Share on Facebook

Main News Page

ੴ ਨੂੰ ਨਿਗ਼ਲਣ ਲਈ, ਸਨਾਤਨੀ ਅਜ਼ਗਰ (ਬਿਪਰਵਾਦ) ਦੇ ਸਿੱਧੇ ਹਮਲੇ
-: ਗੁਰਬੰਸ ਸਿੰਘ

ਸੱਚ ਦਾ ਅਨੁਭਵ, ਜਿਸ ਦਿਨ ਤੋਂ ਗੁਰੂ ਨਾਨਕ ਜੀ ਦੀ ਕਲਮ ਤੋਂ ਦੇ ਸਵਤੰਤਰ ਸੰਕਲਪ ਵਿੱਚ ਪੈਦਾ ਹੋਇਆ ਹੈ ਉਸ ਦਿਨ ਤੋਂ ਹੀ ਇਤਿਹਾਸ ਵਿੱਚ, ਸੱਚ(ਰੱਬ) ਦੇ ਵਿਚਾਰ ਦੀ ਪਰਿਭਾਸ਼ਾ ਹੀ ਬਦਲ ਗਈ। ੴ ਸਿਰਲੇਖ ਹੇਠ ਵਿਚਾਰੇ ਗਏ ਸੱਚ ਦੇ ਵਿਚਾਰ ਵਿੱਚ ਕੋਈ ਵੀ ਸੱਚ, ਤੇ ਮਨੁੱਖ ਵਿਚਕਾਰ ਵਿਚੋਲਗੀ ਨਹੀਂ ਕਰਦਾ,ਸਗੋਂ ਸ਼ਬਦ ਗੁਰੂ ਸੁਰਤਿ ਧੁਨਿ ਚੇਲਾ ਦੇ ਸਿਧਾਂਤ ਅਨੁਸਾਰ ਮਨੁੱਖ ਸਿੱਧਾ ਸੱਚ ਦੇ ਅਨੁਭਵ ਨੂੰ ਸੱਚ ਦੇ ਗੁਣਾਂ ਦੀ ਵਿਚਾਰ ਦੁਆਰਾ ਜੀਵਨ ਵਿਚੋਂ ਮਹਿਸੂਸ ਕਰ ਸਕਦਾ ਹੈ। ਸੱਚ (ਰੱਬ) ਦੀ ਇਸ ਵਿਲੱਖਣ ਵਿਚਾਰ ਨੇ ਸਦੀਆਂ ਤੋਂ ਚਲੀ ਆ ਰਹੀ ਦੇਵਪੂਜਾ, ਪਿੱਤਰਪੂਜਾ ਤੇ ਸ਼ਰੀਰਕਪੂਜਾ ਨੂੰ ਮੁੱਢੋਂ ਹੀ ਨਕਾਰ ਦਿੱਤਾ। ਸੱਚ ਦੀ ਵਿਲੱਖਣ ਵਿਚਾਰ ਦੇ ਪਾਂਧੀਆਂ ਨੇ ਸਮਾਜ ਵਿੱਚ ਕੀਤੇ ਜਾਂਦੇ ਧਰਮ ਦੇ ਨਾਮ ’ਤੇ ਬਾਹਰੀ ਕਰਮਕਾਂਢਾਂ ਅਤੇ ਫੋਕਟ ਰੀਤਾਂ ਨੂੰ ਆਮ ਸਮਾਜਿਕ ਮਨੁੱਖ ਦੀ ਲੁੱਟ ਦੱਸਦੇ ਹੋਏ ਪੂਜਾਰੀਵਾਦ ਨੂੰ ਖ਼ਤਮ ਕਰਦੇ ਸਾਦਾ ਜਿਹਾ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦਾ ਬਰਾਬਰਤਾ ਵਾਲਾ ਸਿਧਾਂਤ ਦਿੱਤਾ।

ਪਰ ਸਨਾਤਨ ਮੱਤ ਦੀ ਕੱਟੜ ਵਰਣ-ਜਾਤ ਵਾਲੀ ਕਰਮਕਾਂਡੀ ਪੂਜਾਰੀ ਜਮਾਤ(ਬ੍ਰਾਹਮਣ) ਦੇ, ਲ਼ਿਖਾਰੀ ਤਬਕੇ ਨੇ ਕਦੇ ਵੀ, ੴ (ਏਕੰਕਾਰ) ਦੀ ਸਵਤੰਤਰ ਹੋਂਦ ਤੇ ਇਸਦੇ ਸਵਤੰਤਰ ਸਿਧਾਂਤ ਨੂੰ ਕਬੂਲ ਨਹੀਂ ਕੀਤਾ। ਸਗੋਂ ਇਸਦੇ ਉੱਲਟ, ਇਹਨਾਂ ਸਨਾਤਨੀ ਲਿਖਾਰੀਆਂ ਨੇ, ਆਪਣੀ ਦੂਜੇ ਧਰਮਾਂ ਨੂੰ ਨਿਗ਼ਲਣ ਵਾਲੀ ਸੋਚ ਦੇ ਅਧੀਨ (ਜਿਵੇਂ ਜੈਨ ਮੱਤ ਤੇ ਬੁਧ ਮੱਤ ਨੂੰ ਬ੍ਰਾਮ੍ਹਣਵਾਦ ਨਿਗ਼ਲ ਚੁੱਕਾ ਹੈ, ਇਸ ਨਾਲ (ੴ ਨਾਲ), ਸਨਾਤਨੀ ਮੰਗਲਾਂ ਦੀ ਰਲ-ਗੰਢ ਕਰਕੇ, ਇਸ ਦੀ ਸਵਤੰਤਰ ਹੋਂਦ ਨੂੰ ਅਸਵਤੰਤਰ ਬਣਾ, ਸਨਾਤਨ ਧਰਮ ਦੁਆਰਾ ਇਸਨੂੰ ਨਿਗ਼ਲਣ ਦਾ ਮੁੱਢ ਵੀ ਬੰਨਿਆ। ਇਸ ਰਲਗੰਡ ਵਾਲੇ ਵੱਖ-ਵੱਖ ਤਰ੍ਹਾਂ ਦੇ ਮੰਗਲਾਂ ਨੂੰ ਇਤਿਹਾਸਕ ਹਵਾਲਿਆਂ ਵਜੋਂ ਪੱਕਾ ਕਰਨ ਲਈ ਇਹਨਾਂ ਕਮੀਨੇ ਬਿਪਰਵਾਦੀ ਲਿਖਾਰੀਆਂ ਨੇ ਲੋਕ-ਕਾਵਿ, ਕਿੱਸਾ-ਕਾਵਿ ਤੇ ਧਾਰਮਿਕ ਗ੍ਰੰਥਾਂ ਆਦਿ ਦੇ ਮੁੱਢ ਵਿੱਚ ਇਹਨਾਂ ਨੂੰ ਦਰਜ਼ ਕਰਕੇ, ਕਈ ਗ੍ਰੰਥਾਂ ਦੀ ਰਚਨਾ ਕੀਤੀ। ਨਮੂੰਨੇ ਮਾਤਰ ਵੇਖੋ ਹੇਠ ਲਿਖੇ ਮੰਗਲ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੇਦਿਕ ਵਿਦਵਾਨਾਂ ਦੁਆਰਾ ਦਾਵੇ ਵਜੋਂ ਪੇਸ਼ ਕੀਤਾ ਜਾਵੇਗਾ ਕਿ ੴ ਸਨਾਤਨ ਧਰਮ ਦਾ ਹੀ ਚਿੰਨ੍ਹ ਹੈ ਤੇ ਓਮ ਦਾ ਸੁਧਰਿਆਂ ਰੂਪ ਹੈ:

1. ੴ ਸ੍ਰੀ ਕ੍ਰਿਸ਼ਨਾਯ ਨਮ:ਸ਼੍ਰੀ ਗੋਪੀ ਜਨ ਬੱਲਭਾਯ ਨਮ: ॥ ਇਹ ਮੰਗਲ ਗੁੰਮਨਾਮ ਲਿਖਾਰੀ ਵਲੋਂ ਕ੍ਰਿਸ਼ਨ ਲੀਲਾ (ਸੰਗ੍ਰਹ) ਵਿੱਚ ਦਰਜ਼ ਹੈ ।ਇਸ ਦੀ ਰਚਨਾ 17ਵੀਂ ਸਦੀ /ਬਿਕ੍ਰਮੀ ਵਿੱਚ ਦੱਸੀ ਗਈ ਹੈ ।

2. ੴ ਸ੍ਰੀ ਗਣੇਸ਼ਾਯ ਨਮ: ॥ ਇਹ ਮੰਗਲ ਲਿਖਾਰੀ ਗੁਲਾਮ ਨਬੀ ‘ਰਸਲੀਨ’ ਦੀ ਲਿਖੀ ਕਿਤਾਬ ‘ਰਸ ਪ੍ਰਬੋਧ’ ਦੇ ਅਰੰਭ ਵਿੱਚ ਦਰਜ਼ ਹੈ ।

3. ੴ ਸਤਿ ਸ੍ਰੀ ਗਣੇਸ਼ਾਯ ਨਮਹਸ਼੍ਰੀ ਰਾਮ ਚੰਦ੍ਰਾਯ ਨਮ: ॥ ਇਹ ਮੰਗਲ ਕਵੀ ਤੁਲਸੀ ਦਾਸ ਦੀ ‘ਕਬਿਤ ਰਾਮਾਇਣ’ ਦੇ ਅਰੰਭ ਦਾ ਹੈ। ਇਸ ਗ੍ਰੰਥ ਦਾ ਲਿਖਾਰੀ ਸੁਦਾਗਰ ਹੈ । ਇਸ ਦਾ ਰਚਨਾ ਕਾਲ ਵੀ 17ਵੀਂ ਸਦੀ ਬਿਕ੍ਰਮੀ ਦਾ ਦੱਸਿਆ ਗਿਆ ਹੈ।

4. ੴ ਸਤਿਗੁਰ ਪ੍ਰਸਾਦਿ ॥ ਸ੍ਰੀ ਜਾਨਕੀ ਬਲ ਭੋਜ ਯਤਾ ਓਂ ਸ਼੍ਰੀ ਗਣੇਸ਼ਾਯ ਨਮ: ॥ ਇਹ ਮੰਗਲ ਵੀ ਕਵੀ ਤੁਲਸੀ ਦਾਸ ਦੀ ‘ਪਦ ਰਾਮਾਇਣ’ ਦਾ ਹੈ । ਇਸ ਗ੍ਰੰਥ ਦਾ ਲਿਖਾਰੀ ਸੋਢੀ ਮਿਹਰਬਾਨ ਦਰਸਾਇਆ ਗਿਆ ਹੈ । ਇਸ ਗ੍ਰੰਥ ਦਾ ਰਚਨਾ ਕਾਲ ਵੀ 17ਵੀਂ ਸਦੀ ਹੈ ।

5. ੴ ਸ੍ਰੀ ਗਣੇਸਾਇ ਨਮਹ ੴ ਸਤਿ ਗੁਰੁ ਪ੍ਰਸਾਦਿ ॥ ਇਹ ਮੰਗਲ ਕਵੀ ਤੇਜਭਾਨ ਦੇ ਗ੍ਰੰਥ ‘ਕਾਨ੍ਹ ਭਗਵਾਨ ਕੀ ਵਾਰ’ ਦੇ ਅਰੰਭ ਦਾ ਹੈ।ਇਸ ਦਾ ਲਿਖਾਰੀ ਭਾਈ ਬੁਧ ਸਿੰਘ ਫਤਿਹਾਬਾਦੀਆ ਹੈ । ਇਸ ਦੇ ਲਿਖਣ ਦਾ ਸਮਾਂ 30 ਵੈਸਾਖ ਸੰਮਤ 1885 ਬਿਕ੍ਰਮੀ ਹੈ ।

6. ੴ ਸਤਿਗੁਰ ਪ੍ਰਸਾਦਿ ਓਅੰ ਸਵਸਤਿ ਸ੍ਰੀ ਗਣੇਸਾਯ ਨਮ: ॥ ਇਹ ਮੰਗਲ ਗੁੰਮ ਨਾਮ ਲੇਖਕ ਤੇ ਅਨੁਵਾਦਕ ਲਿਖਾਰੀ ਦੀ ਲਿਖੀ ਕਿਤਾਬ ‘ਰਾਮ ਗੀਤਾ’ ਦਾ ਹੈ । ਇਸ ਪੋਥੀ ਲਿਖਣ ਦਾ ਸਮਾਂ ਪੋਹ ਵਦੀ 14, ਸੰਮਤ 1825 ਬਿਕ੍ਰਮੀ ।

7. ੴ ਸਵਸਤਿ ਸ੍ਰੀ ਗਣੇਸ਼ਾਯ ਨਮ: ਓਂ ਪਾਬ੍ਰਹਮ ਪਰਮਾਤਮਣੇ ਨਮ: ॥ ਅਰਥ ਸ਼੍ਰੀ ਭਗਵਤ ਗੀਤਾ ਭਾਖਾ ਪਰਮਹੰਸ ਗੋਬਿੰਦ ਦਾਸ ਕ੍ਰਿਤ ਲਿਖਯਤੇ ॥ ਇਸ ਗ੍ਰੰਥ ਦਾ ਸਮਾਂ ਨਹੀਂ ਦਿੱਤਾ ਗਿਆ ।
8. ੴ ਸ਼੍ਰੀ ਪਰਮਾਤਮਨੇ ਨਮ: ॥ ਇਹ ਕਵੀ ਸੁਖਦੇਵ ਦੀ ਰਚਨਾ ‘ਅਧਯਾਤਮ ਪ੍ਰਕਾਸ਼’ ਦੇ ਅਰੰਭ ਦਾ ਮੰਗਲ ਹੈ । ਇਸ ਪੋਥੀ ਦੇ ਲਿਖਣ ਦਾ ਸਮਾਂ ਸੰਮਤ 1755 ਬਿਕ੍ਰਮੀ ਹੈ ਤੇ ਨਕਲ ਦਾ ਸੰਮਤ 1934 ਬਿਕ੍ਰਮੀ ਹੈ । ਇਸ ਦਾ ਲਿਖਾਰੀ ਬੁਧ ਸਿੰਘ ।

ਬਹੁਤ-ਜ਼ਰੂਰੀ ਨੋਟ

1: ਸਨਾਤਨੀ( ਹਿੰਦੂ ) ਮੱਤ ਦੇ ਲ਼ਿਖਾਰੀਆਂ ਦੁਆਰਾ, ੴ ਨਾਲ ਸਨਾਤਨੀ ਮੰਗਲਾਂ ਦੀ ਰਲਗੰਡ ਕਰਕੇ ਬਣਾਏ ਗਏ ਓਪ੍ਰੋਕਤ ਸਾਰੇ ਨਕਲੀ ਮੰਗਲਾਂ ਦਾ ਵੇਰਵਾ, ਭਾਸ਼ਾ ਵਿਭਾਗ ਪੰਜਾਬ ਦੀ ਪੁਸਤਕ ‘ਭਾਸ਼ਾ ਵਿਭਾਗ ਹਵਾਲਾ ਲਾਇਬ੍ਰੇਰੀ ਦੇ ਹੱਥ ਲਿਖਤ ਗ੍ਰੰਥਾਂ ਦੀ ਵਿਵਰਣਾਤਮਕ ਸੂਚੀ’ ਵਿਚੋਂ ਲਿਆ ਗਿਆ ਹੈ। ਇਸ ਕਿਤਾਬ ਵਿੱਚ ਤਕਰੀਬਨ 700 ਹਸਤ ਲਿਖਤ ਗ੍ਰੰਥਾਂ ਦੀ ਸੂਚੀ ਦਾ ਵੇਰਵਾ ਗ੍ਰੰਥਾਂ ਦੇ ਸ਼ੁਰੂ ਤੇ ਅੰਤ ਦੇ ਸ਼ਬਦਾਂ ਨਾਲ ਦਿੱਤਾ ਗਿਆ ਹੈ, ਜਿਸ ਵਿੱਚ ੴ ਤੇ ਸਨਾਤਨੀ ਮੰਗਲਾਂ ਦੇ ਰਲਗੰਡ ਨੂੰ ਵਿਚਾਰ ਕੇ ਬਣਾਏ ਗਏ ਮੰਗਲਾਂ ਦੀਆਂ ਕਿਤਾਬਾਂ ਦਾ ਵੇਰਵਾ ਵਧੇਰੇ ਹੈ।

2: ਇਸ ਗੱਲ ਵਿੱਚ ਕੋਈ ਅਤਿ ਕਥਨੀ ਨਹੀਂ ਹੋਵੇਗੀ ਇਹਨਾਂ ਨਕਲੀ ਮੰਗਲਾਂ ਦੇ ਅਧਾਰ ਤੇ ਸੰਸਕ੍ਰਿਤ ਭਾਸ਼ਾ ਵਿੱਚ ਗ੍ਰੰਥਾਂ ਦੀ ਲੜੀ ਵੀ ਕਿਤੇ ਸਾਂਭੀ ਪਈ ਹੋਵੇ ਜਾਂ ਬਿਨਾ ਸੰਨ ਤੇ ਸੰਮਤਾਂ ਜਾਂ ਪਿਛਲੀਆਂ ਤਰੀਕਾ ਵਿੱਚ ਲਿਖੀ ਜਾਅ ਰਹੀ ਹੋਵੇਗੀ। ਜਿਸ ਨੂੰ ਬਾਅਦ ਵਿੱਚ ਸਾਹਮਣੇ ਲਿਆਂਦਾ ਜਾਏ ਇਹ ਦੱਸਣ ਲਈ ਕਿ ਇਹ ਨਕਲੀ ਮੰਗਲ ਨਹੀਂ ਸਗੋਂ ਸੰਸਕ੍ਰਿਤ ਭਾਸ਼ਾ ਦੇ ਵਿੱਚ ਵਰਤੇ ਜਾਣ ਵਾਲੇ ਮੰਗਲਾਂ ਦਾ ਪੰਜਾਬੀ ਰੂਪਾਂਤਰ ਹਨ। ਸਨਾਤਨੀ ਬਿਪਰਵਾਦ ਇਹ ਸਭ ਸਿੱਖੀ ਦੇ ਸਵਤੰਤਰ ਚਿੰਨ੍ਹ ੴ ਨੂੰ ਨਿਗ਼ਲਣ ਦੀ ਸੋਚ ਦੇ ਨਾਲ, ਝੂਠੇ ਦਾਵੇ ਨੂੰ ਸੱਚ ਬਣਾਉਂਣ ਲਈ ਕਰੇਗਾ।

ਜਦੋਂ ਅਸੀਂ ਸਨਾਤਨੀ ਲਿਖਾਰੀਆਂ ਦੇ ਉਪ੍ਰੋਕਤ ਰਲ਼ਗੱਡ ਵਿਚਾਰ ਨੂੰ ਥੋੜਾ ਧਿਆਨ ਨਾਲ ਵੇਖਦੇ ਹਾਂ, ਤਾਂ ਸਾਨੂੰ ਇਸ ਰਲ਼ਗੱਡਤਾ ਵਿੱਚੋਂ ਹੇਠ ਲਿਖੇ ਰੂਪਾਂ ਵਿੱਚ ੴ ਦਾ ਸਨਾਤਨ ਅਧੀਨਤਾ ਵਾਲਾ ਅਸਵਤੰਤਰਾ ਰੂਪ ਸਾਫ਼ ਤੌਰ ਤੇ ਸਪਸ਼ਟ ਹੋਵੇਗਾ:

1. ਸਵਤੰਤਰ ਖ਼ਾਲਸਾਈ ਚਿੰਨ੍ਹ ੴ ਨੂੰ ਓਮ (ॐ) ਦੀ ਜਗ੍ਹਾ ਵਿਚਾਰ ਕੇ ਬਣਾਏ ਗਏ ਨਕਲੀ ਸਨਾਤਨ ਮੰਗਲ। ਜਿਵੇਂ ਕਿ ਅਸਲ ਸਨਾਤਨ ਮੰਗਲ ਹੈ: ‘ਓਮ(ॐ) ਸ਼੍ਰੀ ਗਣੇਸ਼ਾਯ ਨਮ:॥’ ਇਸ ਵਿੱਚ ਓਮ ਦੀ ਜਗ੍ਹਾ ੴ ਵਰਤਕੇ ਬਣਾਇਆ ਗਿਆ ਨਕਲੀ ਮੰਗਲ ‘ੴ ਸ਼੍ਰੀ ਗਣੇਸ਼ਾਯ ਨਮ:॥’

2. ਸਵਤੰਤਰ ਖ਼ਾਲਸਾਈ ਚਿੰਨ੍ਹ ੴ ਦੇ ਗੁਰੂ ਗ੍ਰੰਥ ਜੀ ਵਿੱਚਲੇ ਸੰਖੇਪ ਮੰਗਲ ‘ੴ ਸਤਿਗੁਰ ਪ੍ਰਸਾਦਿ॥’ ਦੀ ਵਿਚਾਰ ਨੂੰ ਸਨਾਤਨ ਮੰਗਲ ‘ਓਮ (ॐ) ਸ਼੍ਰੀ ਗਣੇਸ਼ਾਯ ਨਮ:॥’ ਨਾਲ ਰਲਗੰਡ ਕਰਦੇ ਹੋਏ, ਬਣਾਇਆ ਗਿਆ ਨਕਲੀ ਮੰਗਲ: ‘ੴ ਸਤਿ ਸ਼੍ਰੀ ਗਣੇਸ਼ਾਣ ਨਮਹ॥’ ।

3. ਸਵਤੰਤਰ ਖ਼ਾਲਸਾਈ ਮੰਗਲ ‘ੴ ਸਤਿ ਗੁਰ ਪ੍ਰਸਾਦਿ॥’ ਨੂੰ ਸਿਧੇ ਤੌਰ ਤੇ ਸਨਾਤਨੀ ਮੰਗਲ ਨਾਲ ਮਿਲਾਕੇ ਕਿਤਾਬਾਂ ਦੇ ਅਰੰਭਲੇ ਮੰਗਲ ਕਰਨਾ। ਜਿਵੇਂ ‘ੴ ਸਤਿਗੁਰ ਪ੍ਰਸਾਦਿਓਅੰ ਸਵਸਤਿ ਸ੍ਰੀ ਗਣੇਸਾਯ ਨਮ: ॥’ ਇਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਸਨਾਤਨ ਮੱਤ ਅਨੁਸਾਰ ਇਕ ਤੋਂ ਵੱਧ ਗ੍ਰੰਥਾਂ ਦੇ ਵਿੱਚ ਮੰਗਲ ਕਰਨ ਦੀ ਵਿਚਾਰ ਆਮ ਪ੍ਰਚੱਲਤ ਸੀ ਤੇ ਹੈ। ਪਰ ਗੁਰਮਤਿ ਵਿੱਚ ਇੱਕ ਹੀ ਮੰਗਲ ਇਕ ਹੀ ਬਾਣੀ ਜਾਂ ਗ੍ਰੰਥ ਦੇ ਅਰੰਭ ਵਿੱਚ ਵਿਚਾਰਨ ਦਾ ਸਿਧਾਂਤ ਹੈ।

4. ਓਪ੍ਰੋਕਤ ਤਿੰਨਾਂ ਭਾਗਾਂ (1, 2, ਅਤੇ 3) ਦੀ ਰਲਗੰਡ ਨੂੰ ਅਧਾਰ ਬਣਾਕੇ ਬਣਾਏ ਗਏ ਕਈ ਮੰਗਲ। ਜਿਵੇਂ ‘ੴ ਸਵਸਤਿ ਸ੍ਰੀ ਗਣੇਸ਼ਾਯ ਨਮ: ਓਂ ਪਾਬ੍ਰਹਮ ਪਰਮਾਤਮਣੇ ਨਮ:॥’

ਮੀਣੇ ਸਨਾਤਨੀ ਲਿਖਾਰੀਆਂ ਨੇ, ੴ ਦੀ ਸਨਾਤਨੀ ਮੰਗਲਾਂ ਵਾਲੀ ਰਲਗੰਡ ਨੂੰ, ਗੁਰੂ ਕਾਲ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ (ਵੇਖੋ 1 ਅਤੇ 3 ਮੰਗਲ ਦਾ ਨਮੂੰਨਾ)। ਇਹਨਾਂ ਨਕਲੀ ਮੰਗਲਾਂ ਵਾਲੇ ਗ੍ਰੰਥਾਂ ਵਿਚੋਂ ਕਈਆਂ ਤੇ ਸੰਨ ਤੇ ਸੰਮਤ ਵੀ ਨਹੀਂ ਦਿੱਤੇ ਗਏ(ਇਸ ਵਿਚਾਰ ਤੋਂ ਪਾਠ ਆਪ ਹੀ ਅੰਦਾਜ਼ਾ ਲਗਾ ਲੈ ਕਿ ਇਸ ਬਿਨਾ ਸੰਨ ਤੇ ਸੰਮਤ ਵਾਲੀ ਵਿਚਾਰ ਦਾ ਲਾਭ ਕਿਸ ਤਰ੍ਹਾਂ ਮੀਣਾ ਸਨਾਤਨੀ ਬਿਪਰਵਾਦ ਉਠਾਏਗਾ)। ਇਹਨਾਂ ਸਨਾਤਨੀ ਲ਼ਿਖਾਰੀਆਂ ਨੇ ਨਕਲੀ ਮੰਗਲਾਂ ਵਾਲੇ ਗ੍ਰੰਥਾਂ ਦੀ ਲੜੀ ਵਿੱਚ ਸਵਤੰਤਰ ਖ਼ਾਲਸੇ ਦੇ ਚਿੰਨ੍ਹ ੴ ਨੂੰ ਇਸ ਤਰ੍ਹਾਂ ਅਸਵਤੰਤਰ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤਾ ਹੈ ਕਿ ਇਤਿਹਾਸਕ ਪੱਖ ਤੋਂ ਇਹਨਾਂ ਮੰਗਲਾਂ ਨੂੰ ਪੜ੍ਹਦਿਆਂ ਇਹ ਪ੍ਰਤੀਤ ਹੋਵੇ ਕਿ ਗੁਰੂ ਨਾਨਕ ਜੀ ਨੇ ਇਹ ਚਿੰਨ੍ਹ ਖੁਦ ਨਹੀਂ ਘੜਿਆ ਸਗੋਂ ਸਨਾਤਨ ਮੱਤ ਦੀ ਵਿਚਾਰਧਾਰਾ ਤੋਂ ਲੈ ਕੇ ਗੁਰਬਾਣੀ ਦੇ ਅਰੰਭ ਵਿੱਚ ਦਰਜ਼ ਕੀਤਾ। ਵੇਖਣ ਨੂੰ ਇਹ ਵਿਚਾਰ ਮਾਮੂਲ਼ੀ (ਛੋਟੀ) ਜਹੀ ਲਗਦੀ ਹੈ। ਪਰ 100-200 ਸਾਲ ਦਾ ਸਮਾਂ ਗੁਜ਼ਰਨ ਤੋਂ ਬਾਅਦ ੴ ਦੇ ਇਹਨਾਂ ਨਕਲੀ ਮੰਗਲਾਂ ਵਾਲੇ ਗ੍ਰੰਥਾਂ ਨੂੰ ਅਧਾਰ ਬਣਾਕੇ ਸਨਾਤਨ ਮੱਤ ਦੇ ਗੁਰਗੇ ਲ਼ਿਖਾਰੀਆਂ ਨੇ ਇਹ ਦਾਵਾ ਕਰਨ ਤੋਂ ਸੰਕੋਚ ਨਹੀਂ ਕਰਨਾ ਕਿ “ੴ ਸਨਾਤਨ ਮੱਤ ਦਾ ਚਿੰਨ੍ਹ ਹੈ। ਇਹ ਓਮ ਦਾ ਵਿਕਸਿਤ ਰੂਪ ਹੈ। ਗੁਰੂ ਨਾਨਕ ਜੀ ਨੇ ਇਸ ਦੀ ਰਚਨਾ ਨਹੀਂ ਕੀਤੀ। ਇਸਨੂੰ ਤਾਂ ਸਨਾਤਨ ਲਿਖਾਰੀ ਪਹਿਲਾ ਹੀ ਵਿਚਾਰਦੇ ਸਨ। ਸਗੋਂ ਗੁਰ ਨਾਨਕ ਜੀ ਇਸਨੂੰ ਸਨਾਤਨ ਮੱਤ ਤੋਂ ਲੈ ਕੇ ਗੁਰਬਾਣੀ ਦੇ ਅਰੰਭ ਵਿੱਚ ਵਿਚਾਰਨਾ ਕੀਤਾ ਹੈ।”

ਮੀਣੇ ਗੁਰਗੇ ਬਣੇ ਸਨਾਤਨੀ ਲ਼ਿਖਾਰੀ, ਉਸ ਵੇਲੇ ਇਸ ਗੱਲ ਦੀ ਇਤਿਹਾਸ ਦਾਵੇਦਾਰੀ ਦੀ ਪ੍ਰੋੜਤਾ ਲਈ, ਭਾਸ਼ਾ ਵਿਭਾਗ ਪਟਿਆਲਾ ਵਿੱਚ ਸਾਂਭ ਕੇ ਰੱਖੇ ਇਹਨਾਂ ਨਕਲੀ ਮੰਗਲਾਂ ਵਾਲੇ ਸੈਂਕੜੇ ਗ੍ਰੰਥਾਂ ਨੂੰ ਪੇਸ਼ ਕਰਨਗੇ। ਇਹਨਾਂ ਝੂਠੇ ਨਕਲੀ ਮੰਗਲਾਂ ਵਾਲੇ ਦਾਵੇ ਤੇ, ਸੋਨੇ ਤੇ ਸੁਹਾਗੇ ਦਾ ਕੰਮ ਕਰਕੇਗੀ ਸਿੱਖ ਵਿਦਵਾਨਾਂ ਵਲੋਂ ਇਸਦੇ (ੴ ਦੇ), ਓਮ ਤੋਂ ਵਿਕਸਿਤ ਰੂਪ ਵਾਲੀ ਵਿਆਖਿਆ, ਜਿਸਨੂੰ ਸਾਰਾ ਸਿੱਖ ਪੰਥ ਅਜੋਕੇ ਦੌਰ ਵਿੱਚ, ਓਮ ਦੇ ਮੋਹਰੇ ‘1’ ਤੇ ਪਿਛੇਤਰ ਰੇਖਾ ਗਣਿਤ ਦੀ ਅਨਿਸ਼ਚਤ ਲਕੀਰ ਨੂੰ ਕਾਰ ਕਹਿ ਕੇ, ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਰਿਹਾ ਹੈ।

ਇਸੇ ਲੜੀ ਅਧੀਨ ਅਜੋਕੇ ਸਮੇਂ ਵਿੱਚ ਵਿਸ਼ਵ ਪੱਧਰ ਤੇ ਸਨਾਤਨੀ ਮੱਤ ਦਾ ਸਰਗਨਾਹ, ਕੱਟੜ ਬ੍ਰਾਹਮਣਵਾਦ ਬੜੇ ਮੀਣੇ ਢੰਗ ਨਾਲ, ਇੰਨਵਰਨੈਟ ਦੇ ਮਾਧਿਅਮ ਰਾਹੀਂ ਗੁਰਬਾਣੀ ਦੇ ਸਵਤੰਤਰ ਚਿੰਨ੍ਹ ਦੇ ਪੰਜਾਬੀ ਰੂਪ (ੴ) ਨੂੰ, ਸੰਸਕ੍ਰਿਤ ਵਰਣਮਾਲਾ ਤੇ ਗਣਿਤ ਦੇ ਲਿਪੀ ਚਿੰਨ੍ਹਾਂ ਵਿੱਚ ਬਦਲ ਕੇ ਪ੍ਰਚਾਰ ਰਿਹਾ ਹੈ। ਇਹ ਵਿਚਾਰ ਇੱਥੇ ਤੱਕ ਹੀ ਸੀਮਤ ਨਹੀਂ ਹੈ। ਗੁਰਗੇ ਮੀਣੇ ਬ੍ਰਾਹਮਣਵਾਦ ਨੇ ਲੱਖਾਂ ਰੁਪਏ ਖ਼ਰਚ ਕਰਕੇ ਇਸ ਸੰਸਕ੍ਰਿਤ ਰੂਪ ਵਾਲੇ ਚਿੰਨ੍ਹ ਨੂੰ ਪੰਜਾਬੀ ਫੋਂਟਾ ਵਿੱਚ ਫਿੱਟ ਕਰਕੇ ਪੰਜਾਬੀ ਪ੍ਰੈਸਾਂ ਤੱਕ ਪਹੁੰਚਾਇਆ। ਹੁਣ ਤੁਸੀਂ ਨਕਲੀ ਸੰਸਕ੍ਰਿਤ ਰੂਪ ਵਾਲੇ ਇਸ ਚਿੰਨ੍ਹ ਨੂੰ ਵਿਆਹਾਂ ਦੇ ਕਾਰਡਾਂ, ਕੈਲੰਡਰਾਂ ਅਤੇ ਕਿਤਾਬਾਂ ਆਦਿ ਤੇ ਆਮ ਵੇਖ ਸਕਦੇ ਹੋ। ਇਸ ਨਕਲੀ ਚਿੰਨ੍ਹ ਦਾ ਨਮੂੰਨੇ ਮਾਤਰ ਰੂਪ ਵੇਖਣ ਲਈ ਵੇਖੋ ਹੇਠਲਾ ਚਿੱਤਰ :

ਜ਼ਰੂਰੀ ਨੋਟ: ਇਸ ਨਕਲੀ ਸੰਸਕ੍ਰਿਤ ਚਿੰਨ੍ਹ ਦੀ ਰਚਨਾ ਬ੍ਰਾਹਮਣਵਾਦ ਨੇ 20ਵੀਂ ਸਦੀ ਦੇ ਅੰਤਲੇ ਦਹਾਕੇ ਵਿੱਚ, ਖ਼ਾਲਸੇ ਦੇ ਤੀਜੀ ਘੱਲੂਘਾਰ ੇ(1984 ਈ:) ਤੋਂ ਬਾਅਦ ਖ਼ਾਲਸੇ ਦੇ ਨਸਲਕੁਸ਼ੀ ਵਾਲੇ, ਭਾਰਤ ਸਰਕਾਰ ਦੇ ਗੁਪਤ ਸਰਕਾਰੀ ਓਪ੍ਰੇਸ਼ਨ ਵੂਡਰੋਜ਼ ਵੇਲੇ ਕੀਤੀ।

ਇਸ ਚਿੱਤਰ ਤੇ ਅਸੀਂ ਕਾਟਾ(ਕਰੋਸ) ਇਸ ਕਰਕੇ ਫੇਰਿਆ ਹੈ ਕਿਉਂਕਿ ਇਹ ਨਕਲੀ ਚਿੰਨ੍ਹ ਹੈ ਤੇ ਸਨਾਤਨੀ ਅੱਤਵਾਦ ਦੇ ਮੁਖ ਸਰਗਨਾਹ ਬ੍ਰਾਹਮਣਵਾਦ ਵਲੋਂ ਖ਼ਾਲਸੇ ਦੇ ਅਸਲ ਪੰਜਾਬੀ ਰੂਪ ੴ ਦੀ ਦਾਵੇਦਾਰੀ ਨੂੰ ਸਿੱਧਾ ਝੂਠੀ ਚਨੌਤੀ ਦੇ ਰਿਹਾ ਹੈ। ਇਸ ਝੂਠੀ ਚਨੌਤੀ ਦਾ ਮੂਲ ਕਾਰਨ, ਅਸਲ ਪੰਜਾਬੀ ਚਿੰਨ੍ਹ ਨੂੰ ਸਾਨਤਨੀ ਮੱਤ ਦੀ ਦੇਵਬੋਲੀ (ਸੰਸਕ੍ਰਿਤ) ਦਾ ਰੂਪ ਸਿੱਧ ਕਰਨਾ ਹੈ। ਤਾਂ ਜੋ ਪਿਛਲੇ ਨਕਲੀ ਮੰਗਲਾਂ ਵਾਲੇ ਗੁਰੂ ਕਾਲ ਤੋਂ ਸ਼ੁਰੂ ਕੀਤੇ ਕੰਮ ਨੂੰ ਅੰਜ਼ਾਮ ਦੇ ਕੇ ਸਵਤੰਤਰ ਚਿੰਨ੍ਹ (ੴ) ਨੂੰ ਦੇਵਬੋਲੀ ਦਾ ਚਿੰਨ੍ਹ ਸਿੱਧ ਕਰਦੇ ਹੋਏ, ਗੁਰੂ ਨਾਨਕ ਜੀ ਦੀ ਅਸਲ ਪੰਜਾਬੀ ਚਿੰਨ੍ਹ ਵਾਲੀ ਸੱਚੀ ਦਾਵੇਦਾਰੀ ਨੂੰ ਝੂਠਲਾਇਆ ਜਾ ਸਕੇ, ਤੇ ਫਿਰ ਇਸ ਨਕਲੀ ਸੰਸਕ੍ਰਿਤ ਚਿੰਨ੍ਹ ਤੇ ਨਕਲੀ ਮੰਗਲਾਂ ਦੀ ਦਾਵੇਦਾਰੀ ਦੇ ਅਧਾਰ ਤੇ ਇਹ ਸਿੱਧ ਕੀਤਾ ਜਾ ਸਕੇ, ਗੁਰੂ ਨਾਨਕ ਜੀ ਨੇ ਇਸ ਚਿੰਨ੍ਹ ਦੀ ਰਚਨਾ ਪੰਜਾਬੀ ਭਾਸ਼ਾ ਵਿੱਚ ਨਹੀਂ ਕੀਤੀ ਸਗੋਂ ਸਨਾਤਨ ਮੱਤ ਵਿੱਚਲੇ ਸੰਸਕ੍ਰਿਤ ਭਾਸ਼ਾ ਦੇ ਚਿੰਨ ੍ਹ(ਨਕਲੀ ਸੰਸਕ੍ਰਿਤ ਚਿੰਨ੍ਹ) ਨੂੰ ਪੰਜਾਬੀ ਰੂਪ ਦੇ ਲਿਖਿਆ ਹੈ। ਇਸ ਤਰ੍ਹਾਂ ਕਰਨ ਨਾਲ ਸਨਾਤਨੀ ਬ੍ਰਾਹਮਣਵਾਦ ਜਿੱਥੇ ਆਓਣ ਵਾਲੇ ਸਮੇਂ ਵਿੱਚ ਖ਼ਾਲਸੇ ਦੇ ਸਵਤੰਤਰ ਚਿੰਨ੍ਹ ੴ ਨੂੰ ਦੇਵਬੋਲੀ ਦਾ ਹਿੱਸਾ ਬਣਾ, ਝੂਠੇ ਮਿਥਿਹਾਸ ਦੇ ਅਧਾਰ ਤੇ ਨਿਗ਼ਲ ਜਾਵੇਗਾ, ਉੱਥੇ ਇਸ ਮਿਥਿਹਾਸ ਦੇ ਅਧਾਰ ਤੇ ਜਾਅਲੀ ਖੋਜ ਦਾ ਪ੍ਰਾਪੇਗੰਡਾ ਕਰ. ਹੇਠ ਲਿਖਿਆ ਝੂਠਾ ਢੰਡੋਰਾ ਪਿੱਟਦਾ ਆਖੇਗਾ:

“ੴ ਸਨਾਤਨ ਧਰਮ ਦਾ ਚਿੰਨ੍ਹ ਹੈ। (ਨੋਟ: ਇਹ ਗ਼ਲਤ ਹੈ) ਇਸ ਦਾ ਵਿਕਾਸ ਭਾਰਤ ਦੇ ਰਿਸ਼ੀਆਂ ਨੇ ਓਮ ਤੋਂ ਕਰਦੇ ਹੋਏ, ਸੰਸਕ੍ਰਿਤ ਭਾਸ਼ਾ ਦੇ ਚਿੰਨ੍ਹ ‘ਉ’ ਦੇ ਬਦਲਵੇ ਰੂਪ ਦੇ ਮੋਹਰੇ ਸੰਸਕ੍ਰਿਤ ਗਣਿਤ ਦਾ ਇੱਕ(1) ਲਾ ਕੀਤੀ।।(ਨੋਟ: ਇਹ ਗੱਲ਼ ਸਨਾਤਨ ਮੱਤ ਵਲੋਂ ਮਨੋਂ ਘੜੀ ਜਾਵੇਗੀ) ਗੁਰੂ ਨਾਨਕ ਜੀ ਨੇ ਇਸ ਚਿੰਨ੍ਹ ਦਾ ਪੰਜਾਬੀ ਰੂਪਾਂਤਰ ਕਰਕੇ, ਇਸ ਸਿਰਲੇਖ ਹੇਠ ਸਨਾਤਨ ਫ਼ਿਲਾਸਫ਼ੀ ਨੂੰ ਨਵੇਂ ਸਿਰੇ ਤੋਂ ਕਲਮ ਬੰਦ ਕੀਤਾ ਤੇ ਗੁਰੂ ਅਰਜਨ ਜੀ ਨੇ ਇਸ ਫ਼ਿਲਾਸਫ਼ੀ ਨੂੰ ‘ਆਦਿ ਗ੍ਰੰਥ’ ਦਾ ਰੂਪ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਆਦਿ ਗ੍ਰੰਥ ਨੂੰ ਸੰਪੂਰਣ ਕਰਦੇ ਹੋਏ, ਸਨਾਤਨ ਮੱਤ ਦਾ ਗੁਰੂ ਥਾਪਿਆ ਤੇ ਸਨਾਤਨ ਮੱਤ ਨੂੰ ਨਵਾਂ ਨਾਂ ਦਿੱਤਾ ਖ਼ਾਲਸਾ ਪੰਥ (ਨੋਟ: ਸਨਾਤਨੀ ਵਿਦਵਾਨਾਂ ਵਲੋਂ ਇਸ ਝੂਠੀ ਗੱਲ ਨੂੰ ਸੱਚ ਬਣਾ ਕੇ ਲ਼ਿਖਣ ਦਾ ਮੁੱਖ ਨਿਸ਼ਾਨਾ ਸਿਰਫ਼ ਸਿੱਖੀ ਦੇ ਮੂਲ ਧੁਰੇ ੴ ਦਾ ਸਨਾਤਨ ਕਰਨ ਕਰਕੇ, ਗੁਰੂ ਗ੍ਰੰਥ ਜੀ ਨੂੰ 200 ਸਾਲ ਤੋਂ ਪੰਜਵਾਂ ਵੇਦ ਪ੍ਰਚਾਰੇ ਜਾਣ ਵਾਲੀ ਝੂਠੀ ਗੱਲ ਨੂੰ ਮੁਕੰਮਲ ਸੱਚ ਬਣਾਉਂਣਾ ਹੈ ।”

ਜ਼ਰੂਰੀ ਨੋਟ: ਇਸ ਪਹਿਰੇ ਵਿੱਚ ਅਸੀਂ ਤਿੰਨ੍ਹ ਜਗ੍ਹਾ ਨੋਟ, ਫੌਂਟ ਛੋਟਾ ਕਰ ਕੇ ਦਿੱਤੇ ਹਨ। ਇਹ ਇਸ ਕਰਕੇ ਕਿ ਕੱਲ੍ਹ ਨੂੰ ਇਸ ਪਹਿਰੇ ਦੀ, ਲਿਖਾਰੀ ਦੇ ਨਾਂ ਤੇ ਵਰਤੋਂ ਕਰਕੇ, ਕੋਈ ਗ਼ਲਤ ਵਿਚਾਰ ਵਿੱਚ ਨਾ ਪੇਸ਼ ਕਰ ਸਕੇ।

ਇਹ ਤਾਂ ਸੀ ਵਿਚਾਰ ਸਵਤੰਤਰ ਸੰਕਲਪੀ ਚਿੰਨ੍ਹ ੴ ਦੀ ਗੁਰਬਾਣੀ ਤੋਂ ਬਾਹਰਲੇ ਗ੍ਰੰਥਾਂ ਵਿਚਲੀ, ਆਓ ਹੁਣ ਸਚ ਦੇ ਇਸ ਸਵਤੰਤਰ ਸੰਕਲਪੀ ਚਿੰਨ੍ਹ ੴ ਦੇ ਗੁਰਬਾਣੀ ਵਿੱਚਲੇ ਅਸਲ ਪਾਠ,‘ਏਕੰਕਾਰ’ ਦੀ ਸਿੱਖ ਇਤਿਹਾਸ ਤੋਂ ਬਾਹਰੇ ਗ੍ਰੰਥਾਂ ਵਿਚੋਂ ਵਿਚਾਰ ਕਰੀਏ।

ਜਦੋਂ ਅਖੰਡ ਸੰਕੇਤਸੂਚਕ ੴ ਦੀ ਰਚਨਾ ਪੰਜਾਬੀ ਲਿਪੀ ਦੇ ਚਿੰਨ੍ਹਾਂ ਤੋਂ ਕਰਕੇ ਗੁਰੂ ਨਾਨਕ ਜੀ ਨੇ ਇਸ ਨੂੰ ਪੰਜਾਬੀ ਵਿੱਚ ਹੀ ਪਾਠ ‘ਏਕੰਕਾਰ’ ਦਿੱਤਾ ।ਪੰਜਾਬੀ ਦੇ ਕੋਸ਼ ਕਰਤਾਵਾਂ ਨੇ ‘ਏਕੰਕਾਰ’ ਲਫਜ਼ ਨੂੰ ਪੰਜਾਬੀ ਦਾ ਸ਼ਬਦ ਦੱਸਿਆ ਹੈ ਤੇ ਇਸ ਦੀ ਸੱਭ ਤੋਂ ਪਹਿਲੀ ਵਾਰ ਵਰਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਗੁਰੂ ਨਾਨਕ ਜੀ ਵਲੋਂ ਕੀਤੀ ਗਈ ਲਿਖਿਆ(ਵੇਖੋ ਮਹਾਨ ਕੋਸ਼ ਨਾਂ ‘ਏਕੰਕਾਰ’)। ਗੁਰੂ ਨਾਨਕ ਜੀ ਨੇ ਆਪਣੀਆਂ ਜਗਤ ਫੇਰੀਆ ਵਿੱਚ ੴ ਦੇ ਪਾਠ ‘ਏਕੰਕਾਰ’ ਦੀ ਵੱਖ-ਵੱਖ ਧਾਰਮਿਕ ਆਗੂਆਂ ਨਾਲ ਵਿਚਾਰ-ਚਰਚਾ ਕੀਤੀ। ਉਨ੍ਹਾਂ ਵਿਚੋਂ ਕਈ ਧਾਰਮਿਕ ਆਗੂਆ ਨੇ ਇਸ ‘ਏਕੰਕਾਰ’ ਨੂੰ ਆਪਣੀਆ ਲਿਖਤਾਂ ਵਿੱਚ ਵਿਚਾਰਿਆ। ਜਿਵੇਂ:

ਨਿਰਤਿ ਨ ਸੁਰਤਿ, ਯੋਗ ਨ ਭੋਗ, ਜੁਰਾ ਮਰਣ ਨਹੀਂ ਤਹਾਂ ਰੋਗ
ਗੋਰਖ ਬੋਲੇ ਏਕੰਕਾਰ, ਨਹੀਂ ਤਹ ਬਾਚਾ ਓਅੰਕਾਰ ॥ 110 ॥ (ਗੋਰਖ ਬਾਣੀ - 38)

ਏਕ ਅਖਰੀ ਏਕੰਕਾਰ ਜਪੀਲੇ, ਸੁੰਨਿ ਅਸਥੂਲ ਹੋਇ ਬਾਣੀ ॥
ਪਿੰਡ ਬ੍ਰਹਮੰਡ ਸਮਿ ਤੁਲ ਵਿਆਪੀਲੇ, ਏਕ ਅਖਰੀ ਹਮ ਗੁਰਮੁਖਿ ਜਾਣੀ ॥ (ਗੋਰਖ ਬਾਣੀ - 101)

ਚਾਰ ਮਹਾਧਰ ਬਾਰਹਾ ਚੇਲਾ, ਏਕੰਕਾਰੀ ਹੁਆ
ਕਾਇਮ ਕੌ ਤਿਨ ਪਾਰ ਨ ਪਾਇਓ, ਜੋਤਿ ਬਾਲਿ ਬਾਲਿ ਮੁਆ ॥ 4 ॥ (ਗੋਰਖ ਬਾਣੀ - 133)

ਬੰਦੇ ਗੋਰਖ ਏਕੰਕਾਰ ਪੰਦ੍ਰਾਂ ਤਿਥਿ ਕਾ ਕਰਹੁ ਬਿਚਾਰ ॥ ਰਹਾਓ ॥ (ਗੋਰਖ ਬਾਣੀ - 181)

ਦੁਤੀਆ ਦਵੈ ਕੁਲ ਉਧਰਨ ਧਰਿਉਨਮਨ ਮਨਵਾ ਅਸਥੂਲ ਸਰੀਰ
ਬਾਹਰਿ ਭਤਿਰਿ ਏਕੰਕਾਰ ਗੁਰ ਪ੍ਰਸਾਦੈ ਭੈ ਨਿਧਿ ਪਾਰ ॥ (ਗੋਰਖ ਬਾਣੀ – 181)

ਉਪਰੋਕਤ ਪਦੇ ‘ਗੋਰਖ ਬਾਣੀ’ ਕਿਤਾਬ ਵਿੱਚੋਂ ਲਏ ਗਏ ਹਨ ਇਸ ਦੇ ਸੰਪਾਦਕ ਤੇ ਟੀਕਾਕਾਰ ਡਾ: ਪੀਤਾਬਰ ਦੱਤ ਬਡਥਵਾਲ (ਐਮ. ਏ., ਡੀ. ਲਿੱਟ. ਬਨਾਰਸ ) ਹਨ । ਇਸਨੂੰ ਪ੍ਰਕਾਸ਼ਤ ਕੀਤਾ ਹੈ ਹਿੰਦੀ ਸਾਹਿਤ ਸਮੇਲਨ, ਪ੍ਰਿਆਗ ਨੇ । ਇਸ ਕਿਤਾਬ ਵਿੱਚ ਗੋਰਖ ਦੇ ਨਾਮ ਤੇ ਜਿਹਨਾਂ ਗ੍ਰੰਥਾਂ ਵਿੱਚੋਂ ਗੋਰਖਬਾਣੀ ਇੱਕਠੀ ਕਰਕੇ ਲੇਖਕ ਵਲੋਂ ਸੰਪਾਦਿਤ ਕੀਤੇ ਗਏ ਹਨ, ਇਹ 17ਵੀਂ ਤੇ 18ਵੀਂ ਬਿਕ੍ਰਮੀ ਵਿੱਚ ਰਚੇ ਗਏ ਹਨ । ਕਿਤਾਬ ਦੇ ਲਿਖਾਰੀ ਦੇ ਬਾਰੇ ਵਿਚਾਰ ਦਿੰਦੇ, ਰਾਮਚੰਦਰ ਟੰਡਨ ( ਸਾਹਿਤ ਮੰਤ੍ਰੀ ) ‘ਗੋਰਖ ਰਚਨਾ’ ਦੇ ਮੁੱਖ ਬੰਦ ਵਿੱਚ ਇਸ ਤਰ੍ਹਾਂ ਲਿਖਦੇ ਹਨ: ‘ਗੋਰਖਬਾਣੀ ਵਿੱਚ ਸੰਗ੍ਰਹਿਤ ਸਾਰੀਆਂ ਰਚਨਾਵਾਂ, ਸੰਭਤਵ ਗੁਰ ਗੋਰਖਨਾਥ ਦੀ ਕਿਰਤ ਨਹੀਂ ਹੈ । ਇਸ ਵਿੱਚ ਕੁਝ ਕੁ ਰਚਨਾਵਾਂ ਵਿੱਚ ਦੁਸਰਿਆ ਦੇ ਨਾਮ ਵੀ ਸ਼ਪਸਟ ਰੂਪ ਵਿੱਚ ਆਏ ਹਨ ਅਤੇ ਕਈ ਰਚਨਾਵਾਂ ਵਿੱਚ ਬਹੁਤ ਸਾਰੀਆ ਹੋਰ ਗੱਲਾਂ ਕਾਰਣ ਵੀ ਰਚਨਾ ਕਰਤਾ ਦਾ ਨਾਂਵ ਲੈਣਾ ਉਚਿਤ ਨਹੀਂ ਜਾਣਿਆ ਗਿਆ ।’ ਲੇਖਕ ਵੀ ਇਸ ਕਿਤਾਬ ਦੀ ਭੂਮਿਕਾ ਵਿੱਚ ਮੰਨਦਾ ਹੈ ਕਿ ਇਹ ਸਾਰੀ ਰਚਨਾ ਗੋਰਖ ਨਾਥ ਦੀ ਨਹੀਂ ਇਸ ਵਿੱਚ ਕਈ ਹੋਰ ਨਾਥ ਯੋਗੀਆਂ ਦੇ ਨਾਮ ਵੀ ਆਉਦੇ ਹਨ । ਜਿਵੇਂ ਕਿ: “ ਹਿੰਦੀ ਦੇ ਗ੍ਰੰਥਾਂ ਦੀਆਂ ਹਸਤਲਿਖਤ ਰਚਨਾਵਾਂ ਬਹੁਤ ਪ੍ਰਚੀਨ ਨਹੀਂ ਮਿਲਦੀਆਂ । ਜੋ ਕੁਝ ਮਿਲਦਾ ਹੈ ਬਿਕ੍ਰਮੀ ਕੀ ਸਤ੍ਰਵੀਂ ਅਠਾਰਵੀਂ ਸ਼ਤਾਵਦੀ ਦਾ ਹੀ ਮਿਲਦਾ ਹੈ । ਰਮਣ ਕਰਨ ਵਾਲੇ ਯੋਗੀਆਂ ਦੀ ਬਾਣੀ ਦਾ ਪ੍ਰਚੀਨ ਲੇਖ ਨਾ ਮਿਲਣੇ ਦੀ ਗੱਲ ਨਹੀਂ ਕਿਉਂਕਿ ਇਹ ਚੇਲੇ ਤੇ ਉੱਤਰਅਧਿਕਾਰੀਆਂ ਦੁਆਰਾ ਜੀਭ ਕੰਨ੍ਹ ਦੁਆਰਾ ਹੁੰਦੀ ਹੋਈ ਆਈ ਹੋਗੀ । ਕੋਈ ਵੀ ਦੋ ਰਚਨਾਵਾਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ । ………………………… ਗੋਰਖ ਦੇ ਨਾਮ ਤੇ ਨਵੀਆਂ ਨਵੀਆਂ ਰਚਨਾਂਵਾਂ ਹੀ ਨਹੀਂ ਬਣਾਈਆਂ ਹੋਣਗੀਆਂ, ਇਸ ਗੱਲ ਦੀ ਸੰਭਾਵਨਾਂ ਵੀ ਹੈ ਕਿ ਪੁਰਾਣੀਆਂ ਅਲਗ-ਅਲਗ ਰਚਨਾਂਵਾਂ ਦੇ ਪਦਿਆਂ ਦੀਆਂ ਸੰਖਿਆਂ ਵੀ ਹੋਰ ਲਿਖਾਰੀਆਂ ਦੁਆਰਾ ਵਧਾਈਆਂ ਗਈਆਂ ਹੋਣਗੀਆਂ ।” ਗੋਰਖਬਾਣੀ ਦੀ ਇਸ ਇਤਿਹਾਸਕ ਪੱਖ ਦੀ ਵਿਚਾਰ ਤੋਂ ਹੇਠ ਲਿਖੇ ਵਿਚਾਰ ਉਭਰ ਕੇ ਸਾਹਮਣੇ ਆਉਂਦੇ ਹਨ ।

1. ਜਿਹਨਾਂ ਗ੍ਰੰਥਾਂ ਵਿੱਚੋਂ ਇਹ ਗੋਰਖਬਾਣੀ ਇਕੱਠੀ ਕਰ ਕੇ ਲਿਖੀ ਗਈ ਹੈ ਉਹ ਗੁਰੂ ਨਾਨਕ ਜੀ ਦੇ ਸਮੇਂ ਤੋਂ ਦੋ ਸਦੀਆਂ ਬਾਅਦ ਵਿੱਚ ਰਚੇ ਗਏ ਹਨ । ਇਸ ਸਮੇਂ ਤੱਕ ਮੂਲ-ਨਿਵਾਸੀ ਨਿਰਮਲ ਪੰਥ ਮਜ਼ਬੂਤ ਤੋਂਰ ਤੇ ਉੱਤਰੀ ਭਾਰਤ ਵਿੱਚ ਆਪਣੀ ਸ਼ਾਖ ਜਮਾ ਚੁੱਕਾ ਸੀ ।

2. ਇਹ ਸਾਰੀ ਬਾਣੀ ਅਸਲੀ ‘ਗੋਰਖਨਾਥ’ ਦੀ ਨਹੀਂ, ਜਿਸ ਦੀ ਵਿਚਾਰ ਵਿਦਵਾਨ 11ਵੀਂ ਸਦੀ ਤੋਂ ਪਹਿਲਾ ਦੀ ਕਰਦੇ ਹਨ । ਇਸ ਵਿੱਚ ਸਮੇਂ-ਸਮੇਂ ਤੇ ਕਈ ਹੋਰ ਨਾਥਯੋਗੀਆਂ ਦੀਆਂ ਰਚਨਾਂਵਾਂ ਵੀ ਦਰਜ਼ ਹਨ । ਜਿਹੜੇ ਪਦੇ ਅਸਲੀ ਗੋਰਖ ਨਾਥ ਦੇ ਨਾਮ ਨਾਲ ਪ੍ਰਸਿਧ ਹਨ ਉਹਨਾਂ ਵਿੱਚ ਵੀ ਸਮੇਂ-ਸਮੇਂ ਤੇ ਵਾਧੇ ਕੀਤੇ ਗਏ । ਇਹਨਾਂ ਵਾਧਿਆਂ ਦੇ ਸਮੇਂ ਦਾ ਵੀ ਕੋਈ ਜਿਕਰ ਨਹੀਂ ਕੀਤਾ ਗਿਆ।

ਗੋਰਖਬਾਣੀ ਦੀ ਇਤਿਹਾਸਕ ਘੋਖ ਇਹ ਦੱਸਦੀ ਹੈ ਕਿ ਇਹ ਬਾਣੀ ਲਿਖਤੀ ਰੂਪ ਵਿੱਚ 17ਵੀਂ ਬਿਕ੍ਰਮੀ ਵਿੱਚ ਹੋਂਦ ਵਿੱਚ ਆਈ । ਇਸ ਸਮੇਂ ਤੱਕ ਨਾਥ ਯੋਗੀਆਂ ਦੀਆਂ ਗੁਰੂ ਨਾਨਕ ਜੀ ਅਤੇ ਮਗਰਲੇ ਗੁਰੂਆਂ ਨਾਲ ਕਈ ਮੁਲਾਕਾਤਾਂ ਹੋ ਚੁੱਕੀਆਂ ਸਨ । ਇਸ ਲਈ ਸੁਭਾਵਕ ਤੌਰ ਤੇ ਨਾਥਾਂ ਵਲੋਂ 17ਵੀਂ ਬਿਕ੍ਰਮੀ ਵਿੱਚ ਰਚੀਆਂ ਗਈਆਂ ਇਹਨਾਂ ਰਚਨਾਂਵਾਂ ਵਿੱਚ ਗੁਰੁ ਨਾਨਕ ਜੀ ਵਲੋਂ ਉਚਾਰੇ ‘ਏਕੰਕਾਰ’ ਪਦ ਦੀ ਵਰਤੋਂ ਕੀਤੀ ਗਈ। ਹੁਣ ਇਤਿਹਾਸ ਦਾ ਦੂਸਰਾ ਪੱਖ ਗੁਰੂ ਨਾਨਕ ਜੀ ਨੇ ੴ ਦੇ ਪਾਠ ‘ਏਕੰਕਾਰ’ ਦੀ ਰਚਨਾ 15ਵੀਂ ਸਦੀਂ ਵਿੱਚ ਕੀਤੀ ਸੀ, ਜੇ ਇਸ ਪਦ ਦੀ ਰਚਨਾ ਪਹਿਲਾ ਹੀ ਹੋ ਚੁੱਕੀ ਹੁੰਦੀ ਤਾਂ ਸਤਿਗੁਰ ਕਬੀਰ ਜੀ, ਸਤਿਗੁਰ ਰਵਿਦਾਸ ਜੀ ਤੇ ਹੋਰ ਭਗਤਾਂ ਨੇ ਇਸ ਲਫਜ਼ ਦੀ ਵਰਤੋਂ ਜ਼ਰੂਰ ਆਪਣੀ ਬਾਣੀ ਵਿੱਚ ਕੀਤੀ ਹੁੰਦੀ। ਪਰ ਇਸ ਸ਼ਬਦ ਦੀ ਭਗਤਾਂ ਵਲੋਂ ਕੀਤੀ ਗਈ ਵਰਤੋਂ ਗੁਰੂ ਗ੍ਰੰਥ ਜੀ ਵਿਚਲੀ ਬਾਣੀ ਵਿੱਚ ਕਿਤੇ ਨਹੀਂ ਮਿਲਦੀ। ਤੀਜਾ ਪੱਖ, ਪੰਜਾਬੀ ਦੇ ਉੱਘੇ ਵਿਦਵਾਨ ਇਸ ਪਦ ਨੂੰ ਪੰਜਾਬੀ ਮੂਲ ਦਾ ਮੰਨਦੇ ਹਨ ਤੇ ਇਸ ਦੀ ਸਭ ਤੋਂ ਪਹਿਲੀ ਵਰਤੋਂ ਗੁਰਬਾਣੀ ਵਿੱਚ ਕੀਤੀ ਗਈ ਮੰਨਦੇ ਹਨ । ਜਦੋਂ ਅਸੀਂ ਗੁਰ ਗ੍ਰੰਥ ਜੀ ਦੀ ਬਾਣੀ ਦਾ ਗਹਿਰਾਈ ਨਾਲ ਅਧਿਐਨ ਕਰਦੇ ਹਾਂ ਤਾ ਸਾਨੂੰ ਪਤਾ ਚੱਲਦਾ ਹੈ ਕਿ ਇਸ ਸ਼ਬਦ ‘ਏਕੰਕਾਰ’ ਦੀ ਸਭ ਤੋਂ ਪਹਿਲਾ ਵਰਤੋਂ ਗੁਰੂ ਨਾਨਕ ਜੀ ਵਲੋਂ ਆਪਣੀ ਬਾਣੀ ਵਿੱਚ 13 ਵਾਰ ਕੀਤੀ ਮਿਲਦੀ ਹੈ । ਇਸ ਮਗਰੋਂ ਹੋਰ ਗੁਰੂ ਸਾਹਿਬਾਨਾਂ ਨੇ ਵੀ ਇਸ ਲਫਜ਼ ਦੀ ਵਰਤੋਂ ਕੀਤੀ। ਇਸ ਤਰ੍ਹਾਂ ਇਤਿਹਾਸਕ ਪੱਖ ਤੋਂ ਇਹ ਦਾਵਾ ਕੀਤਿਆ ਵੀ ਨਿਰਮੂਲ ਹੋਵੇਗਾ ਕਿ ‘ਏਕੰਕਾਰ’ ਸ਼ਬਦ ਦੇ ਕਰਤਾ ਗੁਰੂ ਨਾਨਕ ਜੀ ਨਹੀਂ ਹਨ।

‘ਏਕੰਕਾਰ’ ਸ਼ਬਦ ਦੀ ਗੋਰਖਬਾਣੀ ਵਿੱਚਲੀ ਵਿਚਾਰ ਵੀ ਯੋਗੀਆਂ ਨੇ ਇਸ ਢੰਗ ਨਾਲ ਪੇਸ਼ ਕੀਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਪ੍ਰਤੀਤ ਹੋਵੇ ਕਿ ਇਹ ਸ਼ਬਦ ਵੀ ਯੋਗੀਆਂ ਦੁਆਰਾ ਗੁਰੂ ਨਾਨਕ ਜੀ ਤੋਂ ਪਹਿਲਾ ਹੀ ਵਰਤਿਆ ਗਿਆ ਸੀ। ਪਰ ਗੋਰਖਬਾਣੀ ਦੀ ਓਪ੍ਰੋਕਤ ਇਤਿਹਾਸਕ ਵਿਚਾਰ, ਤੇ ਦਲੀਲ ਪੱਖ ਤੋਂ ਇਹ ਸਾਫ਼ ਸਿੱਧ ਹੋ ਰਿਹਾ ਹੈ ਕਿ ਯੋਗੀਆਂ ਨੇ ਇਸ ਪਦ ਨੂੰ ਗੁਰੂ ਨਾਨਕ ਜੀ ਨਾਲ ਹੋਈਆਂ ਗੋਸ਼ਟੀਆਂ ਤੋਂ ਬਾਅਦ ਹੀ ਆਪਣੀਆਂ ਰਚਨਾਂਵਾਂ ਵਿੱਚ ਵਰਤੋਂ ਅਧੀਨ ਲਿਆਦਾ। ਗੁਰਬਾਣੀ ਵਿੱਚਲੀ ਗੁਰੂ ਨਾਨਕ ਜੀ ਦੀ ‘ਸਿਧ ਗੋਸ਼ਟਿ’ ਬਾਣੀ ਜਿਹੜੀ ਕਿ ਆਪ ਜੀ ਨੇ ਯੋਗੀਆਂ ਨਾਲ ਪਹਿਲੇ ਪਹਿਲ ਗੋਸ਼ਟੀਆਂ ਵਿੱਚ ਯੋਗੀਆਂ ਦੁਆਰਾ ਪੁਛੇ ਸਵਾਲਾਂ ਦੇ ਜਵਾਬ ਵਿੱਚ ਉਚਾਰੀ ਹੈ। ਉਸ ਵਿੱਚ ਕਿਤੇ ਵੀ ਯੋਗੀਆ ਦੁਆਰਾ ‘ਏਕੰਕਾਰ’ ਸ਼ਬਦ ਦੀ ਵਿਚਾਰ ਨਹੀਂ ਕੀਤੀ ਗਈ । ਜੇ ਇਹ ਸ਼ਬਦ ਯੋਗੀਆਂ ਦੁਆਰਾ ਸਚ (ਰੱਬ) ਦੇ ਵਿਚਾਰ ਵਿੱਚ ਵਿਚਾਰਿਆ ਜਾਂਦਾ ਤਾਂ ਯੋਗੀਆਂ ਦੇ ਸਵਾਲਾਂ ਵਿੱਚ ਗੁਰੂ ਨਾਨਕ ਜੀ ਨੇ ਇਸ ਦੀ ਵਿਚਾਰ ਜ਼ਰੂਰ ਕਰਨੀ ਸੀ। ਪਰ ਅਜਿਹਾ ਨਹੀਂ ਹੋਇਆ ਕਿਉਂਕਿ ਗੁਰੂ ਨਾਨਕ ਸਮੇਂ ਯੋਗ ਮਤਿ ਪੂਰਨ ਤੌਰ ਤੇ ਸੂੰਨਵਾਦ ਦੀ ਵਿਚਾਰ ਕਰਦਾ ਸੀ। ਯੋਗੀਆਂ ਲਈ ਇਹ ਉਹ ਸਮਾਂ ਸੀ ਜਿਸ ਸਮੇਂ ਭਗਤੀ ਲਹਿਰ ਦੇ ਯੁਗਪੁਰਸ਼ ਭਗਤਾਂ ਸਤਿਗੁਰ ਕਬੀਰ ਜੀ, ਸਤਿਗੁਰ ਰਵਿਦਾਸ ਜੀ ਆਦਿ ਨਾਲ ਇਹਨਾਂ ਦੀਆਂ ਰੱਬ ਦੇ ਸੰਕਲਪ ਬਾਰੇ ਹਾਲੇ ਗੋਸ਼ਟੀਆਂ ਸ਼ੁਰੂ ਹੀ ਹੋਈਆਂ ਸਨ। ਦੋ ਸਦੀਆਂ ਬਾਅਦ ਇਹਨਾਂ ਯੋਗੀਆਂ ਦੁਆਰਾ ਰਚੇ ਗ੍ਰੰਥਾਂ ਵਿੱਚ ਭਗਤੀ ਲਹਿਰ ਤੇ ਇਸਦੇ ਪ੍ਰਚੰਡ ਰੂਪ, ਗੁਰੂ ਨਾਨਕ ਲਹਿਰ ਦੇ ਸੰਕਲਪੀ ਸਿਧਾਂਤ ਆ ਜਾਣਾ ਸੁਭਾਵਿਕ ਹੈ ਕਿਉਂਕਿ ਇਹਨਾਂ ਦੇ ਕਈ ਸੰਵਾਦ ਇਹਨਾਂ ਲਹਿਰਾਂ ਦੇ ਪ੍ਰਚਾਰਕਾਂ ਨਾਲ ਹੋ ਚੁੱਕੇ ਸਨ ਤੇ ਯੋਗੀਆਂ ਨੇ ਇਹਨਾਂ ਸੰਵਾਦਾਂ ਵਿੱਚੋਂ ਕਈ ਸਿਧਾਂਤਾ ਨੂੰ ਅਪਨਾ ਵੀ ਲਿਆ ਸੀ ਜਿਵੇਂ ਕਿ ਕੁਦਰਤ ਦੇ ਵਿਚੋਂ ਇਕ ਕਰਤਾ ਦੇ ਸੰਕਲਪ ਨੂੰ ਜਿਸ ਦੀ ਵਿਚਾਰ ਅਸੀਂ ਓਪਰ ਗੋਰਖਬਾਣੀ ਵਿੱਚੋਂ ‘ਏਕੰਕਾਰ’ ਦੇ ਰੂਪ ਵਿੱਚ ਕਰ ਆਏ ਹਾਂ ।

ਇਸ ਲੇਖ ਦੀ ਚਰਚਾ ਦਾ ਸਾਰ ਇਹ ਹੈ ਕਿ ਮੂਲਨਿਵਾਸੀ ਖ਼ਾਲਸੇ ਦੀ ਸਵਤੰਤਰ ਪ੍ਰਭੂ ਸੱਤਾ ਦੇ ਚਿੰਨ੍ਹ ੴ ਤੇ ਇਸਦੇ ਪਾਠ ‘ਏਕੰਕਾਰ’ ਨੂੰ ਚਾਰ-ਵਰਣੀ ਪੱਛਮੀ ਫ਼ਿਲਾਸਫ਼ੀ ਦੇ ਗੁਲ਼ਾਮ ਲਿਖਾਰੀਆਂ ਨੇ ਪੱਛਮੀ ਮੱਤ (ਸਨਾਤਨ (ਹਿੰਦੂ) ਮੱਤ) ਦੇ ਮੂਲ਼ ਚਿੰਨ੍ਹ ‘ਓਮ’ ਦਾ ਸੁਧਰਿਆ ਰੂਪ ਸਿੱਧ ਕਰਨ ਲਈ ਗੁਰੂ ਕਾਲ ਦੇ ਸਮੇਂ ਤੋਂ ਹੀ ਛੜਿਅੰਤਰ ਰਚਨਾ ਸ਼ੁਰੂ ਕਰ ਦਿੱਤਾ ਸੀ। ਇਸ ਛੜਿਅੰਤਰ ਅਧੀਨ ਇਹਨਾਂ ਗੁਰਗੇ ਲ਼ਿਖਾਰੀਆਂ ਨੇ ਸਭ ਤੋਂ ਪਹਿਲਾ, ਖ਼ਾਲਸੇ ਦੇ ਸਵਤੰਤਰ ਚਿੰਨ੍ਹ ੴ ਨੂੰ, ਸਾਨਤਨੀ ਮੰਗਲਾਂ ਨਾਲ ਰਲਾ ਕੇ ਨਕਲੀ ਮੰਗਲਾਂ ਦੀ ਰਚਨਾ ਕਰਦੇ ਹੋਏ ਕਈ ਗ੍ਰੰਥਾਂ ਦੀ ਰਚਨਾ ਕੀਤੀ ਤਾਂ ਜੋ ਇਹ ਭੁਲੇਖਾ ਪਾਇਆ ਜਾ ਸਕੇ ਕਿ ਗੁਰੂ ਨਾਨਕ ਜੀ ਨੇ ਇਸ ਚਿੰਨ੍ਹ ਦੀ ਰਚਨਾ ਨਹੀਂ ਕੀਤੀ। ਇਹ ਚਿੰਨ੍ਹ ਤਾਂ ਪਹਿਲਾ ਸਨਾਤਨ ਮੱਤ ਵਿੱਚ ਮੌਜ਼ੂਦ ਸੀ ਤੇ ਸਨਾਤਨ ਮੱਤ ਵਿੱਚ ਇਹਨਾਂ ਮੰਗਲਾਂ ਦੀ ਵਿਚਾਰ ਸਨਾਤਨੀ ਲਿਖਾਰੀ ਆਮ ਹੀ ਕਰਦੇ ਸਨ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਇਹਨਾਂ ਮੀਣੇ ਲ਼ਿਖਾਰੀਆਂ ਨੇ ਸਵਤੰਤਰ ਖ਼ਾਲਸਾਈ ਚਿੰਨ੍ਹ ੴ ਦੇ ਅਖੰਡ ਸਰੂਪ ਨੂੰ ਸਨਾਤਨ ਮੱਤ ਦੀ ਧਾਤੂ ਅਰਥ ਪ੍ਰਣਾਲੀ ਹੇਠ ਖੰਡਤ ਕਰਕੇ, ਇਸ ਨੂੰ ਸਨਾਤਨ ਮੱਤ ਦੇ ਮੂਲ ਚਿੰਨ੍ਹ ‘ਓਮ’ ਦਾ ਵਿਕਸਤ ਰੂਪ ਦੱਸਦੇ ਹੋਏ, ਇਸ ਬਾਬਤ ਕਈ ਨਕਲੀ ਪਾਠਾਂ ਦੀ ਰਚਨਾ ਕੀਤੀ। ਜਿਵੇਂ ‘ਏਕੋ’, ‘ਏਕਮਕਾਰ’,‘ਇਕਓਅੰਕਾਰ’,‘ਇਕਓਅੰ’ ਆਦਿ। ਇਹ ਇਸ ਕਰਕੇ ਤਾਂ ਜੋ ਇਸ ਸਵਤੰਤਰ ਚਿੰਨ੍ਹ ਦੇ ਗੁਰੂ ਗ੍ਰੰਥ ਜੀ ਵਿੱਚਲੇ ਅਸਲ ਪਾਠ ‘ਏਕੰਕਾਰ’ ਦੀ ਦਾਵੇਦਾਰੀ ਨੂੰ ਖ਼ਾਲਸੇ ਦੇ ਅਮੀਰ ਵਿਰਸੇ ਵਿੱਚੋਂ ਖ਼ਤਮ ਕੀਤਾ ਜਾ ਸਕੇ। ਇਸੇ ਲੜੀ ਨੂੰ ਅੰਤਮ ਛੋਹਾਂ ਦੇਣ ਲਈ ਮੀਣੇ ਪੱਛਮੀ ਸੋਚ ਵਾਲੇ ਸਨਾਤਨ ਮੱਤ ਦੇ ਲ਼ਿਖਾਰੀਆ ਨੇ ਸਵਤੰਤਰ ਚਿੰਨ੍ਹ ੴ ਦੀ ਬਣਤਰ ਨੂੰ ਸੰਸਕ੍ਰਿਤ ਵਰਣਮਾਲਾ ਦੇ ਚਿੰਨ੍ਹ ‘ਉ’ ਦੇ ਵਿਗਾੜੇ ਰੂਪ ਦੇ ਮੋਹਰੇ ਸੰਸਕ੍ਰਿਤ ਗਣਿਤ ਦਾ ਗਾਂ ਦੀ ਲੱਤ ਵਰਗਾ ਏਕਾ ਲਗਾਉਂਦੇ ਹੋਏ ਵਿਗਾੜਿਆ ਤੇ ਵਿਸ਼ਵ ਪੱਧਰ ਤੇ ਇਸ ਨਕਲੀ ਸੰਸਕ੍ਰਿਤ ਚਿੰਨ੍ਹ ਨੂੰ ਖ਼ਾਲਸੇ ਦੇ ਨਿਸ਼ਾਨ ਵਜੋਂ ਪ੍ਰਚਾਰਨਾ ਸ਼ੁਰੂ ਕੀਤਾ ਤੇ ਇਸ ਨਕਲੀ ਸੰਸਕ੍ਰਿਤ ਚਿੰਨ੍ਹ ਦੇ ਫੌਂਟ ਤਿਆਰ ਕਰਕੇ ਪ੍ਰੈਸਾਂ ਤੱਕ ਪਹੁੰਚਾਏ। ਜਿਸ ਦੇ ਸਿੱਟੇ ਵਜੋਂ ਤੁਸੀਂ ਹੁਣ ਵਿਆਹਾਂ, ਕਾਰਵਿਹਾਰਾਂ, ਕੈਲੰਡਰਾਂ ਆਦਿ ਤੇ ਇਸ ਨਕਲੀ ਸੰਸਕ੍ਰਿਤ ਵਾਲੇ ‘ਏਕੰਕਾਰ’ ਨੂੰ ਵੇਖਦੇ ਸਕਦੇ ਹੋ। ਸੰਖੇਪ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ:

ੴ ਨੂੰ ਨਿਗ਼ਲਣ ਦੀ ਸੋਚ ਨਾਲ ਸਨਾਤਨ ਮੱਤ ਦੇ ਬਿਪਰਵਾਦ ਲ਼ਿਖਾਰੀਆਂ ਨੇ -

1. ਪਹਿਲਾ ਹਮਲਾ, ਇਸਨੂੰ ਸਨਾਤਨ ਮੱਤ ਦੇ ‘ਓਮ’ ਵਾਲੇ ਮੰਗਲਾਂ ਨਾਲ ਰਲਾ ਕੇ ਬਣਾਏ ਨਕਲੀ ਮੰਗਲਾਂ ਨਾਲ ਕੀਤਾ। ਤਾਂ ਜੋ ਆਉਂਣ ਵਾਲੇ ਸਮੇਂ ਵਿੱਚ ਇਹਨਾਂ ਨਕਲੀ ਮੰਗਲਾਂ ਦੇ ਅਧਾਰ ਤੇ ਇਹ ਸਿਧ ਕੀਤਾ ਜਾ ਸਕੇ ਕਿ ਇਹ ਚਿੰਨ੍ਹ ਸਨਾਤਨ ਮੱਤ ਵਿੱਚ ਪਹਿਲਾ ਪ੍ਰਚੱਲਤ ਸੀ ਗੁਰੂ ਨਾਨਕ ਜੀ ਨੇ ਇਸ ਦੀ ਰਚਨਾ ਨਹੀਂ ਕੀਤੀ।

2. ਦੂਜਾ ਹਮਲਾ, ਇਸਦੀ ਸਵਤੰਤਰ ਹੋਂਦ ਨੂੰ ਸਨਾਤਨ ਮੱਤ ਦੀ ਧਾਤੂ ਪ੍ਰਣਾਲੀ ਹੇਠ ਖੰਡਤ ਕਰਦੇ ਹੋਏ, ਇਸ ਖੰਡਤ ਰੂਪ ਨੂੰ ‘ਓਮ’ ਦਾ ਵਿਕਸਤ ਰੂਪ ਦੱਸਦੇ ਹੋਏ ਕੀਤਾ। ਤਾਂ ਜੋ ਆਉਂਣ ਵਾਲੇ ਸਮੇਂ ਵਿੱਚ ਇਹ ਸਿੱਧ ਕੀਤਾ ਜਾਅ ਸਕੇ ਕਿ ੴ (ਏਕੰਕਾਰ) ਸਵਤੰਤਰ ਨਹੀਂ ਹੈ ਇਹ ਤਾਂ ਸੰਸਕ੍ਰਿਤ ਦੇ ਮੂਲ਼ ਚਿੰਨ੍ਹ ‘ਓਮ’ ਦਾ ਵਿਕਸਤ ਰੂਪ ਹੈ।

3. ਤੀਜਾ ਹਮਲਾ, ਇਸਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚਲੇ ਅਸਲ ਪਾਠ ‘ਏਕੰਕਾਰ’ ਨੂੰ ਖ਼ਾਲਸਾ ਪੰਥ ਵਿੱਚੋਂ ਖ਼ਤਮ ਕਰਨ ਲਈ, ਕਈ ਨਕਲੀ ਪਾਠਾਂ (ਏਕੋ, ਇਕਓਅੰਕਾਰ, ਏਕਮਕਾਰ ਆਦਿ) ਦੀ ਰਚਨਾ ਕਰਦੇ ਹੋਏ ਕੀਤਾ। ਤਾਂ ਜੋ ਖ਼ਾਲਸਾ ਪੰਥ ਵਿੱਚੋਂ ਇਸ ਅਸਲ ਪਾਠ ‘ਏਕੰਕਾਰ’ ਨੂੰ ਖ਼ਤਮ ਕੀਤਾ ਜਾ ਸਕੇ।

4. ਚੌਥਾ ਹਮਲਾ, ਇਸਦੇ ਗੁਰੂ ਗ੍ਰੰਥ ਜੀ ਵਿੱਚਲੇ ਪਾਠ ਨੂੰ ਸਨਾਤਨ ਮੱਤ ਦੇ ਗ੍ਰੰਥਾਂ ਵਿੱਚ ਵਿਚਾਰਦੇ ਹੋਏ ਕੀਤਾ। ਤਾਂ ਜੋ ਆਉਂਣ ਵਾਲੇ ਸਮੇਂ ਵਿੱਚ ਇਹਨਾਂ ਗ੍ਰੰਥਾਂ ਨੂੰ ਅਧਾਰ ਬਣਾ ਕੇ ਇਹ ਸਿੱਧ ਕੀਤਾ ਜਾ ਸਕੇ ਕਿ ਇਹ ਸ਼ਬਦ ਪੰਜਾਬੀ ਦੀ ਨਹੀਂ, ਇਸ ਦੀ ਰਚਨਾ ਗੁਰੂ ਨਾਨਕ ਜੀ ਨੇ ਨਹੀਂ ਕੀਤੀ।

5. ਪੰਜਵਾਂ ਹਮਲਾ, ਇਸ ਚਿੰਨ੍ਹ ਦਾ ਨਕਲੀ ਸੰਸਕ੍ਰਿਤ ਰੂਪ ਸੰਸਕ੍ਰਿਤ ਚਿੰਨ੍ਹਾਂ ਤੋਂ 20ਵੀਂ ਸਦੀ ਦੇ ਅੰਤਲੇ ਡੇਢ ਦਹਾਕੇ ਵਿੱਚਲੇ ਸਮੇਂ ਵਿੱਚ ਤਿਆਰ ਕਰਦੇ ਹੋਏ ਕੀਤਾ, ਤਾਂ ਜੋ ਇਸ ਝੂਠੇ ਦਾਵੇ ਨੂੰ ਜਿਹੜਾ ਇਸ ਸਿੱਟੇ ਦੇ ਚਾਰ ਭਾਗਾਂ ਵਿੱਚ ਵਿਚਾਰਿਆ ਗਿਆ ਹੈ ਆਉਂਣ ਵਾਲੇ ਸਮੇਂ ਵਿੱਚ ਇੱਕ ਹੋਰ ਝੂਠ ਨਾਲ ਪੱਕਾ ਕੀਤਾ ਜਾ ਸਕੇ।

ਅਸੀਂ ੴ ਨੂੰ ਨਿਗ਼ਲਣ ਦੀ ਸੋਚ ਵਾਲੇ, ਇਸ ਝੂਠੇ ਪੰਜ ਮੂੰਹੇ ਸਨਾਤਨੀ ਅਜ਼ਗਰ (ਬਿਪਰਵਾਦ) ਨੂੰ, ਗੁਰੂ ਗ੍ਰੰਥ ਜੀ ਦੇ ਸੱਚੇ ਸ਼ਬਦ ਗਿਆਨ ਦੇ ਤੇਜ਼ ਤੋਂ ਬਣਾਈ ਹੇਠਲੀ ਗਿਆਨ ਖ਼ੜਗ ਵਾਲੀ ਵਿਚਾਰ ਨਾਲ ਖ਼ਤਮ ਕਰਦੇ, ਇਤਿਹਾਸਕ ਤੌਰ ਤੇ ਇਸ ਨਕਲੀ ਇਤਿਹਾਸ ਦਾ ਸੋਹਲਾ ਪੜ੍ਹਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਇਸ ਸੋਹਲੇ ਬਾਬਤ ਇਹ ਦਾਵਾ ਕਰਦੀ ਹੈ ਕਿ:

“ੴ ਪੰਜਾਬੀ ਵਰਣਮਾਲਾ, ਪੰਜਾਬੀ ਗਣਿਤ ਤੇ ਕਲਾ ਦੀ ਅਨਿਸ਼ਚਤ ਲਕੀਰ ਤੋਂ ਤਿਆਰ ਕੀਤਾ ਗਿਆ ਸੰਕਲਪੀ ਚਿੰਨ੍ਹ ਹੈ। ਸਾਰੀ ਗੁਰਬਾਣੀ ਵਿੱਚ ਇਸਦੀ (ੴ ਦੀ) ਵਿਚਾਰ ਇਹਨਾਂ ਲਿਪੀ ਚਿੰਨ੍ਹਾਂ ਨਾਲ ਹੀ ਕੀਤੀ ਗਈ ਹੈ। ਇਹ ਵਿਲੱਖਣ ਹੈ, ਕਿਉਂਕਿ ਇਸਦੇ ਕਰਤਾ ਗੁਰੂ ਨਾਨਕ ਜੀ ਨੇ ਇਸਨੂੰ ਪੰਜਾਬੀ ਭਾਸ਼ਾ ਦੇ ਨਿਯਮਾਂ ਤੋਂ ਬਾਹਰਾ, ਕਲ਼ਮ ਨਾਲ ਚਿੱਤਰਦੇ ਹੋਏ, ਇਕ ਕਰਤਾਰ ਦੇ ਸੂਚਕ ਵਜੋਂ ਵਿਸ਼ੇਸ਼ ਤੌਰ ਤੇ ਰੱਬੀ ਮੰਗਲ ਦੇ ਸ਼ੁਰੂ ਵਿੱਚ ਹੀ ਵਿਚਰਨਾ ਕੀਤਾ ਹੈ। ਇਹ ਸਵਤੰਤਰ ਹੈ, ਕਿਉਂਕਿ ਇਸ ਦਾ ਕਿਸੇ ਵੀ ਅਨ ਮੱਤ ਦੇ ਚਿੰਨ੍ਹ ਜਾਂ ਸੰਕਲਪ ਨਾਲ ਰਚਣ ਪੱਖ ਤੋਂ ਤੇ ਸਿਧਾਂਤ ਪੱਖ ਤੋਂ ਕੋਈ ਵੀ ਵਾਸਤਾ ਨਹੀਂ ਹੈ, ਗੁਰਬਾਣੀ ਵਿੱਚ ਗੁਰਮਤਿ ਦੇ ਸਵਤੰਤਰ ਸਿਧਾਂਤ ਦੀ ਵਿਚਾਰ ਬਾਬਤ ਸਾਫ਼ ਲਿਖਿਆ ਹੈ ‘ਨਾ ਹਮ ਹਿੰਦੂ ਨਾ ਮੁਸਲਮਾਨ॥’ (1136) ,‘ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੈ ਹਮ ਕਛੂ ਨ ਲੀਆ॥’ (1159)। ਇਸ ਚਿੰਨ੍ਹ ਦਾ ਪਾਠ ‘ਏਕੰਕਾਰ’ ਹੈ। ਇਸ ਪਾਠ ਦੇ ਕਰਤਾ ਵੀ ਗੁਰੂ ਨਾਨਕ ਜੀ ਹਨ ‘ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕ ਸਮਾਈ॥ (930)। ਇਸ ਪਾਠ ਦੀ ਵਿਚਾਰ ਵੀ ਇਸ ਚਿੰਨ੍ਹ ੴ ਦੀ ਤਰ੍ਹਾਂ ਸਭ ਤੋਂ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਤਿਹਾਸਕ ਗਵਾਹੀ ਵਜੋਂ ਗੁਰੂ ਨਾਨਕ ਜੀ ਦੇ ਸਿਰਲੇਖ ਹੇਠ 13 ਦਰਜ਼ ਹੈ।”

ਜ਼ਰੂਰੀ ਨੋਟ: ਗੁਰਬਾਣੀ ਅਧਾਰਤ ਇਸ ਵਿਚਾਰ ਦੇ ਵਿਸਥਾਰ ਲਈ ਪੜ੍ਹੋ ਲੇਖਕ ਦੀ ਆਉਣ ਵਾਲੀ ਕਿਤਾਬ ‘ਅਦੁੱਤੀ ਸਵਤੰਤਰ ਸੰਕਲਪੀ ਚਿੰਨ੍ਹ ੴ’

ਗੁਰਬਾਣੀ ਦੇ ਅਧਾਰਤ ਤੇ ਖਾਲਸੇ ਦੇ ਚਿੰਨ੍ਹ ੴ ਤੇ ਇਸਦੇ ਪਾਠ ‘ਏਕੰਕਾਰ’ ਦੀ ਵਿਚਾਰ ਨੂੰ ਪੇਸ਼ ਕਰਦਾ ਸਵਤੰਤਰ ਖਾਲਸਾਈ ਵਿਚਾਰ ਵਾਲਾ ਸਟਿੱਕਰ

...ਅੰਤ ਵਿੱਚ ਅਸੀਂ ਭਾਈ ਗੁਰਦਾਸ ਜੀ ਦੀਆਂ ਇਹਨਾਂ ਪੰਗਤੀਆਂ ਨਾਲ ਲੇਖ ਦੀ ਸਮਾਪਤੀ ਕਰਦੇ ਹਾਂ। ਜਿਸ ਵਿੱਚ ਆਪ ਜੀ ੴ ਦੀ ਸਵਤੰਤਰ ਵਿਚਾਰ ਕਰਦੇ, ਇਸ ਉਪਰੋ ਝੂਠੇ ਦਾਵਿਆ ਦੇ ਅਸਵਤੰਤਰ ਲੇਪ ਨੂੰ ਲਾਹਣ ਦੀ ਹਦਾਇਤ ਕਰਦੇ ਲਿਖਦੇ ਹਨ :

ਗੁਰਮੁਖਾਂ ਲੋਕਾਰੁ ਲੇਪੁ ਨ ਲਾਇਆਗੁਰਮੁਖਿ ‘ਏਕੰਕਾਰ’ ਅਲੱਖ ਲਖਾਇਆ। - ( ਭਾਈ ਗੁਰਦਾਸ ਜੀ )


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top