Share on Facebook

Main News Page

ਆਪਣੇ ‘ਧਰਮ ਗੁਰੂ’ ਮੋਦੀ ਦਾ ਦੌਰਾ ਰੱਦ ਹੋਣ ਕਾਰਨ ਬਾਦਲ ਟੋਲਾ ਹੋਇਆ ਮਾਯੂਸ
ਆਨੰਦਪੁਰ ਸਾਹਿਬ ‘ਚ ‘ਸਿੱਖਾਂ ਦੇ ਹਿੰਦੂਕਰਨ’ ਦੀ ਰਸਮ 19 ਜੂਨ ਨੂੰ
-: ਦਲਬੀਰ ਸਿੰਘ ਪੱਤਰਕਾਰ

ਖਾਲਸੇ ਦੇ ਜਨਮ ਸਥਾਨ ਆਨੰਦਪੁਰ ਸਾਹਿਬ ‘ਚ 19 ਜੂਨ ਨੂੰ ‘‘ਸਿੱਖਾਂ ਦਾ ਹਿੰਦੂਕਰਨ” ਕਰਨ ਲਈ ਭਾਵੇਂ ਬਾਦਲਾਂ ਦੇ ਰਹਿਨੁਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ ਰੱਦ ਹੋ ਗਿਆ ਹੈ । ਸੁਣਿਆ ਹੈ ਕਿ ਅਪਣੇ ‘ਧਰਮ ਗੁਰੂ’ ਦਾ ਦੌਰਾ ਰੱਦ ਹੋਣ ਕਾਰਨ ਬਾਦਲ ਟੋਲਾ ਬੇਹੱਦ ਮਾਯੂਸ ਹੈ।

ਪਰ ਉਪਰੋਕਤ ਰਸਮ ਨੂੰ ‘ਰਾਮ ਮੰਦਰੀ ਟੱਲੀਆਂ’ ਅਤੇ ‘ਸੰਖਾਂ ਦੇ ਆਸ਼ੀਰਵਾਦ’ ਰਾਹੀਂ ਧਾਰਮਿਕ ਸ਼ਰਧਾ ਨਾਲ ਸਿਰੇ ਲਾਉਣ ਲਈ ਇਸ ਵਿੱਚ ਸ਼ਾਮਲ ਹਿੰਦੂ ਪਾਰਟੀ ਭਾਜਪਾ ਦੇ ਸਾਬਕਾ ਪ੍ਰਧਾਨ ਰਾਜ ਨਾਥ ਸਿੰਘ, ਜਿਹੜਾ ਗ੍ਰਹਿ ਮੰਤਰੀ ਹੈ ਤੋਂ ਇਲਾਵਾ ਅਨੇਕ ਹਿੰਦੂ ਤੇ ਸਿੱਖ (ਪੰਜੇ ਸਿੰਘ ਸਾਹਿਬ) ‘ਧਰਮ ਗੁਰੂ’, ਆਰ. ਐੱਸ. ਐੱਸ. ਮੁਖੀ ਅਤੇ ਉੱਘੇ ਰਾਜਨੀਤਿਕ ਭਾਜਪਾਈ ਅਤੇ ਬਾਦਲੀ ਲੀਡਰ। ਨਾਨਕ-ਵਿਰੋਧੀ ਸਰਕਾਰੀ ਅੱਤਵਾਦੀ ਰਚਣਗੇ ‘ਅਸ਼ਮੇਧ ਯੱਗ’ (ਹਵਨ) ‘ਅਤੁੱਟ ਲੰਗਰ’।

‘ਹਿੰਦੂਤਵੀ ਸਿੱਖਾਂ’ ਦਾ ਇੱਕ ਪੈਂਤੜਾ ਹੈ ਕਿ ਉਹ ਜਦੋਂ ਲੋੜ ਜਾਪੇ ਉਦੋਂ ਹੀ ਕੋਈ ਸ਼ਹੀਦੀ ਦਿਹਾੜਾ ਜਾਂ ਤਿਉਹਾਰ ਰਚ ਲੈਂਦੇ ਹਨ। ਸਿੱਖਾਂ ਦੇ ਹਿੰਦੂਕਰਨ ਨੂੰ, ਰਾਜਨੀਤਿਕ ਸਾਜਿਸ਼ਕਾਰੀ ਬਾਦਲੀ-ਟੋਲੇ ਨੇ, ਸ੍ਰੀ ਆਨੰਦਪੁਰ ਸਾਹਿਬ ਜੀ ਦੇ 350ਵੇਂ ਸਥਾਪਨਾ ਦਿਵਸ ਨਾਲ ਜੋੜ ਲਿਆ ਹੈ। ਸ੍ਰੀ ਆਨੰਦਪੁਰ ਸਾਹਿਬ ਸਥਾਪਕ, ਗੁਰੂ ਤੇਗ ਬਹਾਦਰ ਜੀ ਨੇ, ਸੀਸ ਭੇਂਟ ਕਰਕੇ, ਜਿੰਨ੍ਹਾਂ ਨਾਨਕ-ਵਿਰੋਧੀ ਜਨੇਊ-ਧਾਰਕਾਂ ਦੀ ਅਣਖ ਦੀ ਰਾਖੀ ਕੀਤੀ ਸੀ, ਹੁਣ ਉਹ ਸਿੱਖ ਗੱਦਾਰਾਂ ਦੀ ਸਹਾਇਤਾ ਨਾਲ, ਸਿੱਖੀ ਦਾ ਸਦੀਵੀ ਵਿਨਾਸ਼ ਕਰਨ ਦਾ ਮੁੱਢ ਬੰਨ੍ਹ ਰਹੇ ਹਨ।

ਬਾਦਲਾਂ ਨੇ ‘ਸਿੱਖੀ ਵਿਨਾਸ਼’ ਦਾ ਇਹ ਪੈਂਤੜਾ ਪਹਿਲੀ ਵਾਰ ਨਹੀਂ ਲਿਆ ਇਹ ਉਹੀ ਪ੍ਰਕਾਸ਼ ਸਿੰਘ ਬਾਦਲ ਹੈ ਜਿਸਨੇ ਪੰਜਾਬ ਅਸੈਂਬਲੀ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਲੜੀ, ਪਰ ਵਿਰੋਧੀਆਂ ਨਾਲ ਮਿਲ ਕੇ, ਗੱਦਾਰੀ ਕਰਦਿਆਂ, ਇਸਨੇ ਪਿੱਛਾ ਭੌਂ ਕੇ ਨਹੀਂ ਵੇਖਿਆ ਅਤੇ ਪਹਿਲੇ ਕਦਮ ਵਜੋਂ ਜਸਟਿਸ ਗੁਰਨਾਮ ਸਿੰਘ ਨੂੰ ਅਕਾਲੀ ਮੁੱਖ ਮੰਤਰੀ ਦੀ ਗੱਦੀਉਂ ਲਾਹ ਕੇ, ਉੱਥੇ ਆਪ ਬਿਰਾਜਮਾਨ ਹੋ ਗਿਆ।

ਪਹਿਲਾ ਪੈਂਤੜਾ ਸੀ ਮੋਗਾ ਵਿਖੇ ਵਿਦਿਆਰਥੀਆਂ ਦੀ ਲਹਿਰ ਨੂੰ ਕੁਚਲਣਾ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ, ਅਕਾਲ ਤਖਤ ਤੇ ‘ਅੜੇ ਸੋ ਝੜੇ’ ਦਾ ਗੁਰ ਅਪਨਾਅ ਕੇ ਮਾਇਆ ਨਾਲ ਘਰ ਭਰਨੇ ਅਤੇ ਚੌਧਰ ਨੂੰ ਪੱਕਿਆਂ ਕਰਨਾ। ਸਿੱਖਾਂ ਅੰਦਰੋਂ ਉੱਠੇ ਵਿਰੋਧ ਨੂੰ ਕੁਚਲਣ ਲਈ ਵੱਡੀ ਯੋਜਨਾ, ‘‘ਨਾਨਕ-ਗੋਬਿੰਦ ਵਿਚਾਰਧਾਰਾ ਅਤੇ ਉਸਦੇ ਸਮਰਥਕਾਂ ਦੇ ਪੂਰਨ ਵਿਨਾਸ਼” ਦਾ ਪੈਂਤੜਾ ਲੈਂਦਿਆਂ, ਆਪਣੀ ਹਾਜ਼ਰੀ ਵਿੱਚ, 13 ਅਪ੍ਰੈਲ 1978 ਨੂੰ ਸਿੱਖ ਰਾਜਧਾਨੀ ਅੰਮ੍ਰਿਤਸਰ ਵਿਖੇ, ਨਿਰੰਕਾਰੀ ਚੜ੍ਹਤ ਬਣਾਉਣ ਲਈ 13 ਸਿੱਖਾਂ ਦਾ ਕਤਲੇਆਮ ਕਰਵਾਉਣਾ ਅਤੇ ਫਿਰ ‘ਨੀਲਾ ਤਾਰਾ’ ਯੋਜਨਾ ਅਧੀਨ, 4 ਜੂਨ 1984 ਨੂੰ, ਬ੍ਰਾਹਮਣੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਮਿਲ ਕੇ, ਭਾਰਤੀ ਫੌਜ ਸੱਦਣੀ, ਸ੍ਰੀ ਅਕਾਲ ਤਖਤ ਢਹਾਉਣਾ, ਸਿੱਖ ਲਾਇਬ੍ਰੇਰੀ ਲੁਟਵਾਉਣੀ ਤੇ ਸੜਵਾਉਣੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਮਰਵਾਉਣਾ, ਹਜ਼ਾਰਾਂ ਸਿੱਖਾਂ ਸਮੇਤ ਬੀਬੀਆਂ/ਬੱਚਿਆਂ ਦਾ ਵਿਨਾਸ਼ ਕਰਾਉਣਾ ਅਤੇ ਅਣਖ ਲੁਟਵਾਉਣੀ। ਫਿਰ ਇਸ ਤੋਂ ਅੱਗੇ ‘ਬਲੈਕ ਥੰਡਰ’, ‘ਵੁੱਡਰੋਜ਼’ ਨਾਵਾਂ ਦੀਆਂ ਸਰਕਾਰੀ ਕਾਰਵਾਈਆਂ ਵਿੱਚ ਫਾਸ਼ੀ ਕਾਂਗਰਸੀਆਂ ਦਾ ਸਾਥ ਦੇਣਾ। ਇਸ ਲੰਬੀ ਲੜੀ ਵਿੱਚ ਪੰਜਾਬ ਦੇ ਸਾਧਨਾਂ ਦੀ ਲੁੱਟ ਪੰਜਾਬੀਆਂ ਦੀ ਕੁੱਟ, ਮਾਵਾਂ ਭੈਣਾਂ ਦੀ ਅਣਖ ਰੋਲਣਾ ਅਤੇ ਫਿਰ ਅਪਣੇ ਲਾਡਲੇ ਲੁਟੇਰਿਆਂ ਜੀਜੇ-ਸਾਲੇ (ਸੁਖਬੀਰ-ਬਿਕਰਮ) ਦੀ ਜੋੜੀ ਰਾਹੀਂ ਸਾਰੇ ਪੰਜਾਬ ਨੂੰ ਨਸ਼ਿਆਂ ਵਿੱਚ ਡੋਬਣਾ ਅਤੇ ਨਾਲ ਨਾਲ ਸਿੱਖ ਵਿਚਾਰਧਾਰਾ ਦਾ ਵਿਨਾਸ਼ ਜਾਰੀ ਰੱਖਣਾ।

ਹੁਣ ਪਹੁੰਚ ਰਹੇ ਹਾਂ 19 ਜੂਨ 2015 ਦੇ ‘‘ਸਿੱਖਾਂ ਦੇ ਹਿੰਦੂਕਰਨ” ਤਾਈਂ। ਕਿੱਥੇ? ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਜੱਦੀ ਘਰ ‘ਆਨੰਦਪੁਰ ਸਾਹਿਬ’ ਨੂੰ ਕਲੰਕਤ ਕਰਨ ਤਾਈਂ।

ਗਿਆਨ ਦਾ ਸਾਗਰ ਸੀ ਪੰਜਾਬ। ਵਾਰਸ ਬਣ ਬੈਠੇ ਹਨ ਆਮ ਪਾਪੀ ਤੇ ਖੋਤੇ। ਏਥੇ ਵੇਦ ਵੀ ਲਿਖੇ ਗਏ ਅਤੇ ਗੁਰੂ ਗ੍ਰੰਥ ਸਾਹਿਬ ਵੀ। ਵੇਦਾਂ ਦੇ ਸਮਰਥਕਾਂ ਨੇ ਕਿਹਾ ‘‘ਗਾਂ ਸਾਡੀ ਮਾਂ ਹੈ ਅਤੇ ਉਸਦਾ ਮਲ਼ ਮੂਤਰ ਸਾਡੇ ਗਿਆਨ ਦੀ ਖੁਰਾਕ”। ਗਿਆਨੋ ਅਧੂਰੀ ਸਿਰਮਤੀ ਇਰਾਨੀ ਨੂੰ, ਦੇਸ਼ ਦੀਆਂ ਵਿੱਦਿਅਕ ਸੰਸਥਾਵਾਂ ਦੀ ਮੁਖੀ ਥਾਪਣਾ ਤੇ ਉਹ ਵੀ ਇੱਕੀਵੀਂ ਸਦੀ ਦੇ ਵਿਗਿਆਨਿਕ ਯੁੱਗ ਵਿੱਚ, ਕੀ ਦੱਸਦਾ ਹੈ? ਨਿਰੀ ਮੂਰਖਤਾ। ਗੁਰਬਾਣੀ ਤੇ ਸਿੱਖ ਗੁਰੂ ਸਾਹਿਬਾਨ ‘ਕਰਾਮਾਤੀ’ ਨੇ। ਇਹ ਕਹਿਣਾ ਹੈ ਸਿੱਖ ਰੂਪ 'ਚ ਬਣੇ ਗਧਿਆਂ ਦਾ।

ਪੰਜਾਬ ਦੇ ਹਰ ਜ਼ਿਲੇ ਵਿੱਚ ਗਊਸ਼ਾਲਾਵਾਂ ਖੁਲ ਗਈਆਂ ਹਨ। ਕੁਝ ਕਰੋੜਾਂ ਰੁਪਏ ਦੇ ਖਰਚੇ ਨਾਲ। ਲਗਭਗ ਹਰ ਥਾਂ ਗੁਆਂਢ ਵਿੱਚ ਭਾਰਤ ਦਾ ਢਿੱਡ ਭਰਨ ਵਾਲੇ ਕਿਸਾਨ ਆਤਮ ਹੱਤਿਆਵਾਂ ਕਰਦੇ ਰਹੇ ਹਨ ਅਤੇ ਅੱਜ ਵੀ ਕਰ ਰਹੇ ਹਨ। ਗਾਵਾਂ ਨੂੰ ਪੱਠੇ ਪਾਉਣੇ ਜ਼ਰੂਰੀ ਹਨ, ਮਨੁੱਖ ਭਾਵੇਂ ਭੁੱਖੇ ਮਰ ਜਾਣ। ਕੁੱਤਿਆਂ ਦੀਆਂ ਹੇੜਾਂ ਭਾਵੇਂ ਹਲ਼ਕੇ ਹੋ ਕੇ ਮਨੁੱਖੀ ਵਿਨਾਸ਼ ਕਰਦੀਆਂ ਰਹਿਣ, ਪਰ ਭਾਜਪਾਈ ਆਗੂ ਮੇਨਕਾ ਗਾਂਧੀ ਉਨ੍ਹਾਂ ਦੀ ਰਾਖੀ ਕਰੇਗੀ। ਸਰਕਾਰੀ ਹੁਕਮਾਂ ਅਨੁਸਾਰ ਬਾਂਦਰਾਂ ਦੀ ਰਾਖੀ ਕਰਨੀ ਵੀ ਜ਼ਰੂਰੀ ਹੈ। ‘ਮੂਰਤੀ ਪੂਜਾ’ ਭਾਰਤ ਤੇ ਹਿੰਦੂਕਰਨ ਦਾ ਮੁਢਲਾ ਰੂਪ ਬਣਨ ਕਾਰਨ, ਪੰਜਾਬ ਦੀਆਂ ਪ੍ਰਮੁੱਖ ਸੜਕਾਂ ‘ਤੇ ਥਾਂ-ਥਾਂ ਮੂਰਤੀਆਂ ਸਥਾਪਤ ਹੋ ਗਈਆਂ ਹਨ। ਆਰ. ਐੱਸ. ਐੱਸ. ਮੁਖੀ ਮੋਹਣ ਭਾਗਵਤ ਦੇ ਆਦੇਸ਼ ਅਨੁਸਾਰ ‘ਭਾਰਤ ਦੇ ਸਭ ਵਸਨੀਕ ਹਿੰਦੂ ਹਨ’ ਦੀ ਪ੍ਰਿਸ਼ਟ ਭੂਮੀ ਵਿੱਚ ਮੋਦੀਕਿਆਂ ਦਾ ਅਸਲੀ ਨਿਸ਼ਾਨਾ ਹੈ, ਦੇਸ਼ ਅੰਦਰ ਪੂਰਨ ਰੂਪ ਵਿੱਚ ‘ਵਰਣ ਵੰਡ ਅਤੇ ਧਰਮ ਵੰਡ’ ਅਮਲੀ ਰੂਪ ਵਿੱਚ ਲਾਗੂ ਕਰਨਾ। 19 ਜੂਨ ਨੂੰ ‘ਸਿੱਖਾਂ ਦਾ ਹਿੰਦੂਕਰਨ’ ਕਰਨ ਮਗਰੋਂ ਸਾਰੇ ਦੇਸ਼ ਵਿੱਚ ਘੱਟ ਗਿਣਤੀਆਂ ਦਾ ਜੀਣਾ-ਥੀਣਾ ਮੁਸ਼ਕਲ ਹੋ ਜਾਏਗਾ। 21 ਜੂਨ ਨੂੰ ਨਵੀਂ ਦਿੱਲੀ ਸਮੇਤ ਵੱਡੀ ਪੱਧਰ ਤੇ ਸਾਰੇ ਭਾਰਤ ਵਿੱਚ ‘ਯੋਗਾ ਦਿਵਸ’ ਮਨਾਇਆ ਜਾ ਰਿਹਾ ਹੈ। ਇਹ ਹਿੰਦੂਤਵੀਆਂ ਲਈ ਇੱਕ ਕਿਸਮ ਦਾ ‘ਫਤਿਹ ਦਿਵਸ’ ਹੋਵੇਗਾ। ਕਿਉਂਕਿ ਉਸ ਦਿਨ ਮੀਡੀਆ ਅਨੁਸਾਰ ਸਾਢੇ 13 ਲੱਖ ਭਾਰਤੀ ਫੌਜ ਵੀ ਇਸ ਕਾਰਵਾਈ ਵਿੱਚ ਸ਼ਾਮਲ ਹੋਵੇਗੀ। ਫੌਜ ਵਿੱਚ ਅੱਡੋ ਅੱਡ ਧਾਰਮਿਕ ਰੁਚੀਆਂ ਵਾਲੇ ਲੋਕ ਕੀ ਕਰਨਗੇ? ਇਹ ਵੇਖਣਾ ਬਣਦਾ ਹੈ। ਪਰ ਹੈ ਇਹ ਹਿੰਦੂਤਵੀਆਂ ਦੀ ਮੂਰਖਤਾ ਤੇ ਸਾਰੇ ਭਾਰਤੀਆਂ ਲਈ ਪੰਗਾ।

ਲੁਧਿਆਣਾ-ਜਲੰਧਰ ਜੀ.ਟੀ.ਰੋਡ 'ਤੇ ਸਥਾਪਿਤ ਕੀਤੀਆਂ ਗਈਆਂ ਵੱਡ ਆਕਾਰੀ ਮੂਰਤੀਆਂ, ਸ਼ਿਵ ਲਿੰਗ ਤੇ ਸ਼ਨੀ ਗਾਂਵ

ਇਸ ਸਾਰੇ ਵਰਤਾਰੇ ਵਿੱਚ ਮੋਦੀ ਦੀ ਨਿੱਜੀ ਚੜ੍ਹਤ ਖਾਸ ਧਿਆਨ ਮੰਗਦੀ ਹੈ। ‘ਯੋਜਨਾ ਅਯੋਗ’ ਦੀ ਥਾਂ ‘ਨੀਤੀ ਉਦਯੋਗ’ ਅਤੇ ਦੇਸ਼ ਦੀਆਂ ਹੋਰ ਕਈ ਵਿੱਦਿਅਕ ਆਦਿ ਸੰਸਥਾਵਾਂ ਦੇ ਨਾਮ ਬਦਲ ਕੇ ਉੱਥੇ ਅਸਲੀ ਸਰਦਾਰੀ ਕੇਵਲ ਪ੍ਰਧਾਨ ਮੰਤਰੀ ਦੀ ਬਣਾ ਦੇਣੀ ਸਿੱਧ ਕਰਦਾ ਹੈ ਕਿ ਵਿਧਾਨ ਵਿੱਚ ਦਰਜ ਲੋਕ ਰਾਜ ਦੀ ਪ੍ਰਕਿਰਿਆ ਨੂੰ ਵੱਡਾ ਖਤਰਾ ਹੈ। ਸਵੱਛ ਭਾਰਤ, ਸਮਾਰਟ ਸਿਟੀ, ਬੁਲੇਟ ਟਰੇਨ ਅਤੇ ਅੱਛੇ ਦਿਨ ਆਦਿ-ਆਦਿ ਕਥਨ ਅੱਜ ਤਾਈਂ ਫੋਕੇ ਸਿੱਧ ਹੋਏ ਹਨ। ਸਫਾਈ ਕਰਮਚਾਰੀਆਂ ਦੀ ਹੜਤਾਲ ਸਦਕਾ ਦਿੱਲੀ ਅਤੇ ਵਾਰਾਣਸੀ ਆਮ ਕਰਕੇ ਅੱਜ ਵੀ ਗੰਦ ਨਾਲ ਭਰੇ ਹੋਏ ਹਨ। ਵਿਦੇਸ਼ੀ ਦੌਰੇ ਨਿੱਜੀ ਹਊਮੈਂ ਲਈ ਤਾਂ ਠੀਕ ਹਨ, ਪਰ ਦੇਸ਼ ਵਾਸੀਆਂ ਲਈ ਇਹ ਇੱਕ ਮਜ਼ਾਕ ਹੈ। ਸੁਣਦੇ ਹਾਂ ਕਿ ਵਿਦੇਸ਼ੀ ਸ਼ਕਤੀਆਂ ਮੋਦੀ ਨੂੰ ਕੌਮਾਂਤਰੀ ਪੱਧਰ ‘ਤੇ ਮੁਸਲਮਾਨ ਖਾੜਕੂਵਾਦ ਵਿਰੁੱਧ ਇੱਕ ਹਨੂਮਾਨ ਰੂਪੀ ਸ਼ਕਤੀ ਵਜੋਂ ਖੜ੍ਹਾ ਕਰਨਾ ਲੋਚਦੀਆਂ ਹਨ। ਕੀ ਇਹ ਹੋ ਸਕੇਗਾ? ਤਿੰਨ ਦਿਨ ਪਹਿਲਾਂ ਬਰਮਾ ਦੀ ਸਰਹੱਦ ਟੱਪ ਕੇ ਅੱਤਵਾਦੀਆਂ ਤੇ ਕੀਤਾ ਗਿਆ ਭਾਰਤੀ ਫੌਜ ਦਾ ਹਮਲਾ ਤਾਂ ਮਜ਼ਾਕ ਬਣ ਗਿਆ ਹੈ। ‘ਇੰਡੀਅਨ ਐਕਸਪ੍ਰੈੱਸ’ ਅਖਬਾਰ ਅਨੁਸਾਰ ਉਸ ਵਿੱਚ ਵਿਰੋਧੀਆਂ ਦੀਆਂ ਸੱਤ ਮੌਤਾਂ ਹੋਈਆਂ ਤੇ 11 ਜ਼ਖਮੀ ਹੋਏ। ਭਾਜਪਾਈ ਭਲਵਾਨੋਂ ਉਹ ਤਾਂ ਸਾਡੇ 20 ਫੌਜੀ ਥਾਂ ਮਾਰ ਗਏ ਅਤੇ ਕਿੰਨੇ ਹੀ ਜ਼ਖਮੀ ਕਰ ਗਏ, ਜੁਆਬੀ ਕਾਰਵਾਈ ਵਿੱਚ ਕੀ ਖੱਟਿਆ? ਨਿਰੀ ਬਦਨਾਮੀ ਤੇ ਉਹ ਵੀ ਪਾ ਦਿੱਤੀ ਸਿੱਖ ਜਰਨੈਲ ਜ਼ੁੰਮੇ।

ਸਿੱਖੀ ਤੋਂ ਖਹਿੜਾ ਛੁਡਾਉਣ ਵਾਲੇ ਬੇਸ਼ਰਮੋਂ! ਗੁਰੂ ਨਾਨਕ ਦੇਵ ਜੀ ਨੇ ਕੁਦਰਤ, ਸਮਾਜ, ਰਾਜ ਪ੍ਰਬੰਧ ਅਤੇ ਮਨੁੱਖ ਬਾਰੇ ਜੋ ਲਿਖਤੀ ਰੂਪ ਵਿੱਚ ਦਰਜ ਕੀਤਾ ਹੈ ਉਹਨੂੰ ਧਿਆਨ ਨਾਲ ਪੜ੍ਹੋ ਤੇ ਸਮਝੋ। ਉਨ੍ਹਾਂ ਦਾ ਬਹੁਤਾ ਵੱਡਾ ਚਰਚਾ ਅਜੋਕੀਆਂ ਵਿਗਿਆਨਿਕ ਖੋਜਾਂ ਨਾਲ ਮੇਲ਼ ਖਾਂਦਾ ਹੈ। ਤੁਹਾਨੂੰ ਇਹ ਸਮਝ ਕਿਉਂ ਨਹੀਂ ਆਉਂਦੀ ਕਿ ਸਾਰੇ ਸਿੱਖ ਗੁਰੂ ਸਾਹਿਬਾਨ ਆਪਣੇ ਆਪ ਨੂੰ ਮਨੁੱਖ ਕਹਿੰਦੇ ਸਨ ਤੇ ਕੇਵਲ ਮਨੁੱਖ ਹੀ ਅਖਵਾਉਂਦੇ ਸਨ। ਤੁਸੀਂ ਕਿਉਂ ਉਨ੍ਹਾਂ ਨੂੰ ਧੱਕੇ ਨਾਲ ‘ਕਰਾਮਾਤੀ’ ਬਣਾਉਣਾ ਮਿੱਥਿਆ ਹੋਇਆ ਹੈ। ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹੀਦੀ ਵੇਲੇ ਕਾਜ਼ੀ ਦੇ ਜਵਾਬ ਵਿੱਚ ‘ਕਰਾਮਾਤ’ ਨੂੰ ‘ਕਹਿਰ’ ਦੱਸਿਆ। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਵਿੱਚ ਇਹ ਟਕਸਾਲੀ ਸਚਾਈ ਥਾਂ-ਥਾਂ ਮਿਲਦੀ ਹੈ। ‘ਪੂਜਾ ਤੇ ਕਰਾਮਾਤਾਂ’, ‘ਮਾਇਆ ਤੇ ਹਊਮੈਂ’ ਸਿੱਖੀ ਲਈ ਲਾਹਣਤਾਂ ਹਨ। ਗੁਰਦੁਆਰਿਆਂ ਦੇ ਪੁਜਾਰੀਓ ਤੁਸੀਂ ਹਜ਼ਾਰਾਂ ਗੁਰਧਾਮਾਂ ਵਿੱਚ ਆਪਣੀ ਬ੍ਰਾਹਮਣਵਾਦੀ ਗੰਦੀ ਸੋਚ ਤੋਂ ਕਿਉਂ ਬਾਜ ਨਹੀਂ ਆਉਂਦੇ ਅਤੇ ਉਪਰੋਕਤ ਚਾਰ ਲਾਹਣਤਾਂ ਤੋਂ ਆਪਣਾ ਤੇ ਲੋਕਾਂ ਦਾ ਖਹਿੜਾ ਕਿਉਂ ਨਹੀਂ ਛੁਡਾਉਂਦੇ? ਇੱਕੀਵੀਂ ਸਦੀ ਵਿੱਚ ਦੂਜੇ ਹੋਰ ਕਥਿਤ ਧਰਮਾਂ ਦੇ ਮੁਕਾਬਲੇ ਸਿੱਖੀ ਦਾ ਸਥਾਨ ਬਹੁਤ ਉੱਚਾ ਹੈ। ਜਿਉਂਦੇ ਜਾਗਦੇ ਸਿੰਘੋ, ਇਹਨੂੰ ਕਾਇਮ ਰੱਖੋ ਤੇ ਬਾਦਲਕਿਆਂ ਤੋਂ ਖਹਿੜਾ ਛੁਡਾਓ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top