Share on Facebook

Main News Page

ਐਬਟਸਫੋਰਡ 'ਚ ਅਕਾਲੀ ਸਮਾਗਮ ਦੀ ਅਸਫਲਤਾ, ਕੈਨੇਡੀਅਨ ਪੁਲਿਸ ਦੀ ਨਾਲਾਇਕੀ
-: ਸਿਕੰਦਰ ਸਿੰਘ ਮਲੂਕਾ

ਐਬਟਸਫੋਰਡ 'ਚ ਅਕਾਲੀ ਸਮਾਗਮ ਦੀ ਅਸਫਲਤਾ ਨੂੰ ਸ. ਸਿਕੰਦਰ ਸਿੰਘ ਮਲੂਕਾ ਨੇ ਕੈਨੇਡੀਅਨ ਪੁਲਿਸ ਦੀ ਨਾਲਾਇਕੀ ਦੱਸਿਆ ਹੈ। ਐਬਟਸਫੋਰਡ ਦੇ ਇਕ ਫਾਰਮ ਵਿੱਚ ਬੈਠੇ ਉਹ ਕਹਿ ਰਹੇ ਹਨ ਕਿ ਐਬਟਸਫੋਰਡ ਪੁਲਿਸ 10-15 ਕੁ ਬੰਦਿਆਂ ਨੂੰ ਰੋਕ ਨਹੀਂ ਸਕੀ ਅਤੇ ਉਨ੍ਹਾਂ ਸਮੇਤ ਹੋਰ ਅਕਾਲੀ ਵੀ. ਵੀ. ਆਈ. ਪੀਜ਼ ਅਤੇ 150 ਦੇ ਕਰੀਬ ਅਕਾਲੀ ਵਰਕਰਾਂ ਨੂੰ ਸੁਰੱਖਿਆ ਨਹੀਂ ਦੇ ਸਕੀ।

ਮਲੂਕਾ ਜੀ ਇਹ ਕੈਨੇਡੀਅਨ ਪੁਲਿਸ ਹੈ, ਪੰਜਾਬ ਪੁਲਿਸ ਨਹੀਂ। ਇੱਥੇ ਗੱਲ ਕਹਿਣ ਵਾਲੇ ਨੂੰ ਵੀ ਆਜ਼ਾਦੀ ਹੈ ਅਤੇ ਵਿਰੋਧ ਕਰਨ ਵਾਲੇ ਨੂੰ ਵੀ। ਬਾਕੀ ਤੁਹਾਨੂੰ ਬਿਨਾਂ ਗਿਆਂ ਕਿਵੇਂ ਪਤਾ ਲੱਗ ਗਿਆ ਕਿ ਉੱਥੇ ਬੰਦੇ 10-15 ਸੀ ਜਾਂ 700-800? ਕੀ ਤੁਹਾਨੂੰ ਲਗਦਾ ਕਿ ਉਹ 10-15 ਬੰਦੇ ਤੁਹਾਡੇ 150 ਅਕਾਲੀ ਸਮਰਥਕਾਂ 'ਤੇ ਭਾਰੂ ਪੈ ਗਏ?

...ਨਾਲੇ ਤੁਹਾਡੇ ਵਰਗੇ ਮੰਤਰੀ, ਜੋ ਖੁਦ ਪੁਲਿਸ ਨਾਲ ਰਲ ਕੇ ਬੇਰੋਜ਼ਗਾਰ ਅਧਿਆਪਕਾਂ ਨੂੰ ਕੁੱਟਦੇ ਹੋਣ, ਦੇ ਮੂੰਹੋਂ ਇਹ ਗੱਲ ਭੋਰਾ ਵੀ ਜਚਦੀ ਨਹੀਂ।

ਗੁਰਪ੍ਰੀਤ ਸਿੰਘ ਸਹੋਤਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top