ਭਾਈ ਬਲਜੀਤ ਸਿੰਘ ਦਿੱਲੀ ਨੇ 3, 4, 5 ਜੁਲਾਈ 2015 ਨੂੰ ਸੰਗਰੂਰ,
ਪੰਜਾਬ ਵਿਖੇ ਸੰਗਤਾਂ ਨਾਲ ਕੀਤੀ ਗੁਰਮਤਿ ਵਿਚਾਰਾਂ ਦੀ ਸਾਂਝ।
3 ਜੁਲਾਈ ਨੂੰ ਜਦੋਂ ਮੈਂ ਗੁਰਦੁਆਰਾ ਸਾਹਿਬ ਪਹੁੰਚਿਆ ਤਾਂ ਦੇਖਿਆ ਕੇ ਜਿੱਥੇ ਕਥਾ ਹੋਣੀ
ਹੈ ਉੱਥੇ ਅਖੰਡ ਪਾਠ ਹੋ ਰਿਹਾ ਹੈ ਮੈਂ ਹੈਰਾਨ ਹੋ ਗਿਆ ਕਿ ਹੁਣ ਕੀ ਕੀਤਾ ਜਾਵੇ। ਇਹ ਤਾਂ
ਸਿੱਖ ਰਹਿਤ ਮਰਿਯਾਦਾ ਤੋਂ ਉਲਟ ਹੈ। ਪਰ ਜਦੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ
ਮਰਿਯਾਦਾ ਬਾਰੇ ਦੱਸਿਆ ਕਿ ਇੱਕ ਸਮੇਂ ਇੱਕ ਹੀ ਕੰਮ ਹੋਣਾ ਚਾਹੀਦਾ ਹੈ, ਕੀਰਤਨ ਜਾਂ ਕਥਾ
ਜਾਂ ਪਾਠ। ਇੱਕ ਸਮੇਂ 2 ਜਾਂ 3 ਕੰਮ ਇਕੱਠੇ ਨਹੀਂ ਹੋ ਸਕਦੇ, ਤਾਂ ਉਹਨਾਂ ਨੇ ਆਪਣੀ ਗਲਤੀ
ਨੂੰ ਮੰਨ ਲਿਆ ਤੇ ਬਾਹਰ ਪੰਡਾਲ ਲਗਾ ਕੇ ਸਮਾਗਮ ਕੀਤਾ। ਪ੍ਰਬੰਧਕ ਚੰਗੇ ਸਨ, ਜੋ ਕਿ ਮੰਨ
ਗਏ, ਨਹੀਂ ਤਾਂ ਬਹੁਤੇ ਪ੍ਰਬੰਧਕ ਸਿੱਖ ਰਹਿਤ ਮਰਿਯਾਦਾ ਨੂੰ ਮੰਨਦੇ ਹੀ ਨਹੀਂ।
ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜੁਲਾਈ 2015 ਨੂੰ ਗੁ: ਸਾਹਿਬ
ਹਰਿਗੋਬਿੰਦਪੁਰਾ, ਸੰਗਰੂਰ, ਪੰਜਾਬ ਵਿਖੇ ਮਨਾਇਆ ਗਿਆ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ
ਪ੍ਰਕਾਸ਼ ਦਿਹਾੜਾ। ਇਸ ਦੀਵਾਨ ਵਿੱਚ ਮਾਤਾ ਗੰਗਾ ਜੀ ਤੇ ਬਾਬਾ
ਬੁੱਢਾ ਜੀ ਨਾਲ ਜੋੜੀ ਝੂਠੀ ਕਹਾਣੀ ਨੂੰ ਗੁਰਮਤਿ ਦੀ ਕਸਵੱਟੀ 'ਤੇ ਵਿਚਾਰਿਆ ਗਿਆ।
ਸੰਗਤਾਂ ਨੇ ਵਿਚਾਰ ਨੂੰ ਬਹੁਤ ਪਸੰਦ ਕੀਤਾ ਅਤੇ ਕਿਹਾ ਅੱਜ ਤੱਕ ਤਾਂ ਅਸੀਂ ਹਨੇਰੇ ਵਿੱਚ
ਸੀ, ਪਰ ਅੱਜ ਗੁਰਮਤਿ ਦਾ ਚਾਨਣ ਮਿਲਿਆ ਹੈ।