Share on Facebook

Main News Page

ਔਰਤ-ਅਪਵਿੱਤਰ ਨਹੀਂ ਹੈ
-: ਤਰਲੋਕ ਸਿੰਘ ‘ਹੁੰਦਲ’

ਔਰਤ ਜਾਤੀ ਦੇ ਵਿੱਰੁਧ ਅਪਮਾਨ-ਜਨਕ ਸ਼ਬਦਾਵਲੀ ਦੀ ਖੁੱਲ੍ਹ ਕੇ ਵਰਤੋਂ ਕਰਨ ਵਾਲੇ ਅਖੌਤੀ ਸਿੱਖ ਪ੍ਰਚਾਰਕ ਹਰੀ ਸਿੰਘ ‘ਰੰਧਾਵਾ’ ਅਤੇ ਸਰੀ (ਕਨੇਡਾ) ਵਿਖੇ ਹੀ ਕਿਸੇ ਗਿਆਨੀ ਨਰਿੰਦਰ ਸਿੰਘ ਵਲੋਂ ਬਹੁਤ ਭੱਦੀ ਭਾਸ਼ਾ ’ਚ ਔਰਤ ਦਾ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਅੱਜ ਕਲ ਸਿੱਖ ਜਗਤ ਵਿੱਚ, ਗੰਭੀਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬ੍ਰਾਹਮਣੀ ਸੋਚ ਵਾਲੇ ਇਨ੍ਹਾਂ ਵਿਅਕਤੀਆਂ ਦੀ ਮੰਦੀ ਕਰਤੂਤ ਅਤਿ ਨਿੰਦਨੀਯ ਹੈ ਅਤੇ ਸਿੱਖ ਸੰਸਾਰ ਨੂੰ ਅਜਿਹੇ ਵਿਅਕਤੀਆਂ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ।

ਮਾਹਵਾਰੀ ਦੌਰਾਨ ਔਰਤ ਨੂੰ ਅਪਵਿੱਤਰ ਕਹਿਣਾ ਤੇ ਬੇਇਜ਼ਤ ਕਰਨਾ, ਵੇਦਾਂ ਦੀ ਕਾਢ ਹੈ। ਔਰਤਾਂ ਪ੍ਰਤੀ ਹਿੰਦੂਮਤ ਇਥੋਂ ਤੱਕ ਜ਼ਾਲਮ ਹੈ, ਕਿ ਉਕਤ ਵਿਚਾਰ-ਅਧੀਨ ਦਿਨ੍ਹਾਂ ਵਿੱਚ ਹਿੰਦੂ (ਬ੍ਰਾਹਮਣ), ਔਰਤ ਨੂੰ ਚੁੱਲੇ-ਚੌਕੇ ਵਿੱਚ ਚੜ੍ਹਨ ਅਤੇ ਭੋਜਨ ਤਿਆਰ ਕਰਨ ਅਤੇ ਖਾਣਾ ਪ੍ਰੋਸਣ ਦੀ ਇਜਾਜਤ ਨਹੀਂ ਦਿੰਦਾ। ਗੁਰੁੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਹੀ ਸਿੱਖੀ ਸਿਧਾਤਾਂ ਦੇ ਅਨੁਆਈ ਕਈ ਹਿੰਦੂ ਵੀਰ ਵਿਚਾਰਧਾਰਕ ਤੌਰ ਤੇ ਬਦਲਦੇ ਗਏ ਅਤੇ ਹੁਣ ਕਾਫੀ ਹੱਦ ਤੱਕ ਹਿੰਦੂ ਔਰਤਾਂ ਦੇ ਵੱਡੇ ਵਰਗ ਉੱਤੇ ਇਹ ਬੰਦਸ਼ ਲਾਗੂ ਨਹੀਂ ਹੈ।ਇਹ ਮੂਰਖ ਲੋਕ ਜਾਗ੍ਰਿਤ ਸਿੱਖ ਸਮਾਜ ਨੂੰ ਕਿਧਰ ਲਿਜਾ ਰਹੇ ਹਨ। ਸਾਡੇ ਲਈ ਗੰਭੀਰਤਾ ਨਾਲ ਸੋਚਣ, ਵਿਚਾਰਨ ਦੀ ਲੋੜ ਹੈ।

ਸਿਆਣੇ, ਸੂਝਵਾਨ ਅਤੇ ਸਾਧਾਰਨ ਬੁੱਧੀਮਾਨ ਲੋਕ ਵੀ ਭਲੀਭਾਂਤ ਜਾਣਦੇ ਹਨ ਕਿ ਔਰਤ-ਕੁਦੱਰਤ ਦੀ ਸੁਹਜਕਲਾਤਮਿਕ ਸਾਜੀ-ਨਿਵਾਜੀ ਸਭ ਤੋਂ ਉੱਤਮ ਤੇ ਪਵਿਤਰ ਜੀਵ ਹੈ। ਉਸ (ਔਰਤ) ਦਾ ਮਾਸਿਕ ਧਰਮ ਵਹਾਅ, ਇੱਕ ਭੌਤਿਕ ਤੇ ਪਰਕਿਰਤਕ ਪ੍ਰਕਿਰਿਆ ਹੈ, ਜਿਸ ਦਾ ਸਬੰਧ, ਢੁੱਚਰੀ ਮਨੁੱਖ ਦੀ ਘਟੀਆ ਸੋਚ ਦੀ ਉਪਜ, ਕਿ ਇਸ ਸਮੇਂ ਦੌਰਾਨ ਔਰਤ ਦੇ ਅਪਵਿਤਰ ਹੋਣ ਨਾਲ ਕੋਈ ਨਹੀਂ ਹੈ। ਇਹ ਲੱਛਣ, ਉਸ ਦੇ ਜਨਨ ਪੱਖ ਨੂੰ ਨਿਯਮਬੱਧ ਕਰਦਾ ਹੈ, ਇਸੇ ਲਈ ਇਸ ਨੂੰ ਪ੍ਰਜਣਨ ਕਿਰਿਆ ਲਈ ਵਰਦਾਨ ਆਖਿਆ ਗਿਆ ਹੈ। ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੀ ਇਲਾਹੀ ਬਾਣੀ ਵਿੱਚ ਔਰਤ ਨੂੰ ਮਹਾਨ ਦੱਸਿਆ ਹੈ। ਆਪ ਜੀ ਦਾ ਫੁਰਮਾਨ ਹੈ:

ਮ:1॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ॥
ਭੰਡਹੁ ਹੀ ਭੰਡੁ ਊਪਜੈ ਭੰਡੇ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ ਜਿਤੁ ਮੁਖ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰ
ਿ॥
(ਸ੍ਰੀ ਗੁਰੂ ਗ੍ਰੰਥ, ਅੰਕ-473)

ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਮਾਤਾ ਖੀਵੀ ਜੀ, ਗੁਰੂ ਸੰਗਤਾਂ ਵਿੱਚ ਵਿਚਰਦੇ ਅਤੇ ਲੰਗਰ ਦੀ ਸੇਵਾ ਕਰਿਆ ਕਰਦੇ ਸਨ। ਤੀਸਰੇ ਗੁਰੂ, ਸ੍ਰੀ ਗੁਰੂ ਅਮਰਦਾਸ ਜੀ ਨੇ ਔਰਤਾਂ ਨੂੰ ਜਿੰਦਾ ਸੜ੍ਹ, ਮਰਨ ਦੀ ਪ੍ਰਥਾ ਦਾ ਵਿਰੋਧ ਕੀਤਾ। ਵਿਧਵਾ ਵਿਆਹ ਦੀ ਆਗਿਆ ਦਿੱਤੀ। ਘੁੰਡ ਕੱਢਣ ਦੀ ਰੀਤੀ ਹਟਾਈ।ਬੀਬੀ ਭਾਨੀ, ਮਾਤਾ ਗੰਗਾ ਜੀ, ਮਾਤਾ ਦਮੋਦਰੀ ਜੀ, ਮਾਤਾ ਗੁਜਰੀ ਜੀ ਤੇ ਦਸ਼ਮੇਸ਼ ਪਿਤਾ ਜੀ ਦੇ ਮਹਿਲ, ਗੁਰੂ ਸਾਹਿਬਾਨ ਦੇ ਨਾਲ ਸਿੱਖ ਸੰਗਤਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ, ਸਿਮਰਨ ਨੂੰ ਸਮਰਪਿਤ ਰਹੇ। ਗੁਰੂ ਮਹਿਲ ਭੀ ਇਸਤ੍ਰੀ ਜਾਤੀ ਵਿੱਚੋਂ ਸਨ। ਇਹ ਪ੍ਰਸ਼ਨ (ਔਰਤ ਦੀ ਅਪਵਿਤ੍ਰਤਾ) ਕਦੇ ਵਿਦਾਦਤ-ਗ੍ਰਸਤ ਨਹੀਂ ਹੋਇਆ। ਮੀਡੀਆ ਵਿੱਚ ਉਜਾਗਰ ਹੋਏ ਗਿਆਨੀ ਨਰਿੰਦਰ ਸਿੰਘ ਦੇ ਵਿਚਾਰ ਕਿ ਗੁਰਦੁਆਰੇ ’ਚ ਬੀਬੀਆਂ ਦੇ ਖੂਨ ਨਾਲ ਚਾਦਰਾਂ ਦਾ ਲਿਬੇੜਨਾ-ਮੂਰਖਤਾਈ ਭਰਿਆ ਅਤਿ ਘਿਨਾਉਂਣਾ ਤੇ ਬੇ-ਹਿਆਈ ਵਾਲਾ ਬਿਆਨ ਹੈ। ਸਿੱਖ ਜਗਤ ਨੂੰ ਸਰਮਸ਼ਾਰ ਕਰਦਾ ਹੈ। ਔਰਤ ਹਮੇਸ਼ਾਂ, ਆਪਣੀ ਸਰੀਰਕ ਪ੍ਰਕਿਰਿਆ ਬਾਰੇ ਜਾਗਰੂਕ ਰਹਿੰਦੀ ਹੈ। ਕਿਉਂਜੁ ਉਹ ‘Blessed with divine blessing’ ਚਰਚਾ ਵਿੱਚ ਆਇਆ ਮਾਸਿਕ ਧਰਮ ‘ਕੁਦਰਤ’ ਦਾ ਨੇਮ (Natural Process) ਹੈ। ਕੀ ਪਵਿੱਤਰ ਅਤੇ ਕੀ ਅਪਵਿੱਤਰ, ਇਹ ਸਮਾਜ ਨੇ ਘੜੇ ਹੋਏ ਹਨ। ਗੁਰਬਾਣੀ, ਮਨੁੱਖ ਨੂੰ ‘ਸਚਿਆਰ’ ਬਣਨ ਲਈ ‘ਹੁਕਮ’ ਦੇ ਰਾਹ ਤੋਰਦੀ ਹੈ। ਇਕ ਕਿਰਿਆ ਵੀ ਉਸ ਦੇ ‘ਹੁਕਮ’ ਅੰਦਰ ਹੀ ਸਮਾਈ ਹੋਈ ਹੈ।

ਇਨ੍ਹਾਂ ਵਿਅਕਤੀਆਂ ਨੇ ਔਰਤ-ਜਾਤੀ, ਵਿਸ਼ੇਸ਼ਕਰ ਸਿੱਖ ਬੀਬੀਆਂ ਦੀ ਨਿਰਾਦਰੀ ਕੀਤੀ ਹੈ। ਅਜਿਹਾ ਬਕੜਵਾਹ ਕਰਨ ਵਾਲਾ ‘ਬੇ-ਈਮਾਨ’ਹੈ, ਜੋ ਸਤਿਗੁਰਾਂ ਨੂੰ ਭਾਉਂਦਾ ਨਹੀਂ। ਗੁਰੂ ਸਾਹਿਬਾਨ ਦੇ ਗੁਨਹਾਗਾਰ ਉਹ ਵੀ ਹਨ, ਜੋ ਗੁਰੂ ਆਸ਼ੇ ਵਿੱਰੁਧ ਬਦ-ਕਲਾਮ ਸੁਣ ਕੇ ਖਾਮੋਸ਼ ਹਨ। ਭੁਚਲਾਵੇ ’ਚ ਆਣ ਕੇ ਸਾਂਤਮਈ ਵਾਤਾਵਰਨ ਸਿਰਜਣਾ ਤੇ ‘ਗਲਤੀ ਮੰਨਵਾ ਲੈਣਾ’ਹੀ ਕਾਫੀ ਨਹੀਂ। ਸਮੇਂ ਦੀ ਲੋੜ ਹੈ ਕਿ ਸਿੱਖ ਬੀਬੀਆਂ ਇੱਕ ਜੁੱਟ ਹੋਣ ਤੇ ਇਨ੍ਹਾਂ ਕੱਚ-ਘੜੱਚ ਸਾਧਾਂ, ਸੰਤਾਂ, ਗਿਆਨੀਆਂ ਨੂੰ ਕਿਸੇ ਵੀ ਗੁਰਦੁਆਰੇ ਜਾਂ ਸਿੱਖ ਸਟੇਜ ਉੱਤੋਂ ਬੋਲਣ ਨਾ ਦੇਣ। ਸਿੱਖਾਂ, ਸਿੰਘਾਂ ਤੇ ਗੁਰੂ-ਪਿਆਰ ਵਾਲੇ ਸ਼ਰਧਾਲੂਆਂ ਨੂੰ ਔਰਤ ਵਰਗ ਦਾ ਅਸਰਦਾਰ ਤਰੀਕੇ ਨਾਲ ਡੱਟ ਕੇ ਸਾਥ ਦੇਣਾ ਚਾਹੀਦਾ ਹੈ। ਟੋਰਾਂਟੋ ਵਿੱਚ ਵੀ ਸਿੱਖ ਸੰਗਤਾਂ ਨੂੰ ਸੰਗਠਤ ਹੋਣ ਦੀ ਲੋੜ ਹੈ। ਇਥੋਂ ਹੀ ‘ਸੱਚ ਦੀ ਆਵਾਜ’ ਦਾ ਆਰੰਭ ਹੈ।


ਖਬਰ ਹੈ ਕਿ ਥੋੜ੍ਹੇ ਦਿਨਾਂ ਬਾਅਦ ਇਹ ਲਕੜਬੱਘਾ ਪਖੰਡੀ ਸਾਧ ਹਰੀ ਪ੍ਰਸਾਦ ਰੰਧਾਵਾ ਮਾਲਟਨ ਡੇਰੇ ਵਿਖੇ ਆਉਣ ਵਾਲਾ ਹੈ, ਟੋਰਾਂਟੋ ਦੇ ਸਿੱਖਾਂ ਨੂੰ ਬੇਨਤੀ ਹੈ ਕਿ ਇਸ ਬਾਦਲ ਦੇ ਚਮਚੇ ਅਤੇ ਨੀਚ ਦੀ ਸਰੀ ਵਾਂਗ ਹੀ ਸੇਵਾ ਕੀਤੀ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top