Share on Facebook

Main News Page

ਗਿਆਨੀ ਰਣਜੋਧ ਸਿੰਘ ਨੇ ਬੈਲਜੀਅਮ ਵਿਖੇ ਗੁਰਮਤਿ ਵੀਚਾਰਾਂ ਕੀਤੀਆਂ

ਸੁਰਿੰਦਰ ਸਿੰਘ: ਗੁਰਦੁਵਾਰਾ ਸਿੰਘ ਸਭਾ (ਅਲਕਨ) ਬੈਲਜੀਅਮ ਵਿਖੇ ਸ਼ਨੀਵਾਰ ਅਤੇ ਐਤਵਾਰ ਦੇ ਦੀਵਾਨ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਪ੍ਰਚਾਰਕ ਗਿਆਨੀ ਰਣਜੋਧ ਜੀ ਨੇ ਹਾਜਰੀ ਭਰੀ। ਸੰਗਤ ਵਿੱਚ ਆਉਣ ਦੇ ਕੀ ਫਾਇਦੇ ਹਨ?? ਇਸ ਵਿਸ਼ੇ 'ਤੇ ਭਾਈ ਸਾਹਿਬ ਨੇ ਗੁਰਮਤਿ ਗੁਰਬਾਣੀ ਦੀ ਰੋਸ਼ਨੀ 'ਚ ਵਿਚਾਰ ਪੇਸ਼ ਕੀਤੇ। ਗੁਰੂ ਦੀ ਸੰਗਤ ਕਰਨ ਵਾਲੇ ਗੁਰੂ ਕੋਲੋਂ ਝੋਲੀਆਂ ਭਰ ਲੈਂਦੇ ਹਨ, ਪਰ ਕੁੱਝ ਵਿਅਕਤੀ ਸੰਗਤ ਵਿੱਚ ਵੀ ਆਉਂਦੇ ਹਨ, ਪਰ ਫਿਰ ਵੀ ਖਾਲੀ ਦੇ ਖਾਲੀ ਰਹਿ ਜਾਂਦੇ ਹਨ। ਜਿਹੜੇ ਲੋਕ ਬਾਂਸ ਦੀ ਨਿਆਈ ਪੰਜ ਅੌਗੁਣ ਲੈ ਕੇ ਸੰਗਤ ਵਿੱਚ ਆਉਂਦੇ ਹਨ, ਉਨ੍ਹਾਂ ਦੀ ਝੋਲੀ ਹਮੇਸ਼ਾ ਖਾਲੀ ਰਹਿੰਦੀ ਹੈ। ਬਾਬਾ ਕਬੀਰ ਜੀ ਫੁਰਮਾਉਂਦੇ ਹਨ:

ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ
ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥੧੨॥

ਬਾਂਸ ਬਹੁਤ ਉਚਾ ਹੁੰਦਾ ਹੈ, ਹੰਕਾਰ ਵਸ ਗੁਰੂ ਦੀ ਸੰਗਤ ਵਿੱਚ ਆਇਆ ਬੰਦਾ, ਜਾਤ ਪਾਤ ਦੀਆਂ ਗੰਡਾ ਬੰਨੀ ਬੈਠਾ ਹੈ, ਅਤੇ ਜਿਸ ਦਾ ਹਿਰਦਾ ਬਾਂਸ ਵਾਂਗ ਕਠੋਰ ਹੋਵੇ ਅਤੇ ਅਦਰੋਂ ਖਾਲੀ ਹੋਵੇ, ਉਹ ਵਿਅਕਤੀ ਗੁਰੂ ਦੀ ਬਖਸ਼ਿਸ਼ ਤੋਂ ਵਾਂਝਾ ਰਹਿ ਜਾਂਦਾ ਹੈ। ਦੂਜੇ ਪਾਸੇ ਬਾਬਾ ਕਬੀਰ ਜੀ ਕਹਿੰਦੇ ਹਨ:

ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਹ੍ਹਿਓ ਢਾਕ ਪਲਾਸ
ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥੧੧॥

ਜੋ ਬੰਦਾ ਨਿਮਰਤਾ ਲੈ ਕੇ ਗੁਰੂ ਦੀ ਸੰਗਤ ਕਰਦਾ ਹੈ, ਉਸ ਦੀਆਂ ਝੋਲੀਆਂ 'ਚ ਗੁਰੂ ਬਖਸ਼ਿਸ਼ ਪੈਂਦੀ ਹੈ।

ਬੜੇ ਵਿਸਥਾਰ ਨਾਲ ਗਿਆਨੀ ਜੀ ਨੇ ਦਸਿਆ ਕਿ ਸੰਗਤ ਵਿੱਚ ਕਿਸ ਤਰ੍ਹਾਂ ਆਉਣਾ ਹੈ, ਅਤੇ ਇੱਕ ਸੱਚਾ ਜਗਿਆਸੂ ਸੰਗਤ ਵਿੱਚ ਆ ਕੇ ਗੁਰੂ ਜੀ ਦੀਆਂ ਖੁਸ਼ੀਆਂ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ। ਗੁਰਦੁਵਾਰਾ ਕਮੇਟੀ ਦੇ ਵਿਸ਼ੇਸ਼ ਸੱਦੇ 'ਤੇ ਭਾਈ ਸਾਹਿਬ ਜੀ ਬੈਲਜੀਅਮ ਦੇ ਨਵੇਂ ਬਣੇ ਗੁਰੁਦੁਵਾਰਾ ਸਿੰਘ ਸਭਾ ਵਿਖੇ ਪਹੁੰਚੇ ਹੋਏ ਸਨ। ਅਖੀਰ 'ਚ ਗੁਰੁਦੁਵਾਰਾ ਕਮੇਟੀ ਵਲੋਂ ਭਾਈ ਸਾਹਿਬ ਜੀ ਦਾ ਧੰਨਵਾਦ ਕੀਤਾ ਗਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top