Share on Facebook

Main News Page

ਕੈਨੇਡਾ ਦੇ ਰੱਖਿਆ ਮੰਤਰੀ ਜੇਸਨ ਕੈਨੀ ਨੇ ਪੰਜਾਬ ਤੋਂ ਕੈਨੇਡਾ ਆਏ ਅਕਾਲੀ ਆਗੂਆਂ ਬਾਰੇ ਦਿੱਤਾ ਸਖਤ ਬਿਆਨ
   

ਕੈਨੇਡਾ ਦੇ ਰੱਖਿਆ ਮੰਤਰੀ ਜੇਸਨ ਕੈਨੀ ਨੇ ਪੰਜਾਬ ਤੋਂ ਕੈਨੇਡਾ ਆਏ ਅਕਾਲੀ ਆਗੂਆਂ ਬਾਰੇ ਬਹੁਤ ਸਖਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਮਾਹੌਲ ਖਰਾਬ ਕਰਨ ਨਾਲੋਂ ਪੰਜਾਬ 'ਚ ਨਸ਼ੇ ਤੇ ਕੁਰੱਪਸ਼ਨ ਖਤਮ ਕਰੋ। ਕੈਨੇਡਾ ਇੱਕ ਆਜ਼ਾਦ ਮੁਲਕ ਹੈ, ਇੱਥੇ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਹੱਕ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਕੋਈ ਰਾਜਸੀ ਪਾਰਟੀ ਇੱਥੇ ਆਣ ਕੇ ਮਾਹੌਲ ਖਰਾਬ ਕਰੇ, ਲੋਕਾਂ ਨੂੰ ਲੜਾਏ, ਆਪਣਾ ਸਿਆਸੀ ਪ੍ਰਚਾਰ ਕਰੇ, ਆਪਣੇ ਚੋਣ ਫੰਡ ਇਕੱਤਰ ਕਰੇ। ਉਹਨਾਂ ਕਿਹਾ ਕਿ ਮੈਂ ਬਾਦਲ ਸਿੰਘ (ਪਰਕਾਸ਼ ਸਿੰਘ ਬਾਦਲ) ਨੂੰ ਕਈ ਵਾਰ ਮਿਲ ਕੇ ਇਹ ਗੱਲ ਕਹਿ ਚੁੱਕਾਂ।

ਪੇਸ਼ ਹੈ ਇਸ ਬਿਆਨ ਦਾ ਕੁਝ ਹਿੱਸਾ। ਬੁੱਧਵਾਰ 22 ਜੁਲਾਈ ਨੂੰ ਉਹ ਇਸ ਮੁੱਦੇ 'ਤੇ ਪੰਜਾਬੀ ਪ੍ਰੈਸ ਕਲੱਬ ਨਾਲ ਸਰੀ ਵਿੱਚ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ ਰਹੇ ਹਨ।

- ਗੁਰਪ੍ਰੀਤ ਸਿੰਘ ਸਹੋਤਾ

ਟਿੱਪਣੀ:

ਜਾਗਰੂਕ ਸਿੱਖਾਂ ਤੇ ਸਿੱਖ ਸੰਸਥਾਵਾਂ ਨੂੰ ਇੱਕਠੇ ਹੋ ਕੇ ਕੈਨੇਡਾ ਸਰਕਾਰ ਨੂੰ ਇਨ੍ਹਾਂ ਬਾਦਲ ਦਲੀਆਂ ਦੇ ਕੈਨੇਡਾ ਆਉਣ 'ਤੇ ਰੋਕ ਲਾਉਣ ਦੀ ਅਪੀਲ ਕਰਨੀ ਚਾਹੀਦੀ, ਜਿਸ ਨਾਲ ਇਹ ਘਟੀਆ ਲੋਕ, ਇਸ ਖੂਬਸੂਰਤ ਦੇਸ਼ ਨੂੰ ਪੰਜਾਬ ਵਰਗਾ ਦੂਸ਼ਿਤ ਨਾ ਕਰਣ। ਇੱਥੇ ਵਸਦੇ ਬਾਦਲ ਦਲੀਆਂ ਦੇ ਸਮਰਥਕਾਂ ਨੂੰ ਵੀ ਅਕਲ ਕਰਨੀ ਚਾਹੀਦੀ ਹੈ, ਕਿ ਆਪਣੀ ਆਉਣ ਵਾਲੀ ਪੀੜ੍ਹੀ ਲਈ ਕੰਡੇ ਨਾ ਬੀਜਣ। ਪਰ ਜੇ ਐਨੀ ਕੁ ਅਕਲ ਦੇ ਮਾਲਿਕ ਹੁੰਦੇ, ਤਾਂ ਇਨ੍ਹਾਂ ਘਟੀਆ ਕਾਲੀਆਂ ਨੂੰ ਇੱਥੇ ਆਉਣ ਦਾ ਸੱਦਾ ਨਾ ਦਿੰਦੇ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top