Share on Facebook

Main News Page

ਕੀ ਹੁਣ ਸਿੱਖ ਪਰਚਾਰਕ ਗੁਰਬਾਣੀ ਆਸ਼ੇ ਦੇ ਅਨੁਸਾਰ ਗੁਰਬਾਣੀ ਵਿਆਖਿਆ ਵੀ ਨਹੀਂ ਕਰ ਸਕਣਗੇ ?
-: ਗੁਰਮੀਤ ਸਿੰਘ ਕਾਦੀਆਨੀ

18 ਜੂਨ ਪੰਜਾਬੀ ਟਰੀਬਿਊਨ ਦੇ ਦੁਆਬਾ ਅੰਕ ਦੇ ਸਫਾ ਨੰਬਰ 2 'ਤੇ ਛਪੀ ਖਬਰ ਅਨੁਸਾਰ ਨਡਾਲਾ ਜਿਲਾ ਕਪੂਰਥਲਾ ਵਿਖੇ ਇੱਕ ਫਿਰਕੇ ਦੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਕਿਉਂਕਿ ਇੱਕ ਸਿੱਖ ਪ੍ਰਚਾਰਕ ਨੇ ਆਪਣੇ ਵਿਖਿਆਨ ਦੌਰਾਨ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ।

ਹੁਣ 19 ਜੂਨ ਦੇ ਦੁਆਬਾ ਅੰਕ ਦੇ ਪਹਿਲੇ ਸਫੇ ਉਪਰ ਛਪੀ ਖਬਰ ਨੇ ਝਿੰਜੋੜ ਕੇ ਰੱਖ ਦਿੱਤਾ ਹੈ, ਕਿਉਂਕਿ ਜਿਸ ਗੱਲ ਦਾ ਕੱਲ ਤੋਂ ਖਦਸ਼ਾ ਸੀ, ਉਸੇ ਅਨੁਸਾਰ ਅੱਜ ਸੁਭਾਨਪੁਰ ਪੁਲਿਸ ਵਲੋਂ ਸ਼੍ਰੋਮਣੀ ਕਮੇਟੀ ਦੇ ਇੱਕ ਪ੍ਰਚਾਰਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

ਪਹਿਲੇ ਪ੍ਰਚਾਰਕ ਮਸਲਿਆਂ ਦਾ ਤਾਂ ਕੋਈ ਹੱਲ ਨਹੀਂ ਨਿਕਲਿਆ, ਹੁਣ ਇਹ ਮਸਲਾ ਵੀ ਮੁੜ ਭੱਖ ਸਕਦਾ ਹੈ, ਕਿ ਕੀ ਹੁਣ ਸਿੱਖ ਧਰਮ ਦੇ ਪਰਚਾਰਕ ਗੁਰਬਾਣੀ ਆਸ਼ੇ ਦੇ ਅਨੁਾਸਾਰ ਗੁਰਬਾਣੀ ਵਿਆਖਿਆ ਵੀ ਨਹੀਂ ਕਰ ਸਕਣਗੇ? ਕੀ ਉਹਨਾਂ ਉਪਰ ਵੀ ਹੁਣ ਆਰ.ਐਸ.ਐਸ/ਭਾਜਪਾ ਵਲੋਂ ਸੈਂਸਰ ਬੋਰਡ ਬਿਠਾਇਆ ਜਾਵੇਗਾ ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top