Share on Facebook

Main News Page

ਭਾਈ ਜਗਜੀਤ ਸਿੰਘ ਜੰਮੂ ਤੇ ਦੂਜੇ ਦੋ ਜ਼ਖ਼ਮੀ ਹੋਏ ਸਿੰਘਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਲਈ ਇਟਲੀ ਦਾ ਗੁਰਦੁਆਰਾ ਸਿੰਘ ਸਭਾ ਫਲੈਰੋ ਅੱਗੇ ਆਇਆ

ਬਲਵਿੰਦਰ ਸਿੰਘ ਢਿੱਲੋਂ, ਮਿਲਾਨ:- ਘੱਲੂਘਾਰਾ ਦਿਵਸ ਮੌਕੇ ਜੰਮੂ ਪੁਲਿਸ ਵੱਲੋਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀਆਂ ਤਸਵੀਰਾਂ ਵਾਲੇ ਬੈਨਰ ਉਤਾਰਨ ਕਰਕੇ ਪੈਦਾ ਹੋਏ ਤਨਾਅ ਤੋਂ ਬਾਅਦ, ਪੁਲਿਸ ਵੱਲੋਂ ਚਲਾਈ ਗੋਲੀ ਨਾਲ ਮਾਰੇ ਗਏ ਭਾਈ ਜਗਜੀਤ ਸਿੰਘ ਦੇ ਪ੍ਰਵਾਰ ਲਈ 1 ਲੱਖ ਰੁਪਿਆ ਅਤੇ ਦੂਜੇ ਦੋ ਜਖ਼ਮੀ ਹੋਏ ਸਿੰਘਾਂ ਦੇ ਪ੍ਰਵਾਰ ਨੂੰ 50/50 ਹਜ਼ਾਰ ਦੀ ਮਾਲੀ ਮੱਦਦ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਲੋਂ ਭੇਜੀ ਗਈ ਹੈ।

ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਇਟਲੀ ਦੀ ਪ੍ਰਬੰਧਕ ਕਮੇਟੀ ਦੇ ਮੈਬਰਾਂ ਡਾ. ਦਲਬੀਰ ਸਿੰਘ ਸੰਤੌਖਪੁਰਾ, ਤਾਰ ਸਿੰਘ ਕਰੰਟ, ਸੁਰਿੰਦਰਜੀਤ ਸਿੰਘ ਪੰਡੌਰੀ, ਪਰਮਜੀਤ ਸਿੰਘ ਕਰੇਮੋਨਾ, ਕੁਲਵਿੰਦਰ ਸਿੰਘ ਬਰੇਸ਼ੀਆ, ਭੁਪਿੰਦਰ ਸਿੰਘ, ਮਨਜੀਤ ਸਿੰਘ ਬੇਗੋਵਾਲ, ਸ਼ਰਨਜੀਤ ਸਿੰਘ ਠਾਕਰੀ, ਕੁਲਵੰਤ ਸਿੰਘ ਬੱਸੀ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਰੀ ਕਮੇਟੀ ਬਰੇਸ਼ੀਆ ਇਟਲੀ, ਮਸਤਾਨ ਸਿੰਘ, ਜਸਵਿੰਦਰ ਸਿੰਘ ਰਾਮਗੜ੍ਹ, ਮਹਿੰਦਰ ਸਿੰਘ ਮਾਜਰਾ, ਬਲਕਾਰ ਸਿੰਘ ਘੋੜੇਸ਼ਾਹਵਾਨ, ਅਵਤਾਰ ਸਿੰਘ ਰਾਣਾ, ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਦੱਸਿਆ ਕਿ ਇਹ ਰਾਸ਼ੀ ਭਾਈ ਨਿਸ਼ਾਨ ਸਿੰਘ ਸਰਪੰਚ (ਸਾਬਕਾ ਪ੍ਰਧਾਨ) 13 ਜੂਨ ਨੂੰ ਆਪ ਜੰਮੂ ਜਾ ਕੇ ਪ੍ਰਵਾਰ ਤੱਕ ਪਹੁੰਚਾੲਣਗੇ ਅਤੇ ਉਨ੍ਹਾਂ ਜੰਮੂ-ਕਸ਼ਮੀਰ ਵਿਚ ਵੱਸਣ ਵਾਲੇ ਬਾਕੀ ਭਾਈਚਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿਚ ਸਿੱਖ ਸਮਾਜ ਦਾ ਸਾਥ ਦਿੱਤਾ ਹੈ। ਤੇ ਨਾਲ ਹੀ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਹਰ ਹਾਲਤ ਵਿਚ ਸ਼ਾਂਤੀ ਬਹਾਲ ਰੱਖੀ ਜਾਏ, ਤੇ ਕਿਹਾ ਜੰਮੂ-ਕਸ਼ਮੀਰ ਵਿਚ ਵਸਦੀਆਂ ਸਿੱਖ ਸੰਗਤਾਂ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਨਾ ਕਰਨ, ਵਿਦੇਸ਼ਾਂ ਵਿੱਚ ਵੱਸਦੀਆਂ ਸਿੱਖ ਸੰਗਤਾਂ ਤਨ, ਮਨ ਤੇ ਧਨ ਨਾਲ ਉਨ੍ਹਾਂ ਦਾ ਸਾਥ ਦੇਣ ਲਈ ਹਾਜ਼ਰ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top