾਬਕ ਮੁੱਖ ਮੰਤਰੀ ਬਾਦਲ ਨੇ ਖੁਦ ਲਈ ਸਿਰਫ 36,000 ਰੁਪਏ ਦੇ ਮੈਡੀਕਲ ਬਿੱਲ ਦਾ ਦਾਅਵਾ ਕੀਤਾ ਹੈ। ਇਹ ਪੈਸਾ 12 ਕਿਸ਼ਤਾਂ ‘ਚ ਬਾਦਲ ਪਰਿਵਾਰ ਨੂੰ ਦਿੱਤਾ ਗਿਆ।

9 ਅਪ੍ਰੈਲ, 2010 - 4.61 ਲੱਖ ਐਡਵਾਂਸ ‘ਚ
19 ਮਈ, 2010 - 10.18 ਲੱਖ
11 ਜੂਨ, 2010 - 15.1 ਲੱਖ
8 ਜੁਲਾਈ, 2010 - 60.54 ਲੱਖ
3 ਦਸੰਬਰ, 2010 - 35.03 ਲੱਖ
13 ਦਸੰਬਰ, 2010 - 13.4 ਲੱਖ
21 ਦਸੰਬਰ, 2010 - 85.54 ਲੱਖ
14 ਜਨਵਰੀ, 2011 - 48.49 ਲੱਖ
7 ਫਰਵਰੀ, 2011 - 5.01 ਲੱਖ
7 ਅਪ੍ਰਲੈ, 2011 - 19.03 ਲੱਖ
17 ਮਈ, 2011 - 20.8 ਲੱਖ
29 ਦਸੰਬਰ, 2011 - 43.45 ਲੱਖ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top