ਗਦਾ (ਗੁਰਜ) ਫੜਨ ਅਤੇ ਫੜਾਉਣ ਵਾਲਿਆਂ ਨੂੰ
ਤਾਂ ਤੁਸੀਂ ਬਹੁਤ
ਲਾਹਨਤਾਂ ਪਾ ਲਈਆਂ, ਲੇਕਿਨ ਜਿਸ ਕੂੜ ਪੋਥੇ ਦੀ ਇਹ ਦੇਣ
ਹੈ, ਉਸਨੂੰ ਤਾਂ ਕਿਸੇ ਨੇ ਇਕ ਸ਼ਬਦ ਵੀ ਨਹੀਂ ਕਹਿਆ !!!
-:
ਇੰਦਰਜੀਤ ਸਿੰਘ, ਕਾਨਪੁਰ
ਮੇਰੇ ਵੀਰੋ !
ਪਿਛਲੇ ਦਿਨੀ ਅਖਬਾਰਾਂ ਦੀਆਂ ਸੁਰਖੀਆਂ ਅਤੇ ਸ਼ੋਸ਼ਲ ਮੀਡੀਏ ਵਿੱਚ
ਇਹ ਖਬਰਾਂ ਛਾਈਆਂ ਰਹੀਆਂ, ਕਿ ਆਨੰਦਪੁਰ ਸਾਹਿਬ ਦੇ 350 ਸਾਲਾ
ਸਰਕਾਰੀ ਸਮਾਗਮ ਵਿੱਚ ਪੰਜ ਪਿਆਰਿਆਂ ਨੂੰ ਗਦਾ (ਗੁਰਜ) ਫੜਾ ਕੇ
ਗੁਰਮਤਿ ਦਾ ਘਾਣ ਕੀਤਾ ਗਿਆ ..........
ਸਾਰੀ ਕੌਮ ਹਿੰਦੂ ਬਣ ਗਈ..........ਕੌਮ
ਨੂੰ ਹਿੰਦੂ ਮੱਤ ਵਿੱਚ ਰਲਗਡ ਕਰਨ ਦੀ ਇਹ ਸਾਜਿਸ਼ ਹੈ.........ਕੌਮ
ਦੇ ਗੱਦਾਰਾਂ ਨੇ ਕਿਰਪਾਨ ਦੀ ਥਾਂ 'ਤੇ ਗਦਾ ਨੂੰ ਪੰਜਵਾਂ ਕਕਾਰ
ਬਣਾ ਦਿੱਤਾ.......... ਇਹ
ਸਭ ਆਰ.ਐਸ.ਐਸ ਦੀ ਸਾਜਿਸ਼ ਹੈ ...........ਆਦਿਕ।
ਫੇਸਬੁਕ ਅਤੇ ਸ਼ੋਸ਼ਲ ਮੀਡੀਏ 'ਤੇ ਹੱਲੀ ਤੱਕ ਇਨ੍ਹਾਂ ਨੂੰ ਲਾਨ੍ਹਤਾਂ
ਪੈ ਰਹੀਆਂ ਨੇ। ਜੇ ਟਕਸਾਲ ਦੇ ਅਖੌਤੀ ਮੁੱਖੀ ਧੁੰਮੇ ਨੇ ਗੁਰਜ
ਫੜਿਆ, ਤਾਂ ਉਸਨੂੰ ਲੋਕਾਂ ਨੇ ਸਮਲਿੰਗੀ ਅਤੇ ਆਰ.ਐਸ.ਐਸ ਦਾ
ਪਾਲਤੂ ......ਕਹਿ ਕਹਿ ਕੇ ਦੁਤਕਾਰਿਆ।
ਲੇਕਿਨ
ਬੜੀ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਅਖੌਤੀ ਦਸਮ ਗ੍ਰੰਥ ਨਾਮ ਦੇ
ਇਸ ਕੂੜ ਪੋਥੇ ਨੂੰ ਕਿਸੇ ਇਕ ਸਿੱਖ ਨੇ, ਇਕ ਵੀ ਲਾਨਹਤ ਨਹੀਂ
ਪਾਈ, ਜਿਸਦੀ ਵਜਿਹ ਨਾਲ ਅਨਮਤਿ ਦੇ ਦੇਵਤਿਆਂ ਦਾ ਹਥਿਆਰ "ਗਦਾ",
ਸਿੱਖੀ ਵਿਚ ਪ੍ਰਵੇਸ਼ ਕਰ ਗਿਆ। ਇਨ੍ਹਾਂ ਬ੍ਰਾਹਮਣਵਾਦੀਆਂ
ਦੀ ਕੀ ਔਕਾਤ ਸੀ ਕਿ ਹਨੂਮਾਨ ਦੇ ਗਦੇ ਨੂੰ, ਪੰਜ ਪਿਆਰਿਆਂ ਦੇ
ਹੱਥਾਂ ਵਿੱਚ ਫੜਾ ਦਿੰਦੇ ? ਜੇ ਇਸ ਕੂੜ ਕਿਤਾਬ ਵਿੱਚ ਥਾਂ ਥਾਂ
'ਤੇ ਇਸ ਹਥਿਆਰ ਦਾ ਜਿਕਰ ਨਾ ਕੀਤਾ ਗਿਆ ਹੁੰਦਾ।
ਅੱਜ ਟਕਸਾਲ ਦਾ ਮੁੱਖੀ ਜਾਂ ਹਜ਼ੂਰ
ਸਾਹਿਬ ਦਾ ਅਖੌਤੀ ਜਥੇਦਾਰ ਗਦਾ ਫੜਦਾ ਹੈ, ਤਾਂ ਉਸਨੂੰ ਅਸੀਂ
ਫੌਰਨ ਲਾਹਨਤਾਂ ਪਾਉਣ ਲੱਗ ਪੈਂਦੇ ਹਾਂ, ਲੇਕਿਨ ਇਕ ਵੀ ਗਾਲ੍ਹ
ਉਸ ਕੂੜ ਪੋਥੇ ਨੂੰ ਨਹੀਂ ਕਡ੍ਹਦੇ ਜਿਸਨੇ ਅਨਮੱਤੀਆਂ ਦੇ ਦੇਵਤੇ
ਦਾ ਇਹ ਗੱਦਾ, ਸਿੱਖਾਂ ਦੇ ਹੱਥ ਫੜਾ ਦਿਤਾ। ਕਿਉਂ
ਸਿਰਫ ਇਸ ਕਰਕੇ ਨਾ, ਕਿਉਂਕਿ ਇਸ ਕੂੜ ਕਿਤਾਬ ਵਿਚੋਂ ਤੁਹਾਡੀਆਂ
ਨਿਤਨੇਮ ਅਤੇ ਅੰਮ੍ਰਿਤ ਦੀਆਂ ਬਾਣੀਆਂ ਲਈਆਂ ਗਈਆਂ ਨੇ ? ਤੁਸੀਂ
ਇਸਨੂੰ ਬੜੇ ਸਤਕਾਰ ਨਾਲ "ਦਸਮ ਦੀ ਬਾਣੀ" ਕਹਿੰਦੇ ਹੋ ?
ਇਸ ਕੂੜ ਕਬਾੜ
ਵਾਲੀ ਕਿਤਾਬ ਵਿਚ 163 ਵਾਰ ਗਦਾ ਦਾ ਜ਼ਿਕਰ ਕੀਤਾ ਗਿਆ ਹੈ, ਅਤੇ
ਇਸ ਗਦੇ ਨਾਲ ਹੀ ਬਹੁਤੇ ਜੁੱਧ ਕੀਤੇ ਗਏ ਹਨ। ਇਹ ਗਦਾ
ਭਾਵੇ ਹਿੰਦੂ ਮਿਥਿਹਾਸਕ ਪਾਤਰਾਂ ਨੇ ਇਸ ਕੂੜ ਕਿਤਾਬ ਵਿੱਚ
ਇਸਤੇਮਾਲ ਕੀਤਾ ਹੈ, ਲੇਕਿਨ ਉਸਨੂੰ "ਦਸਮ ਬਾਣੀ" ਅਤੇ "ਸ਼੍ਰੀ
ਮੁਖਵਾਕ ਪਾਤਸ਼ਾਹੀ 10" ਦਾ ਠੱਪਾ ਲੱਗਾ ਹੋਣ ਕਰਕੇ, ਸਾਡੀ ਸਿੱਖੀ
ਵਿੱਚ ਪਰਵੇਸ਼ ਤਾਂ ਕਰਾ ਹੀ ਦਿਤਾ ਗਿਆ ਨਾ !!!
ਖਾਲਸਾ ਜੀ ਹੁਣ
ਕੀ ਕਰੋਗੇ ? ਹਨੂਮਾਨ ਦੇ ਇਸ
ਗੁਰਜ ਨੂੰ ਆਪਣਾ ਕਕਾਰ ਬਣਾ ਲਵੋਗੇ ? ਜਾਂ ਇਸ ਅਖੌਤੀ ਦਸਮ
ਗ੍ਰੰਥ ਨੂੰ ਰੱਦ ਕਰੋਗੇ ? ਇਹ ਕਿਤਾਬ ਤਾਂ ਤੁਹਾਡੇ
ਅਨੁਸਾਰ ਗੁਰੂ ਦੀ ਬਾਣੀ ਹੈ। ਗਦਾ ਇਸ ਕਿਤਾਬ ਦਾ ਮੁੱਖ ਹਥਿਆਰ
ਹੈ, ਜਿਸ ਨਾਲ ਇਹ ਪੂਰੀ ਕਿਤਾਬ ਸ਼ੁਰੂ ਤੋਂ ਲੈ ਕੇ ਅਖੀਰ ਤਕ ਭਰੀ
ਪਈ ਹੈ, ਉਸਨੂੰ ਤੁਸੀ ਹਨੂਮਾਨ ਦਾ ਹਥਿਆਰ ਕਿਸ ਤਰ੍ਹਾਂ ਕਹੋਗੇ ?
ਇਸਦਾ ਜਿਕਰ ਤੁਹਾਡੇ ਗੁਰੂ ਨੇ ਇਸ ਕਿਤਾਬ ਵਿਚ ਸੈਂਕੜੇ ਵਾਰ
ਕੀਤਾ ਹੈ ?
ਦਸ ਪੰਦ੍ਰਹ ਪ੍ਰਮਾਣ ਇਸ ਗਦਾ ਅਤੇ ਤਿ੍ਰਸ਼ੂਲ ਬਾਰੇ ਇਸ ਬਚਿਤੱਰੀ
ਪੋਥੇ ਵਿਚੋਂ ਦੇ ਰਿਹਾ ਹਾਂ, ਕਿਉਂਕਿ ਸਾਰੇ 163 ਪ੍ਰਮਾਣ
ਦਿਆਂਗਾ ਤਾਂ ਸਾਰਾ ਦਿਨ, ਤੁਸੀਂ ਉਨ੍ਹਾਂ ਨੂੰ ਹੀ ਪੜ੍ਹਦੇ ਰਹਿ
ਜਾਉਗੇ। ਜੇੜ੍ਹੇ ਪੰਨਾ ਨੰਬਰ ਦੇ ਰਿਹਾ ਹਾਂ ਉਹ ਵੀ
http://www.sridasam.org ਵੈਬ ਸਾਈਟ ਦੇ ਦੇ ਰਿਹਾ ਹਾਂ,
ਕਿਉਂਕਿ ਇਹ ਬਚਿੱਤਰ ਕਿਤਾਬ ਕਿਸੇ ਕਿਸੇ ਕੋਲ ਹੀ ਹੁੰਦੀ ਹੈ,
ਕਿਉਂਕਿ ਬਚਿੱਤਰੀਏ ਸਾਡੇ ਲਿਖੇ ਪ੍ਰਮਾਂਣਾਂ ਨੂੰ ਸੱਚ ਨਹੀਂ
ਮੰਨਦੇ। ਇਸ ਕਰਕੇ ਸਾਨੂੰ ਉਨ੍ਹਾਂ ਪੰਨਿਆਂ ਦੀਆਂ ਫੋਟੂਆਂ ਇਥੇ
ਪਾਉਣੀਆਂ ਪੈਂਦੀਆਂ ਹਨ, ਜੋ ਮੁੰਮਕਿਨ ਨਹੀਂ ਹੈ।
ਇਸ ਤੋਂ ਚੰਗਾ ਇਹ ਹੈ ਕਿ ਇਸ
ਵੈਬਸਾਈਟ ਤੋਂ ਸਰਚ ਕਰਕੇ ਇਨ੍ਹਾਂ ਪ੍ਰਮਾਣਾਂ ਦੀ ਕੋਈ ਵੀ ਪੁਸ਼ਟੀ
ਕਰ ਸਕਦਾ ਹੈ।
-
ਗਦਾ
ਪਾਸ ਸੋਹੰ ॥ ਜਮੰ ਮਾਨ ਮੋਹੰ ॥੩੨॥ਸੁਭੰ
ਜੀਭ ਜੁਆਲੰ ॥ ਸੁ ਦਾੜ੍ਹਾ ਕਰਾਲੰ ॥ ਬਜੀ
ਬੰਬ ਸੰਖੰ
॥ ਉਠੇ ਨਾਦ ਬੰਖੰ ॥੩੩॥ ਪੰਨਾ
ਨੰ 99
-
ਘੰਟਾ
ਗਦਾ ਤ੍ਰਿਸੂਲ
ਅਸ
ਸੰਖ
ਸਰਾਸਨ ਬਾਨ ॥ ਚਕ੍ਰ
ਬਕ੍ਰ ਕਰ ਮੈ ਲੀਏ
ਜਨ ਗ੍ਰੀਖਮ ਰਿਤ ਭਾਨ ॥੨੭॥
ਪੰਨਾ 183
-
ਪੁਨਿ ਚੰਡ
ਸੰਭਾਰ ਉਭਾਰ ਗਦਾ
ਧੁਨਿ
ਸੰਖ ਬਜਾਇ ਕਰਿਓ
ਖਰਕਾ ॥ ਸਿਰ
ਸਤ੍ਰੁਨਿ ਕੇ ਪਰ
ਚਕ੍ਰ
ਪਰਿਓ ਛੁਟਿ ਐਸੋ ਬਹਿਓ ਕਰਿ ਕੇ ਬਰਕਾ ॥
ਪੰਨਾ 186
-
ਗਦਾ
ਤ੍ਰਿਸੂਲਾਂ ਬਰਛੀਆਂ
ਤੀਰ ਵਗਨਿ ਖਰੇ ਉਤਾਵਲੇ ॥
ਜਣ ਡਸੇ ਭੁਯੰਗਮ ਸਾਵਲੇ ॥ ਮਰਿ ਜਾਵਨਿ ਬੀਰ ਰੁਹਾਵਲੇ ॥੮॥
ਪੰਨਾ 302
-
ਤਾਗੜਦੀ
ਤੀਰ ਬਰਖੰਤ ਗਾਗੜਦੀ ਗਹਿ
ਗਦਾ
ਗਰਿਸਟੰ ॥ ਮਾਗੜਦੀ ਮੰਤ੍ਰ ਮੁਖ ਜਪੈ ਆਗੜਦੀ ਅੱਛਰ ਬਰ ਇਸਟੰ
॥
ਪੰਨਾ
583
-
ਸੰਖ ਗਦਾ
ਕਰ ਅਉਰ ਤ੍ਰਿਸੂਲ
ਧਰੇ ਤਨ ਕਉਚ ਬਡੇ
ਬਡਭਾਗੀ ॥ ਨੰਦ ਗਹੈ ਕਰ ਸਾਰੰਗ ਸਾਰੰਗ ਪੀਤ ਧਰੈ ਪਟ ਪੈ
ਅਨੁਰਾਗੀ ॥
ਪੰਨਾ
657
-
ਬਾਹਨਿ ਸਿੰਘ ਭੁਜਾ ਅਸ਼ਟ ਜਿਹ
ਚਕ੍ਰ ਤ੍ਰਿਸ਼ੂਲ ਗਦਾ
ਕਰ ਮੈ ॥ ਬਰਛੀ ਸਰ ਢਾਲ ਕਮਾਨ ਨਿਖੰਗ ਧਰੇ ਕਟ ਜੋ ਬਰ ਹੈ
ਬਰ ਮੈ ॥
ਪੰਨਾ 704
-
ਜੁੱਧ ਕਰੈ ਘਨਿ ਸਯਾਮ ਜਹਾਂ ਤੁਮਹੂੰ ਦਲੁ ਲੈ ਉਰ ਓਰ ਸਿਧਾਰੋ
॥
ਬਾਨ ਕਮਾਨ ਕ੍ਰਿਪਾਨ ਗਦਾ
ਕਰਿ ਲੈ ਜਦੁਬੀਰ ਕੋ ਦੇਹ ਪ੍ਰਹਾਰੋ ॥
ਪੰਨਾ
862
-
ਚਕ੍ਰ ਤ੍ਰਿਸੂਲ ਗਦਾ
ਗਹਿ ਬੀਰ ਕਰੱਧਰ ਕੈ ਅਸ ਅਉਰ ਕਟਾਰੀ ॥ ਮਾਰ ਹੀ ਮਾਰ ਪੁਕਾਰ
ਪਰੇ ਲਰੇ ਘਾਇ ਕਰੇ ਨ ਟਰੇ ਬਲ ਭਾਰੀ ॥
ਪੰਨਾ 864
-
ਧਨੁ
ਬਾਨ ਕ੍ਰਿਪਾਨ ਗਦਾ
ਬਰਛੀਨ ਕੇ
ਸਯਾਮ ਭਨੈ
ਬਹੁ ਵਾਰ ਕਰੇ ॥ ਨ੍ਰਿਪ ਘਾਇ ਬਚਾਇ ਸਭੈ ਤਿਨ ਕੈ ਇਹ ਪਉਰਖ
ਦੇਖ ਕੈ ਸ਼ੱਤ੍ਰ ਡਰੇ ॥
ਪੰਨਾ 955
-
ਸ਼ਸਤ੍ਰ ਸੰਭਾਰ ਸਭੈ
ਅਪੁਨੇ ਕਬਿ
ਸਯਾਮ ਕਹੈ
ਮੁਖ ਮਾਰ ਉਚਾਰਨ ॥ ਓਰ ਦੁਹੂ ਅਤਿ ਜੁੱਧੁ ਭਯੋ ਸੁ
ਗਦਾ ਬਰਛੀ ਕਰਵਾਰ ਕਟਾਰਨ
॥
ਪੰਨਾ
991
-
ਬ੍ਰਿਜਨਾਇਕ ਕੇ ਬਲ ਲਾਇਕ ਜੇ
ਕਬਿ
ਸਯਾਮ ਕਹੈ
ਸੋਊ ਸਾਮੁਹਿ ਆਵੈ ॥ ਬਾਨ
ਕਮਾਨ ਕ੍ਰਿਪਾਨ
ਗਦਾ
ਗਹਿ ਕ੍ਰੁੱਧ ਭਰੇ ਅਤਿ ਜੁੱਧ ਮਚਾਵੈ ॥
ਪੰਨਾ 996
ਨੋਟ :
ਇਥੇ ਕਈ
ਥਾਂਵਾਂ ਤੇ "ਕਵੀ ਸਯਾਮ" ਅਪਣਾਂ ਨਾਮ ਵੀ ਲਿਖਦਾ ਜਾ ਰਿਹਾ ਹੈ,
ਧਿਆਨ ਦਿਉ ਜੀ। ਇਸ ਤੋਂ ਹੀ ਇਹ ਸਾਬਿਤ ਹੋ ਰਿਹਾ ਹੈ ਕਿ ਇਹ ਕਿਤਾਬ
"ਦਸਮ ਬਾਣੀ" ਨਹੀਂ, ਬਲਕਿ "ਸਯਾਮ ਕਵੀ" ਦੀ ਬਾਣੀ ਹੈ ਜੀ
!
- ਇਹ ਭਾਂਤਿ ਕੋ ਜੁੱਧੁ ਭਯੋ ਲਖਿ ਕੈ ਭਟ
ਕ੍ਰੁੱਧਤ ਹ੍ਵੈ ਰਿਪ ਓਰ ਚਹੈ ॥
ਬਰਛੀ ਕਰ ਬਾਨ
ਕਮਾਨ ਕ੍ਰਿਪਾਨ ਗਦਾ ਪਰਸੇ ਤਿਰਸੂਲ
ਗਹੈ ॥ ਪੰਨਾ 1011
-
ਇਤ ਭੂਪ ਗਦਾ ਗਹਿ
ਆਵਤ ਭਯੋ ਉਤ ਲੈ ਕੇ
ਗਦਾ
ਮੁਸਲੀਧਰ ਧਾਯੋ ॥ਆਇ ਅਯੋਧਨ ਬੀਚ ਦੁਹੂੰ
ਕਬਿ ਸਯਾਮ
ਕਹੈ
ਰਨ ਦੁੰਦ ਮਚਾਯੋ ॥ ਪੰਨਾ
1011
-
ਏਕਹ ਹਾਥ ਗਦਾ
ਗਹਿ ਸਯਾਮ ਜੂ
ਭੂਪਤ ਕੇ ਬਹੁਤੇ ਭਟ ਮਾਰੇ ॥ ਅਉਰ ਘਨੇ ਅਸਵਾਰ ਹਨੇ ਬਿਨ
ਪ੍ਰਾਨ ਘਨੇ ਗਜਿ ਕੈ ਭੂਅ ਪਾਰੇ ॥
ਪੰਨਾ 1024
-
ਘੋਰ ਦਸੋ ਦਿਸ ਤੇ ਹਰਿ ਕੋ ਤਿਹ
ਸਯਾਮ ਭਨੈ
ਤਾਕਿ ਬਾਨ ਪ੍ਰਹਾਰੇ ॥ ਏਕ
ਗਦਾ
ਗਹਿ ਹਾਥਨ ਬੀਚ ਭਿਰੇ ਮਨ ਕੋ ਫੁਨ ਤ੍ਰਾਸ ਨਿਵਾਰੇ ॥
ਪੰਨਾ 1062
- ਕਉਚ ਕ੍ਰਿਪਾਨ ਕਟਾਰੀ ਕਮਾਨ ਸੁ ਰੰਗ
ਨਿਖੰਗ ਛਕਾਵਹਗੇ ॥ ਬਰਛੀ ਅਰੁ ਢਾਲ
ਗਦਾ
ਪਰਸੋ ਕਰ ਸੂਲ
ਤ੍ਰਿਸੂਲ
ਭ੍ਰਮਾਵਹਗੇ ॥ ਪੰਨਾ
1152
-
ਦੇਖ ਭਜੀ ਪ੍ਰਿਤਨਾ
ਅਰ ਕੀ ਕਲਕੀ ਅਵਤਾਰ ਹਥਯਾਰ ਸੰਭਾਰੇ ॥
ਬਾਨ ਕਮਾਨ ਕ੍ਰਿਪਾਨ
ਗਦਾ
ਛਿਨ ਬੀਚ ਸਭੈ ਕਰ
ਚੂਰਨ ਡਾਰੇ ॥ ਪੰਨਾ
1175
-
ਕੇਤਿਕ
ਗਦਾ
ਪਾਨ ਗਹਿ ਧਾਏ ॥ ਕੇਤਿਕ ਖੜਗ ਹਾਥ ਲੈ ਆਏ ॥ ਮਾਰਿ ਮਾਰਿ ਕੈ
ਕੋਪਹਿ ਸਰਜੇ ॥ ਮਾਨਹੁ ਮਹਾਕਾਲ ਘਨ ਗਰਜੇ ॥੩੦੮॥
ਪੰਨਾ 2254
ਗੁਰੂ ਸਵਾਰੇ, ਭੋਲੇ
ਭਾਲੇ ਸਿੱਖ ਵੀਰੋ ! ਨਾਂ ਕਡ੍ਹੋ ਉਨ੍ਹਾਂ ਨੂੰ ਗਾਲ੍ਹਾਂ, ਨਾ
ਪਾਓ ਉਨ੍ਹਾਂ ਨੂੰ
ਲਾਹਨਤਾਂ, ਜੋ ਇਹ ਗਦਾ ਫੜਦੇ ਨੇ। ਹਲੀ ਤਾਂ
ਇਸ ਬਚਿੱਤਰੀ ਕਿਤਾਬ ਨੇ ਤੁਹਾਡੇ ਪੰਜ ਪਿਆਰਿਆਂ ਅਤੇ ਸਿੱਖਾਂ
ਨੂੰ ਤ੍ਰਿਸ਼ੂਲ ਵੀ ਫੜਾਉਣਾ ਹੈ। ਤੁਹਾਡੇ ਪੰਜ ਪਿਆਰਿਆਂ
ਕੋਲੋਂ ਸ਼ੰਖ (ਘੁੱਗੂ) ਵੀ ਵਜਵਾਉਣਾ ਹੈ, ਜਿਸਦਾ ਸੈਂਕੜੇ ਵਾਰ
ਜਿਕਰ ਇਸ ਕੂੜ ਪੋਥੇ ਵਿੱਚ ਕੀਤਾ ਗਿਆ ਹੈ।
ਟੱਲ, ਘੜੀਆਲ, ਘੰਟੀਆਂ 'ਤੇ ਘੁੱਗੂ
ਤਾਂ ਸਾਡੇ ਹਜ਼ੂਰ ਸਾਹਿਬ ਵਾਲੇ ਤਖਤ 'ਤੇ ਰੋਜ਼ ਹੀ ਸ਼ਰੇਆਮ ਵਜਾਏ
ਜਾਂਦੇ ਹਨ। ਚੰਦਨ ਦਾ ਤਿਲਕ ਵੀ ਲਾਇਆ ਜਾਂਦਾ ਹੈ, ਇਹ ਸਭ ਇਸ
ਬਚਿਤੱਰੀ ਪੋਥੇ ਦੀ ਹੀ ਤਾਂ ਦੇਣ ਹੈ।
ਹੁਣ ਕੀ ਕਰੋਗੇ
? ਜਾਂ ਤਾਂ ਇਸ ਪੋਥੇ ਨੂੰ ਰੱਦ ਕਰ ਦਿਉਗੇ, ਜਾਂ ਗਦਾ
ਅਤੇ ਤਿਰਸ਼ੂਲ ਨੂੰ ਆਪਣਾ ਕਕਾਰ ਜਾਂ ਸਿੱਖੀ ਨਾਲ ਸੰਬੰਧਿਤ ਸ਼ਸ਼ਤਰ
ਮੰਨ ਲਵੋਗੇ ? ਕੀ ਕਰੋਗੇ
? ਰਸਤਾ ਤਾਂ ਇਕ ਹੀ ਹੈ ! ਅੱਜ ਤੁਸੀਂ ਨਹੀਂ ਮੰਨੋਗੇ, ਤਾਂ ਇਹ
ਬਚਿਤੱਰੀਏ ਕਲ ਨੂੰ, ਤੁਹਾਡੀ ਨਵੀਂ ਨਸਲ ਨੂੰ ਤਾਂ ਮਨਵਾ ਹੀ
ਲੈਣਗੇ। ਇਹ ਪੋਥਾ ਤੁਹਾਨੂੰ ਹਿੰਦੂ ਬਣਾ ਕੇ ਹੀ ਰਹੇਗਾ, ਸਿਪਾਹੀ
ਤਾਂ ਬਨਾਉਣ ਤੋਂ ਰਿਹਾ।
ਖਾਲਸਾ ਜੀ ! ਹੱਲੀ ਵੇਖੀ ਜਾਉ ਇਹ ਕੂੜ ਕਿਤਾਬ ਸਿੱਖੀ ਦੀਆਂ ਜੱੜਾਂ
ਨੂੰ ਕਿਸ ਤਰ੍ਹਾਂ ਖੋਦਦੀ ਹੈ। ਹੱਲੀ
ਤਾਂ ਸ਼ੁਰੂਆਤ ਹੈ। ਤੁਸੀਂ ਕੂਕ ਕੂਕ ਕੇ ਕਹੋਗੇ, ਕਿ ਇਹ "ਦਸਮ
ਬਾਣੀ" ਨਹੀਂ । ਲੋਕੀ ਤੁਹਾਡੇ 'ਤੇ ਹਸੱਣਗੇ ! ਕੋਈ
ਨਹੀਂ ਮੰਨੇਗਾ ਕਿ ਇਹ "ਦਸਮ ਬਾਣੀ" ਨਹੀਂ, ਕਿਉਂਕਿ ਇਸ ਕਿਤਾਬ
ਨਾਲ ਹੀ ਤਾਂ ਤੁਹਾਡਾ "ਅੰਮ੍ਰਿਤ" ਤਿਆਰ ਹੁੰਦਾ ਹੈ। ਇਸ ਕਿਤਾਬ
ਨਾਲ ਹੀ ਤਾਂ ਤੁਹਾਡਾ "ਨਿਤਨੇਮ" ਸ਼ੁਰੂ ਹੂੰਦਾ ਹੈ। ਇਸ ਕਿਤਾਬ
ਨਾਲ ਹੀ ਤਾਂ ਤੁਹਾਡੀ "ਅਰਦਾਸ" ਬਣਦੀ ਹੈ।
(ਨੋਟ: ਇੱਕ ਗੱਲ
ਮੈਂ ਇੱਥੇ ਸਾਫ ਕਰ ਦਿਆਂ, ਮੈਂ ਗੁਰੂ ਦੇ ਅੰਮ੍ਰਿਤ ਤੋਂ,
ਨਿਤਨੇਮ ਤੋਂ, ਅਰਦਾਸ ਤੋਂ ਬਾਗੀ ਨਹੀਂ, ਪਰ "ਅੰਮ੍ਰਿਤ" ਉਹ ਜੋ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਗੁਰਬਾਣੀ ਨਾਲ ਤਿਆਰ ਹੋਵੇ,
ਨਿਤਨੇਮ ਉਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ, ਕਿਸੇ
ਕੂੜ ਪੋਥੋ 'ਚੋਂ ਨਹੀਂ, ਅਰਦਾਸ ਉਹੀ ਹੈ ਜੋ ਅਕਾਲਪੁਰਖ ਅੱਗੇ
ਕੀਤੀ ਜਾਵੇ, ਕਿਸੀ ਭਗੌਤੀ ਮੂਹਰੇ ਨਹੀਂ)
ਉਏ ਭਲਿਉ ! ਕਾਸ਼ ਅਸੀਂ ਵੇਲੇ ਸਿਰ ਜਾਗ ਜਾਂਦੇ ਅਤੇ ਆਪਣਾ ਸਭ
ਕੁਝ ਆਪਣੇ ਗੁਰੂ ਗ੍ਰੰਥ ਸਾਹਿਬ ਤੋਂ ਲੈ ਲੈਂਦੇ, ਤਾਂ ਇਹ ਦਿਨ
ਨਹੀਂ ਸਨ ਵੇਖਨੇ ਪੈਣੇ।
ਹੁਣ ਤਾਂ ਆਪਣਾਂ
ਸੱਭ ਕੁਝ, ਅਸੀਂ ਆਪਣੇ ਹੱਥੀਂ ਹੀ ਮੁਕਾ ਲਿਆ ਹੈ।
|
|
|
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ
ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ
ਹੈ। ਅਸੀਂ ਅਖੌਤੀ ਦਸਮ
ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ
(ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ,
ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ
ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। |
|
|