Share on Facebook

Main News Page

ਚਿੱਟਾ ਨਸ਼ਾ, ਚਿੱਟਾ ਸ਼ਹਿਰ, ਚਿੱਟਾ ਪੰਜਾਬ ਤੇ ਨਾਮ ਸਾਡਾ ਕਾਲੀ ਦਲ (ਇਕ ਵਿਅੰਗ)
-: ਇੰਦਰਜੀਤ ਸਿੰਘ ਕਾਨਪੁਰ

ਕੌਣ ਕਹਿੰਦਾ ਹੈ ਕਿ ਆਨੰਦਪੁਰ ਸਾਹਿਬ ਦਾ ਨਾਮ "ਵਾਈਟ ਸਿਟੀ" ਨਹੀਂ ਰਖਿਆ ਜਾਣਾ। ਅਸੀਂ ਤਾਂ ਪੂਰੇ ਪੰਜਾਬ ਨੂੰ "ਚਿੱਟਾ" ਖੁਆ ਖੁਆ ਕੇ ਪੂਰੇ ਪੰਜਾਬ ਦਾ ਖੂਨ "ਚਿੱਟਾ" ਕਰ ਦਿੱਤਾ। ਜੇ ਹੁਣ ਇਕ ਸ਼ਹਿਰ ਦਾ ਨਾਮ "ਚਿੱਟਾ ਸ਼ਹਿਰ" ਰੱਖ ਦਿੱਤਾ, ਤਾਂ ਤੁਹਾਨੂੰ ਕਿਉਂ ਤਕਲੀਫ ਹੋ ਰਹੀ ਹੈ? ਅਸੀਂ "ਭਗਵੇ ਭਗਤ" ਹਾਂ, ਜੋ ਹੁਕਮ ਨਾਗਪੁਰ ਤੋਂ ਆਵੇਗਾ, ਉਹ ਹੀ ਮੰਨਾਂਗੇ

ਫੇਸਬੁਕ 'ਤੇ ਰੌਲਾ ਪਾਉਣ ਵਾਲਿਉ! ਤੁਸੀਂ ਮੂਰਖਾਂ ਵਾਂਗ ਭੌਂਕਦੇ ਰਹੋ। ਆਨੰਦਪੁਰ ਸਾਹਿਬ ਦੇ ਸਰਕਾਰੀ ਸਮਾਗਮ ਵਿੱਚ ਸੰਗਤ ਵੇਖੀ ਸੀ ਤੁਸਾਂ ? ਇਹ ਸੰਗਤ ਹੀ ਸਾਡੇ ਆਕਾ ਨੂੰ ਵੋਟ ਪਾਵੇਗੀ। ਤੁਸੀਂ ਹੋ ਹੀ ਕਿੰਨੀ ਗਿਣਤੀ ਵਿੱਚ ? ਭੌਂਕ ਭੌਂਕ ਕੇ ਚੁੱਪ ਕਰ ਜਾਉਗੇ। ਸਰਕਾਰ ਤਾਂ ਸਾਡੇ ਆਕਾ ਦੀ ਹੀ ਬਣਨੀ ਹੈ। ਮੂਰਖੋ ! ਸ਼ੁਕਰ ਕਰੋ, ਕਿ ਅਸੀਂ ਆਨੰਦਪੁਰ ਸਾਹਿਬ ਦਾ ਨਾਮ "ਵਾਈਟ ਸਿੱਟੀ" ਰਖਿਆ ਹੈ। ਸਾਡਾ ਆਕਾ ਤਾਂ ਕਹਿੰਦਾ ਸੀ, ਆਨੰਦਪੁਰ ਦਾ ਨਾਮ "ਭਗਵਾਂ ਸਿੱਟੀ" ਰੱਖ ਦਿਉ। ਕੁੱਝ ਦਿਨ ਰੌਲਾ ਪਵੇਗਾ, ਫਿਰ ਸਭ ਕੁਝ ਸ਼ਾਂਤ ਹੋ ਜਾਵੇਗਾ। ਅਸੀਂ ਤਾਂ "ਨਾਗਪੁਰ ਹੈਡਕੁਆਟਰ" ਤੋਂ ਇਸ ਦੀ ਇਜਾਜ਼ਤ ਵੀ ਲੈ ਲਈ ਸੀ।

ਨਾਨਕਸ਼ਾਹੀ ਕੈਲੰਡਰ ਦਾ ਅਸੀਂ ਬੇੜਾ ਗਰਕ ਕਰ ਦਿੱਤਾ। ਕੀ ਕਰ ਲਿਆ ਕਿਸੇ ਨੇ ? ਹੁਣ ਵੀ ਫੇਸਬੁਕ 'ਤੇ ਹੀ ਟਪੂਸੀਆਂ ਮਾਰਨ ਜੋਗੇ ਹੋ ਤੁਸੀਂ। ਕੇੜ੍ਹਾ ਗੁਰਦੁਆਰਾ ਹੈ, ਜਿਸਦਾ ਪ੍ਰਧਾਨ ਸਾਡੇ ਆਖੇ ਨਹੀਂ ਤੁਰਦਾ ? ਹਰ ਪ੍ਰਧਾਨ ਸਾਡੀ ਦੱਸੀ ਹੋਈ ਤਾਰੀਖ 'ਤੇ ਹੀ ਗੁਰਪੁਰਬ ਮਨਾਉਂਦਾ ਹੈ। ਸਾਡੇ ਆਕਾ ਦੇ ਵੋਟਰ ਤੁਸੀਂ ਨਹੀਂ। ਸਾਡੇ ਆਕਾ ਦੇ ਵੋਟਰ ਉਹ ਹਨ, ਜੋ 350 ਸਾਲਾ ਸਰਕਾਰੀ ਸਮਾਗਮ 'ਤੇ ਆਏ ਤੇ ਲੰਗਰ ਖਾ ਕੇ ਜੈਕਾਰੇ ਛੱਡਦੇ ਚਲੇ ਗਏ।

ਖਬਰਦਾਰ ! ਜੇ ਕਿਸੇ ਨੇ ਸਤਿਕਾਰ ਜੋਗ ਸੰਤ ਬਾਬਾ ਹਰਨਾਮ ਸਿੰਘ ਧੁਮੇ ਨੂੰ "ਸਮਲਿੰਗੀ" ਕਹਿਆ। ਅਸੀਂ ਤਾਂ ਉਨ੍ਹਾਂ ਨੂੰ ਆਰ.ਐਸ.ਐਸ. ਦੀ ਵਡਮੁੱਲੀ ਸੇਵਾ ਕਰਨ ਲਈ ਉਨ੍ਹਾਂ ਨੂੰ ਨਾਗਪੁਰ ਦੇ ਆਦੇਸ਼ 'ਤੇ "ਬਾਬਾ ਦੀਪ ਸਿੰਘ" ਅਵਾਰਡ ਨਾਲ ਸਤਕਾਰਿਆ ਹੈ।

ਫੇਸਬੁਕੀਉ ! ਐਵੇ ਟਪੂਸੀਆਂ ਮਾਰਨ ਨਾਲ ਕ੍ਰਾਂਤੀ ਨਹੀਂ ਆਉਂਦੀ। ਕ੍ਰਾਂਤੀ ਲਿਆਉਣ ਲਈ ਤਾਂ ਇਕ ਜੁੱਟ ਹੋਣਾਂ ਪੈਂਦਾ ਹੈ, ਤੁਸੀ ਤਾਂ ਇੱਕ ਦੂਜੇ ਦੀ ਹੀ ਕੁਕੱੜ ਖੇਹ ਕਰੀ ਜਾਂਦੇ ਹੋ। ਏਕਤਾ ਸਿਖਣੀ ਹੋਵੇ, ਤਾਂ ਸਾਡੇ ਕੋਲੋਂ ਸਿੱਖੋ, ਮੂਰਖੋ !


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top