Share on Facebook

Main News Page

ਸਿੱਖ ਪਰੰਪਰਾਵਾਂ ਦੀ ਪੁਨਰ ਸੁਰਜੀਤੀ ਲਈ ਸ਼੍ਰੋਮਣੀ ਗੁਰਮਤਿ ਚੇਤਨਾ (ਲਹਿਰ) ਵਚਨਬੱਧ
ਸਿੱਖ ਪੰਥ ਨੂੰ ਦਰਪੇਸ਼ ਚਨੌਤੀਆਂ ਵਿਸ਼ੇ 'ਤੇ ਲੁਧਿਆਣੇ ਵਿੱਚ ਸੈਮੀਨਾਰ 14 ਜੂਨ ਨੂੰ
-: ਪ੍ਰਿੰ. ਪਰਵਿੰਦਰ ਸਿੰਘ ਖਾਲਸਾ

ਲੁਧਿਆਣਾ (7 ਜੂਨ 2015) – ਖਾਲਸਾ ਪੰਥ ਨੂੰ ਦਰਪੇਸ਼ ਚਨੌਤੀਆ ਦੇ ਮੱਦੇ ਨਜਰ ਸਿੱਖ ਪਰੰਪਰਾਵਾ ਦੀ ਪੁਨਰ ਸੁਰਜੀਤੀ ਲਈ ਸ਼੍ਰੋਮਣੀ ਗੁਰਮਤਿ ਚੇਤਨਾ (ਲਹਿਰ) ਸ਼੍ਰੋ: ਗ: ਪ੍ਰ: ਕਮੇਟੀ ਦੇ ਹਰੇਕ ਚੌਣ ਹਲਕੇ ਅੰਦਰ ਸਿੱਖ ਨੌਜਵਾਨ / ਵੀਰਾਂ / ਭੈਣਾਂ ਨੂੰ ਦਸ਼ਮੇਸ਼ ਪਿਤਾ ਦੀ ਨਵੇਕਲੀ ਨਿਰਾਲੀ ਵੀਚਾਰਧਾਰਾ ਨੂੰ ਪੰਹੁਚਾਣ ਲਈ ਵਚਨਬੰਧ ਹੈ। ਇਹਨਾਂ ਵੀਚਾਰਾ ਦਾ ਪ੍ਰਗਟਾਵਾ ਕਰਦਿਆ ਲਹਿਰ ਦੇ ਮੁੱਖੀ ਪ੍ਰਿੰ: ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪਿਛਲੇ ਸਮੇ ਚ ਨਿਰੰਤਰ 35 ਗੁਰਮਤਿ ਕੈਂਪ ਲਾ ਕੇ ਅਸੀ ਇਸ ਸਿੱਟੇ ਤੇ ਪੁਹਚੇ ਹਾਂ ਕਿ ਜਿਥੇ ਗੁਰਮਤਿ ਦੀ ਸਹੀ ਜਾਣਕਾਰੀ ਦੇਣ ਲਈ ਪਿੰਡ ਪੱਧਰ ਤੇ ਉਪਰਾਲੇ ਕੀਤੇ ਜਾਣ, ੳਥੇ ਵਿਦਿਘਕ ਖੇਤਰ ‘ਚ’ ਪਛੱੜ ਰਹੀ ਸਿਖ ਨੌਜਵਾਨੀ ਨੂੰ ਭੀ ਸੰਭਾਲਣ ਦੀ ਸਖਤ ਲੋੜ ਹੈ ਅਤੇ ਰਾਜਨੀਤੀ ਦੀ ਗੁਲਾਮੀ ਚ ਕੈਦ ਗੁਰਦੁਆਰਾ ਪ੍ਰਬੰਧ ਨੂੰ ਅਜਾਦ ਕਰਵਾਉਣਾ ਪਵੇਗਾ।

ੳਨ੍ਹਾਂ ਕਿਹਾ ਕਿ ਸ਼੍ਰੌਮਣੀ ਗੁਰਮਤਿ ਚੇਤਨਾ ਲਹਿਰ ਨੇ ਜੂਨ ਮਹੀਨੇ ਤਿੰਨ ਵੱਡੇ ਗੁਰਮਤਿ ਸਿਖਲਾੲੀ ਕੈਪ ਲੁਧਿਆਣਾ ਕਪੁਰਥਲਾ ਤੇ ਫਤਹਿਗੜ ਸਾਹਿਬ ਵਿਖੇ ਲਾਉਣ ਦਾ ਨਿਰਣਾ ਕੀਤਾ ਹੈ ਇਨ੍ਹਾ ਅੰਦਰ ਗੁਰਬਾਣੀ ਸਿੱਖ ੲਿਤਿਹਾਸ ਰਹਿਤ ਮਰਿਯਾਦਾ ਦੀ ਵੀ ਜਾਣਕਾਰੀ ਵੀ ਦਿਤੀ ਜਾਵੇਗੀ ਗਤਕਾ ਕੀਰਤਨ ਤਬਲਾ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ ਹੈ।

ਲਹਿਰ ਵੱਲੋ 14 ਜੂਨ ਦਿਨ ਐਤਵਾਰ ਨੂੰ ਲੁਧਿਆਣਾ ‘ਚ’ ਭਾਈ ਰਣਧੀਰ ਸਿੰਘ ਨਗਰ ਦੇ ਬਲਾਕ ਈ 'ਚ ਪੈਂਦੇ ਸਿੰਘ ਸਭਾ ਗੁਰ ਘਰ ‘ਚ’ ਦੁਪਹਿਰ 2 ਵਜੇ ਸਿੱਖ ਪੰਥ ਨੂੰ ਦਰਪੇਸ਼ ਚਨੌਤੀਆ ਵਿਸ਼ੇ 'ਤੇ ਸੈਮੀਨਾਰ ਹੋਵੇਗਾ, ਜਿਸ ਵਿਚ ੳਘੇ ਸਿੱਖ ਵਿਦਵਾਨ ਹਿੱਸਾ ਲੈਣਗੇ।

ਹਰੇਕ ਸਾਲ ਵਾਂਗ ਗੁ: ਫਤਿਹਗੜ ਸਾਹਿਬ ਸਰਹੰਦ ਵਿਖੇ 20 ਜੂਨ ਨੂੰ ਅਤੇ ਗ: ਸੁਖਚੈਨ ਸਾਹਿਬ ਫਗਵਾੜਾ (ਕਪੁਰਥਲਾ) 29 ਜੂਨ ਗੁਰਮਤਿ ਸਿਖਲਾਈ ਕੈਪ ਲਾਉਣ ਦੀਆ ਤਿਆਰੀਆਂ ਮੁਕੰਮਲ ਕਰ ਲਈਆ ਹਨ। 14 ਜੂਨ ਨੂੰ ਲੁਧਿਆਣੇ ਤੇ ੫ ਜੁਲਾਈ ਨੂੰ ਗੁ: ਸੁਖਚੈਨ ਸਾਹਿਬ ਵਿਖੇ ਭਾਰੀ ਅੰਮ੍ਰਿਤ ਸੰਚਾਰ ਹੋਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top