Share on Facebook

Main News Page

ਬੀਤੇ ਕਲ ਗ੍ਰਿਫਤਾਰ ਕੀਤੇ 31 ਨੌਜਵਾਨ ਜੇਲ ਭੇਜੇ, ਮੱਕੜ ਨੂੰ ਕੁਸ਼ਲ ਪ੍ਰਬੰਧਕ ਨਹੀਂ, "ਮੱਸਾ ਰੰਘੜ" ਅਵਾਰਡ ਦਿੱਤਾ ਜਾਵੇ

- ਘਟਨਾ ਦਾ ਜਾਂਚ ਸੀ.ਬੀ.ਆਈ ਤੋ ਕਰਵਾਈ ਜਾਵੇ- ਵੇਰਕਾ
- ਸਤਿਕਾਰ ਕਮੇਟੀ ਮੱਕੜ ਦੇ ਖਿਲਾਫ ਇਸਤਗਾਸਾ ਪਾਵੇਗੀ
- ਮੱਕੜ ਨੂੰ ਕੁਸ਼ਲ ਪ੍ਰਬੰਧਕ ਨਹੀਂ ਮੱਸਾ ਰੰਘੜ ਅਵਾਰਡ ਦਿੱਤਾ ਜਾਵੇ- ਮੁੱਛਲ
- ਉਹਨਾਂ ਦਾ ਸਾਰਾ ਕੁਟੰਬ ਧਰਮ ਤਬਦੀਲ ਕਰਨ ਲਈ ਮਜਬੂਰ - ਅਰਸ਼ਬੀਰ ਸਿੰਘ

ਅੰਮ੍ਰਿਤਸਰ 7 ਜੂਨ (ਜਸਬੀਰ ਸਿੰਘ ਪੱਟੀ) ਬੀਤੇ ਕਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਏ ਗਏ ਘੱਲੂਘਾਰਾ ਦਿਵਸ ਸਮੇਂ ਸ੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਸਿੱਖ ਨੌਜਵਾਨਾਂ ਦੇ ਹੋਏ ਟਕਰਾਅ ਦੌਰਾਨ ਫੜੇ ਗਏ ਸਿੱਖ ਨੌਜਵਾਨਾਂ ਵਿੱਚੋ 31 ਨੌਜਵਾਨਾਂ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 188, 107 ਤੇ 151 ਦਾ ਕਲੰਦਰਾ ਤਿਆਰ ਕਰਕੇ ਜਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਅਮਨ ਸ਼ਾਤੀ ਭੰਗ ਕਰਨ ਦੇ ਦੋਸ਼ ਵਿੱਚ ਜੇਲ ਭੇਜ ਦਿੱਤਾ ਗਿਆ ਹੈ, ਜਿਹਨਾਂ ਦੀ ਅਗਲੀ ਪੇਸ਼ੀ 11 ਜੂਨ ਨੂੰ ਹੋਵਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਫੜੇ ਗਏ ਨੌਜਵਾਨ ਪੰਜਾਬ ਦੇ ਵੱਖ ਵੱਖ ਭਾਗਾਂ ਤੋ ਆਏ ਸਨ ਤੇ ਉਹਨਾਂ ਦਾ ਦੋਸ਼ ਸਿਰਫ ਪਰਕਰਮਾ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜੀ ਕਰਨ ਦਾ ਹੈ ਜਦ ਕਿ ਬੀਤੇ ਕਲ ਵੱਡੀ ਗਿਣਤੀ ਵਿੱਚ ਲੋਕਾਂ ਨੇ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜੀ ਕੀਤੀ ਸੀ। ਇਹਨਾਂ ਫੜੇ ਗਏ ਨੌਜਵਾਨਾਂ ਦੇ ਮਾਪੇ ਅੱਜ ਸਾਰਾ ਦਿਨ ਖੱਜਲ ਖੁਆਰ ਹੁੰਦੇ ਰਹੇ, ਪਰ ਕਿਸੇ ਵੀ ਵਿਅਕਤੀ ਦੇ ਪਰਿਵਾਰ ਵਾਲਿਆ ਨੂੰ ਮਿਲਣ ਨਹੀਂ ਦਿੱਤਾ ਗਿਆ ਅਤੇ ਨਾ ਹੀ ਇਹਨਾਂ ਵਿਅਕਤੀਆ ਨੂੰ ਕਿਥੇ ਰੱਖਿਆ ਗਿਆ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਦਿੱਤੀ ਗਈ ਹੈ, ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਸਾਰਾ ਦਿਨ ਡੀ.ਸੀ.ਪੀ ਪਰਮਪਾਲ ਸਿੰਘ ਦੇ ਦਫਤਰ ਦੇ ਬਾਹਰ ਫੜੇ ਨੌਜਵਾਨਾਂ ਦੇ ਪਰਿਵਾਰ ਵਾਲੇ ਉਡੀਕਦੇ ਹੋਏ ਪਰ ਬਿਨਾਂ ਮਿਲਿਆ ਹੀ ਘਰਾਂ ਨੂੰ ਚਲੇ ਗਏ। ਫੜੇ ਗਏ ਨੌਜਵਾਨਾਂ ਵਿੱਚ ਸ਼ਾਮਲ ਰਘੂਬੀਰ ਸਿੰਘ ਨਿਹੰਗ ਸਿੰਘ ਖਡੂਰ ਸਾਹਿਬ ਦੇ ਪਰਿਵਾਰ ਵਾਲਿਆ ਨੇ ਦੱਸਿਆ ਕਿ ਉਹ ਤਾਂ ਤਰੀਕ ਭੁਗਤਣ ਆਇਆ ਸੀ ਤੇ ਤਰੀਕ ਭੁਗਤਣ ਉਪਰੰਤ ਸਿਰਫ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ ਪਰ ਉਸ ਦਾ ਨਿਹੰਗ ਸਿੰਘਾਂ ਵਾਲਾ ਚੋਲਾ ਵੇਖ ਕੇ ਹੀ ਉਸ ਨੂੰ ਫੜ ਲਿਆ ਗਿਆ ਹੈ ਤੇ ਉਸ ਤੇ ਤਸ਼ੱਦਦ ਕੀਤਾ ਗਿਆ।

ਇਸੇ ਤਰ੍ਵਾ ਨਵਾਂ ਸ਼ਹਿਰ ਨਿਵਾਸੀ ਇੱਕ ਸਤਾਰਾ ਸਾਲਾ ਨੌਜਵਾਨ ਜਸਪਾਲ ਸਿੰਘ ਦੇ ਪਿਤਾ ਅਰਸ਼ਬੀਰ ਸਿੰਘ ਨੇ ਕਿਹਾ ਕਿ ਉਸ ਦਾ ਬੇਟਾ ਦਸਵੀ ਕਲਾਸ ਦਾ ਵਿਦਿਆਰਥੀ ਹੈ ਤੇ ਉਹ ਸਿਰਫ ਮੱਥਾ ਟੇਕਣ ਆਇਆ ਸੀ ਤੇ ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਦੇ ਸਿਰ ਤੇ ਦਸਤਾਰ ਸਜਾਈ ਹੋਈ ਸੀ। ਉਹਨਾਂ ਦੱਸਿਆ ਕਿ ਉਹ ਘਰ ਦੱਸ ਤੇ ਮੱਥਾ ਟੇਕਣ ਆਇਆ ਸੀ, ਪਰ ਉਸ ਦਾ ਹਸ਼ਰ ਜੋ ਸ਼੍ਰੋਮਣੀ ਕਮੇਟੀ ਨੇ ਕੀਤਾ ਉਹ ਬਿਆਨ ਤੋ ਬਾਹਰ ਹੈ। ਉਸ ਨੇ ਕਿਹਾ ਕਿ ਉਹਨਾਂ ਦਾ 100 ਪਰਿਵਾਰਾਂ ਦਾ ਕੁਟੰਬ ਹੈ ਤੇ ਉਹ ਤਾਂ ਅੱਜ ਤੋ ਬਾਅਦ ਨਾ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਉਣਗੇ ਤੇ ਆਪਣੇ ਬੇਟੇ ਦੀ ਜ਼ਮਾਨਤ ਹੋਣ ਤੋ ਬਾਅਦ ਉਹਨਾਂ ਦੇ ਸਾਰੇ ਕੁਟੰਬ ਨੇ ਫੈਸਲਾ ਕਰ ਲਿਆ ਹੈ ਕਿ ਉਹ ਸਿੱਖ ਧਰਮ ਨੂੰ ਅਲਵਿਦਾ ਕਹਿ ਦੇਣਗੇ। ਉਸ ਨੇ ਕਿਹਾ ਕਿ ਜਿਸ ਕੌਮ ਦੇ ਰਹਿਬਰ ਹੀ ਔਰੰਗਜੇਬ ਬਣ ਜਾਣ, ਉਹ ਧਰਮ ਵਧੇਰੇ ਸਮਾਂ ਚੱਲ ਨਹੀਂ ਸਕਦਾ। ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਲੱਠਮਾਰ ਇੰਨੇ ਹੀ ਬਹਾਦਰ ਹਨ, ਤਾਂ ਉਹਨਾਂ ਨੂੰ ਸਰਹੱਦ ਤੇ ਕਿਉ ਨਹੀਂ ਭੇਜ ਦਿੱਤਾ ਜਾਂਦਾ। ਉਹਨਾਂ ਕਿਹਾ ਕਿ ਉਹਨਾਂ ਦਾ ਸਾਕਾ ਨੀਲਾ ਤਾਰਾ ਦੀ ਬਰਸੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਇਸ ਦੀ ਉਹਨਾਂ ਨੂੰ ਕੋਈ ਜਾਣਕਾਰੀ ਸੀ।

ਸ੍ਰੀ ਗੁਰੂ ਗ੍ਰੰਥ ਸਤਿਕਾਰ ਕਮੇਟੀ ਦੀ ਇੱਕ ਆਗੂ ਬੀਬੀ ਹਰਜੀਤ ਕੌਰ ਖਾਸਾ ਤੇ ਗੁਰਪ੍ਰੀਤ ਕੌਰ ਵਡਾਲੀ ਨੇ ਕਿਹਾ ਕਿ ਜਿਹੜੀ ਵੀ ਬੀਬੀ ਨੇ ਕੇਸਕੀ ਸਜਾਈ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵੇਖੀ ਜਾਂਦੀ ਸੀ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਸੀ ਤੇ ਉਹਨਾਂ ਨਾਲ ਵੀ ਚਾਰ ਬੀਬੀਆ ਸਨ ਜਿਹਨਾਂ ਨੂੰ ਬਾਹਰ ਕੱਢਿਆ ਗਿਆ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਉਹ ਹੁਣ ਇਹਨਾਂ ਮਸੰਦਾਂ ਨੂੰ ਇਥੋ ਬਾਹਰ ਨਹੀਂ ਕੱਢ ਲੈਦੇ, ਉਨਾ ਚਿਰ ਤੱਕ ਉਹ ਦੁਬਾਰਾ ਦਰਬਾਰ ਸਾਹਿਬ ਵਿਖੇ ਨਹੀਂ ਜਾਣਗੀਆ। ਜੋ ਕੁਝ ਵੀ ਸਿੱਖੀ ਨਾਲ ਹੋ ਰਿਹਾ ਹੈ ਉਹ ਸਾਰਾ ਸਿੱਖੀ ਨੂੰ ਖਤਮ ਕਰਨ ਲਈ ਮੱਕੜ ਤੇ ਬਾਦਲ ਆਰ.ਐਸ.ਐਸ ਦੇ ਕੁਹਾੜੇ ਦੇ ਦਸਤਾ ਬਣ ਕੇ ਕਰ ਰਹੇ ਹਨ। ਉਹਨਾਂ ਕਿਹਾ ਕਿ ਕਮੇਟੀ ਦੇ ਗੁੰਡਿਆ ਨੇ ਸਿੱਖ ਨੌਜਵਾਨਾਂ ਨੂੰ ਦੁਮਾਲੇ ਲਾਹ ਲਾਹ ਕੇ ਛੱਲੀਆ ਵਾਂਗ ਕੁੱਟਿਆ।

ਇਸੇ ਤਰ੍ਹਾਂ ਸਤਿਕਾਰ ਕਮੇਟੀ ਦੇ ਮੁੱਖੀ ਭਾਈ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਦੋ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਸ੍ਰੋਮਣੀ ਕਮੇਟੀ ਵੱਲੋ ਸਿੱਖ ਨੌਜਵਾਨਾਂ ਦੀ ਕੁੱਟਮਾਰ ਕਰਨੇ ਸ੍ਰੀ ਦਰਬਾਰ ਸਾਹਿਬ ਨੂੰ ਤਸ਼ੱਦਦ ਘਰ ਬਣਾ ਕੇ ਮੱਸੇ ਰੰਘੜ ਜਾ ਸਮਾਂ ਚੇਤੇ ਕਰਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਮੱਕੜ ਦਮਦਮੀ ਟਕਸਾਲ ਕੋਲੋ ਮਹਿਤਾ ਵਿਖੇ ਕੁਸ਼ਲ ਪ੍ਰਬੰਧਕ ਦਾ ਅਵਾਰਡ ਹਾਸਲ ਕਰ ਰਿਹਾ ਸੀ। ਉਹਨਾਂ ਕਿਹਾ ਕਿ ਮੱਕੜ ਨੂੰ ਤਾਂ ਮੱਸਾ ਰੰਘੜ ਅਵਾਰਡ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਖ ਨੌਜਵਾਨਾਂ ਦੀ ਹੋਈ ਕੁੱਟਮਾਰ ਨੂੰ ਲੈ ਕੇ ਉਹ ਅਦਾਲਤ ਵਿੱਚ ਸ੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਸਕੱਤਰ ਮਨਜੀਤ ਸਿੰਘ ਤੇ ਦਲਜੀਤ ਸਿੰਘ ਬੇਦੀ ਦੇ ਖਿਲਾਫ ਇਸਤਗਾਸਾ ਦਾਇਰ ਕਰਨਗੇ ਜਦ ਕਿ ਉਹਨਾਂ ਦਾ ਪਹਿਲਾਂ ਹੀ ਇੱਕ ਇਸਤਗਾਸਾ ਮੱਕੜ ਦੇ ਖਿਲਾਫ ਚੱਲ ਰਿਹਾ ਹੈ।

ਉੱਘੇ ਵਕੀਲ ਤੇ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਕੇਂਦਰ ਸਰਕਾਰ ਸਾਰੀ ਵੀਡੀਉ ਕਲਿਪਿੰਗ ਲੈ ਕੇ ਇਸ ਸਾਜਿਸ਼ ਦੀ ਜਾਂਚ ਸੀ.ਬੀ.ਆਈ ਤੋ ਕਰਵਾਏ ਤਾਂ ਸੱਚਾਈ ਸਾਹਮਣੇ ਆ ਜਾਵੇਗੀ ਕਿ ਬਾਦਲ ਸਰਕਾਰ ਪੰਜਾਬ ਵਿੱਚ ਅੱਤਵਾਦ ਦਾ ਹਉਆ ਬਣਾ ਕੇ ਕੇਂਦਰ ਨੂੰ ਡਰਾਉਣ ਦਾ ਇੱਕ ਮਨਸੂਬਾ ਸਰਕਾਰੀ ਪੱਧਰ 'ਤੇ ਘੜ ਰਹੀ ਹੈ, ਜਦ ਕਿ ਪੰਜਾਬ ਵਿੱਚ ਅੱਤਵਾਦ ਵਾਲੀ ਕੋਈ ਵੀ ਗਤੀਵਿਧੀ ਨਹੀਂ ਹੈ।

ਪੁਲੀਸ ਸੂਤਰਾਂ ਮੁਤਾਬਕ 31 ਨੌਜਵਾਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਹਨਾਂ ਵਿੱਚ:

ਗੁਰਸ਼ਰਨ ਸਿੰਘ ਪੁੱਤਰ ਚੰਨਣ ਸਿੰਘ ਜੱਟ ਵਾਸੀ ਸ੍ਰੀ ਖਡੂਰ ਸਾਹਿਬ, ਰਛਪਾਲ ਸਿੰਘ ਪੁੱਤਰ ਬਲਕਾਰ ਸਿੰਘ ਜੱਟ ਵਾਸੀ ਖਡੂਰ ਸਾਹਿਬ, ਸੁਖਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਕੋਟਲਾ ਸੂਬਾ ਸਿੰਘ ਥਾਣਾ ਘੁਮਾਣ ਜਿਲ੍ਹਾ ਗੁਰਦਾਸਪੁਰ, ਗਗਨਦੀਪ ਸਿੰਘ ਪੁੱਤਰ ਮੋਹਣ ਸਿੰਘ ਮਹੰਤ ਵਾਸੀ ਬਾਬਾ ਲੁਹਾਰਾ ਸਿੰਘ ਰੋਡ ਲੁਧਿਆਣਾ, ਰੁਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਰਾਮਗੜੀਆ ਵਾਸੀ ਬਾਬਾ ਲੁਹਾਰਾ ਰੋਡ , ਲੁਧਿਆਣਾ, ਮਨਪ੍ਰੀਤ ਸਿੰਘ ਮੀਤ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਜੌਹਲ ਥਾਣਾ ਝੰਡੇਰ ਅੰਮ੍ਰਿਤਸਰ, ਪ੍ਰਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਲੀ ਪਿੰਡ ਕਾਲਵਾ ਵਾਸੀ ਅਦਲੀਵਾਲ ਅੰਮ੍ਰਿਤਸਰ, ਜਸਪ੍ਰੀਤ ਸਿੰਘ ਜੱਸ ਪੁੱਤਰ ਅਰਸ਼ਬੀਰ ਸਿੰਘ ਸੈਣੀ ਵਾਸੀ ਚਮਨ ਡੇਅਰੀ ਨਵਾਂ ਸ਼ਹਿਰ, ਸੁਖਦੇਵ ਸਿੰਘ ਪੁੱਤਰ ਮਲਕੀਤ ਸਿੰਘ ਕੌਮ ਮਜ਼੍ਹਬੀ ਵਾਸੀ ਰੰਗੀਲਪੁਰ ਜਿਲ੍ਹਾ ਅੰਮ੍ਰਿਤਸਰ, ਕੁਲਦੀਪ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਮੱਤੇਵਾਲ ਜਿਲ੍ਹਾ ਅੰਮ੍ਰਿਤਸਰ, ਜੁਗਰਾਜ ਸਿੰਘ ਪੁੱਤਰ ਸਵਿੰਦਰ ਸਿੰਘ ਜੱਟ ਵਾਸੀ ਝਾੜੂਨੰਗਲ, ਅੰਮ੍ਰਿਤਸਰ, ਪ੍ਰਭਜੋਤ ਸਿੰਘ ਪੁੱਤਰ ਸਿਕੰਦਰ ਸਿੰਘ ਰਵੀਦਾਸੀਆ ਵਾਸੀ ਲੋਹਾਰਾ, ਲੁਧਿਆਣਾ, ਗੁਰਦੀਪ ਸਿੰਘ ਪੁੱਤਰ ਸੁਖਪਾਲ ਸਿੰਘ ਕੌਮ ਛੀਬਾ ਵਾਸੀ ਸ਼ਿਮਲਾਪੁਰੀ , ਲੁਧਿਆਣਾ, ਬਲਕਾਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਸਾਹਿਬਪੁਰ ਨਵਾਂ ਸ਼ਹਿਰ, ਸੁਰਿੰਦਰ ਸਿੰਘ ਪੁੱਤਰ ਪਾਲ ਸਿੰਘ ਰਵੀਦਾਸੀਆ ਵਾਸੀ ਪਿੰਡ ਰਾਈ ਮਾਜਰਾ ਫਤਹਿਗੜ੍ਹ ਸਾਹਿਬ, ਜਗਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭਲਾਈਪੁਰ ਤਰਨ ਤਾਰਨ, ਨਵਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਪਿੰਡ ਹਮਜਾ ਅੰਮ੍ਰਿਤਸਰ, ਸਾਹਿਬ ਸਿੰਘ ਪੁੱਤਰ ਸੁਰਜੀਤ ਸਿੰਘ ਰਾਮਗੜ੍ਹੀਆ ਵਾਸੀ ਸ਼ਿਮਲਾਪੁਰੀ ਲੁਧਿਆਣਾ, ਰਣਧੀਰ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਰੁਪਾਣਾ ਮੁਕਤਸਰ, ਤਪਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਪਿੰਡ ਰੁੜਕੇ ਜਿਲ੍ਹਾ ਜਲੰਧਰ,ਕਰਨੈਲ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਕੋਟਲੀ ਜਿਲ੍ਹਾ ਪਟਿਆਲਾ, ਸਿਕੰਦਰ ਸਿੰਘ ਪੁੱਤਰ ਸੁਖਮਿੰਦਰ ਸਿੰਘ ਵਾਸੀ ਪਿੰਡ ਜੋੜਕੀ ਅੰਧੇਵਾਲੀ ਜਿਲ੍ਹਾ ਫਾਜ਼ਿਲਕਾ, ਚਰਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਲੀ ਪਿੰਡ ਤਲਾਣੀਆ ਜਿਲ੍ਹਾ ਫਤਹਿਗੜ੍ਹ ਸਾਹਿਬ, ਸੋਨੂੰ ਸਿੰਘ ਪੁੱਤਰ ਤੋਤਾ ਸਿੰਘ ਵਾਸੀ ਪਿੰਡ ਸੇਖਵਾਂ ਜਿਲ੍ਹਾ ਗੁਰਦਾਸਪੁਰ, ਅਮਨਦੀਪ ਸਿੰਘ ਪੁੱਤਰ ਬੱਗਾ ਸਿੰਘ ਪਿੰਡ ਮੀਆ ਜਿਲ੍ਹਾ ਮਾਨਸਾ, ਮਨਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਮੀਆਂ ਜਿਲ੍ਹਾ ਮਾਨਸਾ ਤੇ ਯਾਦਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਥੰਮੇਵਾਲੀ ਜਿਲ੍ਹਾ ਮੁਕਤਸਰ ਸ਼ਾਮਲ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top