Share on Facebook

Main News Page

ਪੰਜਾਬ ਦੀਆਂ ਅਗਲੀਆਂ ਚੋਣਾਂ ਦਾ ਇੱਕ ਵਿਸ਼ਲੇਸ਼ਣ; ਪੰਜਾਬ ਵਿੱਚ ਬੀ.ਜੇ.ਪੀ ਦੀ ਸੰਭਾਵਿਤ ਰਣਨੀਤੀ
-: ਇੰਦਰਜੀਤ ਸਿੰਘ, ਕਾਨਪੁਰ

ਲਗਦਾ ਹੈ ਕਿ ਮੋਦੀ ਨੇ ਹੁਣ ਹੌਲੀ ਹੌਲੀ ਬਾਦਲ ਨੂੰ ਲਾਂਭੇ ਕਰ ਦੇਣਾ ਹੈ, ਕਿਉਂਕਿ ਇਹ ਕਹਾਵਤ ਹੈ ਕਿ, "ਲਾੱਗਾ ਲਗੀ, ਬੁੱਢੀ ਘੋੜੀ ਤੇ ਕੋਈ ਚਾਲਾਕ ਜੁਆਰੀ ਦਾਅ ਨਹੀਂ ਲਾਉਂਦਾ।" ਵੈਸੇ ਵੀ ਬਾਦਲ ਨੇ ਪੰਜਾਬ ਵਿੱਚ ਪਰਵਾਸੀ ਮਜਦੂਰਾਂ, ਰਾਧਾ ਸਵਾਮੀਆਂ, ਬਾਂਦਰ ਸੈਨਾ, ਮਹਾਸ਼ਿਆਂ, ਅਖੌਤੀ ਟਕਸਾਲਾਂ ਅਤੇ ਡੇਰੇਦਾਰਾਂ ਦਾ ਸੱਕਾ ਬਣ ਕੇ, ਹਿੰਦੁ ਵੋਟ ਬੇਂਕ ਹੀ ਤਾਂ ਅਜ ਤੱਕ ਤਿਆਰ ਕੀਤਾ ਹੈ, ਪੰਥਿਕ ਸਰਕਾਰ ਦੀ ਇਮੇਜ ਤਾਂ ਪੂਰੀ ਤਰ੍ਹਾਂ ਖਤਮ ਹੋ ਚੁਕੀ ਹੈ।

ਇਹ ਸਾਰੀਆ ਧਿਰਾਂ ਮੂੱਢੋਂ ਹੀ ਸਿੱਖ ਵਿਰੋਧੀ ਅਤੇ ਕੱਟੜ ਹਿੰਦੂਵਾਦੀ ਸੋਚ ਰਖਦੀਆਂ ਹਨ। ਮੋਦੀ ਚੰਗੀ ਤਰ੍ਹਾਂ ਜਾਣਦਾ ਹੈ, ਕਿ ਇਹ ਵੋਟਰ ਬੀ. ਜੇ .ਪੀ. ਦਾ ਪੱਕਾ ਵੋਟਰ ਹੈ, ਤੇ ਇਹ ਬੀ. ਜੇ .ਪੀ. ਉਮੀਦਵਾਰ ਨੂੰ ਹੀ ਵੋਟ ਪਾਵੇਗਾ। ਇਸ ਲਈ ਅਗਲੀਆਂ ਚੋਣਾਂ ਵਿਚ ਮੋਦੀ ਨੂੰ ਹੁਣ ਇਨ੍ਹਾਂ ਬਾਦਲਾਂ ਦੀ ਕੋਈ ਜ਼ਰੂਰਤ ਨਹੀਂ ਹੈ। ਬੀ.ਜੇ. ਪੀ. ਲਈ ਤਾਂ ਬਾਦਲਾਂ ਨੇ ਆਪ, ਆਪਣੀ ਸਿੱਖ ਵਿਰੋਧੀ ਇਮੇਜ ਬਣਾ ਕੇ ਹਿੰਦੂਵਾਦੀ ਵੋਟਰਾਂ ਵਾਲੀ ਮਜਬੂਤ ਜਮੀਨ ਤਿਆਰ ਕਰ ਦਿੱਤੀ ਹੈ।

ਬਾਦਲ ਦਾ ਹੁਣ ਅਪਣਾਂ ਜਨਅਧਾਰ ਕੁਝ ਵੀ ਨਹੀਂ ਰਿਹਾ, ਕਿਉਂਕਿ ਸਿੱਖ ਵਿਰੋਧੀ ਇਮੇਜ ਹੋਣ ਕਾਰਣ, ਸਿੱਖ ਵੋਟਰ ਇਸ ਤੋਂ ਬੁਰੀ ਤਰ੍ਹਾਂ ਨਾਰਾਜ਼ ਹੈ ਅਤੇ ਹਿੰਦੂ ਵਾਦੀ ਵੋਟ ਬੀ. ਜੇ. ਪੀ. ਕੈਂਡੀਡੇਟ ਨੂੰ ਹੀ ਵੋਟ ਪਾਵੇਗਾ। ਇਸ ਲਈ ਹੁਣ ਇਹ ਪੂਰੀ ਸੰਭਾਵਨਾਂ ਹੈ, ਕਿ ਮੋਦੀ ਨੇ ਬਾਦਲ ਨੂੰ ਅਗਲੀਆਂ ਚੋਣਾਂ ਵਿਚ ਦਰਕਿਨਾਰ ਕਰ ਦੇਣਾ ਹੈ। ਨਵਜੋਤ ਸਿੱਧੂ ਵਰਗੇ ਬੀ.ਜੇ.ਪੀ. ਕੇੰਡੀਡੇਟ ਨੇ ਪੰਜਾਬ ਦੇ ਹਿੰਦੂ ਅਤੇ ਮਹਾਸਿਆਂ ਨੂੰ ਖੁਸ਼ ਕਰਣ ਲਈ ਹੀ ਤਾਂ ਅਪਣੇ ਘਰ ਵਿਚ ਢਾਈ ਕਰੋੜ ਦਾ ਸ਼ਿਵ ਲਿੰਗ ਲੁਆਇਆ ਹੈ

ਰਹੀ ਗੱਲ ਆਰ. ਐਸ. ਐਸ ਦੇ ਉਸ ਅਜੈਂਡੇ ਦੀ, ਜਿਸ ਵਿੱਚ ਸਿੱਖੀ ਨੂੰ ਹਿੰਦੂ ਸਮਾਜ ਦਾ ਇਕ ਹਿੱਸਾ ਘੋਸ਼ਿਤ ਕਰਣ ਦਾ ਹੈ, ਤਾਂ ਉਸ ਲਈ ਆਰ. ਐਸ ਨੂੰ ਹੁਣ ਇਸ ਬਾਦਲ ਦੀ ਕੋਈ ਜ਼ਰੂਰਤ ਨਹੀਂ। ਹੁਣ ਦਾ ਘਰ ਘਰ, ਪਿੰਡ ਪਿੰਡ ਵਿਚ "ਨਿੱਕੇ ਨਿੱਕੇ ਬਾਦਲਾਂ" ਦੀ ਫੌਜ ਤਿਆਰ ਕੀਤੀ ਜਾ ਚੁਕੀ ਹੈ। ਸਾਡੇ ਤਖਤਾਂ, ਧਾਰਮਿਕ ਅਦਾਰੇ ਅਤੇ ਟਕਸਾਲਾਂ ਇਸ ਵੇਲੇ ਪੂਰੀ ਤਰ੍ਹਾਂ ਆਰ. ਐਸ.ਐਸ ਦੇ ਘੁਸਪੈਠੀਆਂ ਦੀ ਗ੍ਰਿਫਤ ਵਿਚ ਹਨ। ਹੁਣ ਇਕ ਬਾਦਲ ਨੇ ਕੀ ਕਰਨਾ ਹੈ? ਆਰ. ਐਸ. ਐਸ. ਨੇ ਤਾਂ "ਨਿੱਕੇ ਨਿਕੇ ਬਾਦਲਾਂ" ਦੀ ਇਕ ਬਹੁਤ ਵੱਡੀ ਫਸਲ ਸਾਡੇ ਅੰਦਰ ਹੀ ਪੈਦਾ ਕਰ ਦਿਤੀ ਹੈ। ਇਹ ਫਸਲ ਪੰਜਾਬ ਵਿੱਚ ਹੀ ਨਹੀਂ, ਪੰਜਾਬ ਤੋਂ ਬਾਹਰ ਵੀ ਲਹਿਲਹਾ ਰਹੀ ਹੈ। ਹਜੂਰ ਸਾਹਿਬ ਦੀ ਕਮੇਟੀ ਦਾ "ਮੁੱਛ ਵਾਲਾ ਹਿੰਦੂ ਪ੍ਧਾਨ" ਅਤੇ ਪਟਨੇ ਦਾ ਇਕਬਾਲ ਸਿੰਘ, ਇਸ ਦਾ ਜਿਉਂਦਾ ਜਾਗਦਾ ਸਬੂਤ ਹੈ। ਬਾਦਲ ਦਾ ਕੰਮ ਹੁਣ ਇਹ, ਨਿੱਕੇ ਨਿੱਕੇ ਬਾਦਲਾਂ ਦੀ ਇਹ ਫੌਜ, ਬਾਦਲ ਤੋਂ ਹਜ਼ਾਰ ਗੁਣਾਂ ਵੱਧ ਕੁਸ਼ਲਤਾ ਨਾਲ ਕਰੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top