Share on Facebook

Main News Page

ਪੰਜਾਬੀ ਬੋਲੀ ਕਿਵੇਂ ਖਤਮ ਕੀਤੀ ਜਾ ਰਹੀ ਹੈ ?
-:
ਸ. ਪ੍ਰਭਦੀਪ ਸਿੰਘ

* ਬੋਲੀ ਦਾ ਵਿਸਰ ਜਾਣਾ ਗੁਲਾਮੀ ਦੇ ਰਾਹ ਤੇ ਪੈ ਜਾਣ ਦਾ ਵਰਤਾਰਾ ਕਿਵੇਂ?
* ਪੰਜਾਬੀ ਤੋਂ ਗੁਰਮੁਖੀ ਦਾ ਸਫਰ ਕਿਵੇਂ?
* ਪੰਜਾਬੀ ਕੋਈ ਕੌਮ ਨਹੀਂ, ਜਦਕਿ ਇਹ ਭਾਸ਼ਾ ਹੈ।

ਟਿੱਪਣੀ:

ਸ. ਪ੍ਰਭਦੀਪ ਸਿੰਘ ਵਲੋਂ ਪੰਜਾਬੀ ਬਾਰੇ ਦਿੱਤੀ ਗਈ ਜਾਣਕਾਰੀ ਬਹੁਤ ਸਟੀਕ ਹੈ।

ਜੇ ਅੱਜ ਪੰਜਾਬੀ ਜ਼ਿੰਦਾ ਹੈ ਤਾਂ ਸਿੱਖਾਂ ਕਰਕੇ ਹੀ ਹੈ, ਗੁਰੂ ਗ੍ਰੰਥ ਸਾਹਿਬ ਕਰਕੇ ਹੀ ਹੈ, ਨਹੀਂ ਤਾਂ ਪੰਜਾਬ 'ਚ ਵਸਦੇ ਹੋਰ ਲੋਕ, ਪੰਜਾਬੀ ਛੱਡਕੇ ਹਿੰਦੀ ਜਾਂ ਹੋਰ ਭਾਸ਼ਾਵਾਂ ਹੀ ਬੋਲਣ ਲੱਗ ਪਏ ਹਨ। ਹੋਰਨਾਂ ਭਾਸ਼ਾਵਾਂ ਦਾ ਗਿਆਨ ਹੋਣਾਂ ਬਹੁਤ ਵਧੀਆ ਗਲ ਹੈ, ਜਿੰਨੀਆਂ ਹੋ ਸਕਣ ਸਿੱਖਣੀਆਂ ਚਾਹੀਦੀਆਂ ਹਨ, ਪਰ ਪੰਜਾਬੀ ਨੂੰ ਪਰ੍ਹਾਂ ਕਰਕੇ ਨਹੀਂ।

ਪਰ ਜੇ ਅਣਹੋਣੀ ਦੀ ਗੱਲ ਕਰੀਏ ਤਾਂ ਅੱਜ ਸਿੱਖ ਅਖਵਾਉਣ ਵਾਲੇ ਵੀ "ਪੰਜਾਬੀ" ਛੱਡੀ ਜਾ ਰਹੇ ਹਨ। ਪੰਜਾਬ ਦੀ ਹਾਲਤ ਦੇਖੀਏ ਤਾਂ ਸਕੂਲਾਂ ਕਾਲਜਾਂ, ਬੈਂਕਾਂ, ਬਾਜ਼ਾਰਾਂ 'ਚ ਹਿੰਦੀ ਦੀ ਵਰਤੋਂ ਆਮ ਹੋ ਚੁਕੀ ਹੈ। ਪੰਜਾਬੀ ਬੋਲਣੀ ਪਛੜਾਪਨ ਸਮਝਿਆ ਜਾਣ ਲੱਗ ਪਿਆ ਹੈ, ਇਸ ਵਿੱਚ ਕਸੂਰ ਸਾਡਾ ਵੀ ਹੈ, ਕਿਉਂਕਿ ਪੰਜਾਬੀ ਬੋਲਣ ਲੱਗਿਆਂ ਮਾਂ ਭੈਣ ਦੀਆਂ ਗਾਲ਼ਾਂ ਕੱਢਣੀਆਂ ਆਮ ਹੀ ਦੇਖਿਆ ਜਾ ਸਕਦਾ ਹੈ, ਜੇ ਕੋਈ ਪੰਜਾਬੀ ਗੱਲ਼ ਨਾ ਕੱਢੇ, ਉਸ ਨੂੰ ਹੋਰ ਹੀ ਤਰ੍ਹਾਂ ਦੇਖਿਆ ਜਾਂਦਾ ਹੈ। ਅੰਗ੍ਰਜ਼ੀ ਜਾਂ ਹਿੰਦੀ ਬੋਲਣਾ "ਹਾਈ ਫਾਈ" Hi Fi ਸਮਝਿਆ ਜਾਂਦਾ ਹੈ। ਦਿੱਲੀ, ਕਾਨਪੁਰ, ਹੋਰ ਰਾਜਾਂ ਦੇ ਸ਼ਹਿਰਾਂ ਆਦਿ ਦੇ ਇਲਾਕਿਆਂ ਦੇ ਸਿੱਖ ਵੀ ਹਿੰਦੀ ਦੀ ਵਰਤੋਂ ਜ਼ਿਆਦਾ ਕਰਦੇ ਹਨ। ਹਿੰਦੀ ਫਿਲਮਾਂ 'ਚ ਪੰਜਾਬੀ ਦਾ ਹਿੰਦੀਪੁਣਾ ਕਰਕੇ, ਪੰਜਾਬੀ ਦੀ ਰੂਪਰੇਖਾ ਹੀ ਖਰਾਬ ਕੀਤੀ ਜਾ ਰਹੀ ਹੈ

ਜੇ ਬਾਹਰਲੇ ਦੇਸ਼ਾਂ ਜਿਸ ਤਰ੍ਹਾਂ ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਆਦਿ ਦੀ ਗੱਲ ਕਰੀਏ ਤਾਂ ਬਜ਼ੁਰਗ, 1960-70 'ਚ ਜੰਮੇ ਲੋਕ ਤਾਂ ਪੰਜਾਬੀ ਬੋਲਣੀ, ਲਿਖਣੀ, ਪੜ੍ਹਨੀ ਜਾਣਦੇ ਹਨ, ਪਰ ਉਨ੍ਹਾਂ ਤੋਂ ਅਗਲੀ ਨੌਜਵਾਨ ਪੀੜ੍ਹੀ ਬੋਲਣੀ ਤਾਂ ਭਾਂਵੇਂ ਜਾਣਦੀ ਹੈ, ਪਰ ਪੜ੍ਹਨੀ-ਲਿਖਣੀ ਸ਼ਾਇਦ ਹੀ ਜਾਣਦੇ ਹੋਣ। ਤੇ ਉਸ ਤੋਂ ਅਗਲੀ ਪੀੜ੍ਹੀ ਦਾ ਅੰਦਾਜ਼ਾ ਆਪ ਹੀ ਲਗਾ ਸਕਦੇ ਹੋ। ਇਸ ਤਰ੍ਹਾਂ ਤਿਨਾਂ ਪੀੜ੍ਹੀਆਂ 'ਚ ਪੰਜਾਬੀ ਖ਼ਤਮ ਹੋਣ ਦੇ ਕਿਨਾਰੇ ਹੈ।

ਇਸ ਵਿੱਚ ਕਸੂਰ ਪੰਜਾਬੀ ਬੋਲਣ ਵਾਲਿਆਂ ਦਾ ਹੀ ਹੈ। ਆਪਣੇ ਘਰ, ਆਪਸ ਵਿੱਚ, ਗੁਰਦੁਆਰਿਆਂ 'ਚ ਪੰਜਾਬੀ ਬਹੁਤ ਘੱਟ ਬੋਲੀ ਜਾਂਦੀ ਹੈ... ਬਹਾਨਾ ਲਾਇਆ ਜਾਂਦਾ ਹੈ "ਜੀ ਬੱਚਿਆਂ ਨੂੰ ਸਮਝ ਨਹੀਂ ਆਉਂਦੀ"... ਪੰਜਾਬੀ ਦੀਆਂ ਕਲਾਸਾਂ ਦਾ ਹਾਲ ਇਹ ਹੈ ਕਿ ਉਥੇ ਪੜਾਉਣ ਵਾਲੇ ਟੀਚਰ ਗੱਲ ਅੰਗ੍ਰੇਜ਼ੀ 'ਚ ਕਰਦੇ ਹਨ, ਪੜਾਉਂਦੇ "ਪੰਜਾਬੀ" ਹਨ। ਬੱਚੇ ਵੀ ਨੂੰ "ਉਰਾ", ਨੂੰ "ਈਰੀ", ਨੂੰ "ਰਾਰਾ" ਹੀ ਕਹਿੰਦੇ ਹਨ, ਕਿਉਂਕਿ ਉਨ੍ਹਾਂ ਨਾਲ ਘਰੇ ਕੋਈ ਪੰਜਾਬੀ ਨਹੀਂ ਬੋਲਦਾ। ਅੰਗ੍ਰੇਜ਼ੀ ਦੇ ਬੋਝ ਥੱਲੇ ਪੰਜਾਬੀ ਦਾ ਅੜਾਟ ਨਿਕਲ ਰਿਹਾ ਹੈ। ਤੇ ਕਸੂਰਵਾਰ ਕੌਣ? ਆਰ.ਐਸ.ਐਸ??? ਨਹੀਂ, ਅਸੀਂ ਆਪ ਹਾਂ... ਜੇ ਪੰਜਾਬੀ, ਸਿੱਖਾਂ ਨੇ ਨਹੀਂ ਬੋਲਣੀ ਤਾਂ ਕੀ ਚੀਨੀਆਂ, ਕਾਲ਼ਿਆਂ ਨੇ ਬੋਲਣੀ ਹੈ?

ਬਾਹਰਲੇ ਦੇਸ਼ਾਂ 'ਚ ਜਿਹੜੇ ਸਿੱਖ ਬੱਚੇ ਸਿੱਖੀ ਸਰੂਪ 'ਚ ਹਨ, ਦੁਮਾਲੇ ਵੀ ਭਾਂਵੇਂ ਬੰਨਦੇ ਹੋਣ, ਪਰ ਬੋਲਦੇ ਉਹ ਅੰਗ੍ਰੇਜ਼ੀ ਹੀ ਹਨ, ਸਾਰੇ ਨਹੀਂ, ਪਰ ਬਹੁਤਾਤ ਗੁਰਮਤਿ ਪੱਖੋਂ ਕੋਰੇ ਹੀ ਹਨ, ਕਿਉਂਕਿ ਉਨ੍ਹਾਂ ਨੇ ਆਪ ਸ਼ਾਇਦ ਹੀ ਗੁਰਬਾਣੀ ਪੜ੍ਹੀ ਹੋਵੇ

ਜਦੋਂ ਤੱਕ ਮਾਂ ਪਿਓ ਘਰ ਵਿੱਚ, ਆਪਸੀ ਬੋਲਚਾਲ ਵਿੱਚ ਪੰਜਾਬੀ ਦੀ ਵਰਤੋਂ ਨਹੀਂ ਕਰਦੇ, ਅਗਲੀ ਪੀੜ੍ਹੀ ਤੱਕ "ਪੰਜਾਬੀ" ਦਾ ਭੋਗ ਪਿਆ ਸਮਝੋ, ਤੇ ਉਸਦੇ ਜ਼ਿੰਮੇਵਾਰ ਅਸੀਂ ਹੋਵਾਂਗੇ। ਜੇ "ਪੰਜਾਬੀ" ਨਾ ਆਈ ਤਾਂ ਸਮਝੋ ਗੁਰਬਾਣੀ ਨਾਲੋਂ ਵੀ ਨਾਤਾ ਟੁੱਟਿਆ ਸਮਝੋ, ਤੇ ਗੁਰਬਾਣੀ ਨਾਲੋਂ ਨਾਤਾ ਟੁੱਟਦਿਆਂ ਭਾਂਵੇਂ ਬਾਹਰਲਾ ਸਰੂਪ ਸ਼ਾਇਦ ਮਾੜ੍ਹਾ ਮੋਟਾ ਬੱਚ ਜਾਵੇ, ਪਰ ਗੁਰਮਤਿ ਸਿਧਾਂਤ ਨਹੀਂ ਬਚਣ ਲੱਗੇ।

ਜੋ ਸਾਡੇ ਬਜ਼ੁਰਗਾਂ ਅਤੇ ਬੱਚਿਆਂ 'ਚ ਪਾੜਾ (Generation Gap) ਵੱਧ ਰਿਹਾ ਹੈ, ਇਸਦਾ ਮੁੱਖ ਕਾਰਣ ਵੀ ਪੰਜਾਬੀ ਨਾ ਆਉਣੀ ਹੀ ਹੈ। ਬਜ਼ੁਰਗਾਂ ਨੂੰ ਅੰਗ੍ਰਜ਼ੀ ਨਹੀਂ ਆਉਂਦੀ ਜਾਂ ਨਾਮਾਤਰ ਹੀ ਆਉਂਦੀ ਹੈ, ਤੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ, ਜਾਂ ਨਾਮਾਤਰ ਹੀ ਆਉਂਦੀ ਹੈ। ਇਸ ਨਾਲ ਦੋ ਪੀੜ੍ਹੀਆਂ ਦਾ ਪਾੜਾ ਵੱਧ ਰਿਹਾ ਹੈ, ਜੋ ਕਿ ਸਾਡੇ ਪਰਿਵਾਰਿਕ ਰਿਸ਼ਤਿਆਂ ਲਈ ਖ਼ਤਰਨਾਕ ਸਾਬਿਤ ਹੋ ਰਿਹਾ ਹੈ।

ਇੱਕ ਨਿਯਮ ਬਣਾ ਲਵੋ, ਕਿ ਘਰ ਵਿੱਚ ਆਪਸ ਵਿੱਚ ਸਾਰੇ "ਪੰਜਾਬੀ" ਵਿੱਚ ਹੀ ਗਲ ਕਰਿਆ ਕਰਣਗੇ, ਕਿਸੇ ਦਸਤਾਰ ਵਾਲੇ ਨਾਲ ਪੰਜਾਬੀ 'ਚ ਹੀ ਗਲ ਹੋਵੇਗੀ, ਤਾਂ ਇਸ ਮੁਸ਼ਕਿਲ ਕਦੇ ਨਹੀਂ ਆਵੇਗੀ, ਕਿ ਸਾਨੂੰ ਪੰਜਾਬੀ ਸਮਝ ਨਹੀਂ ਆਉਂਦੀ। ਸੋ ਸਿੱਖੋ, ਜੇ ਸਿੱਖੀ ਬਚਾਉਣੀ ਹੈ, ਤਾਂ ਆਪ, ਆਪਣੇ ਬੱਚੇ ਤੇ ਹੋਰਾਂ ਨੂੰ ਪੰਜਾਬੀ ਬੋਲਣੀ, ਲਿਖਣੀ, ਪੜ੍ਹਨੀ ਤੇ ਸਮਝਣੀ ਸਿਖੋ ਅਤੇ ਸਿਖਾਓ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top