Share on Facebook

Main News Page

ਕੈਟ-ਤੰਤਰ ਨੂੰ ਸਮਝਣ ਦੀ ਲੋੜ
-: ਸਰਬਜੀਤ ਸਿੰਘ ਘੁਮਾਣ

ਅੰਮ੍ਰਿਤਸਰ, ਮਈ 16, 2015 : ਕੈਟ-ਤੰਤਰ ਨੂੰ ਸਮਝਣ ਦੀ ਲੋੜ ਹੈ। ਕੈਟ ਕੇਵਲ ਉਹ ਨਹੀਂ ਹੁੰਦੇ ਜੋ ਖਾੜਕੂਆਂ ਦੇ ਭੇਸ ਵਿਚ ਐਹੋ ਜਿਹੇ ਕਾਲੇ ਕਾਰੇ ਕਰਨ ਜਿਸ ਨਾਲ ਲੋਕਾਂ ਦੇ ਦਿਲ-ਦਿਮਾਗ ਵਿਚ ਜੁਝਾਰੂਆਂ ਪ੍ਰਤੀ ਨਫਰਤ ਪੈਦਾ ਹੋ ਜਾਵੇ। ਕੈਟ ਉਹ ਵੀ ਹੁੰਦੇ ਹਨ ਜੋ ਸਿੱਖ ਭੇਸ ਵਿਚ ਐਹੋ ਜਿਹੇ ਕਾਲੇ ਕਾਰੇ ਕਰਨ ਜਿਸ ਸਦਕਾ ਲੋਕ ਸਿੱਖੀ ਅਤੇ ਸਿੱਖਾਂ ਨੂੰ ਨਫਰਤ ਕਰਨ ਲੱਗ ਪੈਣ। ਕੈਟ ਅਤੇ ਸਿੰਘ ਦੀ ਪਛਾਣ ਆਮ ਬੰਦੇ ਨੂੰ ਬੜੀ ਔਖੀ ਹੁੰਦੀ ਹੈ। ਪਰ ਕਿਸੇ ਦੇ ਕੰਮਾਂ ਦਾ ਲੇਖਾ-ਜੋਖਾਂ ਕਰ ਕੇ ਕਿਹਾ ਜਾ ਸਕਦਾ ਹੈ ਕਿ ਇਹ ਕਿਸ ਬਿਰਤੀ ਦਾ ਬੰਦਾ ਹੈ।

ਕੈਟ ਨੇ ਤਾਂ ਉਹ ਕਰਤੂਤਾਂ ਕਰਨੀਆਂ ਹੁੰਦੀਆਂ ਹਨ ਜਿਸ ਨਾਲ ਸਿੱਖੀ ਤੇ ਸਿੱਖਾਂ ਦਾ ਬੇੜਾ ਗਰਕ ਹੋ ਜਾਵੇ। ਕੈਟ ਦੇ ਮਾਲਿਕ ਕਹਿੰਦੇ ਹਨ ਕਿ ਬੇਸ਼ੱਕ ਕੁਝ ਕੁ ਸਿੱਖ-ਪੱਖੀ ਕੰਮ ਐਹੋ ਜਿਹੇ ਕਰ ਲਏ ਜਾਣ ਜਿਸ ਨਾਲ ਲੋਕਾਂ ਨੂੰ ਭਰਮ ਜਿਹਾ ਪੈ ਜਾਵੇ, ਪਰ ਕੁਝ ਚੰਗੇ ਕੰਮ ਕਰ ਕੇ, ਬਾਕੀ ਸਭ ਕੁਝ ਕੈਟ ਨੇ ਉਹ ਕਰਨਾ ਹੁੰਦਾ, ਜਿਸ ਨਾਲ ਲੋਕ ਕਹਿਣ ਕਿ 'ਅਸੀਂ ਨਹੀਂ ਚਾਹੁੰਦੇ ਖਾਲਿਸਤਾਨ, ਅਸੀਂ ਨਹੀਂ ਰਹਿਣਾ ਸਿੱਖੀ ਵਿਚ"। ਪਰ ਇੱਕ ਸਿੰਘ ਤਾਂ ਹਰ ਪਲ ਉਨਾਂ ਕੰਮਾਂ ਬਾਰੇ ਸੋਚਦਾ ਹੈ ਜਿਨ੍ਹਾਂ ਨਾਲ ਸਿੱਖੀ ਦੀ ਸ਼ਾਨ ਵਧੇ ਤੇ ਹਰ ਕੋਈ ਖਾਲਿਸਤਾਨ ਦਾ ਹਾਮੀ ਬਣ ਜਾਵੇ।

ਇੱਕ ਸਿੰਘ ਦੇ ਕੰਮ ਦੀ ਰਫਤਾਰ ਬੇਸ਼ੱਕ ਹੌਲ਼ੀ ਹੋਵੇ, ਪਰ ਉਹ ਕੰਮ ਉਹੀ ਕਰੇਗਾ ਜਿਸ ਉਤੇ ਖਾਲਸਾ ਪੰਥ ਨੂੰ ਮਾਣ ਹੋਵੇ। ਕੈਟਾਂ ਕੋਲ ਖੁੱਲ੍ਹਾ ਸਰਮਾਇਆ ਤੇ ਸਾਧਨ ਹੁੰਦੇ ਹਨ, ਜਿਸ ਸਦਕਾ ਕਈ ਵਾਰ ਉਹ ਸੀਮਤ ਸਾਧਨਾਂ ਤੇ ਸਰਮਾਏ ਵਾਲੇ ਸਿੰਘਾਂ ਦੀ ਥਾਂ ਖੋਹਣ ਵਿਚ ਸਫਲ ਹੋਏ ਵੀ ਜਾਪਦੇ ਹਨ। ਕੈਟ ਤਾਂ ਕੰਮਾਂ ਵਾਲੀ ਹਨੇਰੀ ਲਿਆ ਦਿੰਦੇ ਹਨ, ਕੈਟ ਦੀ ਕਿਹੜਾ ਜਵਾਬਦੇਹੀ ਹੈ। ਜਦਕਿ ਸਿੰਘ ਨੇ ਹਰ ਪਲ ਖਿਆਲ ਰੱਖਣਾ ਹੁੰਦਾ ਹੈ ਕਿ ਉਸ ਦੇ ਕਿਸੇ ਬੋਲ ਜਾਂ ਕੰਮ ਕਾਰਨ ਕਿਤੇ ਕੌਮ ਦਾ ਕੋਈ ਹਰਜ਼ਾ ਨਾ ਹੋ ਜਾਵੇ। ਕਈ ਵਾਰ ਹਾਲਾਤ ਇਹੋ ਜਿਹੇ ਵੀ ਹੋ ਜਾਂਦੇ ਹਨ ਕਿ ਕੈਟਾਂ ਦੇ ਕੰਮਾਂ ਦੀ ਹਨੇਰੀ ਵਿਚ ਸਿੰਘ ਕਿਤੇ ਦਿਸਦੇ ਹੀ ਨਹੀਂ ਤੇ ਲੋਕਾਂ ਨੂੰ ਭਰਮ ਪੈ ਜਾਂਦਾ ਕਿ ਸ਼ਾਇਦ ਇਹ "ਕੈਟ" ਹੀ ਅਸਲ 'ਸਿੰਘ" ਹਨ। ਇਹੀ ਕੈਟ-ਤੰਤਰ ਦੀ ਸਫਲਤਾ ਹੁੰਦੀ ਹੈ ਕਿ ਅਸਲੀ ਸਿੰਘਾਂ ਦੀ ਤਾਂ ਸਿੱਖ ਸਮਾਜ ਦੇ ਵਿਚ ਹਰ ਥਾਂ ਸਿਖੀ-ਭੇਸ ਵਾਲੇ ਕੈਟ ਛਾ ਜਾਣ। ਐਹੋ ਜਿਹੇ ਦਿਨ ਵੀ ਆ ਸਕਦੇ ਹਨ ਜਦ ਲੋਕ ਕੈਟ ਨੂੰ ਸਤਿਕਾਰ ਦੇਣ ਲੱਗ ਪੈਣ ਤੇ ਸਿੰਘ ਖੂੰਜੇ ਲੱਗ ਜਾਣ। ਪਰ ਸਿੰਘ ਨੂੰ ਆਪਣੇ ਸਿਦਕ ਉਤੇ ਐਨਾ ਭਰੋਸਾ ਹੁੰਦਾ ਕਿ ਉਹ ਭਾਣੇ ਵਿਚ ਆਪਣੀ ਸੇਵਾ ਵਿੱਚ ਲੱਗਾ ਰਹਿੰਦਾ। ਇੱਕ ਸਿੰਘ ਜਦ ਸ਼ਹੀਦ ਹੋ ਜਾਂਦਾ ਤਾਂ ਜਿਹੜੇ ਲੋਕ ਉਸਦੇ ਜੀਂਦੇ-ਜੀ ਭਰਮ ਵਿਚ ਰਹੇ ਹੁੰਦੇ ਨੇ ਉਹ ਵੀ ਕਹਿ ਦਿੰਦੇ ਨੇ ਅਸੀ ਤਾਂ ਕੈਟਾਂ ਦੇ ਜਾਲ਼ ਵਿਚ ਹੀ ਫਸ ਕੇ ਇਸ ਨੂੰ ਅਣਗੌਲਿਆ ਕਰਦੇ ਰਹੇ, ਅਸਲ ਵਿਚ ਇਹ ਗੁਰੂ ਦਾ ਪਿਆਰਾ ਸਿੰਘ ਹੈ।

ਖਾਲਸਾ ਪੰਥ ਨੂੰ ਉਨਾਂ ਕੈਟਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਜੋ ਸਿੱਖ ਜਗਤ ਵਿਚ ਛਾ ਰਹੇ ਹਨ ਪਰ ਉਨ੍ਹਾਂ ਦੇ ਕਾਲੇ ਕਾਰੇ ਸਿੱਖੀ ਅਤੇ ਸਿੱਖਾਂ ਦੇ ਭਵਿੱਖ ਲਈ ਖਤਰਨਾਕ ਹਨ। ਕੈਟਾਂ ਨਾਲ ਲੜ ਰਹੇ, ਕੈਟਾਂ ਦੇ ਸਤਾਏ ਹੋਏ ਸਿੰਘ ਖੂਨ ਦੇ ਹੰਝੂ ਰੋਂਦੇ ਹਨ। ਗੁਰੂ ਦੇ ਪਿਆਰੇ ਸਿੰਘ ਜਾਣਦੇ ਹਨ ਕਿ ਕੈਟ-ਤੰਤਰ ਕੇਵਲ ਖਾਲਿਸਤਾਨੀ ਲਹਿਰ ਦੇ ਵਿਰੋਧ ਵਿਚ ਹੀ ਸਰਗਰਮ ਨਹੀਂ, ਕੈਟ-ਤੰਤਰ ਤਾਂ ਸਮੁਚੇ ਸਿੱਖ ਫਲਸਫੇ, ਸਿੱਖ ਇਤਿਹਾਸ ਅਤੇ ਸਿੱਖ ਮਰਿਆਦਾ ਵਿਰੁਧ ਵੀ ਪੂਰੇ ਜੋਰ-ਸ਼ੋਰ ਨਾਲ ਸਰਗਰਮ ਹਨ। ਸਿੱਖ ਵਿਚਾਰਧਾਰਾ ਦੇ ਰਾਖਿਓ! ਉਨਾਂ ਸਿੰਘਾਂ ਦਾ ਸਾਥ ਦਿਓ ਜੋ ਸਿਖੀ ਦੀ ਸ਼ਾਨ ਲਈ ਜੂਝ ਰਹੇ ਹਨ। ਉਨਾਂ ਤੋਂ ਬਚੋ ਜੋ ਨਾਅਰੇ ਤਾਂ ਸਿਖੀ ਦੇ ਮਾਰਦੇ ਹਨ ਪਰ ਜਿੰਨਾਂ ਦਾ ਮੁੱਖ ਨਿਸ਼ਾਨਾ ਸਿੱਖੀ ਦਾ ਤੇ ਸਿੱਖਾਂ ਦਾ ਘਾਣ ਕਰਨਾ ਹੈ।ਆਓ, ਉਨਾਂ ਦੀ ਪਛਾਣ ਕਰੀਏ ਤੇ ਸਾਥ ਦਈਏ ਜਿਹੜੇ ਸਿੱਖੀ ਤੇ ਸਿੱਖਾਂ ਦੀ ਰਾਖੀ ਲਈ ਪੰਥ-ਦੋਖੀਆਂ ਨਾਲ ਢਾਲ-ਤਲਵਾਰ ਲੈਕੇ ਜੂਝ ਰਹੇ ਹਨ। ਸਿੱਖੀ ਦੇ ਮਹਿਲ ਦੇ ਰਾਖਿਆਂ ਦਾ ਸਾਥ ਦਿਓ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top