Share on Facebook

Main News Page

ਚੰਡੀਗੜ ਪੁਲਿਸ ਨੇ 2 ਸਿੱਖ ਨੌਜਵਾਨਾਂ ਦੀਆਂ ਪੱਗਾਂ ਲਾਹਕੇ, ਕੀਤੀ ਬੁਰੀ ਤਰਾਂ ਕੁੱਟਮਾਰ

- ਬਾਅਦ 'ਚ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਦੀ ਭੁਗਤ ਸੁਆਰੀ ਚੰਡੀਗੜ ਪੁਲਿਸ ਵਲੋਂ ਨੌਜਵਾਨਾਂ 'ਤੇ ਹੀ ਵਰਦੀ ਪਾੜਨ ਦਾ ਕੇਸ ਦਰਜ

ਚੰਡੀਗੜ (9 ਜੂਨ 2015) : ਚੰਡੀਗੜ ਪੁਲਿਸ ਵਲੋਂ ਅੱਜ ਸੈਕਟਰ 56 ਦੇ ਚੌਕ 'ਤੇ ਲੁਧਿਆਣਾ ਤੋਂ ਆਪਣੇ ਪਰਿਵਾਰ ਸਮੇਤ ਹਿਮਾਚਲ ਘੁੰਮਣ ਜਾ ਰਹੇ 2 ਨੌਜਵਾਨਾਂ ਦੀਆਂ ਨਾ ਸਿਰਫ ਪੱਗਾਂ ਲਾਹ ਦਿਤੀਆਂ ਤੇ ਉਨਾਂ ਦੀ ਉਨਾ ਦੇ ਪਿਤਾ ਤੇ ਭੈਣ ਸਾਹਮਣੇ ਬੁਰੀ ਤਰਾਂ ਕੁੱਟਮਾਰ ਵੀ ਕੀਤੀ ਤੇ ਬਾਦ ਚ ਉਨ੍ਰਾਂ ਦੀਆਂ ਪੱਗਾਂ ਲਾਹ ਕੇ ਵੀ ਆਪਣੇ ਕੋਲ ਰੱਖ ਲਈਆਂ।

ਇਸ ਉਪਰੰਤ ਉਥੇ ਇਕੱਠੇ ਹੋਏ ਲੋਕਾਂ ਵਲੋਂ ਵੀ ਚੰਡੀਗੜ ਪੁਲਿਸ ਦੇ ਇਨਾਂ ਮੁਲਾਜ਼ਮਾਂ ਦੀ ਭੁਗਤ ਸੁਆਰੀ ਗਈ। ਜਾਣਕਾਰੀ ਅਨੁਸਾਰ ਬਾਦਸ਼ਾਹ ਸਿੰਘ ਤੇ ਤੇਜਬੀਰ ਸਿੰਘ ਆਪਣੇ ਭੈਣ ਤੇ ਹੋਰ ਪਰਿਵਾਰਕ ਮੈਂਬਰ ਸਮੇਤ ਲੁਧਿਆਣਾ ਤੋਂ ਵਾਇਆ ਚੰਡੀਗੜ ਹਿਮਾਚਲ ਜਾ ਰਹੇ ਸਨ ਕਿ ਸੈਕਟਰ 56-39 ਦੇ ਚੌਕ ਤੇ ਇਨਾਂ ਨੂੰ ਪੁਲਿਸ ਨੇ ਰੋਕਿਆ। ਚੰਡੀਗੜ ਪੁਲਿਸ ਦੇ ਮੁਲਾਜ਼ਮ ਸਤਿੰਦਰ ਰਾਠੀ ਤੇ ਨੇ ਕਿਹਾ ਕਿ ਗੱਡੀ ਦੇ ਸ਼ੀਸ਼ੇ ਕਥਿਤ ਤੌਰ 'ਤੇ ਕਾਲੇ ਹਨ ਤਾਂ ਨੌਜਵਾਨਾਂ ਨੇ ਕਿਹਾ ਕਿ ਗੱਡੀ ਦੇ ਸ਼ੀਸ਼ੇ ਕੰਪਨੀ ਫਿਟਡ ਹੀ ਹਨ। ਨੌਜਵਾਨਾਂ ਅਨੁਸਾਰ ਇਸ ਤੇ ਚੰਡੀਗੜ ਪੁਲਿਸ ਨੇ ਨੌਜਵਾਨਾਂ ਤੋਂ ਪੈਸਿਆਂ ਦੀ ਮੰਗ ਕੀਤੀ। ਇਸ ਤੇ ਪੈਸੇ ਦੇਣ ਦੇ ਬਾਵਜੂਦ ਦੋਵਾਂ ਧਿਰਾਂ 'ਚ ਕਿਹਾ-ਸੁਣੀ ਹੋ ਗਈ। ਜਦ ਡਰਾਈਵਰ ਸੀਟ 'ਤੇ ਬੈਠਾ ਸਿੱਖ ਨੌਜਵਾਨ ਗੱਡੀ ਚੋਂ ਬਾਹਰ ਨਿਕਲਿਆ ਤਾਂ ਉਥੇ ਮੌਜੂਦ 5-6 ਮੁਲਾਜ਼ਮਾਂ ਨੇ (ਜੋ ਹਰਿਆਣਾ ਨਾਲ ਸਬੰਧਤ ਸਨ) ਉਸ ਦੀ ਨਾ ਸਿਰਫ ਪੱਗ ਲਾਹ ਦਿਤੀ ਤੇ ਬੁਰੀ ਤਰਾਂ ਕੁੱਟਮਾਰ ਵੀ ਕੀਤੀ। ਫੇਰ ਜਦੋਂ ਦੂਜਾ ਨੌਜਵਾਨ ਉਸ ਨੂੰ ਬਚਾਉਣ ਗੱਡੀ ਚੋਂ ਨਿਕਲਿਆ ਤਾਂ ਉਸ ਨਾਲ ਵੀ ਇੰਝ ਹੀ ਕੀਤਾ।

ਦੋਵਾਂ ਨੌਜਵਾਨਾਂ ਦੀ ਪੁਲਿਸ ਦੇ ਇਨਾਂ ਮੁਲਾਜ਼ਮਾਂ ਵਲੋਂ ਬੁਰੀ ਤਰਾਂ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ। ਇਕ ਨੌਜਵਾਨ ਦੇ ਮੱਥੇ ਤੇ ਡੰਡੇ ਦੀ ਸੱਟ ਦੇ ਨਿਸ਼ਾਨ ਵੀ ਸਨ। ਦੋਵਾਂ ਨੌਜਵਾਨਾ ਦੋਸ਼ ਲਾਇਆ ਕਿ ਇਕ ਪੁਲਿਸ ਮੁਲਾਜ਼ਮ ਨੇ ਸਿੱਖ ਧਰਮ ਤੇ ਸਰਦਾਰਾਂ ਖਿਲਾਫ ਗਾਲੀ-ਗਲੋਚ ਵਾਲੀ ਸ਼ਬਦਾਵਲੀ ਵੀ ਵਰਤੀ। ਇਹ ਦੇਖਦਿਆਂ ਨੇੜੇ ਲੱਗੀ ਇਕ ਛਬੀਲ ਤੋਂ ਲੋਕ ਉਥੇ ਪੁੱਜੇ ਤੇ ਉਨਾਂ ਨੌਜਵਾਨਾ ਦੀ ਪੱਗ ਲਾਹੀ ਦੇਖ ਕੇ ਇਨਾਂ ਪੁਲਿਸ ਮੁਲਾਜ਼ਮਾਂ ਦੀ ਭੁਗਤ ਸੁਆਰੀ। ਇਸ ਦੌਰਾਨ ਕਥਿਤ ਤੌਰ 'ਤੇ ਇਕ ਪੁਲਿਸ ਮੁਲਾਜ਼ਮ ਦੀ ਵਰਦੀ ਵੀ ਪਾੜ ਗਈ। ਦੇਖਦਿਆਂ ਹੀ ਦੇਖਦਿਆਂ ਮੌਕੇ 'ਤੇ ਸੈਂਕੜੇ ਲੋਕ ਜਮਾਂ ਹੋ ਗਈ ਤੇ ਵੱਡੀ ਗਿਣਤੀ 'ਚ ਚੰਡੀਗੜ ਪੁਲਿਸ ਵੀ ਆਪਣੀਆਂ ਗੱਡੀਆਂ 'ਚ ਪਹੁੰਚ ਗਈ।

ਬਾਅਦ 'ਚ ਚੰਡੀਗੜ ਪੁਲਿਸ ਇਨਾ ਨੂੰ ਸੈਕਟਰ 39 ਦੇ ਥਾਣੇ ਲੈ ਆਈ ਤੇ ਹੁਣ ਜਾਣਕਾਰੀ ਅਨੁਸਾਰ ਇਨਾਂ ਨੌਜਵਾਨਾਂ ਤੇ ਪੁਲਿਸ ਦੀ ਵਰਦੀ ਪਾੜਨ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ। ਜਦਕਿ ਕਾਨੂੰਨ ਦੀ ਚੰਗੀ ਜਾਣਕਾਰ ਪੁਲਿਸ ਵਲੋਂ ਆਪਣਾ ਇਕ ਪੁਲਿਸ ਮੁਲਾਜ਼ਮ ਹਸਪਤਾਲ ਭਰਤੀ ਕਰਾ ਦਿਤਾ ਗਿਆ ਹੈ ਤੇ ਉਸ ਦਾ ਮੈਡੀਕਲ ਵੀ ਕਰਾਇਆ ਜਾ ਰਿਹਾ ਹੈ ਜਦਕਿ ਅਜੇ ਤੀਕ ਨੌਜਵਾਨਾਂ ਦਾ ਕੋਈ ਮੈਡੀਕਲ ਨਹੀਂ ਕਰਵਾਇਆ ਗਿਆ ਹੈ।

ਸਿੱਖ ਹਲਕਿਆਂ 'ਚ ਇਸ ਘਟਨਾ ਖਿਲਾਫ ਕਾਫੀ ਰੋਹ ਪਾਇਆ ਜਾ ਰਿਹਾ ਹੈ। ਚੰਡੀਗੜ ਪੁਲਿਸ ਖਾਸ ਤੌਰ 'ਤੇ ਇਸ 'ਚ ਭਰਤੀ ਹਰਿਆਣੇ ਕੋਟੇ ਦੇ ਮੁਲਾਜ਼ਮਾਂ ਦੀ ਬੋਲ ਪਾਣੀ ਬੇਹੱਦ ਮਾੜੇ ਦਰਜੇ ਦੀ ਹੈ ਤੇ ਇਹ ਕਾਰਾ ਵੀ ਹਰਿਆਣਵੀ ਮੁਲਾਜ਼ਮਾਂ ਵਲੋਂ ਹੀ ਅੰਜਾਮ ਦਿਤਾ ਗਿਆ ਹੈ। ਜਿਸ ਤਰਾਂ ਸਿੱਖ ਨੌਜਵਾਨਾ ਦੀ ਪੱਗ ਲਾਹੀ ਗਈ ਤੇ ਉਨਾਂ ਦੀ ਕੁੱਟਮਾਰ ਕੀਤੀ ਗਈ, ਉਹ ਕਿਸੇ ਵੀ ਤਰਾਂ ਜਾਇਜ਼ ਨਹੀਂ ਗਰਦਾਨੀ ਜਾ ਸਕਦੀ, ਪਰ ਉਲਟਾ ਹੁਣ ਇਹ ਨੌਜਵਾਨ ਹੀ ਮੁਸੀਬਤ 'ਚ ਫਸਦੇ ਨਜਰ ਆ ਰਹੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top