(ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਿਦਾਰ ਖਾਲਸੇ
ਕਾ)
ਨਿਰਸੰਦੇਹ ਸਿੱਖ ਇੱਕ ਅਕਾਲ ਪੁਰਖ ਨਿਰੰਕਾਰ ਦੇ
ਉਪਾਸ਼ਕ ਹਨ,
ਨਾ ਕਿ ਕਿਸੇ ਕਲਪਿਤ ਭਗਾਉਤੀ (ਦੁਰਗਾ) ਦੇਵੀ ਦੇ,
ਪਰ ਬ੍ਰਾਹਮਣਵਾਦੀ ਸੰਪ੍ਰਦਾਈਆਂ ਨੇ ਕਿਸੇ ਸੋਚੀ ਸਮਝੀ ਸ਼ਾਜਿਸ਼ ਅਧੀਨ
ਗੁਰਬਾਣੀ ਸਿਧਾਤਾਂ ਦੇ ਵਿਰੁੱਧ ਸਿੱਖ ਰਹਿਤ ਮਰਯਾਦਾ ਵਿੱਚ ਅਤੇ ਸਿੱਖ
ਇਤਿਹਾਸਕ ਗ੍ਰੰਥਾਂ ਵਿੱਚ ਅੰਧਵਿਸ਼ਵਾਸ਼ੀ ਕਰਾਮਾਤਾਂ, ਥੋਥੇ ਕਰਮਕਾਂਡ,
ਮਿਥਵਾਦ, ਅਵਤਾਰਵਾਦ, ਮੂਰਤੀ ਤੇ ਸ਼ਖਸ਼ੀਪੂਜਾਵਾਦ, ਛੂਆ-ਛਾਤ, ਬੇਲੋੜੀ
ਸੁੱਚ-ਭਿੱਟ, ਜਾਤੀਵਾਦ, ਸ਼ੂਦਰਵਾਦ, ਔਰਤ-ਮਰਦ ਨਾਂ ਬਰਾਬਰੀ, ਭੇਖਵਾਦ,
ਤੋਤਾ ਰਟਨੀ ਪਾਠ ਤੇ ਮੰਤ੍ਰਵਾਦ, ਸੰਤਵਾਦ, ਡੇਰਾਵਾਦ, ਪੁਜਾਰੀਵਾਦ,
ਸੰਪ੍ਰਦਾਵਾਂ, ਭਗਵਾਕਰਨ, ਹਿੰਦੀ, ਹਿੰਦੂ, ਹਿੰਦੁਸਤਾਨ ਆਦਿਕ
ਬ੍ਰਾਹਮਣਵਾਦ ਦੀ ਰੰਗਤ ਦਾ ਮਿੱਠਾ ਜਹਿਰ ਸਿੱਖ ਧਰਮ, ਸਿਧਾਤਾਂ,
ਰਹੁਰੀਤਾਂ ਅਤੇ ਮਰਯਾਦਾ ਵਿੱਚ ਬੜੀ ਚਾਤਰਤਾ ਤੇ ਅੰਨ੍ਹੀ ਸ਼ਰਧਾ ਅਧੀਨ
ਮਿਲਾ ਦਿੱਤਾ ਹੈ। ਭਾਵੇਂ ਪੰਥ ਦੇ ਮਹਾਨ ਚਿੰਤਕ, ਗੁਰਮਤਿ ਖੋਜੀ
ਲਿਖਾਰੀ ਭਾ. ਕਾਨ੍ਹ ਸਿੰਘ ਨ੍ਹਾਭਾ ਨੂੰ
“ਹਮ ਹਿੰਦੂ ਨਹੀਂ”
ਪੁਸਤਕ ਲਿਖਣੀ ਪਈ। ਹੁਣ ਅਕਾਲ ਪੁਰਖ ਦੇ ਉਪਾਸ਼ਕ ਨੇ ਬਿਬੇਕ ਬੁੱਧ ਨਾਲ
ਸੋਚਣਾ ਹੈ ਕਿ ਉਸ ਨੇ ਵਰ ਸ਼ਿਵਜੀ ਤੋਂ ਮੰਗਣੇ
“ਦੇਹ
ਸ਼ਿਵਾ ਬਰ ਮੋਹਿ ਏਹਿ”
ਅਤੇ ਅਰਦਾਸ ਕਿਸੇ ਕਲਪਿਤ ਭਗੌਤੀ (ਦੁਰਗਾ ਦੇਵੀ)
ਅੱਗੇ ਕਰਨੀ ਹੈ ਜਾਂ ਅਕਾਲ ਪੁਰਖ ਅੱਗੇ।
ਕੀ ਗੁਰੂ ਸਾਹਿਬ ਸਿੱਖਾਂ ਨੂੰ ਸ਼ਬਦ ਗੁਰੂ ਜੁਗੋ ਜੁੱਗ ਅਟੱਲ
“ਗੁਰੂ ਗ੍ਰੰਥ ਸਾਹਿਬ ਜੀ” ਦੇ ਲੜ ਲਾ ਗਏ ਜਾਂ ਹੋਰ
ਗੁਰਮਤਿ ਵਿਰੋਧੀ ਗ੍ਰੰਥਾਂ ਦੇ? ਹਰ ਵੇਲੇ
“ਗੁਰੂ ਗੁਰੂ ਮਾਨਿਓਂ
ਗ੍ਰੰਥ” ਕਹਿਣ ਵਾਲਾ ਸਿੱਖ ਗੁਰੂ ਗ੍ਰੰਥ ਨੂੰ ਛੱਡ ਕੇ,
ਅੱਜ ਹੋਰ ਹੋਰ ਗ੍ਰੰਥਾਂ ਤੇ ਸੰਤਾਂ ਦੀ ਸਿਖਿਆ ਹੀ ਕਿਉਂ ਮੰਨਣ ਲੱਗ
ਪਿਆ ਹੈ? ਜੇ ਸਿੱਖ ਇੱਕ ਨਿਆਰੀ ਤੇ ਵੱਖਰੀ ਕੌਮ ਹੈ,
ਤਾਂ ਫਿਰ ਉਸ ਦਾ ਧਰਮ ਗ੍ਰੰਥ, ਮਰਯਾਦਾ, ਕਲਚਰ, ਰਵਾਇਤਾਂ, ਬੋਲ
ਬਾਲੇ, ਬੋਲੀ, ਕੈਲੰਡਰ ਅਤੇ ਗਿਆਨਮਈ ਸੋਚ ਵੀ ਨਿਆਰੀ, ਵੱਖਰੀ ਅਤੇ
ਸੁਤੰਤਰ ਹੈ।
ਜਰਾ ਧਿਆਨ ਦਈਏ,
ਭਗਉਤੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਖੇ ਕਿਤੇ ਵੀ
ਪ੍ਰਮਾਤਮਾਂ ਦੇ ਅਰਥਾਂ ਵਿੱਚ ਨਹੀਂ ਹੈ,
ਜਿਸ ਨੂੰ ਚੁੰਚ ਗਿਆਨੀ
ਅਤੇ ਸੀਨਾ ਬਸੀਨਾ ਲਕੀਰ ਦੇ ਫਕੀਰ ਅੰਧਵਿਸ਼ਵਾਸ਼ੀ
ਉਸ ਰੱਬ ਨਾਲ ਜੋੜ ਰਹੇ ਹਨ,
ਸਗੋਂ ਇਸੇ ਚੰਡੀ ਦੀ ਵਾਰ ਦੇ ਅਖੀਰ
'ਤੇ
ਸਾਕਤ ਕਵੀ ਨੇ ਕਲਪਿਤ ਅਖੌਤੀ ਦੇਵੀ ਭਗਾਉਤੀ (ਦੁਰਗਾ) ਬਾਰੇ ਸ਼ਪਸ਼ਟ ਕਰ
ਦਿੱਤਾ ਹੈਕਿ-
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥ ਫੇਰਿ ਨਾ ਜੂਨੀ ਆਇਆ ਜਿਨਿ ਇਹ
ਗਾਇਆ॥ (ਚੰਡੀ ਦੀ ਵਾਰ)।
ਆਓ
ਜ਼ਰਾ ਇਸ ਭਗਉਤੀ (ਦੁਰਗਾ) ਬਾਰੇ ਹੋਰ ਖੁੱਲ੍ਹ ਕੇ ਵਿਚਾਰ ਕਰੀਏ-
ਭਗਉਤੀ-
ਇਹ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਇਸ ਦੇ ਪ੍ਰਕਰਣ ਅਨੁਸਾਰ
ਵੱਖਰੇ-ਵੱਖਰੇ ਅਰਥ ਹਨ ਜਿਵੇਂ-
ਕਰਤਾਰ ਦਾ ਉਪਾਸ਼ਕ-
ਸੋ ਭਗਉਤੀ ਜੋੁ ਭਗਵੰਤੇ ਜਾਣੈ (੮੮)
ਭਗਉਤੀ-ਭਗਵੰਤ (ਪ੍ਰਮਾਤਮਾਂ) ਨੂੰ ਜਾਣਨ ਵਾਲਾ।
ਸਾਧ ਸੰਗਿ ਪਾਪਾਂਮਲੁ ਖੋਵੈ॥ ਤਿਸੁ ਭਗਉਤੀ ਕੀ ਮਤਿ
ਊਤਮ ਹੋਵੈ (੨੭੪)
ਭਗਉਤੀ ਇੱਕ ਹਿਦੂ ਸਾਧੂਆਂ ਦਾ ਫਿਰਕਾ-
ਅੰਤਰਿ ਕਪਟੁ ਭਗਉਤੀ ਕਹਾਏ॥ ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ॥
(੮੮)
ਭਗਉਤੀ ਭਗਵੰਤ ਭਗਤਿ ਕਾ ਰੰਗੁ॥
(੨੭੪)
ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ
(੧੩੪੮)
ਪ੍ਰਮੇਸ਼ਰ ਦੇ ਭੇਖ ਦੀ ਮੁਦ੍ਰਾ ਹੈ,
ਪਰ ਮਨ ਮਾਇਆ ਨੇ ਮੋਹਿਆ ਹੋਇਆ ਹੈ।
ਭਗਵਤੀ-
ਦੇਵੀ,
ਖੜਗ, ਸ਼੍ਰੀ ਸਾਹਿਬ,
ਤਲਵਾਰ-
ਲਈ ਭਗਉਤੀ ਦੁਰਗਸ਼ਾਹ (ਚੰਡੀ ਦੀ ਵਾਰ-੩)
ਨਾਉ ਭਗਉਤੀ ਲੋਹ ਘੜਾਇਆ (ਭਾ.ਗੁ.)
ਮਹਾਂਕਾਲ ਇਸ ਕਰਕੇ ਹੈ,
ਕਿ ਹਿੰਦੂ ਮਿਥ ਅਨੁਸਾਰ ਬ੍ਰਹਮਾਂ ਸ਼੍ਰਿਸ਼ਟੀ ਪੈਦਾ ਕਰਨ ਵਾਲਾ,
ਵਿਸ਼ਨੂੰ ਰਿਜ਼ਕ ਦੇਣ ਵਾਲਾ ਅਤੇ ਸ਼ਿਵਜੀ ਮਹਾਂਕਾਲ ਹੋ
ਕੇ ਵਿਨਾਸ਼ ਕਰਨ ਵਾਲਾ।
ਪ੍ਰਿਥਮ ਭਗਉਤੀ ਸਿਮਰਕੈ
ਭਾਵ ਦੁਰਗਾ ਚੰਡੀ
ਦੇਵੀ ਨੂੰ ਧਿਆ ਕੇ। ਇੱਕ ਛੰਦ ਜਿਸ ਦਾ ਨਾਂ ਵੀ ਭਗਉਤੀ ਹੈ
(ਭਾ. ਕਾਨ੍ਹ ਸਿੰਘ ਨਾਭਾ)
"ਭਗਉਤੀ"
ਸ਼ਬਦ ਦੇ ਕਿਸੇ ਵੀ ਕੋਸ਼ ਵਿੱਚ ਵਾਹਿਗਰੂ ਪ੍ਰਮਾਤਮਾਂ, ਅਕਾਲ ਪੁਰਖ ਅਰਥ
ਨਹੀਂ ਹਨ।
ਭਗਉਤੀ-ਦੁਰਗਾ
ਦੇਵੀ-ਵਾਰ
ਸ੍ਰੀ ਭਗਉਤੀ ਜੀ ਕੀ (ਚੰਡੀ ਦੀ ਵਾਰ-੩)
ਇਸ ਦੇਵੀ ਦੇ ਹੋਰ ਵੀ ਕਈ ਨਾਮ ਹਨ-
ਉਮਾ,
ਗੌਰੀ, ਪਾਰਬਤੀ,
ਜਗਤਮਾਤਾ, ਭਵਾਨੀ,
ਕਾਲੀ, ਚੰਡਿਕਾ,
ਭੈਰਵੀ। ਚੰਡੀ ਮਾਹਾਤਮਾਯ (ਚੰਡੀ ਦੀ ਮਹਾਨਤਾ) ਜਿਸ ਵਿੱਚ ਕਲਪਿਤ
ਦੇਵੀ ਦੀਆਂ ਕਲਪਿਤ ਰਾਕਸ਼ਾਂ ਉੱਤੇ ਜਿੱਤਾਂ ਦਾ ਵਰਣਨ ਹੈ ਓਥੇ ਦੇਵੀ
ਦੇ ਇਹ ਨਾਮ ਹਨ-
੧.
ਦੁਰਗਾ
੨.
ਦਸ ਭੁਜਾ (ਦਸਾਂ ਬਾਹਾਂ ਵਾਲੀ)
੩.
ਸਿੰਹ ਵਹਿੰਨੀ (ਸ਼ੇਰ ਦੀ ਸਵਾਰੀ ਵਾਲੀ)
੪.
ਮਹਿਸ਼ਮਰਦਨੀ (ਮੱਝ ਦੇ ਰੂਪ ਵਾਲੇ ਮਹਿਸ਼ ਦੈਂਤ ਨੂੰ ਮਾਰਨ ਵਾਲੀ
੫.
ਕਾਲੀ (ਰਕਤਬੀਜ ਨੂੰ ਮਾਰਨ ਵਾਲੀ)
੬.
ਤਾਰਾ (ਸੁੰਭ ਦੈਂਤ ਨੂੰ ਮਾਰਨ ਵਾਲੀ) ਆਦਿਕ।
ਇਸ
ਦੇ ਨਾਲ ਹੀ ਜੋ ਨਾਮ ਪਾਰਬਤੀ ਨੂੰ ਆਪਣੇ ਪਤੀ ਸ਼ਿਵਜੀ ਵਲੋਂ ਮਿਲੇ ਹਨ-
੧.
ਭਗਵਤੀ
੨.
ਈਸ਼ਾਣੀ
੩.
ਈਸ਼ਵਰੀ
੪.
ਕਾਲੰਜਰੀ
੫.
ਕੌਸ਼ਕੀ
੬.
ਮਹੇਸ਼ਵਰੀ
੭.
ਰੁਦ੍ਰਾਨੀ
੮.
ਸ਼ਰਵਾਣੀ
੯.
ਸ਼ਿਵਾ
੧੦.
ਮ੍ਰਿਡਾਨੀ ਆਦਿਕ।
ਆਪਣੀ ਉਤਪਤੀ ਦੇ ਅਧਾਰ ਉੱਤੇ ਇਸ ਦੇ ਨਾਵਾਂ ਵਿੱਚੋਂ ਕੁਝ ਨਾਂਵ-
੧. ਅਦ੍ਰਿਜਾ ੨. ਗਿਰਿਜਾ ੩. ਕੁਜਾ (ਪ੍ਰਿਥਵੀ ਤੋਂ ਜੰਮੀ) ੪. ਦਕਸ਼ਜ਼ਾ
(ਰਾਜਾ ਦਕਸ਼ ਤੋਂ ਪੈਦਾ ਹੋਈ) ੫. ਕੰਨਿਆਂ ਕੁਕਾਰੀ (ਜਵਾਨ ਮੁਟਿਆਰ)
੬. ਅੰਬਿਕਾ (ਮਾਂ) ੭. ਅਵਰਾ (ਸਭ ਤੋਂ ਛੋਟੀ) ੮. ਅਨੰਤਾ (ਸਦੀਵੀ)
੯. ਆਰਯ (ਸਨਮਾਨਯੋਗ) ੧੦. ਵਿਜਯ (ਜੇਤੂ) ੧੧. ਰਿਧਿ (ਧਨਵਾਨ) ੧੨.
ਸਤੀ (ਨੇਕ) ੧੩. ਪਿੰਗਾ (ਪਿੰਗਲੀ) ੧੪. ਕਾਲੀ ੧੫. ਭ੍ਰਮਰੀ (ਭੌਰੀ)
੧੬. ਕਰਣ ਮੋਤੀ ੧੭. ਪਦਮ ਲਾਛਣਾ (ਕੰਵਲ ਦੀ ਸ਼ੋਭਾ ਵਾਲੀ) ੧੮. ਸਰਬ
ਮੰਗਲਾ (ਸਭ ਦੀ ਕਲਿਆਣ ਕਰਣ ਵਾਲੀ) ੧੯. ਸ਼ਾਕਮ ਭਰੀ (ਜੜੀ ਬੂਟੀਆਂ ਦੀ
ਪਾਲਕ) ੨੦. ਸ਼ਿਵ-ਦੂਤੀ (ਸ਼ਿਵਜੀ ਦੀ ਦੂਤ) ੨੧. ਭੂਤਨਾਯਕਾ (ਭੂਤਾਂ ਦੀ
ਆਗੂ) ੨੨. ਕਾਮਖਿਆ (ਕਾਮ ਦੇ ਨਾਮ ਨਾਲ ਬੁਲਾਈ ਜਾਣ ਵਾਲੀ)
ਆਦਿਕ।
ਇਸਦੇ ਕੁਝ ਡਰਾਉਣੇ ਵਿਸ਼ੇਸ਼ ਨਾਂ-
੧.
ਭਦ੍ਰਕਾਲੀ
੨.
ਭੀਮਾਂ
੩.
ਚਾਮੁੰਡਾ
੪.
ਮਹਾਂਕਾਲੀ
੫.
ਮਹਾਂਮਾਰੀ
੬.
ਮਹਾਂਰੌਦ੍ਰੀ
੭.
ਮਾਤੰਗੀ
੮.
ਰਕਤ-ਦੰਤੀ (ਖੂੰਨੀ ਦੰਦਾਂ ਵਾਲੀ)
੧. ਇਹ ਸਭ ਨਾਮ ਹਿੰਦੂ ਮਿਥਿਹਾਸਕ ਕੋਸ਼ ਅਨੁਸਾਰ
ਹਨ। ਜਦ ਕੋਸ਼ ਦਾ ਨਾਂ ਹੀ ਮਿਥਿਹਾਕ ਹੈ,
ਤਾਂ ਇਸ ਦੀਆਂ ਕਹਾਣੀਆਂ ਕਿਵੇਂ ਸੱਚੀਆਂ ਹੋ ਸਕਦੀਆਂ ਹਨ? ਇਹ ਤਾਂ
ਬੱਦਲ ਦੀ ਛਾਂ ਨੂੰ ਸਤਿ ਤੇ ਸਥਿਰ ਮੰਨਣ ਵਾਲੀ ਭੁੱਲ ਹੈ।
੨.
ਸ਼ਿਵ
ਜਿਸ ਦਾ ਦੂਜਾ ਪ੍ਰਸਿੱਧ ਨਾਂ
ਮਹਾਂਕਾਲ
ਹੈ,
ਆਮ
ਕਰਕੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਇਸਤਰੀ ਰੂਪ ਦੇਵੀ ਦੁਆਰਾ ਕਰਦੇ ਹਨ।
ਰਕਤਬੀਜ, ਸੁੰਭ-ਨਿਸੁੰਭ,
ਮਹਿਖਾਸਰ,
ਚੁੰਡ-ਮੁੰਡ ਆਦਿਕ ਸਭ ਦੈਂਤਾ
ਦਾ ਖੈ ਇਨ੍ਹਾਂ ਮਿਥ ਸ਼ਕਤੀਆਂ ਰਾਹੀਂ ਕੀਤਾ ਗਿਆ।
੩. ਜਿਥੇ ਸ਼ਿਵਜੀ ਅਤੇ ਮਹਾਂਕਾਲ ਦੇ ਦਰਜਨਾਂ ਨਾਮ
ਹਨ,
ਓਥੇ ਮਹਾਂਸ਼ਕਤੀ ਪਾਰਬਤੀ ਦੇਵੀ ਦੇ ਵੀ ਤਿੰਨ ਦਰਜਨਾਂ ਤੋਂ ਵੱਧ ਨਾਮ
ਹਨ। ਇਨ੍ਹਾਂ ਦੇ ਪੈਰੋਕਾਰਾਂ ਵਿੱਚ ਅਯਾਸ਼, ਤੰਤਰ ਪੂਜਕਾਂ ਤੇ
ਵਾਮਮਾਰਗੀਆਂ ਦੀ ਭਰਮਾਰ ਹੈ।
੪. ਪੁਰਾਣਾਂ ਦੀਆਂ ਮਿਥਿਹਾਕ ਕਹਾਣੀਆਂ ਉੱਤੇ
ਆਧਾਰਤ ਵੱਖ ਵੱਖ ਦੇਵਤੇ-ਦੇਵੀਆਂ ਦੀ ਸ਼ਕਤੀ-ਪੂਜਾ ਨੇ ਹਿੰਦੂ ਸਮਾਜ ਦੀ
ਯਕ-ਜਹਿਤੀ ਨੂੰ ਵੱਡੀ ਹਾਨੀ ਪਹੁੰਚਾਈ ਹੈ। ਇਸ ਨਾਲ ਹਿੰਦੀਆਂ ਦੀ ਆਸ਼ਾ,
ਇਸ਼ਟ, ਉਪਾਸ਼ਨਾ ਅਤੇ
ਖਾਣ, ਪੀਣ,
ਪਹਿਚਾਣ ਸਭ ਵੱਖ ਵੱਖ ਹੋ ਗਿਆ। ਇਸ ਦੇ ਫਲ-ਸਰੂਪ ਕਈ ਵੇਰ ਇੱਕ ਅੱਲਾਹ
(ਰੱਬ) ਦੀ ਤੌਹੀਦ-ਪ੍ਰਸਤੀ ਵਾਲਿਆਂ ਦੀ ਬੇੜੀ ਅਥਵਾ ਮੁੱਠੀ ਭਰ ਫੌਜ
ਨੇ ਹੀ ਇਸ ਦੇਸ਼ ਦੀ ਦੌਲਤ ਲੁੱਟੀ ਅਤੇ ਅਣਖ ਤੇ ਇਜ਼ਤ ਨਾਲ ਖਿਲਵਾੜ
ਕੀਤਾ।
ਦੁੱਖ ਤੇ ਹੈਰਾਨੀ ਵਾਲੀ ਗੱਲ ਹੈ ਕਿ ਹਿੰਦੀ ਅੱਜ ਦੇ ਵਿਗਿਆਨਕ ਯੁੱਗ
ਵਿੱਚ ਵੀ ਇਸ ਵਹਿਮ-ਭਰਮ ਅਤੇ ਅੰਧ ਵਿਸ਼ਵਾਸ਼ ਤੋਂ ਮੁਕਤ ਨਹੀਂ ਹੋ ਸਕੇ।
ਮਿਥਾਸਕ ਅਤੇ ਕਲਪਨਿਕ ਧਾਰਨਾਵਾਂ ਦੀ ਜਿਲ੍ਹਣ ਵਿੱਚ ਹੀ ਧਸਦੇ ਜਾ ਰਹੇ
ਹਨ। ਇਵੇਂ ਹੀ ਜਿਹੜੇ ਸਿੱਖ ਆਪਣੇ ਸਤਿਗੁਰਾਂ ਦੇ ਆਸ਼ੇ ਦੀ ਅਵੱਗਿਆ
ਕਰਕੇ,
ਅੱਜ
ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਮਿਥਿਹਾਸਕ ਦੇਵੀ-ਸ਼ਕਤੀ ਅਥਵਾ ਬਿਪਰਨ
ਕੀ ਰੀਤ ਨੂੰ ਮੰਨਦੇ ਹਨ, ਉਨ੍ਹਾਂ ਦੀ
ਗੁਰੂ ਵੱਲ ਮਨਮੁਖਤਾਈ ਬਾਰੇ ਕੀ ਆਖਿਆ ਜਾਵੇ?
ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਗੁਰਮਤਿ ਮਾਰਤੰਡ
ਦੇ ਪੰਨਾ ੫੮੭ ਤੋਂ ੬੦੦ ਤੱਕ ਦੇਵੀ ਦੇਵਤਿਆਂ ਦੀ ਅਸਲੀਅਤ ਤੇ ਪੂਜਾ
ਆਦਿ ਬਾਰੇ,
ਵੱਡੀ ਖੋਜ ਤੇ ਬੜੀ ਬੇਬਾਕੀ ਨਾਲ ਗੁਰਮਤਿ ਦਾ
ਦ੍ਰਿਸ਼ਟੀਕੋਣ ਬਿਆਨ ਕੀਤਾ ਹੈ ਜਿਵੇਂ-
੧) ਦੇਵੀ ਦੇਵਾ ਪੂਜੀਐ ਭਾਈ ਕਿਆ ਮਾਂਗਉ ਕਿਆ
ਦੇਹਿ॥(੬੩੭)
੨) ਮਹਿਮਾ ਨ ਜਾਨਹਿ ਬੇਦ॥ ਬ੍ਰਹਮੇ ਨਹੀਂ ਜਾਨਹਿ
ਭੇਦ॥ਸੰਕਰਾ ਨਹੀਂ ਨਾਨਹਿ ਭੇਵ॥ ਖੋਜਤ ਹਾਰੇ ਦੇਵ॥ ਦੇਵੀਆਂ ਨਹੀਂ
ਜਾਨੈ ਮਰਮ॥ ਸਭ ਊਪਰਿ ਪਾਰਬ੍ਰਹਮ॥(੮੯੪)
੩) ਠਾਕੁਰ ਛੋਡਿ ਦਾਸੀ ਕਉ ਸਿਮਰਹਿ,
ਮਨਮੁਖ ਅੰਧ
ਅਗਿਆਨਾ॥(੧੧੩੮)
੪) ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ॥ ਬਰਦ ਚਢੇ ਡਉਰੂ
ਢਮਕਾਵੈ॥ ਮਹਾਮਾਈ ਕੀ ਪੂਜਾ ਕਰੈ॥
ਨਰ ਸੈ ਨਾਰਿ ਹੋਇ ਅਉਤਰੇ॥
ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾਂ ਛਪਾਨੀ॥ ਗੁਰਮਤਿ
ਰਾਮ ਨਾਮ ਗਹੁ ਮੀਤਾ॥ਪ੍ਰਣਵੈ ਨਾਮਾ ਇਉ ਕਹੈ ਗੀਤਾ॥(੮੭੪)
ਗੀਤਾ ਭਾਵ ਗਿਆਨ।
੫)
"ਨਾਮ"
ਹੀ ਸਭ ਦੇਵਾਂ ਦਾ ਦੇਵ ਹੈ। ਕੋਈ ਦੇਵੀ ਨੂੰ ਮਨਾਂਵਦਾ ਹੈ,
ਕੋਈ ਸ਼ਿਵਾ ਨੂੰ, ਕੋਈ
ਗਣੇਸ਼ ਨੂੰ, ਕੋਈ ਦੇਵਤਿਆਂ ਨੂੰ। ਗੁਰੂ
ਕੇ ਸਿੱਖ ਸਤਿਨਾਮੁ ਨੂੰ ਅਰਾਧਦੇ ਹਨ,
ਜਿਸ ਕਰਕੇ ਸਭ ਵਿਘਨ ਨਾਸ ਹੁੰਦੇ ਹਨ,
ਤਾਂ ਤੇ ਸਤਿਨਾਮੁ ਦਾ ਮੰਗਲਾਚਾਰ ਆਦਿ ਰੱਖਿਆ ਹੈ। (ਭਾਈ ਮਨੀ ਸਿੰਘ
ਰਚਿਤ ਗਿਆਨ ਰਤਨਤਵਲੀ)
ਭਾ. ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਇਸ ਪ੍ਰਸੰਗ
ਵਿੱਚ ਮੁਨਾਸਬ ਮਾਲੂਮ ਹੁੰਦਾ ਹੈ,
ਕਿ ਅਸੀਂ ਆਪਣੇ ਭਾਈਆਂ ਨਾਲ ਦੋ ਗੱਲਾਂ ਕਲਪਿਤ ਦੇਵੀ ਬਾਰੇ ਵੀ ਕਰੀਏ
"ਪਿਆਰੇ ਗੁਰੂ ਨਾਨਕ ਪੰਥੀਓ!
ਸਭ ਤੋਂ ਪਹਿਲਾਂ ਇਹ ਆਪ ਵਿਚਾਰੋ ਕਿ
"ਦੇਵੀ"
ਕੌਣ ਹੋਈ ਹੈ ਅਤੇ ਉਸ ਨੇ ਸੰਸਾਰ ਦਾ ਕੀ ਸਵਾਰਿਆ ਹੈ।
ਪੁਰਾਣਾਂ ਤੋਂ ਪਤਾ
ਲਗਦਾ ਹੈ ਕਿ ਉਹ ਹਿਮਾਲਯਾ ਦੀ ਬੇਟੀ ਸੀ,
ਇਸੀ ਵਾਸਤੇ ਉਸ ਦਾ ਨਾਉਂ ਪਾਰਬਤੀ,
ਦੁਰਗਾ,
ਗਿਰਿਜਾ ਅਤੇ ਭਵਾਨੀ
ਹਨ। ਉਸ ਨੇ ਦੇਵਤਿਆ ਦੀ ਹਮਾਯਤ ਵਿੱਚ ਦੈਂਤਾਂ ਨਾਲ ਯੁੱਧ
ਕੀਤਾ ਅਤੇ ਇੰਦਰ ਨੂੰ ਕਈ ਵਾਰ ਰਾਜ ਗੱਦੀ ਮੁੜ ਦਿੱਤੀ ਦੇਖੋ ਇੰਦਰ ਉਹ
ਦੇਵਤਾ ਹੈ ਜੋ ਸਾਰਾ ਦਿਨ ਅਪਸ਼ਰਾਂ ਦਾ ਨਾਚ-ਤਮਾਸ਼ਾ ਦੇਖਦਾ ਹੋਇਆ,
ਐਸ਼
ਅਰਾਮ ਨਾਲ ਸਮਾਂ ਬਤਾਉਂਦਾ ਹੈ। ਪੁਰਾਣਾ ਤੋਂ ਪਤਾ ਲਗਦਾ ਹੈ ਕਿ ਕੋਈ
ਰਿਸ਼ੀ ਐਸਾ ਨਹੀਂ ਜਿਸ ਨੇ ਭਜਨ ਅਤੇ ਤਪ ਵਿੱਚ ਵਿਘਨ ਪਾਉਣ ਵਾਸਤੇ
ਇੰਦਰ ਨੇ ਲੁੱਚੀਆਂ ਤੀਂਵੀਆਂ ਨਾ ਭੇਜੀਆਂ ਹੋਣ,
ਔਰ ਉਹ ਖੁਦ ਰਿਸ਼ੀਆਂ ਦੀਆਂ ਇਸਤਰੀਆਂ ਨਾਲ ਵਿਭਚਾਰ
ਕਰਦਾ ਹੈ,
ਜਿਹੀ ਕਿ
"ਅਹੱਲਯਾ"
(ਗੌਤਮ ਰਿਸ਼ੀ ਦੀ ਪਤਨੀ) ਦੀ ਕਥਾ ਹੈ। ਐਸੇ ਵਿਭਚਾਰੀ ਤੇ ਕੁਕਰਮੀ ਦੀ
ਸਹਾਇਤਾ ਕਰਕੇ,
ਦੇਵੀ ਨੇ ਜਗਤ ਨੂੰ ਕੀ ਸੁੱਖ ਦਿੱਤਾ ਹੈ?
ਅਰ ਇੰਦਰ ਨੇ ਰਾਜ ਲੈ ਕੇ ਸੰਸਾਰ ਦਾ ਕਿਹੜਾ
ਸੁਧਾਰ ਕੀਤਾ ਹੈ?
ਸੋ,
ਉਪ੍ਰੋਕਤ ਭਗਉਤੀ ਦੀ ਵਿਆਖਿਆ ਅਤੇ ਪੌਰਾਣਕ ਹਵਾਲਿਆਂ ਤੋਂ ਚੰਡੀ
ਚਰਿਤ੍ਰ ਵਾਲੀ ਭਗਉਤੀ ਕੀ ਵਾਰ ਵਿੱਚ
ਭਗਉਤੀ
ਸ਼ਬਦ ਦਾ ਅਰਥ ਦੁਰਗਾ
ਦੇਵੀ ਹੈ,
ਕਿਉਂਕਿ ਚੰਡੀ ਦੀ ਵਾਰ ਦੇ ਅਖੀਰ ਵਿੱਚ ਦੇਵੀ ਦੇ ਉਪਾਸ਼ਕ ਕਵੀ ਨੇ
ਸ਼ਪੱਸ਼ਟ ਕਰ ਦਿੱਤਾ ਹੈ ਕਿ
"ਦੁਰਗਾ ਪਾਠ ਬਣਾਇਆ ਸਭੈ ਪਉੜੀਆਂ॥ ਫੇਰਿ ਨ ਜੋਨੀ
ਆਇਆ ਜਿਨਿ ਇਹ ਗਾਇਆ॥ (ਚੰਡੀ ਦੀ ਵਾਰ ਪੌੜੀ-੫੫)
ਭਾਈ ਕਾਨ੍ਹ ਸਿੰਘ ਨਾਭਾ ਵੀ ਲਿਖਦੇ ਹਨ-ਚੰਡੀ ਦੀ ਵਾਰ ਦੇ ਮੁੱਢ
ਸਿਰਲੇਖ ਹੈ
"ਵਾਰ ਸ੍ਰੀ ਭਗਉਤੀ ਜੀ ਕੀ"
ਇਸ ਥਾਂ ਭਗਉਤੀ ਦੁਰਗਾ ਬੋਧਕ ਹੈ। ਭਗਉਤੀ ਨਾਮ ਤਲਵਾਰ ਦਾ ਵੀ ਹੈ-ਲਈ
ਭਗਉਤੀ ਦੁਰਗ ਸ਼ਾਹ ਵਰ ਜਾਗਨ ਭਾਰੀ॥ ਲਾਈ ਰਾਜੇ ਸੁੰਭ ਨੋ ਰਤੁ ਪੀਐ
ਪਿਆਰੀ॥ (ਚੰਡੀ ਦੀ ਵਾਰ ਪੌੜੀ-੫੩)
ਭਾਈ ਗੁਰਦਾਸ ਜੀ ਵੀ ਲੋਹੇ ਦੀ ਤਲਵਾਰ ਨੂੰ ਭਗਉਤੀ ਲਿਖਦੇ ਹਨ-ਨਾਉ
ਭਗਾਉਤੀ ਲੋਹੁ ਘੜਾਇਆ (ਭਾ.ਗੁ. ੨੫ਵੀਂ ਵਾਰ ਫੌੜੀ-੬)
ਸ਼ਸ਼ਤਰ ਨਾਮ ਮਾਲਾ ਦੇ ਭਗਉਤੀ ਸਤੋਤਰ ਵਿੱਚ ਵੀ ਲਿਖਿਆ ਹੈ ਕਿ-ਨਮੋ
ਸ੍ਰੀ ਭਗੌਤੀ ਬਢੈਲੀ ਸਰੋਹੀ॥ ਕਰੇ ਏਕ ਤੇ ਦਵੈ,
ਸੁਭਟ ਹਾਥ
ਸੋਹੀ॥...ਨਮੋ ਤੇਗ ਤਲਵਾਰ ਸ੍ਰੀ ਖੱਗ ਖੰਡਾ॥
ਹਿੰਦੂ ਧਰਮ ਵਿੱਚ ਦੁਰਗਾ,
ਭਗਵਤੀ, ਭਗਉਤੀ,
ਪਾਰਬਤੀ, ਸਰਸਵਤੀ,
ਕਾਲੀ, ਜਵਾਲਾਮੁਖੀ,
ਮਹਾਂਕਾਲ (ਸ਼ਿਵਜੀ),
ਪਹਾੜਾਂਵਾਲੀ, ਸ਼ੇਰਾਂਵਾਲੀ,
ਅਸ਼ਟਭੁਜੀ, ਮਹਾਂਮਾਈ,
ਭਵਾਨੀ, ਕਾਲੀ
ਕਲਕੱਤੇ ਵਾਲੀ, ਚੰਡੀ,
ਮਨਸਾ ਦੇਵੀ,
ਨੈਣਾਦੇਵੀ, ਕਾਲਕਾ ਆਦਿਕ ਸਾਰੇ ਸ਼ਬਦ
ਦੇਵੀ ਵਾਸਤੇ ਵਰਤੇ ਗਏ ਹਨ।
ਨੋਟ-ਪੁਰਾਣੀਆਂ
ਦਸਮ-ਬੀੜਾਂ ਵਿੱਚ
ਭਗਉਤੀ
ਦੀ ਥਾਂ
ਪਾਠ ਦੁਰਗਾ
ਹੈ। ਇਕ ਹੋਰ ਗੱਲ ਪਾਠਕਾਂ ਦੇ ਧਿਆਨ ਗੋਚਰੀ ਕਰਨ ਵਾਲੀ ਇਹ ਵੀ ਹੈ ਕਿ
ਸਭ ਤੋਂ ਪਹਿਲਾਂ ਸੰਮਤ ੧੭੭੦ ਵਿੱਚ ਹੱਥ ਲਿਖੀ ਦਸਮ ਗ੍ਰੰਥ ਦੀ ਬੀੜ
ਵਿੱਚ
"ਭਗਉਤੀ ਦੀ ਵਾਰ"
ਥਾਂਵੇਂ
"ਵਾਰ ਦੁਰਗਾ ਜੀ ਲਿਖਯਤੇੱ"
ਸਿਰਲੇਖ ਹੈ ਅਤੇ ਹੋਰ ਵੀ ਕਈ ਅੰਤਰੇ ਹਨ ਬਲਕਿ ਬਹੁਤ ਥਾਂਈਂ ਪਾਠ
ਉੱਤੇ ਹੜਤਾਲ ਵੀ ਫਿਰੀ ਹੋਈ ਹੈ ਭਾਵ ਉੱਪਰ ਲਕੀਰ ਮਾਰ ਕੇ ਕਟਿਆ ਹੋਇਆ
ਹੈ। ਭਾਂਵੇਂ ਹੋਰ ਵੀ ਕਈ ਥਾਂਈਂ ਹੜਤਾਲ ਫਿਰੀ ਹੋਈ ਹੈ ਪਰ
"ਵਾਰ ਦੁਰਗਾ"
(ਭਗਉਤੀ ਦੀ
ਵਾਰ)
ਵਿੱਚ ਤਾਂ ਹੜਤਾਲ ਦੀ ਵਰਤੋਂ ਸਭ ਤੋਂ ਵਧੇਰੇ ਕੀਤੀ ਗਈ ਹੈ। ਉਪ੍ਰੋਕਤ
ਬੀੜ ਇਸ ਵੇਲੇ ਸਵਰਗਵਾਸੀ ਰਾਜਾ ਗੁਲਾਬ ਸਿੰਘ ਜੀ ਸੇਠੀ,
ਕੋਠੀ ਨੰ ੪੭,
ਹਨੂਮਾਨ ਰੋਡ,
ਨਵੀਂ ਦਿੱਲੀ ਵਿੱਚ ਵੇਖੀ ਜਾ ਸਕਦੀ ਹੈ।
(ਗਿ.
ਭਾਗ ਸਿੰਘ)
ਅਖੌਤੀ ਦਸਮ ਗ੍ਰੰਥ ਵਿੱਚ ਵਰਤਿਆ
"ਕਾਲ"
ਸ਼ਬਦ ਮਹਾਂਕਾਲ ਸ਼ਿਵਜੀ ਨਾਲ ਸਬੰਧਤ ਹੈ,
ਪ੍ਰਮਾਤਮਾਂ ਜਾਂ ਅਕਾਲ ਪੁਰਖ ਨਾਲ ਨਹੀਂ। ਸੋ,
ਸਿੱਖ ਅਕਾਲ ਸ਼ਬਦ ਦਾ ਪੁਜਾਰੀ ਹੈ,
ਨਾ ਕਿ ਕਿਸੇ ਦੇਵੀ ਜਾਂ ਤਲਵਾਰ ਆਦਿਕ ਸ਼ਸ਼ਤਰ ਦਾ। ਸਿੱਖ ਜ਼ੁਲਮ ਵਿਰੁੱਧ
ਤਲਵਾਰ ਚੁੱਕਦਾ ਹੈ,
ਸ਼ਸ਼ਤਰ ਧਾਰਨ ਕਰਦਾ ਹੈ,
ਨਾ ਕਿ ਧੂਫਾਂ ਧੂਖਾ ਕੇ, ਮੱਥੇ ਟੇਕ ਕੇ
ਪੂਜਣ ਵਾਸਤੇ। ਆਪਣੇ ਆਪ ਸ਼ਸ਼ਤਰ ਕਿਸੇ ਦੀ ਵੀ ਰੱਖਿਆ ਨਹੀਂ ਕਰਦਾ ਸਗੋਂ
ਜਿਸ ਦੇ ਹੱਥ ਵਿੱਚ ਹੁੰਦਾ ਹੈ ਉਹ ਹੀ ਇਸ ਦੀ ਯੋਗ ਵਰਤੋਂ ਕਰਕੇ ਆਪਣੀ
ਅਤੇ ਹੋਰਨਾਂ ਦੀ ਰੱਖਿਆ ਕਰ ਸਕਦਾ ਹੈ। ਸ਼ਸ਼ਤਰ ਕਿਸੇ ਦਾ ਮਿਤਰ ਨਹੀਂ,
ਜੇ ਤੁਹਾਡਾ ਸ਼ਸ਼ਤਰ ਵੈਰੀ ਦੇ ਹੱਥ ਆ ਜਾਵੇ,
ਤਾਂ ਓਹੀ ਸ਼ਸ਼ਤਰ ਤੁਹਾਡਾ ਵੈਰੀ ਬਣ ਜਾਂਦਾ ਹੈ। ਇਸ ਕਰਕੇ ਪੁਰਾਤਨ
ਸਿੱਖ ਸ਼ਸ਼ਤਰ ਦਾ ਵਿਸਾਹ ਨਹੀਂ ਸੀ ਖਾਂਦੇ,
ਸਦਾ ਅੰਗ ਸੰਗ ਰੱਖਦੇ ਸਨ,
ਇਸ ਕਰਕੇ ਅਰਦਾਸ ਵਿੱਚ ਵੀ ਵਿਸਾਹ ਦਾਨ ਸ਼ਬਦ ਸ਼ਾਮਲ
ਕੀਤਾ ਗਿਆ।
ਸ਼ਸ਼ਤਰ ਸਿੱਖਾਂ ਦੇ ਪੀਰ ਨਹੀਂ ਹਨ,
ਸਗੋਂ ਸਿੱਖਾਂ ਦਾ ਪੀਰ ਸ਼ਬਦ ਹੈ-
ਸ਼ਬਦੁ ਗੁਰੁ ਪੀਰਾ ਗਹਿਰ ਗੰਭੀਰਾ,
ਬਿਨ ਸਭਦੈ ਜਗੁ
ਬਉਰਾਨੰ॥(੬੩੫)
ਪੀਰ ਦਾ ਅਰਥ
ਗੁਰੂ ਹੈ-
ਜਦ ਸਿੱਧਾਂ ਨੇ ਗੁਰੂ ਨਾਨਕ ਜੀ ਨੂੰ ਪੁਛਿਆ ਕਿ ਤੁਹਾਡਾ ਗੁਰੂ ਕੌਣ
ਹੈ?
ਤਾਂ ਬਾਬਾ ਨਾਨਕ ਜੀ
ਨੇ ਫੁਰਮਾਇਆ-
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥(੯੪੩)
ਜਿਵੇਂ ਹਿੰਦੂ ਧਰਮ ਵਿੱਚ ਕਲਪਿਤ ਦੇਵੀ ਦੇਵਤਿਆਂ,
ਪੱਥਰਾਂ, ਰੁੱਖਾਂ,
ਪਸ਼ੂ
ਪੰਛੀਆਂ, ਪਾਣੀ,
ਹਵਾ, ਅੱਗ,
ਧਰਤੀ ਅਤੇ ਅਕਾਸ਼ ਆਦਿਕ ਕਿਰਤਮ ਵਸਤੂਆਂ ਦੀ ਪੂਜਾ
ਕੀਤੀ ਜਾਂਦੀ ਹੈ, ਇਵੇਂ ਹੀ ਸਿੱਖ
ਵਿਚਾਰਧਾਰਾ ਅਤੇ ਉੱਚਕੋਟੀ ਦੀ ਫਿਲਾਸਫੀ ਨੂੰ ਖਤਮ ਕਰਨ ਵਾਸਤੇ
ਹਿੰਦੂਨੁਮਾਂ ਸੰਪ੍ਰਦਾਈ ਸਾਧਾਂ ਸੰਤਾਂ,
ਅਖੌਤੀ ਟਕਸਾਲੀਆਂ ਅਤੇ
ਡੇਰੇਦਾਰ ਵਿਦਵਾਨਾਂ ਨੇ ਸ਼ਸ਼ਤਰਾਂ ਦੀ ਪੂਜਾ ਰਾਹੀਂ ਸਿੱਖ ਧਰਮ ਦੇ
ਸਰਬਕਾਲੀ ਅਤੇ ਸਰਬਦੇਸ਼ੀ ਸਿਧਾਂਤਾਂ ਨੂੰ ਖਤਮ ਕਰਨ ਵਾਸਤੇ
"ਪੂਜਾ ਅਕਾਲ ਕੀ"
ਦੀ ਥਾਂ
ਸ਼ਸ਼ਤਰਾਂ ਦੀ ਪੂਜਾ
ਸ਼ੁਰੂ ਕਰਵਾ ਦਿੱਤੀ। ਜਰਾ ਸੋਚੋ ਜੇ ਪੂਜਾ ਕਰਨ ਨਾਲ
ਹੀ ਦੁਸ਼ਮਣ ਮਰ ਜਾਂਦੇ ਤਾਂ ਫਿਰ ਸੰਸਾਰ ਵਿੱਚ ਵੱਡੇ ਜੰਗਾਂ ਦੀ ਕੀ
ਲੋੜ ਸੀ?
ਸੋ ਯੋਧੇ ਨੇ ਸ਼ਸ਼ਤਰ ਦੀ
ਚੰਗੀ ਦੇਖ ਭਾਲ ਤੇ ਸੰਭਾਲ ਅਤੇ ਵਰਤੋਂ ਕਰਨੀ ਹੈ ਨਾਂ ਕਿ ਪੂਜਾ।
ਭਗਵੰਤ-ਦੌਲਤਮੰਦ-ਇਹੁ
ਧੰਨੁ ਸੰਚਹੁ ਹੋਵਹੁ ਭਗਵੰਤ (੨੮੮)
ਅਰਥਾਤ
ਸੇਈ ਸ਼ਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ (੨੫੦)
ਭਗਵਾਨ-
ਦਇਆਲ ਪੁਰਖ ਭਗਵਾਨਹ ਨਾਨਕ
ਲਿਪਤ ਨ ਮਾਇਆ,
ਕਰਤਾਰ ਵਾਹਿਗੁਰੂ-
ਭਗਵੰਤ ਕੀ ਟਹਲ ਕਰੈ ਨਿਤ ਨੀਤਿ॥(੨੭੪)
ਭਾਗਾਂਵਾਲਾ-
ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ॥(੧੩੭)
ਸੋ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਵੀ
ਭਗਉਤੀ ਜਾਂ ਦੇਵੀ ਨੂੰ ਅਕਾਲ ਪੁਰਖ ਜਾਂ ਕਰਤਾਰ ਅਰਥਾਂ ਵਿੱਚ ਨਹੀਂ
ਵਰਤਿਆ ਅਤੇ ਨਾ ਹੀ ਕਰਤੇ ਨੂੰ ਛੱਡ ਕੇ ਕਿਰਤਮ ਦੀ ਪੂਜਾ ਦਾ ਆਦੇਸ਼
ਹੈ। ਫਿਰ ਦਸਵੇਂ ਨਾਨਕ,
ਪਹਿਲੇ ਨਾਨਕ ਦੇ ਸਿਧਾਂਤ ਤੋਂ ਬਾਹਰ ਕਿਵੇਂ ਜਾ
ਸਕਦੇ ਸਨ? ਕੀ ਦਸਵੇਂ ਨਾਨਕ ਗੁਰੂ
ਗੋਬਿੰਦ ਸਿੰਘ ਜੀ ਤੋਂ ਪਹਿਲਾਂ ਗੁਰੂ ਅਤੇ ਭਗਤ ਇਹੀ ਅਰਦਾਸ ਕਰਦੇ ਸਨ
ਜੋ ਅੱਜ ਕੀਤੀ ਜਾ ਰਹੀ ਹੈ?
ਭਗਤ ਸਾਹਿਬਾਨ ਅਤੇ ਗੁਰੂ ਸਾਹਿਬਾਨਾਂ ਨੇ ਗੁਰੂ
ਗ੍ਰੰਥ ਸਾਹਿਬ ਜੀ ਵਿੱਚ ਕਿਤੇ ਵੀ ਭਗਉਤੀ ਸ਼ਬਦ ਵਰਤ ਕੇ ਕਿਸੇ ਭਗਉਤੀ
ਦੇਵੀ ਅੱਗੇ ਅਰਦਾਸ ਨਹੀਂ ਕੀਤੀ।ਕੀ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਇੱਕ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਦੇਹਧਾਰੀ ਗੁਰੂ
ਜਾਂ ਦੇਵੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ?
ਨਹੀਂ,
ਜਿਥੇ ਵੀ ਅਰਦਾਸ ਬੇਨਤੀ ਹੈ ਕੇਵਲ ਤੇ ਕੇਵਲ ਅਕਾਲ
ਪੁਰਖ ਅੱਗੇ ਹੈ-
ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕਿਰਪਾ ਮਹਿ ਸੂਖ ਘਨੇਰੇ॥
ਕੋਇ ਨਾ ਜਾਨੈ ਤੁਮਰਾ ਅੰਤੁ॥ ਊਚੇ ਤੇ ਉਚਾ ਭਗਵੰਤੁ॥ ਸਗਲ ਸਮਗ੍ਰੀ
ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ ਆਗਿਆਕਾਰੀ॥ ਤੁਮਰੀ ਗਤਿ
ਮਿਤਿ ਤੁਮ ਹੀ ਜਾਨੀ॥ ਨਾਨਕ ਦਸਾ ਸਦਾ ਕੁਰਬਾਨੀ॥੮॥੪॥
(੨੬੮)
ਦੁਇ ਕਰਿ ਜੋੜਿ ਕਰਅਰਦਾਸਿ॥ਤੁਧ ਭਾਵੈ ਤਾਂ ਆਣੈ ਰਾਸਿ॥
(੭੩੭)
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ॥ ਤਾ ਕਉ ਬਿਘਨ ਨਾ ਕੋਊ
ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸਿ॥
(੭੧੪)
ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰ ਦੁਖਾਂ ਕੈ ਦੁਖੁ॥ ਦੇਹਿ ਨਾਮੁ
ਸੰਤੋਖੀਆ ਉਤਰੈ ਮਨ ਕੀ ਭੁਖੁ॥
(੯੫੮)
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ॥
(੨੮੧)
ਹੋਰ ਵੀ ਬੁਹਤ ਸਾਰੇ ਪ੍ਰਮਾਣ ਦਿੱਤੇ ਜਾ ਸਕਦੇ ਹਨ ਜੋ ਪ੍ਰਭੂ
ਪ੍ਰਮਾਤਮਾਂ ਨਿਰੰਕਾਰ ਕਰਤਾਰ ਅਕਾਲ ਪੁਰਖ ਅੱਗੇ ਹੀ ਅਰਦਾਸ ਨਾਲ
ਸਬੰਧਤ ਹਨ।
ਸਿੱਖ ਦਾ ਸ਼ਬਦ ਗੁਰੂ,
ਗੁਰੂ ਗ੍ਰੰਥ ਸਾਹਿਬ ਹੀ ਸਦੀਵੀ ਗੁਰੂ ਹੈ,
ਜੋ ਗੁਰੂਆਂ ਅਤੇ ਭਗਤਾਂ ਦੀ ਇਲਾਹੀ ਬਾਣੀ ਦਾ
ਭਡਾਰ ਹੈ ਅਤੇ ਜੋ ਗੁਰੂਆਂ ਭਗਤਾਂ ਦਾ ਆਪਣੇ ਹੱਥੀਂ ਲਿਖਿਆ ਹੋਇਆ ਹੈ,
ਭਗਤਾਂ ਨੇ ਬਾਣੀ ਉਚਾਰਦੇ ਸਮੇਂ ਸ਼ਬਦ ਦੇ ਅਖੀਰ ਤੇ
ਆਪਣਾ ਨਾਮ ਵਰਤਿਆ ਹੈ ਜਿਵੇਂ ਕਹਿ ਕਬੀਰ,
ਕਹਿ ਨਾਮਾ, ਕਹਿ ਫਰੀਦ ਸਹੇਲੀਅਹੁ ਆਦਿਕ।
ਗੁਰੂ ਨਾਨਕ ਜੀ ਤੋਂ ਲੈ ਕੇ
ਬਾਕੀ ਦਸਾਂ ਗੁਰੂਆਂ ਵਿੱਚੋਂ ਜਿਨ੍ਹਾਂ ਵੀ ਬਾਣੀ ਰਚੀ ਹੈ ਸਭ ਨੇ
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਜੀ ਦਾ ਨਾਮ "ਨਾਨਕ" ਪਦ ਹੀ
ਵਰਤਿਆ ਹੈ।
ਸੋ,
ਜੇ ਗੁਰੂ ਗੋਬਿੰਦ ਸਿੰਘ ਜੀ ਵੀ ਬਾਣੀ ਰਚਦੇ,
ਤਾਂ ਉਨ੍ਹਾਂ ਵੀ "ਨਾਨਕ" ਪਦ ਹੀ ਵਰਤਣਾ ਸੀ ਕਿਉਂਕਿ ਦਸਾਂ
ਗੁਰੂਆਂ ਦੀ ਜੋਤਿ,
ਸਿਧਾਂਤ ਤੇ ਵਿਚਾਰ ਇੱਕ ਹੈ-
ਇਕਾ ਬਾਣੀ ਇਕੁ ਗੁਰੁ ਇਕੋ ਸਬਦ ਵੀਚਾਰੁ॥
(੬੪੬)
ਇਸ ਕਰਕੇ ਭਗਉਤੀ ਦੀ ਵਾਰ (ਚੰਡੀ ਦੀ ਵਾਰ) ਕਿਸੇ
ਸ਼ਾਕਤ ਕਵੀ (ਸ਼ਕਤੀ ਦੇ ਪੁਜਾਰੀ) ਦੀ ਕਿਸੇ ਦੁਰਗਾ ਦੇਵੀ ਦੀ ਉਸਤਤਿ
ਵਿੱਚ ਲਿਖੀ ਹੈ।
ਸਿੱਖਾਂ ਨੂੰ ਭਲੇਖਾ ਪਾਉਣ ਵਾਸਤੇ ਨਾਲ ਆਪਣੇ
ਕੋਲੋਂ ਪਾਤਸ਼ਾਹੀ ੧੦ ਵੀਂ ਅਤੇ ਦਸਾਂ ਗੁਰੂਆਂ ਦੇ ਨਾਮ ਲਿਖ ਦਿੱਤੇ
ਹਨ। ਅਖੌਤੀ ਦਸਮ ਗ੍ਰੰਥ ਕਲਪਨਿਕ ਪੁਰਾਣਕ ਹਿੰਦੂ ਦੇਵੀ ਦੇਵਤਿਆਂ ਦੀ
ਉਸਤਤਿ ਫਰਜੀ ਲੜਾਈ,
ਨਸ਼ੇ ਅਤੇ ਕਾਮ ਵਾਸ਼ਨਾ ਦੇ ਉਕਸਾਊ ਹਾਵ-ਭਾਵ ਨਾਲ
ਭਰਿਆ ਪਿਆ ਹੈ, ਜਿਸ ਦਾ ਪੋਲ ਹੁਣ ਖੁਲ਼੍ਹ
ਚੁੱਕਾ ਹੈ ਜਦ ਲੋਕਾਂ ਨੇ ਆਪ ਪੜਿਆ ਹੈ।
ਜ਼ਰਾ ਠੰਡੇ ਦਿਲ ਦਿਮਾਗ ਨਾਲ
ਸੋਚੋ ਜਿਸ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਵਿਸ਼ਵਾਸ਼ ਨਹੀਂ,
ਕੇਵਲ ਮੱਥੇ ਟੇਕਦਾ ਤੇ ਪਾਠ ਪੂਜਾ ਹੀ ਕਰਦਾ ਤੇ
ਗੁਰ ਸਿਧਾਂਤਾਂ ਤੋਂ ਮਨੁਕਰ ਹੈ,
ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਹਨ,
ਉਸ ਭਲੇ ਪੁਰਖ ਨੂੰ ਕੀ ਕਹੀਏ?
ਜੇ ਸਿੱਖ ਰੋਜ ਅਰਦਾਸ ਕਰਦਾ
ਆਖਦਾ ਹੈ-
ਗੁਰੂ ਮਾਨਿਓਂ ਗ੍ਰੰਥ
ਫਿਰ ਉਹ ਹੋਰ ਕਿਸੇ ਗ੍ਰੰਥ ਨੂੰ ਕਿਉਂ ਮੰਨਦਾ ਜਾਂ
ਗੁਰੂ ਗ੍ਰੰਥ ਸਾਹਿਬ ਜੀ ਦੇ ਵਿਧੀ ਵਿਧਾਨ ਵਾਲੀ ਅਰਦਾਸ ਨੂੰ ਛੱਡ ਕੇ
ਫਿਰ ਕਿਸੇ ਹੋਰ ਅਖੌਤੀ ਗ੍ਰੰਥ ਦੀ ਸ਼ਬਦਾਵਲੀ ਵਾਲੀ ਹੀ ਅਰਦਾਸ ਕਿਉਂ
ਕਰਦਾ ਹੈ?
ਸੋ,
ਸਿੱਖ ਨੇ ਅਰਦਾਸ ਭਗਵੰਤ ਅਕਾਲ ਪੁਰਖ ਨਿਰੰਕਾਰ ਕਰਤਾਰ ਅਗੇ ਹੀ ਕਰਨੀ
ਹੈ,
ਨਾ ਕਿ ਕਿਸੇ ਭਗਉਤੀ (ਦੁਰਗਾ) ਦੇਵੀ ਅੱਗੇ।