Share on Facebook

Main News Page

ਰਾਜਦੇਵ ਸਿੰਘਾ ! ਤੂੰ ਤਾਂ "ਬਾਗੀ" ਹੋ ਗਿਆ, ਤੈਨੂੰ ਹੁਣ ਕਿਹੜਾ ਸਿੱਖ ਮੂੰਹ ਲਾਵੇਗਾ ?
-: ਇੰਦਰਜੀਤ ਸਿੰਘ, ਕਾਨਪੁਰ

ਕਹਿੰਦੇ ਨੇ ਕਿ ਜੇ ਕਿਸੇ ਦੀ ਨੌਜੁਆਨੀ ਵਿੱਚ ਮਤਿ ਮਾਰੀ ਜਾਵੇ, ਤਾਂ ਉਸਦੇ ਇਕ ਨਾਂ ਇਕ ਦਿਨ ਸੁਧਰ ਜਾਣ ਦੀ ਉੱਮੀਦ ਕੀਤੀ ਜਾ ਸਕਦੀ ਹੈ, ਲੇਕਿਨ ਜੇ ਬੁਢੇਪੇ ਵਿੱਚ ਕਿਸੇ ਦੀ ਮਤਿ ਮਾਰੀ ਜਾਵੇ, ਤਾਂ ਉਹ ਮਤਿ ਫਿਰ ਉਸ ਬੰਦੇ ਦੇ ਨਾਲ ਹੀ ਮੁਕਦੀ ਹੈ। ਲਗਦਾ ਹੈ, ਕੁੱਝ ਇਹੋ ਜਿਹਾ ਹੀ ਹਾਲ ਰਾਜਦੇਵ ਸਿੰਘ ਦਾ ਵੀ ਹੋ ਗਿਆ ਹੈ। ਨਵਾਂ ਨਵਾਂ ਹਿੰਦੂਵਾਦੀਆਂ ਦੀ ਜਮਾਤ ਵਿੱਚ ਸ਼ਾਮਿਲ ਹੋਇਆ ਰਾਜਦੇਵ ਸਿੰਘ, ਹੁਣ ਸਿੱਖਾਂ ਕੋਲੋਂ ਹੀ ਇਹ ਪੁੱਛੀ ਜਾਂਦਾ ਹੈ ਕਿ, "ਭਲਾ ਇਹ ਦੱਸੋ ਕਿ ਆਰ.ਐਸ.ਐਸ. ਸਿੱਖਾਂ ਨੂੰ ਕੀ ਕਹਿੰਦਾ ਹੈ ?" ਰਾਜਦੇਵ ਸਿਘਾਂ, ਤੇਰੀ ਮਤਿ ਤਾਂ ਬੁਢੇਪੇ ਵਿੱਚ ਮਾਰੀ ਗਈ ਹੈ, ਹੁਣ ਇਸਦਾ ਇਲਾਜ ਸਾਡੇ ਕੋਲ ਹੈ ਨਹੀਂ। ਜੇ ਤੈਨੂੰ ਹਾਲੀ ਇਹ ਦਸਣਾਂ ਪਵੇ ਕਿ "ਆਰ.ਐਸ.ਐਸ ਸਿੱਖਾਂ ਦਾ ਕੀ ਵਿਗਾੜ ਰਿਹਾ ਹੈ?" ਤੇ ਜਾਂ ਤਾਂ ਤੂੰ ਅੱਵਲ ਦਰਜੇ ਦਾ ਮੀਸਣਾਂ ਹੈ, ਜਾਂ ਤੂੰ ਮੋਟੇ ਗੱਫੇ ਲੈ ਕੇ ਹਿੰਦੂਵਾਦੀਆਂ ਦੀ ਜਮਾਤ ਵਿੱਚ ਸ਼ਾਮਿਲ ਹੋਇਆ ਹੈਂ।

ਰਾਜਦੇਵ ਸਿਘਾ, ਤੈਨੂੰ ਬਹੁਤਾ ਸਮਝਾਉਣ ਦਾ ਕੋਈ ਫਾਇਦਾ ਨਹੀਂ। ਤੇਰੇ ਆਰ.ਐਸ.ਐਸ ਵਿੱਚ ਸ਼ਾਮਿਲ ਹੋ ਜਾਣ ਨਾਲ ਸਿੱਖਾਂ ਨੂੰ ਕੋਈ ਫਰਕ ਵੀ ਪੈਣ ਵਾਲਾ ਨਹੀਂ। ਹੁਣ ਹਰ ਸਿੱਖ ਆਰ.ਐਸ.ਐਸ ਦੇ ਗੁਪਤ ਅਜੈਂਡੇ ਤੋਂ ਚੰਗੀ ਤਰ੍ਹਾਂ ਵਾਕਿਫ ਹੋ ਚੁਕਾ ਹੈ, ਭਲੇ ਹੀ ਤੂੰ ਇਸ ਤੋਂ ਅਨਜਾਣ ਹੋਣ ਦਾ ਨਾਟਕ ਕਰ ਰਿਹਾ ਹੈਂ। ਹਾਂ, ਤੈਨੂੰ ਇਹ ਤਾਕੀਦ ਜ਼ਰੂਰ ਕਰਦੇ ਹਾਂ ਕਿ ਇਕ ਤਾਂ ਕਿਰਪਾਨ ਲਾਹ ਕੇ ਜਨੇਊ ਧਾਰਣ ਕਰ ਲੈ, ਅਤੇ ਦੂਜਾ ਹੁਣ ਆਪਣੇ ਨਾਮ ਨਾਲੋਂ "ਖਾਲਸਾ" ਸ਼ਬਦ ਨੂੰ ਬਾਇਜੱਤ ਉਤਾਰ ਲੈ, ਇਹ ਹੁਣ ਤੈਨੂੰ ਸੋਭਦੇ ਨਹੀਂ। "ਖਾਲਸਾ" ਹੋਣ ਦਾ ਮਾਣ ਤਾਂ ਤੂੰ "ਪੰਥ ਦੋਖੀਆਂ" ਵਿੱਚ ਸ਼ਾਮਿਲ ਹੋ ਕੇ ਪਹਿਲਾਂ ਹੀ ਗਵਾ ਚੁਕਿਆ ਹੈ।

ਅਕਾਲ ਤਖਤ ਸਿੱਖਾਂ ਲਈ ਇਕ ਸਿਰਮੌਰ ਸੰਸਥਾ ਹੈ, ਜਿਸਦਾ ਹਰ ਸਿੱਖ ਸਤਿਕਾਰ ਕਰਦਾ ਹੈ। ਉਨ੍ਹਾਂ ਸਿੱਖਾਂ ਵਿੱਚ, ਅਸੀਂ ਵੀ ਸ਼ਾਮਿਲ ਹਾਂ, ਜੋ ਅਕਾਲ ਤਖਤ ਨੂੰ ਸਿੱਖਾਂ ਦੀ ਵਖਰੀ ਹੋਂਦ, ਸਵੈਮਾਨ ਅਤੇ ਪ੍ਰਭੂਸੱਤਾ ਦਾ ਪ੍ਰਤੀਕ ਮੰਨਦੇ ਹਨ। ਇਹ ਗੱਲ ਵਖਰੀ ਹੈ ਕਿ ਅੱਜਕਲ ਸਿੱਖਾਂ ਦੇ ਇਸ ਮੁਕੱਦਸ ਅਦਾਰੇ 'ਤੇ ਆਰ.ਐਸ.ਐਸ. ਦੇ ਹੱਥ ਠੋਕੇ ਅਨਸਰਾਂ ਦਾ ਕਬਜਾ ਹੈ, ਜੋ ਆਏ ਦਿਨ ਆਰ.ਐਸ.ਐਸ. ਦੇ ਏਜੈਂਡੇ ਨੂੰ ਲਾਗੂ ਕਰਣ ਲਈ, ਆਪਹੁਦਰੇ ਕੂੜਨਾਮੇ ਜਾਰੀ ਕਰਦੇ ਰਹਿੰਦੇ ਹਨ।

ਲੇਕਿਨ ਐਸਾ ਵੀ ਨਹੀਂ ਹੈ ਕਿ ਅਕਾਲ ਤਖਤ ਸਾਹਿਬ ਤੋਂ ਹਮੇਸ਼ਾ ਗਲਤ ਹੁਕਮਨਾਮੇਂ ਹੀ ਜਾਰੀ ਹੁੰਦੇ ਆਏ ਹਨ। ਬਹੁਤ ਸਾਰੇ ਐਸੇ ਹੁਕਮਨਾਮੇ ਵੀ ਜਾਰੀ ਹੋਏ ਹਨ, ਜੋ ਸਿੱਖੀ ਦੀ ਚੜ੍ਹਦੀਕਲਾ ਵਿਚ ਸਹਾਇਕ ਵੀ ਸਾਬਿਤ ਹੋ ਸਕਦੇ ਸਨ, ਜੇ ਉਨ੍ਹਾਂ ਨੂੰ ਪੂਰੀ ਇੱਛਾ ਸ਼ਕਤੀ ਅਤੇ ਦ੍ਰਿੜਤਾ ਨਾਲ ਲਾਗੂ ਕਰਵਾਇਆ ਜਾਂਦਾ। ਜਿਸ ਸੰਗਠਨ ਦਾ ਤੂੰ ਨਵਾਂ ਨਵਾਂ ਮੈਂਬਰ ਬਣਿਆ ਹੈ, ਅਤੇ ਸਿੱਖਾਂ ਕੋਲੋਂ ਪੁੱਛ ਰਿਹਾ ਹੈ ਕਿ ਆਰ.ਐਸ.ਐਸ ਨੇ ਸਿੱਖਾਂ ਦਾ ਕੀ ਵਿਗਾੜਿਆ ਹੈ? ਬਾਰੇ ਵੀ ਇੱਕ ਹੁਕਮਨਾਮਾ "ਅਕਾਲ ਤਖਤ ਸਾਹਿਬ" ਤੋਂ ਜਾਰੀ ਹੋ ਚੁਕਾ ਹੈ।

ਇਸ ਹੁਕਮਨਾਮੇ ਨੂੰ ਧਿਆਨ ਨਾਲ ਪੜ੍ਹ ! ਤੇ ਜੇ ਕੋਈ ਸ਼ਕ ਸ਼ੁਬ੍ਹਾ ਰਹਿ ਜਾਵੇ ਤਾਂ ਅਕਾਲ ਤਖਤ ਦੇ ਦਫਤਰ ਵਿੱਚ ਜਾ ਕੇ ਮੌਜੂਦਾ ਪੱਪੂ ਨੂੰ ਮਿਲ ਕੇ ਇਹ ਪੁੱਛ ਲਵੀਂ, ਕਿ ਜੇ ਇਹ ਹੁਕਮਨਾਮਾ ਵਾਕਈ ਅਕਾਲ ਤਖਤ ਤੋਂ ਜਾਰੀ ਕੀਤਾ ਹੋਇਆ ਹੈ, ਤਾਂ ਅਕਾਲ ਤਖਤ 'ਤੇ ਕਾਬਿਜ਼ ਇਹ ਪੱਪੂ ਇਸਨੂੰ ਕਦੋਂ ਅਤੇ ਕਿਵੇਂ ਲਾਗੂ ਕਰਵਾਉਂਣਗੇ? ਜੇ ਉਹ ਜਵਾਬ ਨਾ ਦੇਂਣ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲੋਂ ਇਸ ਦਾ ਜਵਾਬ ਪੁਛਣ ਲਈ ਚਲਾ ਜਾਵੀਂ, ਜਿਸ ਨੇ ਆਰ.ਐਸ.ਐਸ. ਦੇ ਗੁਪਤ ਏਜੈਂਡੇ ਨੂੰ ਲਾਗੂ ਕਰਨ ਲਈ ਸਿੱਖੀ ਦੀ ਸ਼ਾਨ ਅਤੇ ਵਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰ ਦਿੱਤਾ ਸੀ। ਜਵਾਬ ਤੈਨੂੰ ਉੱਥੋਂ ਵੀ ਨਹੀ ਮਿਲਣਾ। ਫਿਰ ਦਮਦਮੀ ਟਕਸਾਲ ਚਲਾ ਜਾਵੀਂ, ਜਿੱਥੇ ਤੇਰੇ ਵਰਗੇ ਲੋਗ ਹੀ ਕਾਬਿਜ਼ ਹਨ। ਜਵਾਬ ਤੈਨੂੰ ਮਿਲੇ ਜਾਂ ਨਾਂ ਮਿਲੇ, ਲੇਕਿਨ ਅਸੀਂ ਤੈਨੂੰ ਦਸ ਦਈਏ ਕਿ, ਅਕਾਲ ਤਖਤ ਦੇ ਇਸ ਹੁਕਮਨਾਮੇ ਅਨੁਸਾਰ "ਆਰ.ਐਸ.ਐਸ. ਜੋ ਇਕ "ਸਿੱਖ ਵਿਰੋਧੀ ਸੰਗਠਨ" ਹੈ ਅਤੇ "ਆਰ.ਐਸ.ਐਸ. ਵਲੋਂ ਸਿੱਖ ਸੰਗਤਾਂ ਦੀ ਮਾਨਸਿਕ ਸ਼ਾਂਤੀ ਭੰਗ ਕਰਨ ਲਈ ਕੋਈ ਨਾ ਕੋਈ ਸ਼ੋਸ਼ਾ ਛੱਡਿਆ ਜਾਂਦਾ ਰਿਹਾ ਹੈ। "ਇਸ ਹੁਕਮਨਾਮੇ ਅਨੁਸਾਰ ਤਾਂ ਤੂੰ ਬੁੱਢੇ ਵਾਰੇ "ਤਨਖਾਈਆ" ਬਣ ਚੁਕਾ ਹੈ। ਹਾਂ ਇਹ ਗੱਲ ਹੋਰ ਹੈ ਕਿ ਅਕਾਲ ਤਖਤ ਦਾ ਮੌਜੂਦਾ ਪੱਪੂ ਤੈਨੂੰ ਛੇਕਣ ਨਹੀਂ ਲੱਗਾ, ਕਿਉਂਕਿ ਉਹ ਤਾਂ ਸਿਰਫ ਪੰਥ ਦਰਦੀਆਂ ਨੂੰ ਹੀ ਛੇਕਦਾ ਹੈ, ਆਰ.ਐਸ.ਐਸ ਦੇ ਸ਼ੁਭਚਿੰਤਕਾਂ ਨੂੰ ਨਹੀਂ।

ਖਾਲਸਾ ਜੀ ! ਇਹੋ ਜਿਹੇ ਲੋਕਾਂ ਤੋਂ ਸੁਚੇਤ ਰਹੋ ! ਜੇੜ੍ਹੇ ਛੋਟੇ ਛੋਟੇ ਨਿਜੀ ਸਵਾਰਥਾਂ ਅਤੇ ਚੌਧਰ ਦੀ ਭੁੱਖ ਦੇ ਕਾਰਣ, ਇਸ "ਸਿੱਖ ਵਿਰੋਧੀ ਸੰਗਠਨ" ਦੇ ਮੈਂਬਰ ਬਣ ਰਹੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ, ਸਿੱਖੀ ਦੀ ਉਹ ਕਿਹੋ ਜਿਹੀ ਸੇਵਾ ਹੈ, ਜਿਸਨੂੰ ਇਹੋ ਜਿਹੇ ਲੋਕ, ਇਸ ਸਿੱਖ ਵਿਰੋਧੀ ਸੰਗਠਨ ਵਿੱਚ ਸ਼ਾਮਿਲ ਹੋ ਕੇ, ਨਿਭਾਉਣਾ ਚਾਹੁੰਦੇ ਹਨ ? ਜਵਾਬ ਸਿੱਧਾ ਜਿਹਾ ਹੈ ਕਿ, ਇਨ੍ਹਾਂ ਲੋਕਾਂ ਵਿੱਚ ਚੌਧਰ ਦੀ ਭੁੱਖ ਬਹੁਤ ਪ੍ਰਬਲ ਹੁੰਦੀ ਹੈ, ਜੋ ਆਰ.ਐਸ.ਐਸ. ਬਹੁਤ ਅਸਾਨੀ ਨਾਲ ਪੂਰੀ ਕਰ ਦਿੰਦਾ ਹੈ। ਇਹ ਲੋਕ ਸਿੱਖੀ ਸਰੂਪ ਦੇ ਹੋਣ ਕਰਕੇ ਬੜੀ ਅਸਾਨੀ ਨਾਲ ਸਿੱਖੀ ਨੂੰ ਅੰਦਰ ਰਹਿ ਕੇ ਗੁਝੀ ਸੱਟ ਮਾਰ ਸਕਦੇ ਨੇ। ਆਰ.ਐਸ.ਐਸ ਇਹੋ ਜਿਹੇ ਸਿੱਖੀ ਸਰੂਪ ਵਾਲੇ ਲੋਕਾਂ ਦੀ ਤਲਾਸ਼ ਵਿੱਚ ਹਮੇਸ਼ਾ ਰਹਿੰਦਾ ਹੈ, ਜੋ ਵਿਕਣ ਲਈ ਬਾਜ਼ਰ ਵਿੱਚ ਖੜੇ ਹੁੰਦੇ ਹਨ।

ਖਾਲਸਾ ਜੀ ! ਅਕਾਲ ਤਖਤ ਤੋਂ ਜਾਰੀ ਇਸ ਫੁਰਮਾਨ ਅਨੁਸਾਰ, ਸਿੱਖੀ ਨੂੰ ਹਿੰਦੂ ਸਮਾਜ ਵਿੱਚ ਜਜ਼ਬ ਕਰਣ ਲੈਣ ਦੇ ਗੁਪਤ ਏਜੈਂਡੇ ਦੀਆਂ ਸਾਜਿਸ਼ਾਂ ਤੋਂ ਸੁਚੇਤ ਰਹੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top