Share on Facebook

Main News Page

ਜਦੋਂ ਸ੍ਰੋਮਣੀ ਕਮੇਟੀ ਨੇ ਰਹਿਤ ਮਰਯਾਦਾ ਦਾ ਹੋਕਾ ਦੇਣ ਵਾਲੇ ਪ੍ਰਚਾਰਕਾਂ ਨੂੰ ਅਣਗੌਲਿਆਂ ਕਰਕੇ, ਰਹਿਤ ਮਰਯਾਦਾ ਦੀਆਂ ਜੜਾਂ ਵੱਢਣ ਵਾਲੇ ਤੇ ਡੇਰੇਦਾਰ ਕੀਤੇ ਸਨਮਾਨਿਤ

ਕੋਈ ਵੀ ਕੌਮ ਤਰੱਰੀ ਕਰਦੀ ਹੈ ਤਾਂ ਉਸ ਵਿਚ ਕੌਮ ਦੇ ਪ੍ਰਚਾਰਕਾਂ ਦਾ ਅਹਿਮ ਰੋਲ ਹੁੰਦਾ ਹੈ। ਅੱਜ ਆਰ.ਐਸ.ਐਸ ਦਾ ਰਾਜ ਆਇਆ, ਤਾਂ ਉਨਾਂ ਨੇ ਆਪਣੇ ਪ੍ਰਚਾਰਕਾਂ ਲਈ ਮੁੱਖ ਮੰਤਰੀ ਤੱਕ ਦੇ ਅਹੁਦੇ ਰਾਖਵੇ ਕਰ ਦਿੱਤੇ ਹਨ।ਪਰ ਦੂਜੇ ਪਾਸੇ ਸਾਡੀ ਕੌਮ ਹੈ ਜੋ ਕਿ ਆਪਣੇ ਪ੍ਰਚਾਰਕਾਂ ਨੂੰ ਸਨਮਾਨ ਤੇ ਕੀ ਦੇਣਾ ਸੀ ਉਨਾਂ ਦੀ ਬੇਇਜਤੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

ਦਰਅਸਲ ਹੋਇਆ ਇੰਜ ਕਿ ਸ੍ਰੀ ਆਨੰਦਪੁਰ ਸਾਹਿਬ ਦੇ 350ਵੇ ਸਥਾਪਨਾ ਦਿਵਸ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਨੇ ਇਕ ਲਹਿਰ ਚਲਾਈ ਸੀ। ਜਿਸ ਦਾ ਨਾਂ ਰੱਖਿਆ ਗਿਆ ਸੀ "ਸਿੱਖੀ ਸਰੂਪ, ਮੇਰਾ ਅਸਲੀ ਰੂਪ"। ਅਤੇ ਨਾਲ ਹੀ ਕਮੇਟੀ ਦੇ ਪ੍ਰਧਾਨ ਮੱਕੜ ਨੇ ਇਹ ਐਲਾਨ ਪ੍ਰੈਸ ਦੇ ਸਾਹਮਣੇ 3 ਦਸੰਬਰ 2014 ਨੂੰ ਕੀਤਾ ਕਿ ਜਿਹੜੇ ਪ੍ਰਚਾਰਕ ਜਿਆਦਾ ਧਰਮ ਪ੍ਰਚਾਰ ਕਰਨਗੇ ਪਤਿਤ ਬੱਚਿਆਂ ਦੇ ਕੇਸ ਰਖਵਾਉਣਗੇ, ਉਨਾਂ ਨੂੰ ਗੋਲਡ ਮੈਡਲ ਤੇ ਹੋਰ ਸਨਮਾਨ ਦਿੱਤਾ ਜਾਵੇਗਾ।

ਸੋ ਹਰ ਇਕ ਪ੍ਰਚਾਰਕ ਨੇ ਆਪੋ ਆਪਣੇ ਇਲਾਕੇ ਵਿਚ ਮਿਹਨਤ ਕੀਤੀ ਤੇ ਪਤਿਤ ਬੱਚਿਆਂ ਨੂੰ ਕੇਸ ਰਖਵਾਉਣੇ ਸ਼ੁਰੂ ਕਰ ਦਿੱਤੇ। ਤੇ ਇਹ ਗਿਣਤੀ 15 ਹਜਾਰ ਤੱਕ ਪੁੱਜ ਗਈ। ਪਰ ਜਦੋ ਸ਼ਤਾਬਦੀ ਮਨਾ ਲਈ ਗਈ ਤਾਂ ਮਿਤੀ 5 ਜੁਲਾਈ ਨੂੰ ਆਨੰਦਪੁਰ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਰੱਖਿਆ ਗਿਆ, ਜਿਸ ਵਿਚ ਪ੍ਰਚਾਰਕਾਂ ਨੂੰ ਸਨਮਾਨਿਤ ਕਰਨ ਲਈ ਧਰਮ ਪ੍ਰਚਾਰ ਕਮੇਟੀ ਵੱਲੋ ਇੱਕ ਗੱਡੀ ਸਨਮਾਨ ਚਿੰਨਾਂ ਦੀ ਲੱਦ ਕੇ ਖੜੀ ਗਈ। ਸਾਰੇ ਪ੍ਰਚਾਰਕ ਬੜੇ ਖੁਸ਼ ਸਨ ਕਿ ਅੱਜ ਲਾਈਵ ਚੱਲ ਰਿਹਾ ਹੈ ਤੇ ਸਾਨੂੰ ਸਨਮਾਨਿਤ ਕੀਤਾ ਜਾਣਾ ਹੈ। ਪਰ ਹੋਇਆ ਇਸ ਦੇ ਬਿਲਕੁਲ ਉਲਟ। ਇਸ ਸਮਾਗਮ ਵਿਚ ਮੱਕੜ ਤੇ ਬਾਦਲਾਂ ਦੇ ਜਥੇਦਾਰ ਮੱਲ ਸਿੰਘ ਨੇ ਜਿੰਨੇ ਵੀ ਡੇਰੇਦਾਰ ਅਕਾਲ ਤਖਤ ਦੀ ਮਰਯਾਦਾ ਤੋਂ ਮੁਨਕਰ ਹਨ, ਉਹ ਸਾਰੇ ਸਨਮਾਨਿਤ ਕਰਨੇ ਸ਼ੁਰੂ ਕਰ ਦਿੱਤੇ, ਤੇ ਰਹਿਤ ਮਰਯਾਦਾ ਦਾ ਹੋਕਾ ਦੇਣ ਵਾਲੇ ਪ੍ਰਚਾਰਕ ਸਟੇਜ ਵੱਲ ਬਿਟਰ ਬਿਟਰ ਦੇਖਦੇ ਰਹੇ ਕਿ ਸ਼ਾਇਦ ਸਾਡੀ ਵੀ ਵਾਰੀ ਆਊ। ਪਰ ਸਨਮਾਨ ਚਿੰਨਾਂ ਵਾਲੀ ਗੱਡੀ ਉਸੇ ਤਰਾਂ ਵਾਪਿਸ ਲੈ ਆਂਦੀ ਗਈ ਤੇ ਪ੍ਰਚਾਰਕ ਵਿਚਾਰੇ ਹੱਥ ਮਲਦੇ ਰਹਿ ਗਏ। ਇੱਥੋਂ ਤੱਕ ਕਿ ਹਲਕਾ ਮੈਬਰ ਪ੍ਰਿਸੰਪਲ ਸੁਰਿੰਦਰ ਸਿੰਘ ਦਾ ਨਾਮ ਤੱਕ ਨਹੀਂ ਲਿਆ ਗਿਆ। ਇੰਨੀ ਕੁ ਔਕਾਤ ਹੈ, ਸਾਡੇ ਪੰਥਕ ਕਹਾਉਣ ਵਾਲੇ ਆਗੂਆਂ ਦੀ।

ਸੋ ਇਸ ਸਭ ਨਾਲ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਖੇਮੇ ਵਿਚ ਮਾਯੂਸੀ ਪਾਈ ਜਾ ਰਹੀ ਹੈ। ਪਹਿਲਾਂ ਹੀ ਕਿਹਾ ਜਾਂਦਾ ਹੈ ਕਿ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਕੋਈ ਪ੍ਰਚਾਰ ਨਹੀਂ ਕਰਦੇ, ਖਾਲੀ ਰਿਪੋਰਟਾਂ ਹੀ ਦਿੰਦੇ ਹਨ, ਪਰ ਜੇ ਇਸ ਵਾਰ ਕੰਮ ਹੋਇਆ ਤਾਂ ਪ੍ਰਚਾਰਕਾਂ ਦੀ ਬਹੁਤ ਮਾੜੀ ਦੁਰਦਸ਼ਾ ਹੋਈ। ਸੋ, ਪ੍ਰਧਾਨ ਮੱਕੜ ਨੂੰ ਚਾਹੀਦਾ ਹੈ ਕਿ ਜਾਂ ਤਾਂ ਅਨਾਊਂਸ ਨਾ ਕਰਦਾ ਕਿ ਅਸੀਂ ਪ੍ਰਚਾਰਕ ਸਨਮਾਨਿਤ ਕਰਾਂਗੇ ਤੇ ਜਾਂ ਫਿਰ ਪ੍ਰਚਾਰਕਾਂ ਨੂੰ ਅੱਖੋ ਪਰੋਖੇ ਨਹੀਂ ਸੀ ਕਰਨਾ ਚਾਹੀਦਾ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਪ੍ਰਚਾਰਕ ਵੀ ਮਾਯੂਸ ਹੋ ਕੇ ਬੈਠ ਜਾਣਗੇ।


ਟਿੱਪਣੀ: ਮੱਕੜ ਤੇ ਧੁੰਮੇ ਵਰਗਿਆਂ ਨੂੰ ਸਨਮਾਨਿਤ ਹੋਣਾ ਕੋਈ ਫਖਰ ਵਾਲੀ ਗੱਲ ਨਹੀਂ, ਸਗੋਂ ਕਲੰਕੀ ਹੋਣੋ ਬੱਚ ਗਏ। ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਉਹ ਗੁਰਮਤਿ ਪ੍ਰਚਾਰਕ ਨਹੀਂ, ਦੁਰਮਤਿ ਪ੍ਰਚਾਰਕ ਹਨ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top