ਨਵੀਂ
ਦਿੱਲੀ, 1 ਅਗਸਤ (ਪੀ. ਟੀ. ਆਈ.): ਸੁਪਰੀਮ ਕੋਰਟ ਦੇ ਇਕ ਡਿਪਟੀ ਰਜਿਸਟਰਾਰ ਨੇ 1993 ਦੇ
ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਇਕ ਦੋਸ਼ੀ ਯਾਕੂਬ ਮੈਮਨ ਨੂੰ ਮੌਤ ਦੀ ਸਜ਼ਾ ਦੇ ਅਮਲ
ਲਈ ਰਾਹ ਪੱਧਰਾ ਕਰਨ ਵਾਲੇ ਅਦਾਲਤ ਦੇ ਫ਼ੈਸਲੇ ਦੀ ਅਲੋਚਨਾ ਕਰਦਿਆ ਆਪਣੇ ਅਹੁਦੇ ਤੋਂ
ਅਸਤੀਫਾ ਦੇ ਦਿੱਤਾ ਹੈ।
ਪ੍ਰੋ. ਅਨੂਪ ਸੁਰੇਂਦਰਨਾਥ ਨੇ ਡਿਪਟੀ ਰਜਿਸਟਰਾਰ ਦੇ ਅਹੁਦੇ ਤੋਂ
ਇਹ ਕਹਿੰਦੇ ਹੋਏ ਅਸਤੀਫਾ ਦੇ ਦਿੱਤਾ ਕਿ ਕੁਝ ਘੰਟਿਆਂ ਦੇ ਅੰਦਰ ਦੋ ਫ਼ੈਸਲੇ ਨਿਆਂਇਕ
ਤਿਆਗ ਦਾ ਉਦਾਹਰਣ ਹਨ ਜਿਨ੍ਹਾਂ ਦੀ ਸੁਪਰੀਮ ਕੋਰਟ ਦੇ ਅੰਧਕਾਰਮਈ ਘੰਟਿਆਂ ਦੇ ਰੂਪ 'ਚ
ਗਿਣਤੀ ਹੋਣੀ ਚਾਹੀਦੀ ਹੈ।
ਪ੍ਰੋ. ਅਨੂਪ ਸੁਰੇਂਦਰਨਾਥ ਦੀ ਨਿਯੁਕਤੀ ਠੇਕੇ 'ਤੇ ਸੀ ਅਤੇ ਉਨ੍ਹਾਂ
30 ਜੁਲਾਈ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਯਾਕੂਬ ਮੈਮਨ ਨੂੰ ਮੌਤ ਦੀ ਸਜ਼ਾ
ਦੇਣ ਦੇ ਹੁਕਮ ਨੂੰ ਸਹੀ ਠਹਿਰਾਉਣ ਦੇ ਦੋ ਘੰਟੇ ਦੇ ਅੰਦਰ ਹੀ ਫਾਂਸੀ ਦੇ ਦਿੱਤੀ ਸੀ।
ਅਦਾਲਤ ਦੇ ਸੂਤਰਾਂ ਨੇ ਦੱਸਿਆ ਕਿ ਮੌਤ ਦੀ ਸਜ਼ਾ ਨੂੰ ਲੈ ਕੇ ਚਲ
ਰਹੀ ਬਹਿਸ ਵਿਚਕਾਰ ਪ੍ਰੋ. ਅਨੂਪ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ
ਅਹੁਦੇ ਤੋਂ ਮੁਕਤ ਕਰ ਦਿੱਤਾ ਹੈ। ਸੁਪਰੀਮ ਕੋਰਟ ਵਿਚ ਲੱਗਭੱਗ 20 ਡਿਪਟੀ ਰਜਿਸਟਰਾਰ ਹਨ।
ਇਨ੍ਹਾਂ ਚੋਂ ਕੁਝ ਨਿਆਂਪਾਲਿਕਾ ਤੋਂ ਬਾਹਰੋਂ ਸ਼ਾਮਿਲ ਕੀਤੇ ਗਏ ਹਨ। ਪ੍ਰੋ. ਅਨੂਪ
ਸੁਰੇਂਦਰਨਾਥ ਦਿੱਲੀ ਸਥਿਤ ਲਾਅ ਯੂਨੀਵਰਸਿਟੀ ਵਿਚ ਪ੍ਰੋਫੈਸਰ ਹੈ ਅਤੇ ਮੌਤ ਦੀ ਸਜ਼ਾ ਖੋਜ
ਪ੍ਰਾਜੈਕਟ ਦੇ ਡਾਇਰੈਕਟਰ ਹਨ। ਮੈਮਨ ਨੂੰ ਫਾਂਸੀ ਦੇਣ ਦੇ ਹੁਕਮ 'ਤੇ ਰੋਕ ਲਾਉਣ ਲਈ ਦਾਇਰ
ਪਟੀਸ਼ਨ ਨਾਲ ਵੀ ਉਹ ਜੁੜੇ ਹੋਏ ਸਨ।
ਪ੍ਰੋ. ਅਨੂਪ ਸੁਰੇਂਦਰਨਾਥ ਨੇ ਆਪਣੇ ਅਸਤੀਫੇ ਬਾਰੇ ਸੋਸ਼ਲ
ਨੈਟਵਰਕਿੰਗ ਸਾਈਟ 'ਤੇ ਲਿਖਿਆ ਸੀ। ਇਸ ਸਬੰਧੀ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ
ਨੇ ਇਸ ਸਬੰਧੀ ਹੋਰ ਕੁਝ ਵੀ ਨਹੀਂ ਕਹਿਣਾ।
Supreme Court deputy registrar Anup
Surendranath quits over Yakub Memon's hanging
A Supreme Court Deputy Registrar has resigned attacking the judgement
clearing the death penalty for 1993 Mumbai blast convict Yakub Memon,
saying two decisions within a span of hours are instances of "judicial
abdication" that should count among the "darkest hours" of the apex
court.
Professor Anup Surendranath, Deputy Registrar (Research), who was
appointed more than a year ago on contract, resigned on July 30, the day
Memon was hanged to death two hours after the court had upheld the death
warrant.
His resignation, which has come in the midst of a raging debate over
death penalty and whether it should be used as a form of the State
avenging a crime, has been accepted and he has been relieved, court
sources said.
There are nearly 20 deputy registrars, a few of whom have been inducted
from outside judiciary.
"It would be silly and naive to see the events of the last 24 hours at
the Supreme Court as some triumph of the rule of law the two orders at 4
pm on 29th July and 5 am on 30th July (and the reasoning adopted
therein) are instances of judicial abdication that must count amongst
the darkest hours for the Supreme Court of India.," Surendranath had
remarked n July 30.
Surendranath is a faculty member of National Law University, Delhi, and
Director of Death Penalty Research Project. He was also associated with
the filing of the petition for stay of Memon's death warrant.
"I have been contemplating this for a while now for a variety of
reasons, but what was played out this week at the Supreme Court was the
proverbial final nail--I have resigned from my post at the Supreme Court
to focus on death penalty work at the University.
"It is in many ways liberating to to regain the freedom to write
whatever I want and I hope to make full use of that in the next few days
to discuss the events that transpired at the Supreme Court this week,"
he wrote on the social networking site.
When contacted, he said he has nothing more to state than what he has
posted on his site.