ਜੁਲਾਈ 3, 2015 (ਨਿਊ ਯੌਰਕ): ਅੱਜ ਸਵੇਰੇ ਰਿੱਚਮੰਡ ਹਿੱਲ, ਨਿਊ
ਯੌਰਕ ਗੁਰਦੁਆਰਾ ਸਾਹਿਬ ਵਿਖੇ ਗੁਰਬਚਨ ਸਿੰਹੁ ਜੱਫ਼ੇਮਾਰ, ਅਕਾਲ ਤਖ਼ਤ ਨੇ ਚੋਰੀ-ਚੋਰੀ
ਪਹੁੰਚ ਕੇ ਬੱਚਿਆਂ ਦੇ ਕੈਂਪ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ, ਤਾਂ ਸੰਗਤ ਵਿੱਚੋਂ ਸਿੰਘਾਂ
ਨੇ ਇਸ ਜੱਫ਼ੇਮਾਰ ਦਾ ਵਿਰੋਧ ਕੀਤਾ।
ਇੱਕ ਸਿੰਘ ਨੇ ਕਿਹਾ ਕਿ
ਤੂੰ ਬਾਪੂ ਸੂਰਤ ਸਿੰਘ ਕੋਲ ਕਿਉਂ ਨਹੀਂ
ਗਿਆ? ਬਾਦਲ ਨੂੰ "ਫ਼ਖ਼ਰੇ ਕੌਮ" ਦਾ ਖਿਤਾਬ ਕਿਉਂ ਦਿੱਤਾ?
ਇੱਕ ਹੋਰ ਸਿੰਘ ਨੇ ਕਿਹਾ ਕਿ
ਤੂੰ ਜੱਥੇਦਾਰ ਨਹੀਂ, ਕੌਮ ਦਾ
ਗੱਦਾਰ ਹੈਂ, ਬਾਦਲ ਦਾ ਯਾਰ ਹੈਂ, ਤੁਸੀਂ ਕੌਮ ਨੂੰ ਜੁਆਬਦੇਹ ਹੋ।
ਜਦੋਂ ਜੱਥੇਦਾਰ ਨੇ ਸਟੇਜ ਤੇ ਫ਼ਤਿਹ ਬੁਲਾਈ ਤਾਂ
ਕੌਮ ਦੇ
ਗੱਦਾਰ ਮੁਰਦਾਬਾਦ, ਪੰਥ ਦੇ ਗੱਦਾਰ ਮੁਰਦਾਬਾਦ ਸ਼ੁਰੂ ਹੋ ਗਈ। ਫ਼ਿਰ ਜੱਥੇਦਾਰ ਨੂੰ
ਪਤਾ ਲੱਗ ਗਿਆ, ਕਿ ਹੁਣ ਉਸ ਦੀ ਸੇਵਾ ਹੋਣ ਵਾਲੀ ਹੈ। ਇੱਕ ਮਿੰਟ ਵਿੱਚ ਫ਼ਤਿਹ ਬੁਲਾ ਕੇ
ਜੱਫ਼ੇਮਾਰ ਸਟੇਜ ਛੱਡ ਕੇ ਬਾਹਰ ਨੂੰ ਤੁਰਦਾ ਬਣਿਆ।
ਕੌਮ ਦੇ ਗੱਦਾਰ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ।