Share on Facebook

Main News Page

"ਖ਼ਾਲਿਸਤਾਨ ਜ਼ਿੰਦਾਬਾਦ" ਦੇ ਨਾਅਰਿਆਂ ਨੂੰ ਆਧਾਰ ਬਣਾ ਕੇ, ਗਿਆਨੀ ਗੁਰਬਚਨ ਸਿੰਘ ਵਲੋਂ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਹੋ ਰਹੀ ਹੈ ਸਫਬੰਦੀ

ਬਲਦੇਵ ਝੱਲੀ (ਬੀਬੀਸੀ ਪੰਜਾਬ) - ਬੀਤੀ 6 ਜੂਨ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਗਰਮ ਖਿਆਲੀ ਅਤੇ ਸ਼੍ਰੋਮਣੀ ਟਾਸਕ ਫੋਰਸ ਦੇ ਮੈਂਬਰਾਂ ਵਿਚਕਾਰ ਹੋਈ ਆਪਸੀ ਕੁੱਟਮਾਰ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਤੋਂ ਚਿੰਤਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਨੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਆਉਣ ਵਾਲੇ ਸਮੇਂ ਵਿੱਚ ਧਾਰਮਿਕ ਸਮਾਗਮਾਂ ਤੋਂ ਇਲਾਵਾ ਹੋਣ ਵਾਲੇ ਕਿਸੇ ਵੀ ਸਮਾਗਮ ਨੂੰ ਰੋਕਣ ਲਈ ਸਫਬੰਦੀ ਸ਼ੁਰੂ ਕਰ ਦਿੱਤੀ ਹੈ।

ਕਿਸੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਮੌਜੂਦਗੀ ਵਿੱਚ ਸ਼ਰੇਆਮ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾਏ ਜਾਂਦੇ ਸਨ, ਪ੍ਰੰਤੂ ਬਦਲੇ ਹੋਏ ਹਾਲਾਤਾਂ ਮੁਤਾਬਕ ਹੁਣ ਭਾਜਪਾ ਦੀ ਘਨੇੜੀ ਚੜੇ ਅਕਾਲੀ ਦਲ ਬਾਦਲ ਨੂੰ ਹੁਣ ਇਹ ਗਰਮ ਨਾਹਰੇ ਮਨਜੂਰ ਨਹੀਂ ਹਨ। ਹਿੰਦੂ ਵੋਟਰਾਂ ਨੂੰ ਖੁਸ਼ ਕਰਨ ਲਈ ਸ: ਬਾਦਲ ਦੀ ਟੋਕਰੀ ਵਿੱਚੋਂ ਨਿਕਲਣ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪਣੇ ਆਕਾ ਨੂੰ ਖੁਸ਼ ਕਰਨ ਅਤੇ ਸਿਆਸੀ ਕੁਰਸੀ ਦੇ ਹੂਟੇ ਲੈਣੇ ਬਰਕਰਾਰ ਰੱਖਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ

ਅਜਿਹਾ ਮੰਨਣਾ ਹੈ ਗਰਮ ਖਿਆਲੀ ਆਗੂਆਂ ਦਾ ਜਿਹੜੇ ਖ਼ਾਲਿਸਤਾਨ ਦੀ ਪ੍ਰਪਤੀ ਤੱਕ ਸੰਘਰਸ਼ ਕਰਨ ਦੇ ਵਾਅਦੇ ਸਿੱਖ ਨੌਜਵਾਨਾਂ ਨਾਲ ਹਾਲੇ ਵੀ ਕਰ ਰਹੇ ਹਨ। ਭਾਵੇਂ ਖ਼ਾਲਿਸਤਾਨ ਦਾ ਮੁੱਦਾ 6 ਜੂਨ 1984 ਨੂੰ ਵਾਪਰੇ ਘੱਲੂਘਾਰੇ ਨੂੰ ਯਾਦ ਕਰਨ ਮੌਕੇ ਸਿਰਫ ਪ੍ਰੰਪਰਾ ਬਣ ਕੇ ਰਹਿ ਗਿਆ ਹੈ, ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਗਰਮ ਖਿਆਲੀ ਆਗੂ ਵਾਪਰੇ ਇਸ ਘੱਲੂਘਾਰੇ ਤੋ ਸਬਕ ਲੈ ਕੇ ਇਕੱਠੇ ਚੱਲਣ ਦੀ ਬਜਾਏ ਆਪੋ-ਆਪਣੀ ਖਿਚੜੀ ਪਕਾਉਣ ਵਿੱਚ ਮਸਰੂਫ ਹਨ। ਜਿੱਥੇ ਬਾਦਲ ਪ੍ਰੀਵਾਰ "ਖ਼ਾਲਿਸਤਾਨ ਜ਼ਿੰਦਾਬਾਦ" ਦੇ ਨਾਅਰੇ ਦਾ ਵਿਰੋਧ ਆਪਣੀ ਕੁਰਸੀ ਕਾਇਮ ਰੱਖਣ ਲਈ ਕਰ ਰਿਹਾ ਹੈ, ਉੱਥੇ ਗਰਮ ਖਿਆਲੀ ਆਗੂ ਸਿਰਫ ਤੇ ਸਿਰਫ ਖਾਸ ਮੌਕਿਆਂ ਉੱਤੇ ਹੀ ਖ਼ਾਲਿਸਤਾਨ ਦੇ ਮੁੱਦੇ ਨੂੰ ਉਭਾਰ ਕੇ ਸਿੱਖ ਨੌਜਵਾਨੀ ਦੇ ਜੋਸ਼ ਦੀਆਂ ਮੁਹਾਰਾਂ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ।

ਬਹਰਹਾਲ ਇੱਕ ਗੱਲ ਪੱਕੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਨਿੱਜੀ ਮੁਫਾਦਾਂ ਲਈ ਢਾਲ ਬਣਾ ਕੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਬਾਦਸਤੂਰ ਵਰਤਿਆ ਜਾ ਰਿਹਾ ਹੈ। ਸ਼ਾਇਦ ਇਹੋ ਵਜਾ ਹੈ ਕਿ ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰਿਆਂ ਅਂਦਰ ਸਿਰਫ ਤੇ ਸਿਰਫ ਧਾਰਮਿਕ ਪ੍ਰੋਗਰਾਮ ਮਨਾਉਣ ਲਈ (ਯਾਣੀ ਸਿਰਫ ਗੁਰਪੁਰਬ) ਸ਼ਰੋਮਣੀ ਕਮੇਟੀ ਅਤੇ ਬੁੱਧੀਜੀਵੀ ਲੋਕਾਂ ਨਾਲ ਮਸ਼ਵਰਾ ਕਰਨ ਦੀ ਗੱਲ ਕਹਿ ਕੇ ਸਾਫ ਇਸ਼ਾਰਾ ਕਰ ਦਿੱਤਾ ਹੈ, ਕਿ ਉਹ ਕਿਸੇ ਵੀ ਹਾਲਤ ਵਿੱਚ ਬਾਦਲ ਅਕਾਲੀ ਦਲ ਨੂੰ ਨਾਰਾਜ਼ ਨਹੀਂ ਕਰ ਸਕਦੇ , ਕਿਉਂਕਿ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਣ ਲਈ ਬਾਦਲਾਂ ਦੇ ਥਾਪੜੇ ਦੀ ਮਨਜੂਰੀ ਲੈਣੀ ਜਰੂਰੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top