Share on Facebook

Main News Page

ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਦੀ ਨਿਸ਼ਾਨਦੇਹੀ ਕਰਦੇ ਲੱਗੇ ਬੋਰਡ ਖਸਤਾ ਹਾਲਤ ‘ਚ

ਅੰਮ੍ਰਿਤਸਰ 5 ਜੁਲਾਈ (ਜਸਬੀਰ ਸਿੰਘ): ਮਾਂ ਤੇ ਮਾਂ ਬੋਲੀ ਦਾ ਆਪਸ ਵਿੱਚ ਬਹੁਤ ਵੱਡਾ ਰਿਸ਼ਤਾ ਹੁੰਦਾ ਹੈ ਤੇ ਦੋਵੇਂ ਹੀ ਇੱਕ ਦੂਜੇ ਦੀ ਸੁਮੇਲ ਦੇ ਬਗੈਰ ਅਧੂਰੇ ਮੰਨੇ ਜਾਂਦੇ ਹਨ। ਜਿਵੇਂ ਮਾਂ ਦਾ ਪਿਆਰ ਸਵਾਰਥ ਰਹਿਤ ਹੁੰਦਾ ਹੈ ਉਵੇ ਬੋਲੀ ਵੀ ਸਵਾਰਥ ਰਹਿਤ ਹੁੰਦੀ ਹੈ। ਧਰਤੀ ਤੇ ਭਾਂਵੇ ਲੱਖਾਂ ਔਰਤਾਂ ਕਿਉ ਨਾ ਹੋਣ ਪਰ ਮਾਂ ਦਾ ਰੁਤਬਾ ਕਿਸੇ ਹੋਰ ਨੂੰ ਨਹੀ ਦਿੱਤਾ ਜਾ ਸਕਦਾ।

ਪੰਜਾਬੀ ,ਪੰਜਾਬੀਆਂ ਦੀ ਮਾਂ ਬੋਲੀ ਹੈ ਤੇ ਬੱਚਾ ਪਹਿਲਾ ਸ਼ਬਦ "ਮਾਂ" ਵੀ ਮਾਂ ਦੀ ਗੋਦ ਵਿੱਚੋਂ ਹੀ ਸਿੱਖਦਾ ਹੈ। ਜਿਹੜਾ ਇਨਸਾਨ ਮਾਂ ਤੇ ਮਾਂ ਬੋਲੀ ਦੀ ਪ੍ਰਵਾਹ ਨਹੀਂ ਕਰਦਾ, ਸਮਝ ਲਿਆ ਜਾਣਾ ਚਾਹੀਦਾ ਹੈ ਕਿ ਉਸ ਨੂੰ ਮਾਂ ਹੀ ਭੁੱਲ ਗਈ ਹੈ। ਪੰਜਾਬੀ ਸਾਡੀ ਮਾਂ ਬੋਲੀ ਹੈ, ਪਰ ਪੰਜਾਬੀਆਂ ਦੀ ਸਿੱਖਿਆ ਦਾ ਮਾਧਿਆਮ ਮਾਂ ਵਿੱਚ ਘੱਟ ਹੁੰਦਾ ਜਾ ਰਿਹਾ ਹੈ। ਰਾਬਿੰਦਰਾ ਨਾਥ ਟੈਗੋਰ ਨੇ ਕਿਹਾ ਸੀ ਕਿ, ‘‘ਮਾਤ ਭਾਸ਼ਾ ਬਿਨਾਂ ਨਾ ਆਨੰਦ ਆਉਂਦਾ ਹੈ, ਤੇ ਨਾ ਹੀ ਵਿਸਥਾਰ ਹੁੰਦਾ ਹੈ, ਤੇ ਨਾ ਹੀ ਸਾਡੀਆਂ ਯੋਜਨਾਵਾਂ ਪ੍ਰਫੁਲੱਤ ਹੁੰਦੀਆਂ ਹਨ।’’

ਅੱਜ ਮਾਂ ਬੋਲੀ ਦੇ ਅਲੰਬਦਾਰ ਹੀ ਮਾਂ ਬੋਲੀ ਨੂੰ ਪਿਛਾੜ ਰਹੇ ਹਨ ਅਤੇ ਅੰਮ੍ਰਿਤਸਰ ਵਿੱਚ ਜਿਥੇ ਸਿੱਖਾਂ ਦਾ ਸਭ ਤੋਂ ਵੱਡਾ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸਥਿਤ ਹੈ, ਉਥੇ ਸਿੱਖਾਂ ਦੀ ਸਰਵ ਉ¤ਚ ਸੰਸਥਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੀ ਇਸੇ ਹੀ ਸ਼ਹਿਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਨਾਲ ਲੱਗਦੀ ਇਮਾਰਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕਾਰਜਸ਼ੀਲ ਹੈ। ਸ਼੍ਰੋਮਣੀ ਕਮੇਟੀ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਮਾਂ ਬੋਲੀ ਪੰਜਾਬੀ ਨੂੰ ਵਿਕਸਤ ਕਰੇ, ਪਰ ਅਫਸੋਸ਼ ਅੱਜ ਸ਼੍ਰੋਮਣੀ ਕਮੇਟੀ ਵੱਲੋ ਜਾਰੀ ਹੋਣ ਵਾਲੇ ਪ੍ਰੈਸ ਨੋਟਾਂ ਵਿੱਚ ਹੀ ਕਈ ਗਲਤੀਆਂ ਹੁੰਦੀਆਂ ਤੇ ਜਿਹੜਾ ਪੱਤਰਕਾਰ ਉਹਨਾਂ ਦੀਆਂ ਗਲਤੀਆਂ ਫੜ ਕੇ ਮੀਡੀਆ ਨਾਲ ਸਬੰਧਿਤ ਮੁਲਾਜਮਾਂ ਦੇ ਨੋਟਿਸ ਵਿੱਚ ਲਿਆਉਂਦਾ ਹੈ, ਤਾਂ ਗਲਤੀਆਂ ਵਿੱਚ ਸੁਧਾਰ ਦੀ ਮੰਗ ਕਰਨ ਦੀ ਬਜਾਏ, ਉਸ ਨੂੰ ਪ੍ਰੈਸ ਨੋਟ ਭੇਜਣੇ ਬੰਦ ਕਰ ਦਿੱਤੇ ਜਾਂਦੇ ਹਨ, ਭਾਂਵੇ ਕਿ ਅਜਿਹਾ ਕਰਨ ਨਾਲ ਨਲਾਇਕੀ ਵਿੱਚ ਹੋਰ ਵਾਧਾ ਹੁੰਦਾ ਹੈ ਤੇ ਨੁਕਸਾਨ ਪੱਤਰਕਾਰ ਦਾ ਨਹੀਂ, ਸਗੋਂ ਅਦਾਰੇ ਦਾ ਹੁੰਦਾ ਹੈ।

ਅੰਮ੍ਰਿਤਸਰ ਵਿੱਚ ਕਈ ਥਾਂਵਾਂ 'ਤੇ ਬੋਰਡ ਪੰਜਾਬੀ ਤੇ ਅੰਗਰੇਜ਼ੀ ਵਿੱਚ ਲੱਗੇ ਹੋਏ ਹਨ, ਜਿਹੜੇ ਪੰਜਾਬੀ ਦਾ ਜ਼ਨਾਜਾ ਇਸ ਕਦਰ ਕੱਢਦੇ ਹਨ ਕਿ ਵੇਖ ਕੇ ਤਰਸ ਆਉਂਦਾ ਹੈ। ਇਹਨਾਂ ਬੋਰਡਾਂ ਵੱਲ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਜ਼ਰੂਰ ਵੇਖਦੇ ਹੋਣਗੇ, ਪਰ ਉਹ ਮੂੰਹ ਪਾਸੇ ਕਰਕੇ ਜ਼ਰੂਰ ਲੰਘ ਜਾਂਦੇ ਹੋਣਗੇ, ਪਰ ਕਦੇ ਵੀ ਕਿਸੇ ਨੇ ਠੀਕ ਕਰਾਉਣ ਦਾ ਯਤਨ ਨਹੀਂ ਕੀਤਾ। ਸ਼ਹਿਰ ਦੀ ਹਾਰਟ ਲਾਈਨ ਵਜੋਂ ਜਾਣੇ ਜਾਂਦੇ ਹਾਲ ਗੇਟ ਦੇ ਉਪਰ ਲਿਖੇ ਗਏ ‘‘ਅੰਮ੍ਰਿਤਸਰ ਸਿਫਤੀ ਦਾ ਘਰ’’ ਵਾਲਾ ਬੋਰਡ ਇਸ ਕਦਰ ਟੁੱਟਾ ਹੋਇਆ ਹੈ, ਕਿ ਉਸ ਨੂੰ ਵੇਖਣ ਵਾਲਾ ਹਰ ਕੋਈ ਜਿਥੇ ਨਗਰ ਨਿਗਮ ਨੂੰ ਕੋਸੇਗਾ, ਉਥੇ ਸ਼੍ਰੋਮਣੀ ਕਮੇਟੀ ਦੀ ਨੁਕਤਾਚੀਨੀ ਕਰਨ ਤੋਂ ਨਹੀਂ ਰਹਿ ਸਕੇਗਾ, ਕਿਉਂਕਿ ਹਰ ਰੋਜ਼ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀਆਂ ਹੂਟਰ ਮਾਰਦੀਆਂ ਗੱਡੀਆਂ ਸਾਰੇ ਦਿਨ ਵਿੱਚ ਸੈਂਕੜੇ ਵਾਰ ਲੰਘਦੀਆਂ ਹਨ। ਇਹ ਬੋਰਡ ਜਿਥੇ ਪੰਜਾਬੀ ਤੇ ਗੁਰਮੁੱਖੀ ਭਾਸ਼ਾ ਦਾ ਨਿਰਾਦਰ ਕਰਦਾ ਹੈ, ਉਥੇ ਸ਼ਹਿਰ ਦੇ ਅਧਿਕਾਰੀਆਂ ਪ੍ਰਤੀ ਵੀ ਉਦਾਸੀਨਤਾ ਦੀ ਤਸਵੀਰ ਪੇਸ਼ ਕਰਦਾ ਹੈ।

ਇਸੇ ਤਰ੍ਹਾਂ ਇੱਕ ਹੋਰ ਬੋਰਡ ਤੇ ਜਿਥੇ ‘‘ਸ੍ਰੀ ਹਰਿਮੰਦਰ ਸਾਹਿਬ’’ ਪੰਜਾਬੀ ਵਿੱਚ ਲਿਖਿਆ ਹੈ, ਉਥੇ ਅੰਗਰੇਜ਼ੀ ਵਿੱਚ, ਗੋਲਡਨ ਟੈਂਪਲ ਵੀ Godlen Temple ਲਿਖਿਆ ਹੋਇਆ ਹੈ, ਜਿਹੜਾ ਨਗਰ ਨਿਗਮ ਤੇ ਸ਼੍ਰੋਮਣੀ ਕਮੇਟੀ ਦਾ ਮਜ਼ਾਕ ਉੇਡਾ ਰਿਹਾ ਹੈ। ਇਹ ਗਲਤੀਆਂ ਸ਼੍ਰੋਮਣੀ ਕਮੇਟੀ ਤੇ ਪੰਜਾਬ ਦੀ ਅਕਾਲੀ ਸਰਕਾਰ ਲਈ ਨਵੇਂ ਸਵਾਲ ਪੈਦਾ ਕਰਦੀਆਂ ਹਨ, ਕਿਉਂਕਿ ਚਾਰ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ ਸਿੰਘ ਬਾਦਲ ਤੇ ਉਹਨਾਂ ਦਾ ਅਮਲਾ ਫੈਲਾ ਕਈ ਵਾਰੀ ਇਸ ਰਸਤੇ ਵਿੱਚੋਂ ਦੀ ਗੁਜਰ ਚੁੱਕਾ ਹੈ, ਪਰ ਕਿਸੇ ਨੇ ਵੀ ਇਹਨਾਂ ਬੋਰਡਾਂ ਵੱਲ ਕੋਈ ਧਿਆਨ ਨਹੀਂ ਦਿੱਤਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top