Share on Facebook

Main News Page

ਸਿੱਖ ਇੱਕ ਵਾਰ ਭਰੋਸਾ ਕਰੇ ਕਿ ਉਸਦਾ ਗੁਰੂ "ਸ਼ਬਦ" ਹੈ, ਦੇਹ ਨਹੀਂ, ਫਿਰ ਉਸਦਾ ਕੋਈ ਵੀ ਦੁਸ਼ਮਨ ਕੁੱਝ ਨਹੀਂ ਵਿਗਾੜ ਸਕਦਾ
-:
ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਅੱਜ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ

ਭੈਰਉ ਮਹਲਾ ੫ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸਗਲੀ ਥੀਤਿ ਪਾਸਿ ਡਾਰਿ ਰਾਖੀ ॥ ਅਸਟਮ ਥੀਤਿ ਗੋਵਿੰਦ ਜਨਮਾ ਸੀ ॥੧॥ ਭਰਮਿ ਭੂਲੇ ਨਰ ਕਰਤ ਕਚਰਾਇਣ ॥ ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥ ਕਰਿ ਪੰਜੀਰੁ ਖਵਾਇਓ ਚੋਰ ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥੨॥ ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥੧॥ {ਪੰਨਾ 1136} ਸ਼ਬਦ ਦਾ ਕੀਰਤਨ ਅਤੇ ਵਿਆਖਿਆ ਕੀਤੀ।

ਵਿਆਖਿਆਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਖ ਉਸ ਤਰ੍ਹਾਂ ਤਾਂ ਕਹਿੰਦੇ ਹਨ ਕਿ ਉਹ ਸ਼ਬਦ ਗੁਰੂ ਦੇ ਸਿੱਖ ਹਨ, ਪਰ ਪਿਛਲੇ ਸਮੇਂ ਦੌਰਾਨ ਹੋਈਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਉਹ ਤਸਵੀਰਾਂ, ਮੂਰਤੀਆਂ ਦੇ ਪੁਜਾਰੀ ਹਨਕਦੇ ਕੋਈ ਗੁਰੂ ਗਬਿੰਦ ਸਿੰਘ ਸਾਹਿਬ ਦੀ ਕਹੀ ਜਾਂਦੀ ਤਸਵੀਰ ਵਰਗੇ ਕਪੜੇ ਪਾਉਂਦਾ ਹੈ ਤਾਂ, ਸਿੱਖ ਭੜਕ ਜਾਂਦੇ ਨੇ। ਹੁਣੇ ਜਿਹੇ ਕਿਸੇ ਨੇ ਫੇਸਬੁੱਕ 'ਤੇ ਸ਼ਿਵਲਿੰਗ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਹੀ ਜਾਂਦੀ ਤਸਵੀਰ ਨੂੰ ਹੱਥ ਜੋੜਦਿਆਂ ਦਿਖਾਇਆ ਗਿਆ, ਤਾਂ ਸਿੱਖ ਭੜਕ ਉੱਠੇ। ਤੇ ਫਿਰ ਵੀ ਅਸੀਂ ਕਹੀ ਜਾਂਦੇ ਹਾਂ, ਕਿ ਅਸੀਂ ਸਬਦ ਗੁਰੂ ਦੇ ਸਿੱਖ ਹਾਂ

ਉਨ੍ਹਾਂ ਨੇ ਇਸ ਸ਼ਬਦ ਵਿੱਚ ਕ੍ਰਿਸ਼ਨ ਜੀ ਦੀ ਉਦਾਹਰਣ ਵਰਤੀ ਹੋਣ ਬਾਰੇ ਦਸਦਿਆਂ ਕਿਹਾ ਕਿ ਕਹੇ ਜਾਂਦੇ ਭਗਵਾਨ ਨੂੰ ਵੀ ਕੀ ਸਿਰਫ ਅਸ਼ਟਮੀ ਥਿੱਤ ਹੀ ਪਸੰਦ ਆਈ? ਨਾ ਛਠਮੀ, ਨਾ ਸਪਤਮੀ... ਕੀ ਰੱਬ ਜਨਮਦਾ ਹੈ? ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਇਹ "ਭਰਮਿ ਭੂਲੇ ਨਰ ਕਰਤ ਕਚਰਾਇਣ" ਹੈ, ਕਿ ਭਰਮਾਂ 'ਚ ਪਿਆ ਹੋਇਆ ਮਨੁੱਖ ਕੱਚੀਆਂ ਪਿੱਲੀਆਂ ਗੱਲਾਂ ਕਰਦਾ ਹੈ, ਜਦਕਿ ਗੁਰੂ ਸਾਹਿਬ ਤਾਂ ਕਹਿ ਰਹੇ ਨੇ ਕਿ "ਜਨਮ ਮਰਣ ਤੇ ਰਹਤ ਨਾਰਾਇਣ॥"। ਪਰਦਾ ਕਰਕੇ ਬ੍ਰਾਹਮਣ ਉਸ ਮੂਰਤੀ ਨੂੰ ਪੰਜੀਰੀ ਖਵਾਈ ਜਾਂਦਾ ਹੈ, ਇਸ ਤਰ੍ਹਾਂ ਦੇ ਲੋਕ, ਮਨੁੱਖ ਨਹੀਂ, ਢੋਰ ਹਨ, ਜਾਨਵਰ ਹਨ। ਜਿਹੜੇ ਲੋਕ ਕਹਿੰਦੇ ਹਨ ਕਿ ਰੱਬ ਜੋਨੀ (ਜਨਮ ਮਰਣ) 'ਚ ਆਉਂਦਾ ਹੈ, ਉਸ ਢੋਰ ਦਾ ਮੁੱਖ ਜਲ ਜਾਏ "ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥"

ਨਾ ਰੱਬ "ਦੇਹ" ਹੈ, ਨਾ "ਗੁਰੂ" ਦੇਹ ਹੈ, ਤੇ ਨਾ ਹੀ "ਸਿੱਖ" ਦੇਹ ਹੈ। ਕਿਉਂਕਿ ਸਿੱਖ ਦਾ "ਸਬਦੁ ਗੁਰੂ" ਤੇ "ਸੁਰਤਿ ਧੁਨਿ ਚੇਲਾ ॥" ਹੈ। ਅੱਜ ਜੋ ਸੰਤਾਪ ਸਿੱਖ ਭੋਗ ਰਿਹਾ ਹੈ, ਉਹ ਉਸਦਾ ਗੁਰੂ 'ਤੇ ਭਰੋਸਾ ਨਾ ਹੋਕੇ, ਤਸਵੀਰਾਂ 'ਤੇ ਟੇਕ ਕਰਕੇ ਹੈ। ਸਿੱਖ ਇੱਕ ਵਾਰ ਭਰੋਸਾ ਕਰੇ ਕਿ ਉਸਦਾ ਗੁਰੂ "ਸ਼ਬਦ" ਹੈ, ਦੇਹ ਨਹੀਂ, ਫਿਰ ਉਸਦਾ ਕੋਈ ਵੀ ਦੁਸ਼ਮਨ ਕੁੱਝ ਨਹੀਂ ਵਿਗਾੜ ਸਕਦਾ, ਕਿਉਂਕਿ ਉਸਦਾ "ਤਸਵੀਰਾਂ" ਵਾਲਾ ਹਥਿਆਰ ਹੀ ਖਰਾਬ ਹੋ ਜਾਂਦਾ, ਸਾਰੇ ਝਗੜੇ ਹੀ ਖਤਮ ਹੋ ਜਾਂਦੇ ਹਨ, ਹੇਮਕੁੰਟ ਵਰਗੀ ਕਹਾਣੀ ਗਲ਼ੋਂ ਲਹਿ ਜਾਂਦੀ ਹੈ। ਫਿਰ ਜਦੋਂ ਕੋਈ ਗੁਰੂ ਸਾਹਿਬ ਦੀ ਨਕਲ ਕਰੇਗਾ ਦੀ ਕੋਸ਼ਿਸ਼ ਕਰੇਗਾ, (ਜੋ ਕਿ ਸ਼ਬਦ ਗੁਰੂ ਦੀ ਹੋ ਨਕਲ ਨਹੀਂ ਸਕਦੀ), ਤਾਂ ਅਸੀਂ ਉਨ੍ਹਾਂ ਨੂੰ ਗਲੇ ਨਾਲ ਲਾਕੇ, ਸਬਦ ਗੁਰੂ ਦੀ ਗਲ ਸੁਣਾ ਸਕੇ ਹਾਂ, ਇਸ ਨਾਲ ਦੂਰੀਆਂ ਅਤੇ ਝਗੜੇ ਘੱਟਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top