Share on Facebook

Main News Page

ਚੁਕਵੇਂ ਚੁੱਲ੍ਹੇ
ਗਿ. ਜਸਵੰਤ ਸਿੰਘ ‘ਮੋਰਜੰਡ’ (ਮਲੇਸ਼ਿਆ)
ਫੋਨ  ਨੰ: 0060-16 -350  7146

ਗੁਰਬਖਸ਼ ਸਿੰਹੁ ਵਰਗੇ ਚੁਕਵੇਂ ਬਹੁਤ ਚੁੱਲ੍ਹੇ,
ਹੱਦ ਮੁੱਕ ਗਈ ਮੌਕਾਪ੍ਰਸਤੀਆਂ ਦੀ।

ਰਾਜਦੇਵ ਜਿਹੇ ਗੱਦਾਰ ਵੀ ਫਿਰਨ ਬਹੁਤੇ,
ਘਾਟ ਪੈ ਗਈ ਚੰਗੀਆਂ ਹਸਤੀਆਂ ਦੀ।

ਅਹੁਦਿਆਂ ਵਾਸਤੇ ਇਹ ਫਿਰਦੇ ਹੋਏ ਖੀਵੇ,
ਲੋਰ ਚੜ੍ਹੀ ਏ ਚੌਧਰ ਦੀਆਂ ਮਸਤੀਆਂ ਦੀ।

ਕੁਹਾੜੇ ਬਣ ਗਏ ਪੰਥ ਲਈ ਦੋਖੀਆਂ ਦੇ,
ਆਰ.ਐੱਸ.ਐੱਸ. ਨੂੰ ਲੋੜ ਸੀ ਇਨ੍ਹਾਂ ਦਸਤਿਆਂ ਦੀ।

ਕੌਮ ਕੱਲ ਮਰਦੀ ਭਾਵੇਂ ਅੱਜ ਮਰਜੇ,
ਇਹ ਦਾਅ ਨੇ ਅਪਣਾ ਲਾ ਜਾਂਦੇ।

ਤੇੜੋਂ ਲਾਹ ਕੇ ਕੱਛਿਹਰੇ ਚਿੱਟਿਆਂ ਨੂੰ,
ਨਿੱਕਰ ਖਾਕੀ ਵੀ ਚਾਹ ਕੇ ਪਾ ਲੈਂਦੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top