Share on Facebook

Main News Page

ਅਖੌਤੀ ਨਿਰਮਲੇ ਸਾਧਾਂ ਦਾ ਪੱਖ ਪੂਰਦਾ ਹੋਇਆ ਪਖੰਡੀ ਸਾਧ ਹਰੀ ਪ੍ਰਸਾਦ ਰੰਧਾਵਾ
-: ਸੰਪਾਦਕ ਖ਼ਾਲਸਾ ਨਿਊਜ਼

ਅਖੌਤੀ ਨਿਰਮਲੇ ਸਾਧਾਂ ਦਾ ਪੱਖ ਪੂਰਦਾ ਹੋਇਆ ਪਖੰਡੀ ਸਾਧ ਹਰੀ ਪ੍ਰਸਾਦ ਰੰਧਾਵਾ ਭਾਈ ਗੁਰਦਾਸ ਜੀ ਦੀ ਲਿਖਤ“ਮਾਰਿਆ ਸਿਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ” ਦਾ ਵੀ ਅਰਥ ਅਖੌਤੀ ਨਿਰਮਲੇ ਸਾਧਾਂ ਨੂੰ ਖੁਸ਼ ਕਰਨ ਲਈ ਹੋਰ ਹੋਰ ਹੀ ਕਰੀ ਜਾਂਦਾ ਹੈ। ਇਸ ਬੇਵਾਕਿਫ (ਬੇਵਕੂਫ) ਸਾਧ ਦੀਆਂ ਕਰਤੂਤਾਂ ਜੱਗ ਜਾਹਿਰ ਹੋ ਚੁਕੀਆਂ ਹਨ, ਸਿੱਖ ਸੰਗਤਾਂ ਸਾਵਧਾਨ ਰਹਿਣ, ਜਿੱਥੇ ਵੀ ਜਾਵੇ ਇਸ ਨੂੰ ਸਵਾਲਾਂ ਦੀ ਬੌਛਾਰ ਨਾਲ ਵਿਰੋਧ ਕਰਨ, ਲੋਟੂ ਸਾਧਾਂ ਦੀਆਂ ਪੈਰਵੀ ਕਰਦੀਆਂ ਗੋਲਕਦੁਆਰਿਆਂ ਦੀ ਕਮੇਟੀਆਂ ਨੂੰ ਵੀ ਸਵਾਲ ਕਰਨ।

ਤੁਹਾਡੇ ਹੀ ਪੈਸੇ ਨਾਲ ਇਨ੍ਹਾਂ ਲੋਟੂ ਸਾਧਾਂ ਅਤੇ ਕਮੇਟੀਆਂ ਦਾ ਦਿਮਾਗ ਖਰਾਬ ਹੋਇਆ ਹੈ। ਇਹ ਗੋਲਕਦੁਆਰਿਆਂ ਦੇ ਲੋਟੂ ਤੇ ਅਨਪੜ੍ਹ ਪ੍ਰਬੰਧਕ ਗੁਰਮਤਿ ਦੇ ਪ੍ਰਣਾਏ ਗੁਰਸਿੱਖਾਂ ਨੂੰ ਸਿੱਖ ਵਿਰੋਧੀ ਦਿਸਦੇ ਹਨ, ਤੇ ਇਹ ਪਖੰਡੀ ਬਹੁਤ ਵੱਡੇ ਵਿਦਵਾਨ !!! ਲੱਖ ਲਾਹਨਤ ਹੈ ਇਹੋ ਜਿਹੇ ਪ੍ਰਬੰਧਕਾਂ 'ਤੇ ਵੀ... ਸਿੱਖੋ !!! ਗੋਲਕਾਂ 'ਚ ਪੈਸੇ ਪਾਉਣੇ ਬੰਦ ਕਰੋ, ਫਿਰ ਦੇਖੋ ਇਹ "ਚੋਰ ਚੋਰ ਮੌਸੇਰੇ ਭਾਈ" (ਪ੍ਰਬੰਧਕ ਤੇ ਸਾਧ) ਕਿਵੇਂ ਭੱਜਦੇ...

ਅਸਲ 'ਚ, ਖਾਲਸਾ ਪੰਥ ਦੀ ਸਿਰਜਨਾ ਦਾ ਅਰੰਭ ਤਾਂ ਗੁਰੂ ਨਾਨਕ ਜੀ ਵਲੋਂ ਉਸੇ ਦਿਨ ਹੋ ਗਿਆ ਸੀ, ਜਿਸ ਦਿਨ ਭਾਈ ਗੁਰਦਾਸ ਜੀ ਦੇ ਕਹੇ ਅਨੁਸਾਰ “ਮਾਰਿਆ ਸਿਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ” {ਨਿਰਮਲ - ਖਾਲਸ}, ਬੱਸ ਸਿਰਜਨਾ ਹੋ ਗਈ। ਇਹ ਨਿਰਮਲ ਪੰਥ - ਸਿੱਖ ਪੰਥ ਹੈ, ਨਾ ਕਿ ਵਿਹਲੜ ਸਾਧਾਂ ਦਾ ਅਖੌਤੀ ਨਿਰਮਲ ਪੰਥ... ਜਾਗੋ ਸਿੱਖੋ, ਜਾਗੋ...

ਇਹ ਪਖੰਡੀ ਸਾਧ ਅਤੇ ਜਿੰਨੇ ਵੀ ਇਸ ਵੀਡੀਓ 'ਚ ਸਟੇਜ 'ਤੇ ਬੈਠੇ ਹਨ, ਇਕਬਾਲ ਪਟਨੇ ਵਾਲਾ, ਤਰਸੇਮ ਸਿੰਘ ਮੋਰਾਂਵਾਲੀ, ਪੀਪਲੀ ਵਾਲਾ ਸਾਧ ਤੇ ਹੋਰ... ਦੀਆਂ ਤਾਰਾਂ ਆਰ.ਐਸ.ਐਸ. ਨਾਲ ਜੁੜਦੀਆਂ ਹਨ

ਆਰ.ਐਸ.ਐਸ. ਦੇ ਪ੍ਰਚਾਰਕ ਸਾਧ ਪਰਮਾਨੰਦ ਨਾਲ
ਹਰੀ ਪ੍ਰਸਾਦ ਰੰਧਾਵਾ, ਵਿਭਚਾਰੀ ਬਲਬੀਰ ਸਿੰਘ ਅਤੇ ਹੋਰ...

ਇੱਕਲਾ ਇਹ ਸਾਧ ਹੀ ਨਹੀਂ, ਟਕਸਾਲੀਆਂ ਦਾ ਭਰਮਗਿਆਨੀ
21 ਸਾਲ ਝੂਠ ਬੋਲਣ ਵਾਲਾ ਠਾਕੁਰ ਸਿੰਘ ਵੀ ਨਾਲ ਹੀ ਰਲ਼ਿਆ ਸੀ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top