Share on Facebook

Main News Page

ਅਖੌਤੀ ਨਾਮਧਾਰੀ ਗੁਰੂ ਦੀ ਬਿੱਲੀ ਥੈਲਿਓਂ ਬਾਹਰ !!!
-: ਅਵਤਾਰ ਸਿੰਘ ਮਿਸ਼ਨਰੀ 510 432 5827

ਠਾਕੁਰ ਉਦੈ ਸਿੰਘ ਦੇ ਫਿਰਕੂ ਵਿਚਾਰ ਜੋ ਫੇਸ ਬੁੱਕ ਤੇ ਛਪ ਚੁੱਕੇ ਹਨ, ਜਿਨ੍ਹਾਂ ਵਿੱਚ ਓਨੇ ਫਤਹਿ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿਣ ਦਾ ਅਤੇ ਜਾਤੀ ਸੂਚਕ ਸ਼ਬਦ ਵਰਤ ਕੇ ਕਹਿ ਜਾਂਦੇ ਦਲਤ ਭਾਈਚਾਰੇ ਪ੍ਰਤੀ ਅਤਿ ਘਿਨਾਉਣੀ ਪੇਸ਼ਗੋਈ ਕੀਤੀ ਹੈ। ਅਜਿਰੇ ਭੇਖਧਾਰੀ ਨੁੰ ਹੀ ਸੁਝਾਅ ਹੈ ਕਿ ਫਿਰ ਤੂੰ ਅਖੌਤੀ ਨਾਮਧਾਰੀਆਂ ਮੂੰਹ ਸਿਰ ਮੁਨਾ ਕੇ ਟੋਪੀ ਪਾ ਲੈ, ਗੁਰੂ ਗ੍ਰੰਥ ਸਾਹਿਬ ਜੀ ਦੇ ਭਾੜੇ ਦੇ ਪਾਠ ਕਰਨੇ ਬੰਦ ਕਰ ਦੇ, ਬੀੜੀਆਂ ਸਿਗਰਟਾਂ ਅਤੇ ਸ਼ਰਾਬ ਆਦਿਕ ਨਸ਼ਿਆਂ ਦੀ ਮਸਤੀ ਲੈ ਅਤੇ ਅਖੌਤੀ ਦੇਵੀਆਂ ਅਤੇ ਮਹਾਂਕਾਲ ਦੀ ਪੂਜਾ ਸ਼ੁਰੂ ਦੇ। ਚੰਗਾ ਹੋਵੇ ਜੇ ਬਾਕੀ ਨਾਮਧਾਰੀ ਤੇਰੀ ਸਰਕਾਰੀ ਤੇ ਕੇਸਾਧਾਰੀ ਬਾਮਣ ਦੀ ਚੁੰਗਲ ਚੋਂ ਨਿਕਲ ਕੇ ਗੁਰੂ ਨਾਨਕ ਸਹਿਬ ਜੀ ਦੇ ਸਿੱਖ ਬਣ ਜਾਣ, ਜਿੰਨਾਂ ਨੂੰ ਚਿਰਾਂ ਤੋਂ ਹਵਨਾਂ, ਆਰਤੀਆਂ, ਚਿੱਟੀਆਂ ਤਸਬੀਆਂ ਅਤੇ ਜਲਧਾਰਿਆਂ ਦੇ ਅੰਧ ਵਿਸ਼ਵਾਸ ਵਿੱਚ ਬੜੀ ਧਰਮਭੇਖ ਚਲਾਕੀ ਨਾਲ ਫਸਾਇਆ ਹੋਇਆ ਹੈ।

ਭਲਾ ਹੋਊ ਜੇ ਅਜਿਹੇ ਦੇਹਧਾਰੀ ਪਾਖੰਡੀ ਗੁਰੂਆਂ ਤੋਂ ਭਟਕੇ ਹੋਏ ਸਿੱਖ ਖਹਿੜਾ ਛੁਡਾ ਲੈਣ। ਅਜਿਹੀਆਂ ਚਿੱਟੀਆਂ ਸਿਉੰਕਾਂ ਭੇਖੀ ਬਾਣੇ ਪਾ ਕੇ ਸਿੱਖ ਕੌਮ ਦਾ ਖੂਨ ਪੀ ਰਹੀਆਂ ਹਨ। ਇਹ ਕਹਿੰਦਾ ਮਜਬੀਆਂ ਨੂੰ ਬਿਲਕੁਲ ਨਹੀਂ ਨਾਲ ਰਲਾਉਣਾਂ ਸਾਡੀ ਮਰਯਾਦਾ ਦੇ ਉਲਟ ਹੈ। ਲਖਲਾਹਣਤ ਹੈ ਉਨ੍ਹਾਂ ਭੇਖੀ ਅਤੇ ਅੰਨ੍ਹੇ ਸ਼ਰਧਾਲੂ ਸਿੱਖਾਂ ਦੇ ਜੋ ਮਨੂਵਾਦੀ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ ਬਾਮਣ ਦੇ ਪ੍ਰਚਾਰਕ ਹੰਕਾਰਧਾਰੀ ਨੂੰ ਨਾਮਧਾਰੀ ਸਮਝ ਕੇ, ਗੁਰੂ ਜਾਣ ਮੱਥੇ ਟੇਕਦੇ ਹਨ।

ਇਹ ਨਾਮਧਾਰੀ ਨਹੀਂ ਸਗੋਂ ਸੁੱਚ ਭਿੱਟਧਾਰੀ, ਹਵਨਧਾਰੀ, ਮੂਰਤੀਧਾਰੀ, ਬੇਦੀਧਾਰੀ, ਮਾਲਾਧਾਰੀ, ਭੇਖਧਾਰੀ ਜਾਤੀ ਨਫਰਤਧਾਰੀ ਮਨਮਤਧਾਰੀ ਆਦਿਕ ਸਿੱਖੀ ਅਤੇ ਮਨੁੱਖਤਾ ਵਿਰੋਧੀ ਕਰਮਕਾਂਡਧਾਰੀ ਹੈ। ਗੁਰੂ ਸਾਹਿਬ ਜੀ ਤਾਂ ਫੁਰਮਾਂਦੇ ਹਨ ਕਿ- "ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ" ਫਿਰ ਅਜਿਹੇ ਲੋਕ ਤਾਂ ਮੂਰਖਤਾਧਾਰੀ ਹੀ ਕਹਿ ਜਾ ਸਕਦੇ ਹਨ।

ਹੋਰ ਦੇਖੋ ਬਾਬਾ ਰਾਮ ਸਿੰਘ ਗੁਰਸਿੱਖ ਸੀ ਜਿਸ ਨੂੰ ਇਹ ਧੱਕੇ ਨਾਲ "ਸਤਿਗੁਰੂ ਰਾਮ ਸਿੰਘ" ਬਣਾਈ ਜਾ ਰਹੇ ਹਨ। ਸੋ, ਗੁਰਸਿੱਖੋ ਕੇਵਲ ਭੇਖ ਦੇਖ ਕੇ ਕਿਸੇ ਦੇ ਮਗਰ ਨਾਂ ਲਗਿਆ ਕਰੋ, ਕਿਉਂਕਿ ਇਹ ਆਪ ਤਾਂ ਬਾਮਣੀ ਕਰਮਕਾਂਡਾਂ ਦੀ ਘੁੰਮਣਘੇਰੀ ਵਿੱਚ ਡੁੱਬੇ ਪਏ ਹਨ, ਤੁਹਾਨੂੰ ਕਿਵੇਂ ਤਾਰ ਦੇਣਗੇ। ਬਗਲੇ ਚਿੱਟੇ ਪੰਖਾਂ ਵਾਲੇ ਹੋਣ ਕਰਕੇ ਕਦੇ ਹੰਸ ਨਹੀਂ ਬਣ ਜਾਂਦੇ, ਸਗੋਂ ਮੋਤੀਆਂ ਦੀ ਥਾਂ ਡੱਡੀਆਂ ਹੀ ਖਾਂਦੇ ਰਹਿੰਦੇ ਹਨ। ਸੋ ਜਿਹੜਾ ਵੀ ਸਿੱਖ ਹੋ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਨਹੀ ਮੰਨਦਾ ਉਹ ਕਦੇ ਨਾਮਧਾਰੀ ਨਹੀਂ ਹੋ ਸਕਦਾ।

ਇਹ ਚਿੱਟਕਪੜੀਏ ਡੇਰੇਦਾਰ, ਸਾਧ ਸੰਤ ਬਾਬੇ ਅਤੇ ਸੰਪ੍ਰਦਾਈ ਸਾਰੇ ਇੱਕ ਹੀ ਬਾਮਣ ਦੇ ਚੇਲੇ ਹਨ, ਜੋ ਮਨੁੱਖਤਾ ਵਿੱਚ ਵੰਡੀਆਂ ਪਾਉਣ ਦਾ ਮਾਹਰ ਹੈ ਬਾਕੀ ਨਾਮਧਾਰੀ ਤਾਂ ਦੁਨੀਆਂ ਦਾ ਕੋਈ ਵੀ ਇਨਸਾਨ ਹੋ ਸਕਦਾ ਹੈ ਜੋ ਨਾਮ (ਰੱਬ) ਦੇ ਆਸਰੇ ਚਲਦਾ ਹੈ, ਬਲਕਿ ਗੁਰੂ ਸਾਹਿਬ ਤਾਂ ਫੁਰਮਾਂਦੇ ਹਨ ਕਿ- ਨਾਮ ਕੇ ਧਾਰੇ ਸਗਲੇ ਜੰਤ॥ ਗੁਰਸਿੱਖੋ ਅਜਿਹੇ ਬਗਲੇ ਭਗਤਾਂ ਤੋਂ ਸਦਾ ਸੁਚੇਤ ਰਹੋ, ਜੋ ਨਕਲੀ ਗੁਰੂ ਹੋਣ ਦਾ ਦਾਅਵਾ ਕਰਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top