Share on Facebook

Main News Page

"ਬਾਣੀ ਅੰਮ੍ਰਿਤ"
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਹੀ ਜਦੋਂ ਖੰਡਾ, ਬਾਟਾ, ਪਾਣੀ ਅਤੇ ਪਤਾਸੇ ਆਦਿ ਦੀ ਵਰਤੋਂ ਕਰਕੇ, ਕੇਵਲ ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਰਾਹੀ, "ਬਾਣੀ ਅੰਮ੍ਰਿਤ" ਖਾਲਸੇ ਨੂੰ ਬਖਸ਼ਿਸ਼ ਕੀਤਾ, ਉਸ ਵੱਕਤ ਇਹ ਸਮਝ ਕੇ ਕੇ ਪੌਣੇ ਦੋ ਸੌ ਸਾਲ ਵਿਚ ਗੁਰੂ ਜਾਮਿਆਂ ਅਤੇ ਭਗਤਾਂ ਰਾਹੀਂ ਇਕੱਤਰ ਕੀਤੀ ਇਹ ਅਕਾਲੀ ਬਾਣੀ ਹੀ ਮਨੁੱਖੀ ਜੀਵਨ ਲਈ ਅਸਲ "ਰਹਿਤ ਨਾਮਾ" ਹੈ।

ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਜੀਵਨ ਜੁਗਤ, ਰਹਿਤ ਨਾਮਾ, ਵਿਅਕਤੀਗਤ ਆਪਣੇ ਵਲੋਂ ਲਿਖ, ਕੇ ਨਹੀਂ ਦਿਤਾ, ਰਹਿਤਨਾਮਿਆਂ ਦੇ ਖੋਜੀ ਪ੍ਰੋ. ਪਿਆਰਾ ਸਿੰਘ ਪਦਮ ਭੀ ਇਹੋ ਗੱਲ ਲਿਖਦੇ ਹਨਇਕ ਗੱਲ ਸਾਫ ਹੈ ਕਿ ਕੋਈ ਰਹਿਤਨਾਮਾ ਜਾਂ ਸ੍ਰੀ ਮੁਖਵਾਕ ਗੁਰੂ ਗੋਬਿੰਦ ਸਿੰਘ-ਰਚਿਤ ਨਹੀਂ। ਪਿਆਰਾ ਸਿੰਘ ਪਦਮ ਅਨੁਸਾਰ ਏਸੇ ਫੈਸਲੇ ਅਨੁਸਾਰ ਹੀ 1708 ਵਿਚ ਜੋਤੀ ਜੋਤ ਸਮਾਉਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਿੰਘਾਸਣ ਦੇ ਕੇ ਸਰਬੱਤ ਖਾਲਸੇ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਜੀਵਨ ਜੀਉਣ ਦਾ ਹੁਕਮ ਕੀਤਾ।

ਮੈਂ ਸਮਝਦਾ ਹਾਂ ਅਜੇ ਤਕ ਬ੍ਰਾਹਮਣਵਾਦ ਦੇ ਉਹ ਹਮਲੇ ਲਗਾਤਾਰ ਜਾਰੀ ਹਨ, ਨਤੀਜੇ ਵਜੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਦਿਤੀ ਜੀਵਣ ਜੁਗਤ ਰਹਿਤ ਮਰਿਆਦਾ ਨੂੰ ਨਾ ਸਮਝ ਕੇ ਅਤੇ ਸ਼ਬਦ ਗੁਰੂ ਦੀ ਮਰੀਆਦਾ ਵਲੋਂ ਮੂੰਹ ਮੋੜ ਕੇ ਆਪਣੀ ਆਪਣੀ ਹਉਮੈ ਅਧੀਨ, ਸਮੇਂ ਸਮੇਂ ਨਾਲ ਵਿਅੱਕਤੀ ਗਤ, ਸੰਪਰਦਾਈ, ਜੱਥਿਆਂ, ਟਕਸਾਲਾਂ ਅਤੇ ਵੱਖ ਵੱਖ ਤਖਤਾਂ ਦੇ ਨਾਮ ਹੇਠ ਵੱਖ ਵੱਖ ਰਹਿਤ ਮਰਿਆਦਾ ਬਣ ਗਈਆਂ ਅਤੇ ਬਣ ਰਹੀਆਂ ਹਨ, ਜੋ ਆਪਸ ਵਿਚ ਭੀ ਨਹੀਂ ਮਿਲਦੀਆਂ, ਕਿਉਂਕਿ ਇਹ ਵਿਅੱਕਤੀਆਂ ਦੇ ਵਿਚਾਰ ਹਨ, ਗੁਰੂ ਦੇ ਨਹੀਂ, ਅਤੇ ਪਿਆਰਾ ਸਿੰਘ ਪਦਮ ਇਹ ਭੀ ਲਿਖਦੇ ਹਨ, ਕਿ ਮਾਲੂਮ ਹੁੰਦਾ ਹੈ ਕੇ ਅਠਾਰਵੀਂ ਸਦੀ ਵਿੱਚ ਇਨ੍ਹਾਂ ਦੀ ਰਚਣਾ ਹੋਈ ਲਿਖਣ ਵਾਲੇ ਹੋਰ ਬੁਧੀਮਾਨ ਸਿੱਖ ਹਨ, ਪ੍ਰੰਤੂ ਇਨ੍ਹਾ ਨੂੰ ਪ੍ਰਮਾਣੀਕ ਬਣਾਉਣ ਲਈ ਗੁਰੂ ਦਸ਼ਮੇਸ਼ ਜੀ ਦੇ ਨਿਕਟ ਵਰਤੀ ਬਜ਼ੁਰਗ ਸਿੱਖਾਂ ਨਾਲ ਸਬੰਧਿਤ ਕੀਤਾ ਗਿਆ, ਜਿਵੇਂ ਕੇ ਭਾਈ ਨੰਦਲਾਲ, ਭਾਈ ਦਯਾ ਸਿੰਘ, ਭਾਈ ਚੌਪਾ ਸਿੰਘ, ਭਾਈ ਪ੍ਰਹਿਲਾਦ ਸਿੰਘ ਨਾਲ। ਸਿੰਘੋ, ਇਹ ਸਭ ਵੱਖ ਵੱਖ ਰੂਪ ਵਿੱਚ ਬ੍ਰਾਹਮਣਵਾਦ ਦਾ ਮਾਰੂ ਹਮਲਾ ਹੈ।

ਇਸੇ ਕਰਕੇ ਸਿੱਖੀ ਵਿੱਚ ਵਿਚਾਰਾਂ ਦੇ ਰਾਹੀਂ ਵੰਡੀਆਂ ਪੈ ਰਹੀਆਂ ਹਨ, ਗੁਰੂ ਦੇ ਵਿਚਾਰ ਵੱਖ ਵੱਖ ਨਹੀਂ ਹੋ ਸਕਦੇ। "ਇਕਾ ਬਾਣੀ ਇਕ ਗੁਰੁ ਇਕੋ ਸਬਦ ਵੀਚਾਰ॥" ਹੀ ਏਕਤਾ ਹਨ। ਮੈਂ ਪੁਰ ਜ਼ੋਰ ਹੱਥ ਜੋੜ ਬੇਨਤੀ ਕਰਨਾ ਚਾਹੁੰਦਾ ਹਾਂ, ਸਿੰਘੋ !!! ਜੇ ਕੌਮ ਵਿੱਚ ਏਕਤਾ, ਸ਼ਕਤੀ, ਸਿੱਖ ਦਾ ਸਰਲ, ਸੁੱਚਾ, ਜੀਵਣ ਚਾਹੁੰਦੇ ਹੋ, ਤਾਂ ਅਪਣੀ ਆਪਣੀ ਧਾਰੀ ਰਹਿਤ ਮਰਿਆਦਾ ਦੇ ਇਸ ਮੱਕੜ ਜਾਲ ਵਿਚੋਂ ਨਿਕਲ ਕੇ, ਇਕੋ ਇਕ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਅਗਾਈ ਵਿੱਚ ਜੀਵਨ ਰਹਿਤ ਅਪਣਾਓ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top