Share on Facebook

Main News Page

ਰਾਜਦੇਵ ਸਿੰਘ ਜੀ ਆਖਰੀ ਉਮਰੇ ਇਹ ਕੀ ਕੀਤਾ ਜੇ ?
-: ਗਜਿੰਦਰ ਸਿੰਘ, ਦਲ ਖਾਲਸਾ

ਐਡਵੋਕੇਟ ਰਾਜਦੇਵ ਸਿੰਘ ਰਾਜਪੁਰਾ, ਜਿਹੜ੍ਹੇ ਇੱਕ ਪੁਰਾਣੇ ਪੰਥਕ ਸੱਜਣ ਵਜੋਂ ਜਾਣੇ ਜਾਂਦੇ ਹਨ, ਅੱਜ ਬੁੱਢੀ ਉਮਰੇ ਆਰ.ਐਸ.ਐਸ. ਦੀ ਝੋਲ੍ਹੀ ਜਾ ਡਿੱਗੇ ਹਨ। ਖਬਰ ਪੜ੍ਹ ਕੇ ਦੁੱਖ ਲੱਗਾ ਹੈ। ਸਿੱਖ ਧਰਮ ਦੀ ਵਿਲੱਖਣ ਹੋਂਦ ਦੇ ਹਿੰਦੂਕਰਣ ਵੱਲ ਆਰ.ਐਸ.ਐਸ. ਨੂੰ ਇੱਕ ਹੋਰ ਕਾਮਯਾਬੀ ਮਿੱਲ ਗਈ ਹੈ।

ਆਰ.ਐਸ.ਐਸ. ਦਾ ਨਿਸ਼ਾਨਾ ਬੜ੍ਹਾ ਸਪਸ਼ਟ ਹੈ। ਰਾਸ਼ਟਰੀ ਸਿੱਖ ਸੰਗਤ ਬਣਾਈ ਹੀ ਸਿੱਖ ਵਿਲੱਖਣਤਾ ਵਿੱਚ ਘੁੱਸਪੈਠ ਲਈ ਗਈ ਸੀ। ਸਿੱਖਾਂ ਦਾ ਹਿੰਦੂਕਰਣ ਕਰਨਾ, ਤੇ ਇਸ ਤਰ੍ਹਾਂ ਸਿੱਖ ਕੌਮ ਦੇ ਆਜ਼ਾਦੀ ਸੰਘਰਸ਼ ਦਾ ਸਦਾ ਲਈ ਤੇ ਪੱਕਾ ਹੱਲ ਕਰਨਾ, ਇਹ ਉਹਨਾਂ ਦਾ ਨਿਸ਼ਾਨਾ ਹੈ

ਆਰ.ਐਸ.ਐਸ. ਤੇ ਬੀ ਜੇ ਪੀ ਦੀ ਆਣ ਵਾਲੇ ਦਿਨ੍ਹਾਂ ਦੀ ਵਿਊਂਤਬੰਦੀ ਪੰਜਾਬ ਉੱਤੇ ਸਿਆਸੀ ਕਬਜ਼ੇ ਦੀ ਹੈ । ਰਾਜਦੇਵ ਸਿੰਘ ਨੂੰ ਬੁਕੱਲ ਵਿੱਚ ਲੈਣ ਦੀ ‘ਸਫਲਤਾ’ ਇਸੇ ਦਿਸ਼ਾ ਵੱਲ ਵਧਦਾ ਇੱਕ ਕਦਮ ਹੈ। ਬੀ.ਜੇ.ਪੀ. ਦੇ ਲੀਡਰਾਂ ਦੇ ਪਿੱਛਲੇ ਕੁੱਝ ਸਮੇਂ ਦੇ ਬਿਆਨਾਂ ਕਰ ਕੇ, ਬਾਦਲ ਦਲ ਵਿੱਚ ਖੱਤਰੇ ਦੀਆਂ ਘੰਟੀਆਂ ਪਹਿਲਾਂ ਹੀ ਖੜ੍ਹਕੀਆਂ ਹੋਈਆਂ ਹਨ, ਪਰ ਹਾਲੇ ਉਹ ਜਵਾਬੀ ਫੈਸਲਾ ਲੈਣ ਦੀ ਜੁਅਰੱਤ ਨਹੀਂ ਕਰ ਪਾ ਰਹੇ।

ਦੁਸ਼ਮਣ ਨੇ ਤਾਂ ਦੁਸ਼ਮਣੀ ਕਰਨੀ ਹੀ ਸੀ, ਦੁੱਖ ਤਾਂ ਰਾਜਦੇਵ ਸਿੰਘ ਹੁਰਾਂ ਤੇ ਹੈ, ਜਿਹਨਾਂ ਨੇ ਆਪਣਾ ਬੁੜ੍ਹਾਪਾ ਕਲੰਕਤ ਕਰ ਲਿਆ ਹੈ। ਜ਼ਿੰਦਗੀ ਦਾ ਇਕ ਲੰਮਾ ਸਮਾਂ ਪੰਥ ਨਾਲ ਜੁੜ੍ਹੇ ਰਹਿਣ ਤੋਂ ਬਾਦ, ਆਖਰੀ ਉਮਰੇ ਪੰਥ ਦੁਸ਼ਮਣਾ ਦੀ ਝੋਲ੍ਹੀ ਵਿੱਚ ਗਿਰ ਕੇ ਉਹ ਕੀ ਹਾਸਿਲ ਕਰ ਲੈਣਗੇ? ਕੁੱਝ ਝੂਠਾ ਮਾਣ ਸਨਮਾਨ, ਜਾਂ ਕੁੱਝ ਹੋਰ? ਕੁੱਝ ਵੀ ਹਾਸਿਲ ਕਰ ਲੈਣ, ਪਰ ਪੰਥਕ ਖਾਤੇ ਵਿੱਚੋਂ ਨਾਮ ਕੱਟਵਾ ਕੇ, ਉਹਨਾਂ ਜੋ ਗਵਾ ਦਿੱਤਾ ਹੈ, ਉਸ ਦੀ ਪੂਰਤੀ ਕਦੇ ਨਹੀਂ ਹੋ ਸਕੇਗੀ।

ਜੇ ਉਹਨਾਂ ਨੂੰ ਅਕਾਲੀ ਦਲ ਜਾਂ ਕਿਸੇ ਹੋਰ ਪੰਥਕ ਜੱਥੇਬੰਦੀ ਵੱਲੋਂ ਅਣਗੌਲਿਆਂ ਕੀਤੇ ਜਾਣ ਦਾ ਦੁੱਖ ਸੀ, ਤਾਂ ਸਹੀ ਰਸਤਾ ਲੜ੍ਹਨ ਦਾ ਸੀ, ਹਾਲਾਤ ਵਿਰੁੱਧ ਤੇ ਬਾਦਲਕਿਆਂ ਵਿਰੁੱਧ ਵੀ। ਤੇ ਜੇ ਲੜ੍ਹਨ ਦਾ ਰਸਤਾ ਉਹਨਾਂ ਨੂੰ ਠੀਕ ਨਹੀਂ ਸੀ ਲੱਗਦਾ, ਜਾਂ ਜੁਅਰੱਤ ਦੀ ਕਮੀ ਸੀ, ਤਾਂ ਘਰ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ, ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕਰਦੇ। ਆਖਰੀ ਉਮਰੇ ਇਹ ਕੀ ਖੇਹ ਖਾਣ ਵਾਲੀ ਗੱਲ ਕੀਤੀ ਹੈ। ਲਾਲ ਪੱਗਾਂ ਵਾਲਿਆਂ ਵਿੱਚ ਨੀਲੀ ਪੱਗ ਬੰਨ੍ਹ ਕੇ ਗਾਤਰੇ ਵਾਲੀ ਤਸਵੀਰ ਖਿਚਵਾਣ ਨਾਲ ਉਹਨਾਂ ਦੀ ਗਲਤੀ ਛੋਟੀ ਨਹੀਂ ਲੱਗਣੀ।

ਉਹਨਾਂ ਨੇ ਇਹ ਰਸਤਾ ਚੁਣ ਕੇ ਪੰਥ ਵੱਲ ਪਿੱਠ ਕਰ ਲਈ ਹੈ, ਤੇ ਸਿੱਖਾਂ ਦੇ ਕੌਮੀ ਇੱਤਹਾਸ ਵਿੱਚ ਆਪਣਾ ਨਾਲ ‘ਕਲੰਕਿਤ’ ਕਰ ਲਿਆ ਹੈ। ਮੈਨੂੰ ਸਖਤ ਲਫਜ਼ਾਂ ਦਾ ਇਸਤੇਮਾਲ ਕਦੇ ਅੱਛਾ ਨਹੀਂ ਲੱਗਾ, ਪਰ ਰਾਜਦੇਵ ਸਿੰਘ ਹੁਰਾਂ ਨੇ ਗਲਤੀ ਹੀ ਇੰਨੀ ਵੱਡੀ ਕੀਤੀ ਹੈ, ਕਿ ਸਖਤ ਲਫਜ਼ਾਂ ਦਾ ਆਪ ਮੁਹਾਰਾ ਇਸਤੇਮਾਲ ਹੋ ਗਿਆ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top