Share on Facebook

Main News Page

ਜੇ ਚੌਪਈ ਪੜ੍ਹਨ ਨਾਲ ਹੀ ਕਾਜ ਸੰਵਰਨੇ ਸੀ ਤਾਂ, ਐਨੀਆਂ ਸ਼ਹੀਦੀਆਂ, ਐਨੇ ਸੰਘਰਸ਼ ਕਰਣ ਦੀ ਕੀ ਲੋੜ ਸੀ ?
-: ਸੰਪਾਦਕ ਖ਼ਾਲਸਾ ਨਿਊਜ਼

ਹਰ ਰੋਜ਼ ਅਰਦਾਸ 'ਚ ਬਿਬੇਕ ਦਾਨ ਮੰਗਣ ਵਾਲਾ ਸਿੱਖ, ਐਨਾ ਮੂਰਖ ਹੋ ਸਕਦਾ ਹੈ, ਦੇਖ ਸੁਣ ਕੇ ਹੈਰਾਨੀ ਹੋਣੀ ਵੀ ਬੰਦ ਹੋ ਗਈ ਹੈ। ਗੁਰੂ ਸਾਹਿਬ ਨੇ ਗੁਰਬਾਣੀ, ਜੀਵਨ ਜਾਚ ਲਈ ਰਚੀ ਸੀ ਕਿ ਇਸ ਨੂੰ ਪੜ੍ਹ, ਸੁਣ, ਮੰਨ ਕੇ ਮਨੁੱਖ ਬਣਿਆ ਜਾ ਸਕੇ... ਪਰ ਨਾ... ਅਕਲ ਤੇ ਸਿੱਖ !!!... ਇਹ ਦੋ ਉਲਟ / ਵਿਰੋਧੀ ਸ਼ਬਦ ਹੋ ਨਿਬੜੇ ਨੇ।

ਗੁਰਬਾਣੀ ਤੋਂ ਅਗਵਾਈ ਛੱਡ ਕੇ, ਸਿੱਖ ਅਖਵਾਉਣ ਵਾਲਾ ਹੋਰ ਹੋਰ ਗ੍ਰੰਥਾਂ, ਪਖੰਡੀ ਸਾਧ-ਬਾਬਿਆਂ ਦੇ ਚੁੰਗਲ 'ਤ ਫਸ ਗਿਆ ਹੈ, ਬਾਹਰ ਆਉਣਾ ਵੱਸ ਦੀ ਗੱਲ ਨਹੀਂ ਰਹੀ। ਤੇ ਜੇ ਕੋਈ ਅਕਲ ਦੀ ਗੱਲ ਆਖੇ ਤਾਂ ਸੂਈ ਕੁੱਤੀ ਵਾਂਗ ਪੈਂਦਾ ਹੈ।

ਕੜਾਹ ਖਾਣੇ ਗੁਰਬਖਸ਼ ਸਿੰਘ ਦਾ ਬੇੜਾ ਵੀ ਇਸੇ ਲਈ ਗਰਕਿਆ ਕਿਉਂ ਉਹ ਗੁਰੂ 'ਤੇ ਭਰੋਸਾ ਛੱਡ, ਅਖੌਤੀ ਜਥੇਦਾਰਾਂ ਤੇ ਬਾਦਲਾਂ ਦੇ ਦਲਾਲ ਧੁੰਮਾ, ਮੱਕੜ, ਪੀਰ ਮੁਹੰਮਦ, ਅਖੌਤੀ ਸੰਤ ਸਮਾਜ ਦੇ ਵੱਸ ਪੈ ਗਿਆ। ਲੋਕਾਂ ਨੇ ਅੰਨੇਵਾਹ ਚੌਪਈ ਦੇ ਪਾਠ ਕੀਤੇ... ਨਤੀਜਾ: ਸਭ ਦੇ ਸਾਹਮਣੇ ਹੈ, ਗੁਰੂ ਅੱਗੇ ਕੀਤੀ ਅਰਦਾਸ ਤੋਂ ਮੁੰਹ ਮੋੜ ਭੱਜ ਗਿਆ, ਉਹ ਵੀ ਇੱਕ ਵਾਰੀ ਨਹੀਂ, ਦੋ ਵਾਰੀ

...ਤੇ ਹੁਣ ਭਾਈ ਸੂਰਤ ਸਿੰਘ ਆਪਣੇ ਦ੍ਰਿੜ ਇਰਾਦੇ 'ਤੇ ਹਾਲੇ ਤੱਕ ਕਾਇਮ ਹਨ, ਪਰ ਅਕਲੋਂ ਪੈਦਲ ਕਈ ਲੋਕ ਫਿਰ ਉਹੀ ਚੌਪਈ ਦਾ ਪਾਠ ਕਰਣ ਲੱਗ ਪਏ ਹਨ, ਭਾਈ ਸੂਰਤ ਸਿੰਘ ਦੀ ਚੜ੍ਹਦੀਕਲਾ ਲਈ। ਓ ਮੂਰਖੋ, ਜੇ ਚੜ੍ਹਦੀਕਲਾ ਤੇ ਕੈਦ ਸਿੰਘਾਂ ਦੀ ਰਿਹਾਈ ਚੌਪਈ ਪੜ੍ਹਨ ਨਾਲ ਹੀ ਹੋਣੀ ਸੀ, ਤਾਂ ਐਨਾ ਸੰਘਰਸ਼ ਕਾਹਦੇ ਲਈ... ਚੌਪਈ ਪੜ੍ਹੋ ਸਿੰਘ ਬਾਹਰ... ਹੈ ਨਾ ਮੂਰਖਤਾ !!!

ਗੁਰੂ ਨਾਨਕ ਸਾਹਿਬ ਬਾਬਰ ਬਾਣੀ 'ਚ ਕਹਿੰਦੇ ਹਨ:

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥

ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ । (ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ । ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ । (ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ ।4।

ਕੀ ਇਸ ਸ਼ਬਦ ਤੋਂ ਸਿੱਖ ਕੁੱਝ ਸਿਖਣਗੇ ? ਲਗਦਾ ਤਾਂ ਨਹੀਂ !!!

ਹਾਲੇ ਕੱਲ ਹੀ ਇਹ ਚੌਪਈ ਦਾ ਪਾਠ ਹੋਇਆ ਹੈ, ਕੀ ਸਿੰਘ ਰਿਹਾਅ ਹੋ ਗਏ ? ਜੇ ਹੋਏ ਹੋਣ ਤਾਂ ਖ਼ਾਲਸਾ ਨਿਊਜ਼ ਨੂੰ ਖ਼ਬਰ ਜ਼ਰੂਰ ਭੇਜਣੀ !!!


ਕੁੱਝ ਢੀਠ ਤੇ ਬੇਸ਼ਰਮ ਕਿਸਮ ਦੇ ਲੋਕ ਜਿਨ੍ਹਾਂ ਦਾ ਕੰਮ ਸਿਰਫ ਫ਼ਜ਼ੂਲ ਦੀ ਬਹਿਸ ਕਰਨਾ ਹੀ ਹੈ, ਜੋ ਕਿ ਕਿਸੇ ਸਾਜਿਸ਼ ਅਧੀਨ ਹੀ ਖ਼ਾਲਸਾ ਨਿਊਜ਼ 'ਤੇ ਆ ਕੇ ਬੇਸਿਰਪੈਰ ਦੀ ਬਹਿਸਬਾਜ਼ੀ ਕਰਦੇ ਹਨ, ਉਨ੍ਹਾਂ ਖਾਤਿਰ ਹੀ ਇਸ ਲੇਖ ਦੇ ਥੱਲੇ ਕੁਮੈਂਟਸ ਹਟਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਜਾ ਸਕਦਾ ਹੈ, ਜਿਨ੍ਹਾਂ ਨੂੰ ਕਿਸੇ ਕਿਸਮ ਦੀ ਜਾਣਕਾਰੀ ਚਾਹੀਦੀ ਹੋਵੇ, ਪਰ ਇਹ ਲੋਕ ਸਿਰਫ ਜਾਗਰੂਕ ਤਬਕੇ ਦਾ ਹੀ ਵਿਰੋਧ ਕਰਦੇ ਹਨ। ਕਦੀ ਵੀ ਇਨ੍ਹਾਂ ਵਲੋਂ ਕਿਸੇ ਪਖੰਡੀ ਸਾਧ, ਅਖੌਤੀ ਜਥੇਦਾਰਾਂ ਦਾ ਵਿਰੋਧ ਕਰਦਿਆਂ ਨਹੀਂ ਦੇਖਿਆ ਗਿਆ, ਜਿਸ ਤੋਂ ਇਨ੍ਹਾਂ ਲੋਕਾਂ ਦੀ ਮਨਸ਼ਾ ਦੀ ਸੋਝੀ ਹੁੰਦੀ ਹੈ। ਖ਼ਾਲਸਾ ਨਿਊਜ਼ ਇਨ੍ਹਾਂ ਵਿਰੋਧੀ ਅਨਸਰਾਂ ਤੋਂ ਡਰਦੀ ਨਹੀਂ, ਪਰ ਸਾਡੇ ਕੋਲ ਫ਼ਜ਼ੂਲ ਬਹਿਸਬਾਜ਼ੀ ਦਾ ਸਮਾਂ ਨਹੀਂ। ਇਨ੍ਹਾਂ ਸਿਰਫਿਰੇ ਲੋਕਾਂ ਨੂੰ ਬਹੁਤ ਵਾਰੀ ਬੇਨਤੀ ਕੀਤੀ ਜਾ ਚੁਕੀ ਹੈ ਕਿ ਜੇ ਇਨ੍ਹਾਂ ਨੂੰ ਇਸ ਸਾਈਟ 'ਤੇ ਲਗੇ ਲੇਖ ਪਸੰਦ ਨਹੀਂ, ਤਾਂ ਹੋਰ ਕਿਤੇ ਜਾ ਸਕਦੇ ਹਨ, ਇਥੇ ਤਾਂ ਇਓਂ ਹੀ ਚਲੇਗਾ। ਇਹ ਲੋਕ ਅੱਖਾਂ ਤੋਂ ਵੀ ਅੰਨ੍ਹੇ ਜਾਪਦੇ ਹਨ, ਜਿਹੜੇ ਖਾਲਸਾ ਨਿਊਜ਼ ਦੇ ਹਰ ਇੱਕ ਖਬਰ / ਲੇਖ ਥੱਲੇ ਲਿਖਿਆ ਨਹੀਂ ਪੜ੍ਹ ਸਕਦੇ:

"ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।"

ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਗੁਰਵਾਕ ਦੀ ਤਰ੍ਹਾਂ ਇਹ ਲੋਕ ਕੁੱਤੇ ਦੀ ਵਿੰਗੀ ਪੂਛ ਵਾਂਗ ਹਨ, ਜਿਹੜੀ ਜੋ ਮਰਜ਼ੀ ਕਰ ਲਓ, ਸਿੱਧੀ ਨਹੀਂ ਹੋ ਸਕਦੀ, ਸਿਰਫ ਕੱਟੀ ਜਾ ਸਕਦੀ ਹੈ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top