Share on Facebook

Main News Page

ਸਿਰ ਦੇਣਾ ਹੈ ਤਾਂ ਗੁਰੂ ਨੂੰ ਦੇਵੋ, ਤਸਵੀਰਾਂ ਪਿੱਛੇ ਆਪਣੀ ਜਾਨ ਨਾ ਗਵਾਓ...
-: ਸੰਪਾਦਕ ਖ਼ਾਲਸਾ ਨਿਊਜ਼

ਜੰਮੂ ਵਿੱਚ ਪੁਲਿਸ ਦੀ ਗੋਲੀ ਨਾਲ ਹਲਾਕ ਹੋਏ ਸਿੰਘ ਦੀ ਅਜਾਂਈਂ ਗਈ ਜਾਨ ਦਾ ਬਹੁਤ ਅਫਸੋਸ ਹੈ। ਉਸ ਤੋਂ ਵੱਧ ਅਫਸੋਸ ਹੁੰਦਾ ਹੈ ਸਿੱਖ ਅਖਵਾਉਣ ਵਾਲਿਆਂ ਦੀ ਸੋਚ 'ਤੇ। ਸ. ਗੁਰਜਾਪ ਸਿੰਘ ਨੇ ਬਹੁਤ ਹੀ ਸਟੀਕ ਲਿਖਿਆ ਹੈ ਕਿ ਕਿ ਸਿੱਖੋ ਅੱਜ ਸਿਰ ਦੇਣ ਦਾ ਸਮਾਂ ਨਹੀਂ, ਸਿਰ ਦੀ ਸਹੀ ਵਰਤੋਂ ਕਰੋ.. ਉਹ ਅਸੀਂ ਬਿਲਕੁਲ ਨਹੀਂ ਕਰਦੇ। ਭਾਰਤੀ ਸਰਕਾਰ, ਪੰਜਾਬ ਸਰਕਾਰ ਅਤੇ ਸਿੱਖ ਵਿਰੋਧੀ ਤਾਂ ਇਹੋ ਚਾਹੁੰਦੇ ਹਨ, ਕਿ ਕਿਸੇ ਤਰ੍ਹਾਂ ਇਨ੍ਹਾਂ ਦੀ ਨਸਲਕੁਸ਼ੀ ਕਿਤੀ ਜਾਵੇ... ਉਹ ਮਾਹੌਲ ਤੁਸੀਂ ਆਪ ਮੁੱਹਇਆ ਕਰਵਾ ਰਹੇ ਹੋ।

ਫੋਟੋਆਂ ਨੇ ਪਹਿਲਾਂ ਵੀ ਕੌਮ ਦਾ ਬੌਧਿਕ ਨੁਕਸਾਨ ਕੀਤਾ ਹੈ, ਤੇ ਹੁਣ ਵੀ ਕਰ ਰਹੀਆਂ ਨੇ... ਕਦੇ ਸੌਦਾ ਸਾਧ ਵੱਲੋਂ ਗੁਰੂ ਸਾਹਿਬ ਦੀ ਅਖਵਾਉਂਦੀ ਤਸਵੀਰ ਵਰਗੇ ਕਪੜੇ ਪਾਉਣ ਕਰਕੇ ਕਿੰਨਾਂ ਨੁਕਸਾਨ ਕਰਵਾਇਆ, ਸਿੰਘ ਦੀ ਜਾਨ ਗਈ, ਪਤਾ ਨਹੀਂ ਕਿੰਨੇ ਹੀ ਫੱਟੜ ਹੋਏ... ਹੁਣ ਫਿਰ ਭਿੰਡਰਾਂਵਾਲਿਆਂ ਦੀ ਤਸਵੀਰ ਨਾਲ ਛੇੜਛਾੜ ਨਾਲ ਜੰਮੂ 'ਚ ਹੋਈ ਗੋਲੀਬਾਰੀ... ਤੇ ਫਿਰ ਸਿੰਘ ਸ਼ਹੀਦ...

ਖ਼ਾਲਸਾ ਨਿਊਜ਼ ਦਾ ਸਿੰਘਾਂ ਦੀ ਜਾਨ ਜਾਣ ਦਾ ਬਹੁਤ ਅਫਸੋਸ ਹੈ, ਪਰ ਇਹ ਅਜਾਈਂ ਜਾ ਰਹੀਆਂ ਨੇ..., ਸਿੱਖੋ !!! ਨੌਜਵਾਨ ਸਾਂਭੋ !!!

ਬਹੁਤੇ ਪਾਠਕਾਂ ਨੂੰ ਇਹ ਚੰਗਾ ਨਾ ਲੱਗੇ, ਪਰ ਪਿਛੋਂ ਉਨ੍ਹਾਂ ਸਿੰਘਾਂ ਦੇ ਪਰਿਵਾਰਾਂ ਦਾ ਕੀ ਹਾਲ ਹੁੰਦਾ ਹੈ, ਉਹ ਸਭ ਜਾਣਦੇ ਨੇ। ਸਿਰ ਵਰਤੋ, ਸਿਰ... ਸਿਰ ਦੇਣ ਦਾ ਸਮਾਂ ਨਹੀਂ ਹੁਣ... ਸਿਰ ਦੇਣਾ ਹੈ ਤਾਂ ਗੁਰੂ ਨੂੰ ਦੇਵੋ, ਉਹ ਅਸੀਂ ਦੇ ਨਹੀਂ ਰਹੇ...

ਪਾੜ ਲੈਣ ਦਿਓ ਤਸਵੀਰਾਂ, ਕਿੰਨੀਆਂ ਪਾੜ ਲੈਣਗੇ... ਕੀ ਸਾਡੇ ਦਿਲੋਂ ਕੱਢ ਲੈਣਗੇ...??? ਜਿੰਨਾਂ ਮਹੱਤਵ ਤਸਵੀਰਾਂ ਨੂੰ ਦੇ ਰਹੇ ਹੋ, ਉਹ ਲੋਕ ਉਨ੍ਹਾਂ ਹੀ ਹੋਰ ਕਰਨਗੇ, ਕਿਉਂ ਜੋ ਉਨ੍ਹਾਂ ਨੂੰ ਪਤਾ ਹੈ ਕਿ ਇਨ੍ਹਾਂ ਦੀ ਨਬਜ਼ ਕਿੱਥੋਂ ਦੱਬਣੀ ਹੈ। ਅਖਵਾਉਂਦੇ ਅਸੀਂ ਸ਼ਬਦ ਗੁਰੂ ਦੇ ਸਿੱਖ ਹਾਂ, ਜਾਨ ਅਸੀਂ ਤਸਵੀਰਾਂ ਪਿੱਛੇ ਦੇਈ ਜਾ ਰਹੇ ਹਾਂ... ਦੋ ਚਾਰ ਵਾਰੀ ਲਾ ਲੈਣ ਦਿਓ ਚਾਅ... ਆਪੇ ਹੱਟ ਜਾਣਗੇ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਨ੍ਹਾਂ 'ਤੇ ਐਸੇ ਹੱਥਕੰਡਿਆਂ ਦਾ ਕੋਈ ਅਸਰ ਨਹੀਂ...

ਅੱਗੇ ਵੀ ਖਾਲਿਸਤਾਨ ਦੇ ਨਾਮ ਹੇਠ ਹਜ਼ਾਰਾਂ ਲੱਖਾਂ ਨੌਜਵਾਨ ਮਰਵਾ ਕੇ ਖੱਟਿਆ ਕੀ ਹੈ? Output ਕੀ ਹੈ? Result ਕੀ ਹੈ? BIG ZERO...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top