Share on Facebook

Main News Page

ਮਾਮਲਾ ਦਿਆਲਪੁਰਾ ਵਿਚ ਮਹਿਲਾ ਪੱਤਰਕਾਰ ਨਾਲ ਕੀਤੀ ਗੁੰਡਾਗਰਦੀ ਦਾ

* ਐਸ.ਐਸ.ਪੀ ਦਿਹਾਤੀ ਤੱਕ ਕੀਤੀ ਪਹੁੰਚ
* ਕਰਤਾਰਪੁਰ ਪੁਲਿਸ ਵਲੋ ਰਾਜ਼ੀਨਾਮੇ ਲਈ ਦਬਾਅ

ਜਲੰਧਰ ( )- ਬੀਤੇ ਦਿਨ ਜਲੰਧਰ ਜ਼ਿਲੇ ਦੇ ਪਿੰਡ ਦਿਆਲਪੁਰਾ ਵਿੱਚ ਰੇਡੀਓ 'ਰੰਗਲਾ ਪੰਜਾਬ ਟੋਰਾਂਟੋ' ਦੀ ਮਹਿਲਾ ਪੱਤਰਕਾਰ ਅਮਨਦੀਪ ਹਾਂਸ ਤੇ ਸਹਿਯੋਗੀ ਬਲਜਿੰਦਰ ਕੋਟਭਾਰਾ ਨੂੰ ਪੰਚਾਇਤੀ ਜ਼ਮੀਨੀ ਦੀ ਬੋਲੀ ਦੇ ਉਲਝੇ ਮਸਲੇ ਦੀ ਕਵਰੇਜ ਕਰਨ ਗਿਆਂ ਨੂੰ ਪਿੰਡ 'ਚ ਯੂਥ ਅਕਾਲੀ ਵਰਕਰਾਂ ਤੇ ਆਗੂਆਂ ਅਤੇ ਸਰਪੰਚਣੀ ਦੇ ਸ਼ਰਾਬੀ ਪਤੀ ਵਲੋਂ ਬੰਧਕ ਬਣਾਉਣ, ਧੱਕੇਸ਼ਾਹੀ ਕਰਨ, ਕੈਮਰਾ ਖੋਹਣ ਤੇ ਬਿਨਾ ਲਿਖਤੀ ਇਜਾਜ਼ਤ ਲਿਆਂ ਪਿੰਡ ਵਿੱਚ ਵੜਨ 'ਤੇ ਧਮਕੀ ਦੇਣ ਦੇ ਮਾਮਲੇ ਦੀ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵਲੋਂ ਕਾਰਵਾਈ ਕਰਨ ਦੀ ਥਾਂ ਕਰਤਾਰਪੁਰ ਥਾਣੇ ਦੇ ਏ. ਐਸ. ਆਈ. ਆਤਮਜੀਤ ਵੱਲੋਂ ਵਾਰ ਵਾਰ ਅਮਨਦੀਪ ਕੌਰ ਹਾਂਸ ਨੂੰ ਫ਼ੋਨ ਕਰਕੇ ਦੂਜੀ ਧਿਰ ਨਾਲ ਸਮਝੌਤਾ ਕਰਨ ਲਈ ਥਾਣੇ ਆਉਣ ਲਈ ਕਿਹਾ ਜਾ ਰਿਹਾ ਹੈ ਤੇ ਥਾਣੇ ਨਾ ਆਉਣ 'ਤੇ ਉਹਨਾਂ ਵਿਰੁੱਧ ਹੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਗਈ ਹੈ।

ਪੁਲਿਸ ਅਫ਼ਸਰਾਂ ਦੇ ਰਵੱਈਏ ਤੇ ਹੁਣ ਤੱਕ ਕੋਈ ਕਾਰਵਾਈ ਕਰਨ ਦਾ ਮਸਲਾ ਲਿਖਤੀ ਰੂਪ ਵਿੱਚ ਐਸ. ਐਸ. ਪੀ. ਦਿਹਾਤੀ ਜਲੰਧਰ ਨੂੰ ਦਿੱਤਾ ਗਿਆ ਹੈ। ਇਸ ਮੌਕੇ ਰਿਪੋਰਟਰਜ਼ ਐਸ਼ੋਸੀਏਸਨ ਪੰਜਾਬ ਵੱਲੋਂ ਪ੍ਰਧਾਨ ਟੋਨੀ ਸ਼ਰਮਾ, ਜਨਰਲ ਸਕੱਤਰ ਸਤਿੰਦਰ ਰਾਜਾ, ਮੀਤ ਪ੍ਰਧਨ ਸੁਰਿੰਦਰ ਸਿੰਘ ਕੈਂਥ, ਵਿਜੈ ਕੁਮਾਰ ਪ੍ਰਧਾਨ ਜੰਡੂ ਸਿੰਘਾ, ਸਲਾਹਕਾਰ ਜਸਪਾਲ ਕੈਂਥ ਆਦਿ ਵੀ ਹਾਜ਼ਰ ਸਨ। ਰਿਪੋਰਟਜ਼ ਐਸੋਸੀਏਸ਼ਨ ਪੰਜਾਬ ਵੱਲੋਂ ਭਲਕੇ ਇਸ ਮੁੱਦੇ 'ਤੇ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਅਗਲੀ ਰਣਨੀਤੀ ਉਲੀਕੀ ਜਾਵੇਗੀ।

ਐਸ. ਐਸ. ਪੀ. ਦਿਹਾਤੀ ਜਲੰਧਰ ਵੱਲੋਂ ਦਿੱਤੀ ਲਿਖ਼ਤੀ ਸ਼ਿਕਾਇਤ ਬਾਰੇ ਸਿਰਫ਼ ਇਹ ਕਿਹਾ ਗਿਆ ਕਿ ਐਸ. ਐਚ. ਓ. ਕਰਤਾਰਪੁਰ ਨੂੰ ਕਾਰਵਾਈ ਲਈ ਕਹਾਂਗੇ।

ਪੀੜਤ ਪੱਤਰਕਾਰ ਅਮਨਦੀਪ ਹਾਂਸ ਤੇ ਬਲਜਿੰਦਰ ਕੋਟਭਾਰਾ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਹੇਠਲੇ ਅਹੁਦੇ ਤੋਂ ਲੈ ਕੇ ਉੱਪਰ ਕੁਝ ਪੂਰੀ ਤਰ੍ਹਾਂ ਸਿਆਸੀ ਦਬਾਅ ਹੇਠ ਕਾਰਵਾਈ ਕਰ ਰਿਹੈ, ਇਸ ਤੋਂ ਸਾਨੂੰ ਇਨਸਾਫ਼ ਦੀ ਉਮੀਦ ਨਹੀਂ ਹੈ।

ਪੀੜਤ ਮਹਿਲਾ ਪੱਤਰਕਾਰ ਅਮਨਦੀਪ ਕੌਰ ਹਾਂਸ ਨੇ ਸਾਫ਼ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਸਮਝੌਤਾ ਨਹੀਂ ਕਰਨਗੇ, ਕਿਉਂਕਿ ਸਮਝੌਤਾ ਤਾਂ ਬਰਾਬਰ ਦੀ ਤਕਰਾਰਬਾਜੀ ਜਾਂ ਟਕਰਾਅ 'ਤੇ ਹੋ ਸਕਦਾ ਹੁੰਦਾ ਹੈ ਜਦੋਂ ਕਿ ਉਹਨਾਂ 'ਤੇ ਯੂਥ ਅਕਾਲੀ ਦਲ ਦੇ ਵਰਕਰਾਂ ਤੇ ਸਰਪੰਚਣੀ ਦੇ ਸ਼ਰਾਬੀ ਪਤੀ ਦੀ ਹਾਜ਼ਰੀ ਵਿੱਚ ਹਮਲਾ ਕੀਤਾ। ਉਹ ਦੋਸ਼ੀਆਂ ਖਿਲਾਫ਼ ਪਰਚੇ ਦਰਜ਼ ਕਰਕੇ ਸਖ਼ਤ ਕਾਰਵਾਈ ਦੀ ਮੰਗਾਂ 'ਤੇ ਅੜੇ ਹਨ।

ਜਾਰੀ ਕਰਤਾ ਅਮਨਦੀਪ ਹਾਂਸ
94642-34703


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top