ਸਿੱਖੀ ਨੂੰ ਤਾਲੀਬਾਨ ਨਾ ਬਣਾਓ,
ਜਾਂ ਐਨੀ ਸੰਕੀਰਣ (ਛੋਟੀ, ਤੰਗ) ਸੋਚ ਵਾਲੀ ਨਾ ਬਣਾਓ,
ਸਿੱਖੀ ‘ਚ ਰੋਮਾਂ
ਦੀ ਬੇਅਦਬੀ ਦੀ ਮਨਾਹੀ ਹੈ, ਜੋ ਕੱਟਣ ਅਤੇ ਰੰਗਣ ਨਾਲ ਹੁੰਦੀ ਹੈ, ਦਾੜੀ
ਖੁੱਲੀ ਜਾਂ ਬੰਨ੍ਹੀ ਹੋਵੇ ਆਪਣੀ ਮਰਜ਼ੀ ‘ਤੇ ਹੈ, ਇਹ ਕੁਰਹਿਤ ਨਹੀਂ ਹੈ।
ਕੀ ਇਹੀ ਗੁਰਦੁਆਰਾ ਕਮੇਟੀ
ਇਹ ਲਿੱਖ ਸਕਦੀ ਹੈ ਕਿ ਦਾੜੀ ਬੰਨ੍ਹਣ ਵਾਲਾ, ਕੱਟੀ ਵਾਲਾ, ਰੰਗਣ ਵਾਲਾ,
ਪੈਂਟ ਵਾਲਾ, ਚਮੜੇ ਦੀ ਬੈਲਟ ਵਾਲਾ ਗੋਲਕ ‘ਚ ਪੈਸੇ ਨਾ ਪਾਵੇ, ਰਾਗੀਆਂ –
ਪ੍ਰਚਾਰਕਾਂ ਨੂੰ ਪੈਸਾ ਭੇਟਾ ਨਾ ਕਰੇ!!!
ਸਿਰਫ ਖੁੱਲੀ ਦਾੜੀ ਵਾਲਾ ਹੀ ਭੇਟਾ ਕਰੇ…
ਪੈਸੇ ਦੇ ਚੜਾਵੇ ‘ਤੇ ਤਾਂ ਮਨਾਹੀ ਨਹੀਂ ਕਰਦੇ... ਕਿਉਂ?… ਗੁਰੂ ਕਿਸੀ ਦੀ
ਮਲਕੀਯਤ ਨਹੀਂ !!!
ਜਿਹੜੇ
ਹਾਲੀ ਗੁਰਮਤਿ ਵਾਲੇ ਪਾਸੇ ਨਹੀਂ ਲੱਗੇ, ਉਨ੍ਹਾਂ ਨੂੰ ਲਾਗੇ ਕਰੋ, ਗਲਵੱਕੜੀ
‘ਚ ਲਵੋ… ਜੋ ਗੁਰਦੁਆਰਾ ਪੰਜੋਖਰਾ ਦੀ ਕਮੇਟੀ ਨੇ ਰੁੱਖ਼ ਅਖ਼ਤਿਆਰ ਕੀਤਾ ਹੈ,
ਜੋ ਤਰੀਕਾ ਅਪਣਾਇਆ ਹੈ, ਉਹ ਸਰਾਸਰ ਗ਼ਲਤ ਹੈ।
ਗੁਰੂ ਸਾਹਿਬ ਦਾ ਅਦਬ, ਗੁਰੂ ਉਪਦੇਸ਼ ਮੰਨਣ 'ਚ ਹੈ, ਇਨ੍ਹਾਂ ਪਾਬੰਦੀਆਂ
ਨਾਲ ਅਦਬ ਨਹੀਂ, ਹੋਰ ਬੇਅਦਬੀ ਹੁੰਦੀ ਹੈ।