Share on Facebook

Main News Page

ਪੰਜਾਬ ਦਾ ਹਿੰਦੂ ਸਰੱਖਿਆ ਸਮਿਤੀ ਨੇਤਾ ਮਨੀਸ਼ ਸੂਦ ਗੋਲੀਆਂ ਮਾਰ ਕੇ ਹਲਾਕ

ਸਰਹਿੰਦ, 4 ਅਗਸਤ, 2015: ਪੰਜਾਬ ਦੇ ਹਿੰਦੂ ਸਰੱਖਿਆ ਸਮਿਤੀ ਨੇਤਾ ਮਨੀਸ਼ ਸੂਦ ਨੂੰ 3 ਅਗੁਸਤ ਦੇਰ ਰਾਤੀਂ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਦਿਤਾ ਗਿਆ। ਉਸਦੇ 17 ਗੋਲੀਆਂ ਲੱਗੀਆਂ ਅਤੇ ਮੌਕੇ ਤੇ ਉਸਦੀ ਮੌਤ ਹੋ ਗਈ। ਇਹ ਘਟਨਾ ਸਰਹਿੰਦ ਦੀ ਬੈਂਕ ਕਲੋਨੀ ਦੀ ਹੈ ਜਿਥੇ ਕਿ ਸੂਦ ਆਪਣੇ ਨਵੇਂ ਘਰ ਦੀ ਪਹਿਲੀ ਮੰਜ਼ਿਲ 'ਤੇ ਬੈਠਾ ਸੀ। ਅੱਧੀ ਰਾਤ ਨੂੰ 12 ਵਜੇ ਦੇ ਕਰੀਬ ਉਸਨੂੰ ਬਹੁਤ ਨੇੜਿਓਂ ਕਾਰਬਾਈਨ ਦੀ ਗੋਲੀਆਂ ਦੀ ਬੁਛਾੜ ਨਾਲ ਮਾਰ ਦਿਤਾ ਗਿਆ। ਉਸਦੇ ਸਰਕਾਰੀ ਗੰਨਮੈਨ ਸੋਮ ਦੱਤ 'ਤੇ ਹੀ ਸ਼ੱਕ ਹੈ ਕਿ ਉਹੀ ਕਾਤਲ ਹੋ ਸਕਦਾ ਹੈ

ਮਨੀਸ਼ ਸੂਦ ਉਹ ਹਿੰਦੂ ਨੇਤਾ ਹੈ ਜੋ ਕਿ ਉਸ ਵੇਲੇ ਅਖਾਬਰਾਂ ਦੀ ਚਰਚਾ ਵਿਚ ਆਇਆ ਸੀ ਜਦੋਂ 11 ਨਵੰਬਰ 2011 ਨੂੰ ਉਸਨੇ ਬੇਅੰਤ ਕਤਲ ਕਾਂਡ ਦੇ ਮੁਜਰਿਮ ਜਗਤਾਰ ਸਿੰਘ ਹਵਾਰਾ 'ਤੇ ਚੰਡੀਗੜ੍ਹ ਦੀ ਜ਼ਿਲ੍ਹਾ ਕੋਰਟ ਵਿਚ ਹਮਲਾ ਕਰਨ ਦਾ ਯਤਨ ਕੀਤਾ ਸੀ । ਇਸ ਤੋਂ ਬਾਅਦ ਹੀ ਉਸਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਗਈ ਸੀ। ਸੂਦ ਦੇ ਕਤਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਉਸਦੇ ਡਰਾਈਵਰ ਨੂੰ ਮਿਲੀ ਜੋ ਘਟਨਾ ਸਮੇਂ ਕੁਝ ਦੇਰ ਲਈ ਬਾਜ਼ਾਰ ਆਦਿਕ ਗਿਆ ਸੀ । ਇਸ ਕਤਲ ਦੀ ਖ਼ਬਰ ਸੁਣ ਕੇ ਬਹੁਤ ਸਾਰੇ ਹਿੰਦੂ ਸਰੱਖਿਆ ਸਮਿਤੀ ਅਤੇ ਹਿੰਦੂ ਸ਼ਿਵ ਸੇਨਾ ਨੇਤਾ ਉੱਥੇ ਇਕੱਠੇ ਹੋਣੇ ਸ਼ੁਰੂ ਗਏ ਸਨ ।

Source: http://www.babushahi.in/viewcompletenews.php?id=24414&type=news&refresh=yes


ਟਿੱਪਣੀ: ਪਹਿਲਾਂ ਦੀਨਾਨਗਰ, ਗੁਰਦਾਸਪੁਰ 'ਚ ਸਰਕਾਰ ਵਲੋਂ ਰਚਿਆ ਗਿਆ ਡਰਾਮਾ, ਤੇ ਹੁਣ ਮਨੀਸ਼ ਸੂਦ ਦਾ ਕਤਲ... ਇਹ ਸਭ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਕਾਰੇ ਹਨ। ਸਿੱਖਾਂ ਨੂੰ ਖਾਸਕਰ ਨੌਜਵਾਨਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top