Share on Facebook

Main News Page

ਇਹ ਪੁੱਤਰ ਹੱਟਾਂ 'ਤੇ ਨਹੀਂ ਵਿਕਦੇ...
-: ਸਾਧੂ ਸਿੰਘ ਮੁਹੱਦੀਪੁਰ

ਪਿਛਲੇ ਕੁਝ ਦਿਨਾਂ ਵਿਚ ਜੰਮੂ ਵਿਚ ਇਕ ਹੋਰ ਸਿੱਖ ਨੌਜਵਾਨ ਦੀ ਪੁਲਿਸ ਦੀ ਗੋਲ਼ੀ ਨਾਲ ਮੌਤ ਹੋਈ। ਇਹ ਪਹਿਲੀ ਵਾਰ ਨਹੀਂ ਹੋਇਆ। ਪਹਿਲਾਂ ਵੀ ਇਕ ਨੌਜਵਾਨ ਜਸਪਾਲ ਸਿੰਘ ਪੁਲੀਸ ਦੀ ਗੋਲੀ ਦਾ ਸ਼ਿਕਾਰ ਹੋਇਆ ਸੀ। ਪਹਿਲਾਂ ਵੀ ਹਜ਼ਾਰਾਂ ਨੌਜਵਾਨ ਝੂਠੇ ਮੁਕਾਬਲਿਆਂ ਵਿੱਚ ਮਾਰੇ ਗਏ ਹਨ।

ਖ਼ਾਲਸਾ ਨਿਊਜ਼ 'ਤੇ ਪਹਿਲਾਂ ਵੀ ਬਹੁਤ ਸਾਰੇ ਲੇਖਕਾਂ ਨੇ ਸਿੱਖ ਕੌਮ ਨੂੰ ਸਮੇਂ ਸਮੇਂ ਬਹੁਤ ਵਧੀਆ ਢੰਗ ਨਾਲ ਇਹ ਸੁਨੇਹਾ ਦਿਤਾ ਹੈ। "ਸਿਰ ਦੇਣਾ ਹੈ ਤਾਂ ਗੁਰੁ ਨੂੰ ਦੇਵੋ", "ਸਿੱਖੋ ਇਜ਼ਰਾਇਲੀਆਂ ਤੋਂ ਕੁਝ ਸਿਖ ਲਵੋ, ਸਿਰ ਵਰਤੋ" ਆਦਿ ਆਦਿ।

ਦਾਸ ਇਥੇ ਇਤਹਾਸ ਦੇ ਕੁਝ ਵਾਕਿਆ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹੈ। 1962 ਵਿਚ ਹਿੰਦ ਚੀਨ ਦੀ ਜੰਗ ਵਿਚ ਲਖਾਂ ਜਾਨਾਂ, ਖਾਸ ਕਰ ਕੇ ਸਿੱਖ ਰੈਜੀਮੈਂਟ ਦਾ ਪੂਰੀ ਤਰਾਂ ਖ਼ਤਮ ਹੋਣ ਤੋਂ ਦੋ ਮਹੀਨੇ ਬਾਅਦ ਦਿੱਲੀ ਵਿਚ ਗੰਗੂ ਨਹਿਰੂ ਦੀ ਹਾਜ਼ਰੀ ਵਿਚ ਲਤਾ ਮੰਗੇਸ਼ਕਰ ਕੋਲੋਂ ਇਕ ਗੀਤ ਗਵਾਇਆ ਗਿਆ, ਜਿਸ ਦੇ ਬੋਲ ਕੁਝ ਇਸ ਤਰਾਂ ਹਨ:

ਐ ਮੇਰੇ ਵਤਨ ਕੇ ਲੋਗੋ, ਤੁਮ ਖ਼ੂਬ ਲਗਾ ਲੋ ਨਾਹਰਾ
ਯੇ ਸ਼ੁਭ ਦਿਨ ਹੈ ਹਮ ਸਭ ਕਾ, ਲਹਿਰਾ ਲੋ ਤਿਰੰਗਾ ਪਿਆਰਾ
ਪਰ ਮਤ ਭੂਲੋ ਸੀਮਾਂ ਪਰ ਵੀਰੋਂ ਨੇ ਹੈਂ ਪਰਾਨ ਗਵਾਏ
ਕੁਛ ਯਾਦ ਭੀ ਕਰ ਲੋ ਉਨ ਕੋ ਜੋ ਲੌਟ ਕੇ ਘਰ ਨਾਂ ਆਏ


ਇਸ ਤੋਂ ਬਾਅਦ ਲਤਾ ਮੰਗੇਸ਼ਕਰ ਤਾਂ ਆਪਣਾਂ ਭਾੜਾ ਲੈ ਕੇ ਬੰਬਈ ਚਲੀ ਗਈ ਤੇ ਗੰਗੂ ਨਹਿਰੂ ਆਪਣੇ ਘਰ ਜਾ ਕੇ ਸਿਗਰਟਾਂ ਦੇ ਸੂਟ੍ਹੇ ਤੇ ਵਿਸਕੀ ਦੇ ਘੁਟ ਭਰਨ ਲਗ ਪਿਆ। ਵਤਨ ਦੇ ਲੋਕ ਆਪਣਾ ਖਾ ਪੀ ਕੇ ਸੌਂ ਗਏ, ਪਰ ਸ਼ਹੀਦ ਹੋਣ ਵਾਲੇ ਵਾਪਿਸ ਘਰ ਨਾਂ ਆਏ ਤੇ ਉਹਨਾਂ ਦੇ ਵਾਰਿਸ ਆਪਣੇ ਪੁਤਰਾਂ ਦੀ ਯਾਦ ਵਿੱਚ ਗੁਆਚ ਗਏ।

1965 ਵਿੱਚ ਫਿਰ ਪਾਕਿਸਤਾਨ ਨਾਲ ਲੜਾਈ ਵਿੱਚ ਹਜ਼ਾਰਾਂ ਸਿੱਖਾਂ ਦੀਆਂ ਜਾਨਾਂ ਗਈਆਂ। ਪਾਕਿਸਤਾਨੀ ਜਵਾਨ ਵੀ ਮਾਰੇ ਗਏ। ਓਸ ਵਕਤ ਪਾਕਿਸਤਾਨ ਦੇ ਲੀਡਰਾਂ ਨੇਂ ਵੀ ਇਕ ਪਾਕਿਸਤਾਨੀ ਗਾਇਕਾ ਕੋਲੋਂ ਗੀਤ ਗਵਾਇਆ। ਓਸ ਦੇ ਸ਼ੁਰੂ ਦੇ ਬੋਲ ਕੁਝ ਇਸ ਤਰਾਂ ਹਨ:

ਇਹ ਪੁੱਤਰ ਹੱਟਾਂ 'ਤੇ ਨਹੀਂ ਵਿਕਦੇ, ਕੀ ਲੱਭਦੀ ਵਿਚ ਬਜ਼ਾਰ ਕੁੜੇ
ਇਹ ਦੇਣ ਏ ਮੇਰੇ ਦਾਤਾ ਦੀ, ਨਾਂ ਐਵੇਂ ਟਕਰਾਂ ਮਾਰ ਕੁੜੇ
ਇਹ ਪੁੱਤਰ ਵਿਕਾਊ ਚੀਜ਼ ਨਹੀਂ, ਮੁਲ ਦੇ ਕੇ ਝੋਲੀ ਪਾਈਏ ਨੀਂ
ਇਹ ਏਡਾ ਸਸਤੇ ਮਾਲ ਨਹੀਂ, ਕਿਤੋਂ ਜਾ ਕੇ ਮੰਗ ਲਿਆਈਏ ਨੀਂ
ਇਹ ਸੌਦਾ ਨਕਦ ਵੀ ਨਹੀਂ ਮਿਲਦਾ, ਤੂੰ ਲੱਭਦੀ ਫਿਰੇਂ ਉਧਾਰ ਕੁੜੇ

ਸੋ, ਸਮੂਹ ਸਿੱਖ ਜਗਤ ਨੂੰ ਬੇਨਤੀ ਹੈ ਕਿ ਇਹਨਾਂ ਗੱਦਾਰ, ਖ਼ੁਦਗਰਜ਼ ਲੀਡਰਾਂ, ਜਥੇਦਾਰਾਂ, ਤੇ ਸਾਧ ਲਾਣੇ ਦੇ ਮਗਰ ਲਗ ਕੇ ਆਪਣੀਆਂ ਕੀਮਤੀ ਜਾਨਾਂ ਨਾਂਹ ਬਰਬਾਦ ਕਰੋ। ਤੁਸੀਂ ਆਪਣੇਂ ਪੁੱਤ ਗਵਾ ਲੈਣੈ ਆ ਤੇ ਇਹਨਾਂ ਕੰਜਰਾਂ ਨੇ ਤੁਹਾਨੂੰ ਗੀਤ ਸੁਣਾ ਕੇ ਰਾਜ ਕਰੀ ਜਾਣਾਂ।

ਅੱਜ ਦੇ ਸਮੇਂ ਸਿਰ ਨੂੰ ਸੰਭਾਲ ਕੇ ਰਖੋ ਤੇ ਦਿਮਾਗ ਤੋਂ ਕੰਮ ਲਵੋ। ਇਹ ਦਿਮਾਗ ਤੁਹਾਡੇ ਗੋਡੇ ਗਿੱਟਿਆਂ ਵਿੱਚ ਨਹੀਂ, ਇਹ ਤੁਹਾਡੇ ਕੇਸਾਂ ਦੇ ਜੂੜੇ ਹੇਠਾਂ ਆ, ਇਹਨੂੰ ਵਰਤੋ।

ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ੇ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top