Share on Facebook

Main News Page

2020 ਤੱਕ, ਭਾਰਤ "ਹਿੰਦੂ ਦੇਸ਼" ਬਣ ਜਾਵੇਗਾ
-: ਅਸ਼ੋਕ ਸਿੰਘਲ

July 19, 2015 12:02 PM
ਨਵੀਂ ਦਿੱਲੀ, 18 ਜੁਲਾਈ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ੁਰੂ ਤੋਂ ਹੀ ਸੰਘ ਦੇ ਹਿੰਦੂਵਾਦ ਦੇ ਪ੍ਰਚਾਰ ਤੋਂ ਸਰਕਾਰੀ ਦੂਰੀ ਬਣਾ ਕੇ ਰੱਖੀ ਹੈ ਪਰ ਸੰਘ ਦੇ ਸਮਾਗਮਾਂ ਵਿਚ ਸ਼ਾਮਲ ਹੋ ਕੇ ਭਾਜਪਾ ਅਪਣੀ ਖ਼ਾਮੋਸ਼ ਹਾਮੀ ਭਰ ਹੀ ਜਾਂਦੀ ਹੈ।

ਦੁਨੀਆਂ ਭਰ ਵਿਚ ਜਦੋਂ ਅੱਜ ਮੁਸਲਮਾਨਾਂ ਵਲੋਂ ਈਦ ਮਨਾਈ ਜਾ ਰਹੀ ਹੈ­ ਐਨ ਉਸ ਮੌਕੇ ਸੰਘ ਪੂਰੀ ਦੁਨੀਆਂ ਨੂੰ ਹਿੰਦੂ ਧਰਮ ਵਿਚ ਬਦਲਣ ਦੀਆਂ ਪੇਸ਼ਨਗੋਈਆਂ ਕਰ ਰਹੀ ਹੈ। 2014 ਦੀਆਂ ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਗਠਜੋੜ ਦੀ ਜਿੱਤ ਨੂੰ ਦੇਸ਼ 'ਚ ਇਕ ਕ੍ਰਾਂਤੀ ਦੀ ਸ਼ੁਰੂਆਤ ਕਰਾਰ ਦਿੰਦਿਆਂ ਵਿਸ਼ਵ ਹਿੰਦੂ ਪਰਿਸ਼ਦ ਦੇ ਸਰਪ੍ਰਸਤ ਅਸ਼ੋਕ ਸਿੰਘਲ ਨੇ ਅੱਜ ਕਿਹਾ ਕਿ 2020 ਤਕ ਭਾਰਤ ਹਿੰਦੂ ਦੇਸ਼ ਬਣ ਜਾਵੇਗਾ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਆਰ.ਐਸ.ਐਸ. ਅਹੁਦੇਦਾਰਾਂ ਦੀ ਹਾਜ਼ਰੀ 'ਚ ਇਕ ਸਮਾਗਮ 'ਚ ਸਿੰਘਲ ਨੇ ਕਿਹਾ, ''ਮੈਂ ਸਾਈ ਬਾਬਾ ਦੇ ਆਸ਼ਰਮ 'ਚ ਸੀ ਜਿਥੇ ਮੈਨੂੰ ਸਾਈ ਬਾਬਾ ਨੇ ਕਿਹਾ ਕਿ 2020 ਤਕ ਪੂਰਾ ਦੇਸ਼ ਹਿੰਦੂ ਹੋ ਜਾਵੇਗਾ ਅਤੇ 2030 ਤਕ ਪੂਰੀ ਦੁਨੀਆਂ ਹਿੰਦੂ ਹੋ ਜਾਵੇਗੀ। ਮੈਂ ਮਹਿਸੂਸ ਕਰਦਾ ਹਾਂ ਕਿ ਇਸ ਕ੍ਰਾਂਤੀ ਦੀ ਸ਼ੁਰੂਆਤ ਹੋ ਚੁੱਕੀ ਹੈ।''

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ 'ਚ ਆਉਣ ਦੀ ਤਾਰੀਫ਼ ਕਰਦਿਆਂ ਉੁਨ੍ਹਾਂ ਕਿਹਾ ਕਿ ਇਸ ਜਿੱਤ ਨਾਲ 800 ਸਾਲਾਂ ਦੀ ਗ਼ੁਲਾਮੀ ਖ਼ਤਮ ਹੋ ਗਈ। ਉੁਨ੍ਹਾਂ ਕਿਹਾ, ''ਇਹ ਕੋਈ ਛੋਟੀ ਕ੍ਰਾਂਤੀ ਨਹੀਂ ਹੈ। ਇਹ ਭਾਰਤ ਤਕ ਹੀ ਸੀਮਤ ਨਹੀਂ ਰਹੇਗੀ ਸਗੋਂ ਦੁਨੀਆਂ ਸਾਹਮਣੇ ਇਕ ਨਵੀਂ ਵਿਚਾਰਧਾਰਾ ਪੇਸ਼ ਕਰੇਗੀ।''

ਸਿੰਘਲ ਇਥੇ ਆਰ.ਐਸ.ਐਸ. ਦੇ ਸਾਬਕਾ ਮੁਖੀ ਕੇ.ਐਸ. ਸੁਦਰਸ਼ਨ ਦੇ ਜੀਵਨ ਅਤੇ ਕੰਮਾਂ ਸਬੰਧੀ ਇਕ ਪੁਸਤਕ ਦੇ ਰੀਲੀਜ਼ ਸਮਾਗਮ ਦੌਰਾਨ ਬੋਲ ਰਹੇ ਸਨ। ਸੁਦਰਸ਼ਨ ਦੀ ਪਿਛਲੇ ਸਾਲ ਮੌਤ ਹੋ ਗਈ ਸੀ। (ਪੀਟੀਆਈ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top