Share on Facebook

Main News Page

ਸਿੱਖ ਵਿਦਵਾਨ ਸ: ਅਜਮੇਰ ਸਿੰਘ ਦੀ ਨਵੀਂ ਕਿਤਾਬਤੀਸਰੇ ਘੱਲੂਘਾਰੇ ਤੋਂ ਬਾਅਦ – ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਦਾ ਯੂ ਕੇ ਵਿਚ ਸਵਾਗਤ

ਐਤਵਾਰ 19 ਜੁਲਾਈ ਨੂੰ ਗੁਰੂ ਸਿੰਘ ਸਭਾ ਗੁਰਦੁਆਰਾ ਕਾਵੈਂਟਰੀ ਵਿਖੇ ਸ: ਅਜਮੇਰ ਸਿੰਘ ਦੀ ਨਵੀਂ ਕਿਤਾਬ ‘ਤੀਸਰੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਦਾ ਯੂ ਕੇ ਦੇ ਲੇਖਕਾਂ,ਬੁੱਧੀਜੀਵੀਆਂ ਅਤੇ ਪ੍ਰਮੁਖ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਪੁਰਜੋ਼ਰ ਸਵਾਗਤ ਕਰਦਿਆਂ ਇਹ ਕਿਤਾਬ ਜੈਕਾਰਿਆਂ ਦੀ ਗੂੰਜ ਵਿਚ ਯੂ ਕੇ ਵਿਚ ਰਲੀਜ਼ ਕੀਤੀ ਗਈ। ਇਸ ਮੌਕੇ ਤੇ ਸ: ਅਮਰਜੀਤ ਸਿੰਘ ਖਾਲੜਾ, ਜਥੇਦਾਰ ਮਹਿੰਦਰ ਸਿੰਘ ਖੈਰਾ, ਡਾ: ਸਰੂਪ ਸਿੰਘ ਅਲੱਗ, ਸ: ਚਰਨਜੀਤ ਸਿੰਘ ਸੁੱਜੋਂ, ਸ: ਗੁਰਚਰਨ ਸਿੰਘ ਗੁਰਾਇਆ (ਜਰਮਨੀ), ਸ: ਅਵਤਾਰ ਸਿੰਘ ਵਾਲਸਾਲ, ਸ: ਮਹਿੰਦਰ ਸਿੰਘ ਜਵੰਦਾ ਕਨੇਡਾ, ਸ: ਲਵਛਿੰਦਰ ਸਿੰਘ ਡੱਲੇਵਾਲ, ਸ: ਅਮਰੀਕ ਸਿੰਘ ਧੌਲ ਅਤੇ ਬੀਬੀ ਰੁਪਿੰਦਰਜੀਤ ਕੌਰ (ਮੁਖੀ ਮਾਤਾ ਭਾਗ ਕੌਰ ਸੁਸਾਇਟੀ) ਨੇ ਸਟੇਜ ਤੋਂ ਸੰਗਤਾਂ ਨੂੰ ਮੁਖਾਤਬ ਕੀਤਾ ਅਤੇ ਇਸ ਕਿਤਾਬ ਦਾ ਜ਼ਿਕਰ ਕਰਦਿਆਂ ਸ: ਅਜਮੇਰ ਸਿੰਘ ਦੀ ਇਤਹਾਸਕ ਸਾਹਿਤਕ ਦੇਣ ਦਾ ਪੁਰਜ਼ੋਰ ਸ਼ਬਦਾਂ ਵਿਚ ਸਵਾਗਤ ਕੀਤਾ।

ਕੇਵਲ ਦੋ ਘੰਟੇ ਦੇ ਸੀਮਤ ਸਮੇਂ ਵਿਚ ਸਟੇਜ ਸਕੱਤਰ ਸ: ਕੁਲਵੰਤ ਸਿੰਘ ਢੇਸੀ ਨੇ ਜਥੇਬੰਦੀਆਂ ਦੇ ਉਹਨਾਂ ਸਮੂਹ ਆਗੂਆਂ ਤੋਂ ਖਿਮਾ ਮੰਗੀ ਜਿਹਨਾਂ ਵਿਚ ਅੰਮ੍ਰਿਤਸਰ ਅਕਾਲੀ ਦਲ ਦੇ ਸ: ਜਸਪਾਲ ਸਿੰਘ ਬੈਂਸ, ਸ: ਅਵਤਾਰ ਸਿੰਘ ਖੰਡਾ, ਕੇਸਰੀ ਲਹਿਰ ਦੇ ਸ: ਜਰਨੈਲ ਸਿੰਘ ਧਾਲੀਵਾਲ ਅਤੇ ਉਹਨਾਂ ਦੇ ਸਾਥੀ, ਪਾਕਿਸਤਾਨ ਗੁਰਧਾਮ ਕਾਰ ਸੇਵਾ ਦੇ ਸ: ਅਵਤਾਰ ਸਿੰਘ ਸੰਘੇੜਾ, ਪੰਜਾਬੀ ਸੱਥ ਦੇ ਸ: ਮੋਤਾ ਸਿੰਘ ਸਰਾਏ ਤੇ ਉਹਨਾ ਦੇ ਸਾਥੀ, ਦਲ ਖਾਲਸਾ ਦੇ ਸ:ਗੁਰਚਰਨ ਸਿੰਘ ਤੇ ਉਹਨਾਂ ਦੇ ਸਾਥੀ ਅਤੇ ਅਨੇਕਾਂ ਹੋਰ ਸ਼ਖਸੀਅਤਾਂ ਹਾਜ਼ਰ ਸਨ ਜਿਹਨਾਂ ਨੂੰ ਕਿ ਸਮੇਂ ਦੀ ਮਜ਼ਬੂਰੀ ਕਾਰਨ ਸਟੇਜ ਤੋਂ ਸਮਾਂ ਨਾ ਦੇ ਹੋਇਆ। ਚੇਤੇ ਰਹੇ ਕਿ ਇਸ ਪੁਸਤਕ ਵਿਚ ਸ: ਅਜਮੇਰ ਸਿੰਘ ਨੇ ਚੁਰਾਸੀ ਦੇ ਦੌਰ ਵਿਚ ਜਿਥੇ ਭਾਰਤ ਦੇ ਖਬੇ ਪੱਖੀਆਂ ਵਲੋਂ ਸਰਕਾਰੀ ਸੱਜਾ ਹੱਥ ਬਣ ਕੇ ਸਿੱਖ ਵਿਦਰੋਹੀਆਂ ਖਿਲਾਫ ਭੁਗਤਣ ਨੂੰ ਆਢੇ ਹੱਥੀਂ ਲਿਆ ਹੈ ਉਥੇ ਉਸ ਨੇ ਪੰਜਾਬੀ ਸਾਹਿਤ ਦੇ ਉਹਨਾਂ ਵੱਡੇ ਵੱਡੇ ਨਾਵਾਂ ਦੀ ਉਲਾਰ, ਤਲਚੱਟ ਅਤੇ ਸਰਕਾਰੀ ਮਾਨਸਿਕਤਾ ਦਾ ਜ਼ਿਕਰ ਵੀ ਕੀਤਾ ਹੈ ਜਿਹਨਾਂ ਦੇ ਨਾਮ ਪੰਜਾਬੀ ਸਾਹਿਤ ਦੇ ਧੁਨੰਤਰ ਹੋਣ ਦਾ ਭੁਲੇਖਾ ਪਾਉਂਦੇ ਹਨ।

ਸ: ਅਜਮੇਰ ਸਿੰਘ ਨੇ ਇਸ ਗੱਲ ਤੇ ਬੇਹੱਦ ਹੈਰਾਨੀ ਪ੍ਰਗਟ ਕੀਤੀ ਹੈ ਕਿ ਪੱਛਮੀ ਸਭਿਆਚਾਰਕ ਸਮਾਜਾਂ ਦਾ ਲੋਕ ਰਾਜ ਦਾ ਵਿਕਸਤ ਸੰਕਲਪ ਜਦੋਂ ਵਰਣ ਵੰਡ ‘ਤੇ ਅਧਾਰਤ ਭਾਰਤੀ ਬਹੁਗਿਣਤੀ ‘ਤੇ ਲਾਗੂ ਕੀਤਾ ਜਾਂਦਾ ਹੈ ਤਾਂ ਉਹ ਉਸ ਬਹੁਗਿਣਤੀ ਨੂੰ ਰਾਜ ਭਾਗ ਸੌਂਪਦਾ ਹੈ ਜੋ ਕਿ ਘੱਟ ਗਿਣਤੀਆਂ ਦੇ ਸਰਬਨਾਸ਼ (ਗੲਨੋਚਦਿੲ) ਵਿਚ ਹੀ ਆਪਣਾ ਬੋਲ ਬਾਲਾ ਸਮਝਦਾ ਹੈ ਪਰ ਇਸ ਅਨਿਆਂ ਅਤੇ ਜ਼ੁਲਮ ਦੇ ਖਿਲਾਫ ਸਿੱਖ ਮਰਜੀਵੜਿਆਂ ਵਲੋਂ ਲੜੇ ਜਾ ਰਹੇ ਅਜ਼ਾਦੀ ਦੇ ਅੰਦੋਲਨ ਨੂੰ ਅਖੌਤੀ ਅਗਾਂਹ ਵਧੂ ਲੇਖਕ ਅਤੇ ਖੱਬੇ ਪੱਖੀ ਲੋਕ ਅੰਧਾਧੁੰਦ ਫਿਰਕੂ, ਰਾਖਸ਼ੀ, ਦੇਸ਼ ਧ੍ਰੋਹੀ, ਵੱਖਵਾਦੀ ਅਤੇ ਅਤੰਕਵਾਦੀ ਦੇ ਫਤਵੇ ਜਾਰੀ ਕਰਦੇ ਹੋਏ ਜ਼ਾਲਮ ਹਾਕਮ ਜਮਾਤ ਦੇ ਹੱਕ ਵਿਚ ਜਾ ਖੜ੍ਹਦੇ ਹਨ ਜਿਸ ਨੇ ਕਿ ਬਖਸ਼ਣਾਂ ਕਿਸੇ ਨੂੰ ਵੀ ਨਹੀਂ ਅਤੇ ਅਖੀਰ ਤੇ ਜਿਸ ਨੇ ਭਾਰਤ ਦੇ ਟੋਟੇ ਟੋਟੇ ਕਰਨ ਵਿਚ ਪ੍ਰਮੁਖ ਭੂਮਿਕਾ ਅਦਾ ਕਰਨੀ ਹੈ।

ਸਿੰਘ ਸਭਾ ਗੁਰਦੁਆਰਾ ਕਾਵੈਂਟਰੀ ਦੇ ਟਰੱਸਟੀ ਅਤੇ ਪੰਥਕ ਆਗੂ ਸ: ਜੋਗਾ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਯੂ ਕੇ ਦੇ ਲੇਖਕਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸ: ਅਜਮੇਰ ਸਿੰਘ ਦੀ ਕਿਤਾਬ ‘ਤੇ ਅਧਾਰਤ ਸਿੱਖ ਕੇਸ ਦੇ ਬਣ ਰਹੇ ਉਸ ਅਧਾਰ ਨੂੰ ਪਛਾਣਿਆਂ ਹੈ ਜਿਸ ਤੋਂ ਕਿ ਦੁਨੀਆਂ ਦਾ ਕੋਈ ਵੀ ਇਨਸਾਫ ਪਸੰਦ ਵਿਅਕਤੀ ਅਤੇ ਮਨੁੱਖੀ ਹੱਕਾਂ ਨੂੰ ਪਰਨਾਇਆ ਵਿਅਕਤੀ ਇਨਕਾਰ ਨਹੀਂ ਕਰ ਸਕਦਾ। ਉਹਨਾਂ ਹੋਰ ਕਿਹਾ ਕਿ ਭਾਰਤ ਵਿਚ ਜਾਤ ਪਾਤ, ਕਾਣੀ ਵੰਡ, ਫਿਰਕੂ ਅਤੇ ਅਣਮਨੁੱਖੀ ਮੁੱਲਾਂ ਦੀ ਪਾਲਤੂ ਹਾਕਮ ਜਮਾਤ ਦੀ ਗੁਲਾਮੀ ਚੋਂ ਨਿਕਲਣਾਂ ਹਰ ਘੱਟ ਗਿਣਤੀ ਦਾ ਜਨਮ ਸਿੱਧ ਅਧਿਕਾਰ ਹੈ ਜਿਸ ਵਿਚ ਪਹਿਲ ਕਦਮੀ ਸਿੱਖਾਂ ਨੂੰ ਹੀ ਕਰਨੀ ਪੈਣੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top