Share on Facebook

Main News Page

ਸਿੱਖ ਰਹਿਤ ਮਰਿਆਦਾ ਵਿੱਚ ਸੋਧ ਦੀ ਲੋੜ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਉਧ੍ਹਾਰਨ ਵਜੋਂ ਰਹਿਤ ਮਰਿਯਾਦਾ ਦਾ ਪਹਿਲਾ ਫੈਸਲਾ - "ਸਿੱਖ ਦੀ ਤਾਰੀਫ" ਇਉਂ ਹੈ...

ਜੋ ਇਸਤਰੀ ਜਾਂ ਪੁਰਸ਼, ਇੱਕ ਅਕਾਲ ਪੁਰਖ, ਦਸ ਗੁਰੂ ਸਹਿਬਾਨ (ਸ੍ਰੀ ਗੁਰੁ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿਘ ਸਾਹਿਬ ਤੱਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਹਿਬਾਨ ਦੀ ਬਾਣੀ ਤੇ ਸਿਖਿਆ, ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ

ਕੁੱਝ ਸਵਾਲ:

1. ਜੇ ਇੱਕ ਅਕਾਲ ਪੁਰਖ ਹੈ, ਤਾਂ ਪ੍ਰਥਮ ਭਗਉਤੀ ਕਿਥੋਂ ਆਈ? ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਥਾਂ ਭੀ ਭਗਉਤੀ ਦਾ ਅਰਥ ਅਕਾਲ ਪੁਰਖ ਹੈ?

2. ਕੀ ਗੁਰਬਾਣੀ ਗੁਰਮਤਿ ਵਿੱਚ ਦਸ ਗੁਰੂਆਂ ਦੀ ਗਿਣਤੀ ਨੂੰ ਮਾਨਤਾ ਹੈ? "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥", "ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥", ਗੁਰਬਾਣੀ ਅਨੁਸਾਰ ਦੇਹ ਤਾਂ ਗੁਰੂ ਹੈ ਨਹੀਂ, ਜੋਤ ਗੁਰੂ ਹੈ, ਜਿਹੜੀ ਸਾਰਿਆਂ ਜਾਮਿਆਂ ਵਿੱਚ ਕੰਮ ਕਰਦੀ ਰਹੀ। ਜਦੋਂ ਤੁਸੀਂ ਦਸ ਗੁਰੂ ਆਖਦੇ ਹੋ, ਤਾਂ ਗੁਰਬਾਣੀ ਦੇ ਉਲਟ, ਦੇਹ ਗੁਰੂ ਮੰਨ ਰਹੇ ਹੋ। ਫਿਰ ਜੇ ਦੇਹ ਗੁਰੂ ਮੰਨੋ, ਤਾਂ ਦਸ ਗੁਰੂ ਸਹਿਬਾਨ ਦੀ ਬਾਣੀ ਨਹੀਂ, ਬਾਣੀ ਸਿਰਫ ਛੇ ਗੁਰੂਆਂ ਦੀ ਬਣੇਗੀ, ਇਸ ਲਈ ਦਸ ਗੁਰੂ ਸਹਿਬਾਨ ਦੀ ਬਾਣੀ ਲਿਖਣਾ ਹੀ ਗ਼ਲਤ ਹੈ।

3. ਫਿਰ ਜਦੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਹਿਬਾਨ ਦੀ ਬਾਣੀ ਲਿਖਦੇ ਹੋ, ਤਾਂ ਫਿਰ ਵਿੱਚ "ਅਤੇ" ਲਫਜ਼ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸ ਗੁਰੂ ਸਹਿਬਾਨ ਦੀ ਗੁਰੂ ਜੋਤ ਤੋਂ ਵੱਖਰੇ ਕਰ ਦੇਂਦੇ ਹੋ।

4. ਫਿਰ ਜਦੋਂ ਗੁਰੂ ਦੇ ਅੰਮ੍ਰਿਤ ਦੀ ਥਾਵੇਂ, ਸਪੈਸ਼ਲ ਦਸਮੇਸ਼ ਜੀ ਦੇ ਅੰਮ੍ਰਿਤ ਦੀ ਗੱਲ ਕਰਦੇ ਹੋ, ਤਾਂ ਦਸਵੇਂ ਜਾਮੇ ਨੂੰ ਇਕੋ ਗੁਰੂ ਜੋਤ ਤੋਂ ਵੱਖ ਕਰ ਦੇਂਦੇ ਹੋ, ਜਦ ਕਿ ਗੁਰਬਾਣੀ ਅਨੁਸਾਰ "ਅੰਮ੍ਰਿਤੁ ਪੀਆ ਸਤਿਗੁਰਿ ਦੀਆ॥ ਅਵਰੁ ਨ ਜਾਣਾ ਦੂਆ ਤੀਆ॥"

ਇਸ ਤੋਂ ਸਾਬਿਤ ਹੁੰਦਾ ਹੈ ਕਿ ਦਸ ਗੁਰੂ ਦੇਹ ਰੂਪ, ਸ੍ਰੀ ਗੁਰੁ ਗ੍ਰੰਥ ਸਾਹਿਬ ਆਦਿ ਵੱਖ ਕਰਕੇ ਪਾਤਸ਼ਾਹੀ ਦਸਵੀਂ ਦੀ ਬਾਣੀ ਅਤੇ ਅੰਮ੍ਰਿਤ ਦੇ ਨਾਮ ਹੇਠ ਚੱਕਰ ਵਿੱਚ ਪਾਕੇ, ਬਚਿੱਤਰ ਨਾਟਕ ਦੀਆਂ ਰਚਨਾਵਾਂ, ਸਿੱਖੀ ਦੇ ਗਲ ਪਾਉਣ ਦੀ ਸਾਜਿਸ਼ ਤਾਂ ਪਹਿਲੇ ਪੈਰੇ ਤੋਂ ਹੀ ਸ਼ੁਰੂ ਹੋਈ ਲਗਦੀ ਹੈ। ਐਸੀ ਸਾਜਿਸ਼ ਥਾਂ ਥਾਂ ਦੇਖ ਕੇ ਹੀ, ਸਿੱਖ ਲਈ ਗੁਰਬਾਣੀ ਜੀਵਨ ਜੁਗਤਿ ਲਿਖਣ ਦੀ ਲੋੜ ਪ੍ਰਤੀਤ ਹੋ ਰਹੀ ਹੈ, ਤਾਂ ਕਿ ਗੁਰਸਿੱਖ ਬਾਣੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ੀ ਹੋਈ ਸਰਲ ਜੀਵਨ ਜੁਗਤ ਵਿੱਚ ਜੀ ਸਕੇ


ਟਿੱਪਣੀ: ਪਾਠਕਾਂ ਅੱਗੇ ਬੇਨਤੀ ਹੈ ਕਿ ਵਿਸ਼ੇ 'ਤੇ ਰਹਿ ਕੇ ਹੀ ਕੁਮੈਂਟ ਕੀਤੇ ਜਾਣ, ਜੇ ਤੁਹਾਡੇ ਕੋਲ ਇਨ੍ਹਾਂ ਸਵਾਲਾਂ ਦੇ ਜਵਾਬ ਜਾਂ ਇਨ੍ਹਾਂ ਸਵਾਲਾਂ ਤੋਂ ਇਲਾਵਾ ਕੋਈ ਸੁਝਾਅ ਹੈ, ਤਾਂ ਬੇਸ਼ਕ ਕੁਮੈਂਟ ਕਰੋ, ਪਰ ਬੇਸਿਰਪੈਰ ਦੀਆਂ ਗੱਲਾਂ, ਆਪਣੀ ਨੀਜੀ ਭੜਾਸ ਤੋਂ ਸੰਕੋਚ ਕੀਤਾ ਜਾਵੇ। - ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top