Share on Facebook

Main News Page

ਪਿੰਡ ਬਹਾਦਰਪੁਰ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਅਰਜਨ ਸਾਹਿਬ ਜੀ ਦਾ ਸਹੀਦੀ ਦਿਹਾੜਾ ਮਨਾਇਆ

* ਗੁਰਮਤਿ ਗਿਆਨ ਮਿਸਨਰੀ ਕਾਲਜ ਲੁਧਿਆਣਾ ਵੱਲੋਂ ਚਾਰ ਰੋਜਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ

ਬਰੇਟਾ (ਰਾਮਜਸ ਸਿੰਘ ਬਿੱਲਾ): ਇੱਥੋਂ ਨਾਲ ਹੀ ਲੱਗਦੇ ਪਿੰਡ ਬਹਾਦਰਪੁਰ ਦੇ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚਾਰ ਰੋਜਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਆਪਣੀ ਟੀਮ ਲੈ ਕੇ ਪਹੁੰਚੇ ਪ੍ਰੋ: ਗੁਰਸ਼ਰਨ ਸਿੰਘ ਨੇ ਬੱਚਿਆਂ ਨੂੰ ਗੁਰਬਾਣੀ,ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਵਾਰੇ ਜਾਣਕਾਰੀ ਦਿੱਤੀ। ਕੈਂਪ ਦੀ ਸਮਾਪਤੀ ਤੇ ਬੱਚਿਆਂ ਦੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਮਾਜਿਕ ਕੁਰੀਤੀਆਂ ਦੇ ਸਬੰਧ ਵਿੱਚ ਕਵਿਸਰੀ, ਕਵਿਤਾਵਾਂ ਅਤੇ ਭਾਸਣ ਮੁਕਾਬਲੇ ਕਰਵਾਏ ਗਏ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।

ਸ਼ਾਮ ਦੇ ਦਿਵਾਨ ਵਿੱਚ ਪ੍ਰੋ: ਹਰਜਿੰਦਰ ਸਿੰਘ ਸਭਰਾ ਨੇ ਗੁਰਮਤਿ ਅਨੁਸਾਰ ਨਰਕ ਸੁਰਗ ਦੀ ਵਿਆਖਿਆ ਕਰਦਿਆਂ ਕਿਹਾ ਕਿ ਸਾਨੂੰ ਪਾਖੰਡੀ ਸਾਧਾਂ ਸੰਤਾਂ ਪਿੱਛੇ ਲੱਗਣ ਦੀ ਥਾਂ ਗੁਰਬਾਣੀ ਦੇ ਲੜ ਲੱਗਣਾਂ ਚਾਂਹੀਂਦਾ ਹੈ, ਕਿਉਂਕਿ ਗੁਰਬਾਣੀ ਸਾਨੂੰ ਸੱਚ ਨਾਲ ਜੋੜਦੀ ਹੈ, ਪਾਖੰਡੀ ਸਾਧ ਸੰਤ ਸੰਗਤਾਂ ਨੂੰ ਸੱਚ ਦੀ ਥਾਂ ਆਪਣੇ ਡੇਰਿਆਂ ਨਾਲ ਜੋੜਦੇ ਹਨ, ਸਾਨੂੰ ਇਹਨਾ ਤੋਂ ਬੱਚ ਕੇ ਰਹਿਣਾ ਚਾਂਹੀਂਦਾ ਹੈ ਕਿਉਕਿ ਇਹ ਕਿਰਤੀ ਲੋਕਾਂ ਦੀ ਲੁੱਟ ਕਰਕੇ ਆਪ ਆਲੀਸਾਨ ਡੇਰਿਆਂ ਅਤੇ ਮਹਿੰਗੀਆਂ ਗੱਡੀਆਂ ਵਿੱਚ ਘੁਮਦੇ ਹਨ, ਕਿਰਤੀ ਲੋਕਾਂ ਨੂੰ ਮਾਇਆ ਤੋਂ ਬਚਣ ਦੀ ਪ੍ਰੇਰਣਾ ਦੇਣ ਵਾਲੇ ਇਹ ਵੇਹਲੜ ਸਾਧ ਖੁਦ ਮਾਇਆ ਨੂੰ ਚਿੰਬੜੇ ਹੋਏ ਹੁੰਦੇ ਹਨ।

ਪ੍ਰੋ: ਗੁਰਸ਼ਰਨ ਸਿੰਘ ਨੇ ਆਏ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚੇ ਸਾਡੀ ਕੌਮ ਦਾ ਭਵਿੱਖ ਹਨ, ਜੇ ਅਸੀਂ ਬੱਚਿਆਂ ਨੂੰ ਗੁਰਬਾਣੀ ਦੇ ਸੱਚ ਨਾਲ ਜੋੜ ਦੇਈਏ ਤਾਂ ਸਾਡਾ ਭਵਿੱਖ ਸੰਵਰ ਜਾਵੇਗਾ, ਗੁਰਬਾਣੀ ਦੇ ਸੱਚ ਨੂੰ ਸਮਝਣ ਲਈ ਸਾਨੂੰ ਖੁਦ ਗੁਰਬਾਣੀ ਪੜ ਕੇ ਵਿਚਾਰਨੀ ਚਾਂਹੀਂਦੀ ਹੈ। ਨਾਨਕ ਸ਼ਾਹੀ ਕੈਲੰਡਰ ਅਨੁਸਾਰ ਅੱਜ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਦਿਹਾੜਾ ਵੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਦੇ ਸਬੰਧ ਵਿੱਚ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਨਾਨਕ ਸ਼ਾਹੀ ਕੈਲੰਡਰ ਵਾਰੇ ਬੋਲਦਿਆਂ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਧਰਮ ਸਿੰਘ ਨੇ ਕਿਹਾ ਕਿ ਨਾਨਕ ਸ਼ਾਹੀ ਕੈਲੰਡਰ ਸਿੱਖ ਕੌਮ ਦੀ ਵੱਖਰੀ ਹੋਂਦ ਦਾ ਪ੍ਰਤੀਕ ਹੈ ਪਰ ਸੰਤ ਸਮਾਜ ਆਰ ਐਸ ਐਸ ਦੇ ਇਸਾਰੇ ਤੇ ਇਸ ਦਾ ਵਿਰੋਧ ਕਰਕੇ ਸਿੱਖੀ ਸਿਧਾਂਤਾਂ ਦਾ ਘਾਣ ਕਰ ਰਿਹਾ ਹੈ, ਸਾਨੂੰ ਇਹਨਾ ਦੇ ਅਸਲੀ ਚਿਹਰੇ ਪਹਚਿਾਨਣ ਦੀ ਲੋੜ ਹੈ। ਭਾਈ ਧਰਮ ਸਿੰਘ ਨੇ ਆਈਆਂ ਸੰਗਤਾਂ ਅਤੇ ਗੁਰਮਤਿ ਗਿਆਨ ਮਿਸਨਰੀ ਕਾਲਜ ਦੇ ਪ੍ਰਚਾਰਕਾਂ ਦਾ ਧੰਨਵਾਦ ਕੀਤਾ, ਗੁਰੂ ਘਰ ਦੀ ਕਮੇਟੀ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top