Share on Facebook

Main News Page

ਗੱਦਾਰ ਧੁੰਮਾ ਨੇ ਹੁਣ ਆਨੰਦਪੁਰ ਸਾਹਿਬ ਦਾ ਨਾਮ ਬਦਲ ਕੇ "ਵਾਈਟ ਸਿਟੀ" ਰੱਖਣ ਦੀ ਰਾਜਨਾਥ ਸਿੰਘ ਕੋਲ ਤਜਵੀਜ਼ ਰੱਖੀ
-: ਸੰਪਾਦਕ ਖ਼ਾਲਸਾ ਨਿਊਜ਼

ਪਹਿਲਾਂ ਇਸ ਗੱਦਾਰ ਧੁੰਮਾ ਨੇ

- ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ,
- ਦਰਬਾਰ ਸਾਹਿਬ ਕੰਮਪਲੈਕਸ ਅੰਦਰ ਇੱਕ ਹੋਰ ਗੁਰਦੁਆਰਾ ਬਣਾਇਆ, ਤੇ ਉਥੇ ਵੀ ਕਿਸੇ ਸ਼ਹੀਦ ਬਾਰੇ ਕੋਈ ਜਾਣਕਾਰੀ ਨਹੀਂ
- ਬ੍ਰਾਹਮਣੀ ਕਰਮਕਾਂਡਾਂ 'ਚ ਵਾਧਾ ਕੀਤਾ
- ਅਖੌਤੀ ਦਸਮ ਗ੍ਰੰਥ ਦਾ 2006 'ਚ ਵਿਜਯ ਦਿਵਸ ਮਨਾਇਆ
- ਕਿਰਪਾਨ ਦੀ ਜਗ੍ਹਾ ਗੁਰਜ ਨੂੰ ਸਿੱਖਾਂ 'ਚ ਵਾੜ੍ਹਨ ਦੀ ਸਾਜਿਸ਼
- ਤੇ ਹੁਣ ਆਨੰਦਪੁਰ ਸਾਹਿਬ ਦਾ ਨਾਮ "ਵਾਇਟ ਸਿਟੀ" ਰੱਖਣ ਦੀ ਤਜਵੀਜ਼

ਇਹ ਸਭ ਕਰਤੂਤਾਂ ਸਿਰਫ ਗਿਣੀਆਂ ਚੁਣੀਆਂ ਹੀ ਲਿਖਿਆਂ ਹਨ, ਇਸ ਤੋਂ ਵੱਧ ਨੁਕਸਾਨ ਕੀਤਾ ਹੈ ਇਸ ਗੱਦਾਰ ਨੇ। ਉਸ ਤਰ੍ਹਾਂ ਟਕਸਾਲੀ ਆਪਣੇ ਆਪ ਨੂੰ ਸਿੱਖੀ ਦਾ ਧੁਰਾ ਮੰਨਦੇ ਹਨ, ਪਰ ਇਸ ਆਸਤੀਨ ਦੇ ਸੱਪ ਬਾਰੇ ਚੁੱਪ ਹਨ, ਜਿਸ ਤੋਂ ਇਨ੍ਹਾਂ ਟਕਸਾਲੀਆਂ 'ਤੇ ਸਵਾਲੀਆ ਨਿਸ਼ਾਨ ਲਗਦਾ ਹੈ। ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਾਮ ਵਰਤ ਵਰਤ ਕੇ ਇਨ੍ਹਾਂ ਨੇ ਆਪਣੀ ਦੁਕਾਨ ਚਲਾਈ ਹੋਈ ਹੈ, ਬਾਕੀ ਇਨ੍ਹਾਂ ਦੇ ਪਹਿਲਾਂ ਵਾਲੇ ਤੇ ਹੁਣ ਦਾ ਇਹ ਗੱਦਾਰ ਧੁੰਮਾ, ਹੈਨ ਇਹ ਸਭ ਸਿੱਖੀ ਦੇ ਕਟੱੜ ਦੁਸ਼ਮਨ। ਸਿੱਖ ਜਿਨਾਂ ਛੇਤੀ ਇਨ੍ਹਾਂ ਤੋਂ ਖਹਿੜਾ ਛੁੜਾ ਲੈਣ, ਚੰਗਾ ਹੈ। ਗੁਰਬਚਨ ਸਿੰਘ ਭਿੰਡਰਾਂਵਾਲਾ ਦੇ ਕਹੇ ਅਨੁਸਾਰ ਕਿ ਸਿੱਖਾਂ ਨੂੰ ਕਛਿਹਰਾ "ਹਨੂਮਾਨ" ਨੇ ਦਿੱਤਾ ਸੀ, ਹੁਣ ਧੁੰਮੇ ਵਰਗੇ ਨੇ ਜਿੱਥੇ ਹੁਣ ਕਿਰਪਾਨ ਦੀ ਥਾਂ ਗੁਰਜ ਫੜਿਆ ਹੈ, ਉਹ ਦਿਨ ਦੂਰ ਨਹੀਂ, ਜਿਸ ਦਿਨ ਇਹ ਕਛਿਹਰੇ 'ਚ ਮੋਰ੍ਹੀਆਂ ਕਰਵਾਕੇ "ਹਨੂੰਮਾਨ" ਦੀ ਪੂਛ ਵੀ ਲਗਾਉਣਗੇ।

ਬਚੋ, ਸਿੱਖੋ ਇਸ ਗੱਦਾਰ ਤੋਂ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top