Share on Facebook

Main News Page

ਸੰਸਾਰ ਤੇ ਉਹੀ ਕੌਮਾਂ ਜਿੰਦਾਂ ਰਹਿੰਦੀਆਂ ਨੇ ਜਿਹੜੀਆਂ ਆਪਣੇ ਇਤਿਹਾਸ ਦੇ ਅਸਲ ਸਰੋਤਾਂ ਨੂੰ ਹੂ-ਬ-ਹੂ ਸੰਭਾਲ ਕੇ ਰੱਖਦੀਆਂ ਹਨ ਤੇ ਸਮੇਂ-ਸਮੇਂ ਤੇ ਉਹਨਾਂ ਦੀ ਅਸਲੀਅਤ ਦਾ ਮੁਲਾਕਣ ਕਰ ਨਵੀਂ ਪੀੜੀ ਨੂੰ ਉਸ ਬਾਰੇ ਜਾਣੂ ਕਰਵਾਉਂਦੀਆਂ ਰਹਿੰਦੀਆਂ ਹਨ। ਖਾਲਸਾ ਪੰਥ (ਗੁਰਸਿੱਖ ਧਰਮ) ਦੀ ਤ੍ਰਾਸਦੀ ਇਹ ਰਹੀ ਕਿ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਤਕਰੀਬਨ ੧੭੫ ਸਾਲ ਦੇ ਵੱਖਵੇ ਤੱਕ, ਅਜਿਹੇ ਮੁਲਾਕਣ ਗੁਰਮਤਿ ਦਰਸ਼ਨ ਦੇ ਸਵਤੰਤਰ ਪ੍ਰਕਾਸ਼ ਵਿੱਚ ਕਿੱਤੇ ਵੀ ਕੀਤੇ ਨਹੀਂ ਮਿਲਦੇ। ਜਿਸ ਦੇ ਸਿੱਟੇ ਵਜੋਂ ਕਈ ਮਿਲਾਵਟਾ ਸਿਧਾਂਤਕ ਪੱਖ ਤੋਂ ਲਿਖਤੀ ਰੂਪ ਵਿੱਚ ਗੁਰਸਿੱਖ ਧਰਮ ਵਿੱਚ ਆ ਗਈਆ। ਜਿਵੇਂ ਗੁਰੂ ਗ੍ਰੰਥ ਜੀ ਦੀ ਬਾਣੀ ਵਿੱਚ ਮੁੰਦਾਵਣੀ ਦੀ ਮੋਹਰ ਤੋਂ ਬਾਅਦ ਰਾਗਮਾਲਾ ਦਾ ਦਰਜ਼ ਹੋਣਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵਾਹਿਗੁਰੂ ਸ਼ਬਦ ਦੇ ਸਨਾਤਨੀ ਸਮਾਂ ਵੰਡ ਦੇ ਅਧਾਰ ਤੇ ਅਰਥ ਤੇ ਹੋਰ ਕਈ ਵਾਧੂ ਪਉੜੀਆਂ ਦੀਆਂ ਮਿਲਾਵਟਾਂ, ਸ਼ਹੀਦ ਭਾਈ ਮਨੀ ਸਿੰਘ ਜੀ ਦੇ ਟੀਕੇ ਵਿੱਚ ਇਕ-੨ ਪਉੜੀ ਦੇ ਜਾਪ ਦਾ ਫਲ ਆਦਿ। ਇਹ ਮਿਲਾਵਟਾਂ ਕਿਉਂ ਤੇ ਕਿਵੇਂ ਹੋਈਆਂ ਇਹ ਇੱਕ ਵੱਖਰਾ ਵਿਸ਼ਾ ਹੈ। ਸਿਰਲੇਖ ਦੇ ਵਿਸ਼ੇ ਨੂੰ ਮੁੱਖ ਰੱਖਦੇ ਹੋਏ, ਇਤਿਹਾਸ ਵਿੱਚੋਂ ਇਸ ਵੱਖਰੇ ਵਿਸ਼ੇ ਦੀ ਟੁਕ ਮਾਤਰ ਪੜਚੋਲ ਕਰਦੇ ਹੋਏ ਲੇਖ ਦਾ ਅਰੰਭ ਕਰਦੇ ਹਾਂ।
ਪੰਜਾਬੀ ਦਾ ਇੱਕ ਪ੍ਰਸਿੱਧ ਅਖਾਣ ਹੈ, ਘਰ ਵਾਲੇ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ। ਜਦੋਂ ਘਰ ਦੇ ਮਨੁੱਖ ਘਰੋਂ ਬਾਹਰ ਜਾਂਦੇ ਹਨ ਤਾਂ ਕਿਸੇ ਜਾਣ ਪਛਾਣ ਵਾਲੇ ਦੇ ਹਵਾਲੇ ਘਰ ਛੱਡਕੇ ਜਾਂਦੇ ਹਨ। ਚੰਗਾ, ਸੁਝਵਾਨ ਤੇ ਘਰ ਦੇ ਮਾਲਕ ਨੂੰ ਦਿਲੋਂ ਪਿਆਰ ਕਰਨਵਾਲਾ ਬੰਦਾ ਘਰ ਦੀ ਦੇਖ ਭਾਲ ਮਾਲਕ ਦੇ ਕੀਤੇ ਨਿਰਦੇਸ਼ਾਂ ਅਨੁਸਾਰ ਕਰਦਾ ਹੈ। ਪਰ ਬਈਮਾਨ, ਈਰਖਾਲੂ ਤੇ ਮੌਕਾਪ੍ਰਸਤ ਬੰਦਾ ਮੌਕਾ ਮਿਲਦੇ ਹੀ ਆਪਣੀ ਮਰਜ਼ੀ ਤੇ ਆਪਣੇ ਆਕਾਵਾਂ ਦੀ ਖੁਸ਼ਾਮਦੀਨ ਲਈ ਘਰ ਦਾ ਸੱਤਿਆ ਨਾਸ ਕਰ ਦਿੰਦਾ ਹੈ। ਖ਼ਾਲਸਾ ਪੰਥ ਜਿਸ ਸਮੇਂ ਘਰ ਬਾਰ ਛੱਡਕੇ ਜੰਗਲਾਂ ਵਿੱਚ ਸਮਾਂ ਗੁਜਾਰ ਰਿਹਾ ਸੀ, ਉਸ ਵੇਲੇ ਮੀਣੇ ਨਿਰਮਲੇ ਤੇ ਉਦਾਸੀਆਂ ਨੇ ਗੁਰਸਿੱਖ ਧਰਮ ਦੀ ਸਵਤੰਤਰ ਫ਼ਿਲਾਸਫ਼ੀ ਦਾ ਹਰ ਪੱਖ ਤੋਂ ਰੱਜ਼ ਕੇ ਘਾਣ ਕੀਤਾ। ਇਹਨਾਂ ਵਿਹਲੜ ਬ੍ਰਾਹਮਣਵਾਦੀ ਟੋਲਿਆਂ ਨੇ ਕਿਰਤੀਆਂ ਦੇ ਸਾਦੇ ਗੁਰਸਿੱਖ ਧਰਮ ਦਰਸ਼ਨ ਨੂੰ ਸਵਤੰਤਰ ਨਾ ਆਖਕੇ ਦੇਸੀ ਭਾਸ਼ਾ ਵਿੱਚ ਵੇਦਾਂ ਦਾ ਸਾਰ ਲਿਖਿਆ ਤੇ ਪੰਜਵਾਂ ਵੇਦ ਪ੍ਰਚਾਰਦੇ ਹੋਏ, ਗੁਰਸਿੱਖ ਧਰਮ ਦੇ ਸਵਤੰਤਰ ਧੁਰੇ ੴ ਨੂੰ ਸਿੱਧਾ ਸਨਾਤਨੀ ਚਿੰਨ੍ਹ ਓਮ ਦਾ ਪੰਜਾਬੀ ਰੂਪਾਂਤਰ ਦੱਸਿਆ।ਪਰ ਜਦੋਂ ੧੯ਵੀਂ ਸਦੀ ਦੇ ਆਖੀਰ ਵਿੱਚ ਜਾਗਰਤ ਗੁਰਸਿੱਖਾਂ ਦੀ ਗੁਰਬਾਣੀ ਦੇ ਸਵਤੰਤਰ ਵਿਚਾਰ ਵਾਲੀ ਲਹਿਰ ਉੱਠੀ ਤਾਂ ਇਹਨਾਂ ਨਿਰਮਲੇ ਤੇ ਉਦਾਸੀਆਂ ਦੇ ਇਸ ਲਹਿਰ ਦੇ ਆਗੁਆਂ ਨਾਲ ਗਿਆਨ ਦੇ ਭੇੜ ਹੋਣ ਲੱਗੇ ਤਾਂ ਇਹਨਾਂ ਮਸੰਦਾਂ ਨੇ ਜਾਗਦੇ ਜ਼ਮੀਰ ਵਾਲੇ ਗੁਰਸਿੱਖਾਂ ਨੂੰ ਹੀ ਪੰਥ ਵਿਚੋਂ ਛੇਕ ਦਿੱਤਾਜਿਵੇਂ ਪ੍ਰੋ ਗੁਰਮੁਖ ਸਿੰਘ ਨੂੰ ਅਕਾਲਤਖ਼ਤ ਦੇ ਮੰਸਦਾਂ ਵਲੋਂ ਸੱਚ ਤੇ ਪਹਿਰਾ ਦੇਣ ਤੇ ਛੇਕਣਾ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਜਾਤ ਅਧਾਰਤ ਨੀਵਾਂ ਕਹਿ ਕੇ ਗੁਰਸਿੱਖ ਧਰਮ ਦਰਸ਼ਨ ਦੇ ਬਰਾਬਰਤਾ ਵਾਲੇ ਸਿਧਾਂਤ ਦਾ ਘਾਣ ਕਰਦੇ ਹੋਏ, ਇਕ ਲਵਾਰਿਸ ਦੀ ਤਰ੍ਹਾਂ ਇਸ ਫਾਨੀ ਸੰਸਾਰ ਤੋਂ ਦਵਾਈ ਖੁਣੋਂ ਜਾਣ ਤੋਂ ਮਜ਼ਬੂਰ ਕਰਨਾ।
ਗੁਰਸਿੱਖ ਧਰਮ ਦਰਸ਼ਨ ਤੇ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ ਪੰਜਾਬ ਵਿੱਚ ਤਿੰਨ੍ਹ ਵੱਡੇ ਵਿਦਿਆਘਰਾਂ(ਯੂਨੀਵਰਸਟੀਆਂ) ਦੀ ਸਥਾਪਨਾ ਕੀਤੀ ਗਈ: ੧) ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ੨) ਪੰਜਾਬ ਯੂਨੀਵਰਸਟੀ ਚੰਡੀਗੜ੍ਹ ੩) ਪੰਜਾਬੀ ਯੂਨੀਵਰਸਿਟੀ ਪਟਿਆਲਾ।(ਇਹਨਾਂ ਤਿੰਨ੍ਹਾਂ ਨੇ ਗੁਰਸਿੱਖ ਧਰਮ ਦੇ ਵਿਸਥਾਰ ਲਈ ਕੀ ਯੋਗਦਾਨ ਪਾਇਆ ਇਹ ਇੱਕ ਵੱਖਰਾ ਵਿਸ਼ਾ ਹੈ, ਉਹ ਅਸੀਂ ਫੇਰ ਕਦੀ ਵਿਚਾਰਾਗੇ।) ਇਹਨਾਂ ਤਿੰਨ੍ਹਾਂ ਵਿਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਨੀ, ਨਿਰਮਲੇ ਤੇ ਉਦਾਸੀਆਂ ਦੇ ਅਸਲ ਭਗਤ ਮਹਾਰਾਜਾ ਪਟਿਆਲਾ ਸਨ। ਇਸ ਯੂਨੀਵਰਸਿਟੀ ਵਿੱਚ ਗੁਰਸਿੱਖ ਧਰਮ ਫ਼ਿਲਾਸਫ਼ੀ ਤੇ ਸਾਰਾ ਕੰਮ ਸਨਾਤਨ ਫ਼ਿਲਾਸਫ਼ੀ ਨੂੰ ਮੁੱਖ ਰੱਖਦੇ ਹੀ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਪੰਜਾਬੀ ਯੂਨਿਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ: ਹਰਪਾਲ ਸਿੰਘ ਪੰਨੂ ਨੇ ਇਸ ਯੂਨਿਵਰਸਿਟੀ ਦੇ ਬਾਨੀ ਖਾਨਦਾਨ ਦੀ ਖੁਸ਼ਾਮਦ ਕਰਦੇ ਹੋਏ, ਇਸਦੇ ਰਾਜੇ ਮ੍ਰਿਗੇਂਦ੍ਰ ਸਿੰਘ ਦਾ ਸ਼੍ਰੀ ਜਪੁ ਨੀਸਾਣੁ ਵਾਲਾ ਟੀਕਾ, ਆਪਣੇ ਹੱਥੀ ਸੰਪਾਦਨ ਕਰ, ਸੰਨ ੨੦੧੩ ਵਿੱਚ ਪੰਜਾਬੀ ਯੂਨਿਵਸਿਟੀ ਵਲੋਂ ਪੇਸ਼ ਕੀਤਾ। ਚਾਅਪਲੂਸੀ ਵਿੱਚ ਵਿਭਾਗ ਦਾ ਇਹ ਮੁਖੀ ਐਂਨਾ ਅੰਨ੍ਹਾਂ ਹੋਇਆ ਪਿਆ ਸੀ ਕਿ ਇਤਿਹਾਸਕ ਤੇ ਮਿਥਿਹਾਸਕ ਸਰੋਤਾਂ ਦੇ ਅਸਲ ਰੂਪਾਂ ਦੀ ਮ੍ਰਿਗੇਂਦ੍ਰ ਸਿੰਘ ਵਲੋਂ ਕੀਤੀ ਸਿਧੀ ਤਬਦੀਲੀ ਨੂੰ ਵੀ ਬੰਦ ਅੱਖਾਂ ਵਾਲੇ ਕਬੂਤਰ ਦੀ ਤਰ੍ਹਾਂ ਅੱਖੋਂ ਉੱਹਲੇ ਕਰ ਗਿਆ। ਕਹਿਣ ਤੋਂ ਭਾਵ ਰਾਜਾ ਮ੍ਰਿਗੇਂਦ੍ਰ ਸਿੰਘ ਨੇ ਜੋ ਲਿਖਿਆ ਇਸ ਮੀਣੇ ਗੁਰਗੇ ਨੇ ਸਤਿਬਚਨ ਕਹਿੰਦੇ ਹੋਏ ਸੰਪਾਦਨ ਕਰ ਛਾਪ ਦਿੱਤਾ। ਇਸ ਕਿਤਾਬ ਦੇ ਨਮੂਨੇ ਮਾਤਰ ਪ੍ਰਮਾਣਾਂ ਨੂੰ ਅਸੀਂ ਦੋ ਭਾਗਾ ਵਿੱਚ ਵੰਡ ਰਹੇ ਹਾਂ।ਪਹਿਲਾ ਭਾਗ ਵਿੱਚ ਅਸੀਂ ਸਨਾਤਨ ਧਰਮ ਦੇ ਪ੍ਰਮਾਣਾਂ ਦੀ ਸੰਖੇਪ ਜਹੀ ਵਿਚਾਰ ਕਰਾਗੇ ਤੇ ਦੂਜੇ ਭਾਗ ਵਿੱਚ ਗੁਰਸਿੱਖ ਧਰਮ ਦੇ ਪ੍ਰਮਾਣਾਂ ਦੀ ਵਿਚਾਰ ਕਰਾਗੇ।
ਭਾਗ ਪਹਿਲਾ ਸਨਾਤਨ ਧਰਮ ਦੇ ਪ੍ਰਮਾਣਾਂ ਦੇ ਸ਼ਰੀ ਜਪੁ ਨੀਸਾਣੁ ਟੀਕੇ ਦੇ ਹਵਾਲੇ ਤੇ ਉਹਨਾਂ ਦੀ ਪੜਚੋਲ:
੧. “ੴ  ਇਤਯੇਤਦਕਸ਼ਰਮਿੰਦ ਸਰਵੰ ਤਸਯੋਪਖਯਾਨੰ ਭੂਤੰ ਭਵਿਦਿਭਵਿਖ਼ਯਦਿਤਿ ਸਰਬੰ ਓਂਕਾਰ ਏਵ।”– ਸ਼ਰੀ ਜਪੁ ਨੀਸਾਣੁ ਪੰਨਾ ੨੯
੨. “ੴ  ਭਯਾਦਾਨੇ ।੮।੨।੮੭।” – ਸ਼ਰੀ ਜਪੁ ਨੀਸਾਣੁ ਪੰਨਾ ੩੦
੩. “ੴ  ਸ਼ਬਦ ਪਵਤਸਯਾਦਾਰੰਭੇ। ਓ ਅਗਿਨਮੀਲੇ ਪੁਰੋਹਿਤੰ…. । ਰਿਗਵੇਦ।੧।੧।੧। ਅਭਯਾਦਾਨੇ ਕਿੰ? ੴ  ਇਤਿ ਅਕਸ਼ਰ। ਅਰਥਾਤ – ੴ  ਸ਼ਬਦ ਪਲੁਤ ਹੋਵੇ ਅਤੇ ਆਰੰਭ ਵਿੱਚੋਂ ਪ੍ਰਯੋਗ ਹੋਵੇ। ਜਿਵੇਂ ਰਿਗਵੇਦ ਦੇ ਪਹਿਲੇ ਮੰਤਰ ਦੇ ਸਾਹਮਣੇ ‘ੴ ‘ ਵਰਤ ਕੇ ਹੀ ਉਸ ਦਾ ਪ੍ਰਯੋਗ ਕੀਤਾ ਜਾਵੇ।(ਕਿਉਂਕਿ ਮੰਤਰਾਂ ਦੇ ਸਾਹਮਣੇ ਨਾ ਤਾ ਪ੍ਰਣਵ(ੴ ), ਨਾ ਵਿਯਾਹਰਤੀਆ ਹੁੰਦੀਆਂ ਹਨ) “ – ਸ਼ਰੀ ਜਪੁ ਨੀਸਾਣੁ ਪੰਨਾ ੩੦
੪. “ੴ  ਇਤਿ ਏਕ ਅਕਸ਼ਰੰ ਬ੍ਰਹਮ(ਗੀਤਾ ੮:੧੩)” – ਸ਼ਰੀ ਜਪੁ ਨੀਸਾਣੁ ਪੰਨਾ ੩੪
ਆਓ ਇਹਨਾਂ ਚਾਰਾਂ ਨਮੂਨਿਆਂ ਦੀ ਵੀਚਾਰ ਕਰੀਏ।
ਪਹਿਲਾ ਭਾਗ: ਮਾਂਡੂਕਯੋਪਨਿਸ਼ਦ ਦਾ ਪਹਿਲਾ ਮੰਤ੍ਰ ਹੈ। ਇਸ ਦਾ ਅਰੰਭ ਵੇਦਿਕ ਚਿੰਨਹ ਓਮ ਨਾਲ ਹੁੰਦਾ ਹੈ ਪਰ ਸ਼ਰੀ ਜਪੁ ਨੀਸਾਣੁ ਦੇ ਲੇਖਕ ਰਾਜਾ ਮਿਰਗੇਂਦਰ ਸਿੰਘ ਨੇ ਇੱਥੇ ਚਿੰਨ੍ਹ ਓਮ ਦੀ ਜਗਹਾ ਤੇ ੴ  ਦਾ ਚਿੰਨ੍ਹ ਦੇ ਕੇ ਮੂਲ ਸਰੋਲ ਵਿੱਚ ਤਬਦੀਲੀ ਕੀਤੀ ਹੈ। ਅਸਲ ਮੰਤਰ ਇਸ ਉਪਨਿਸ਼ਦ ਦਾ ਇਵੇਂ ਹੈ: “ਓਮ ਇਤਯੇਤਦਕਸ਼ਰਮਿੰਦ ਸਰਵੰ ਤਸਯੋਪਖਯਾਨੰ ਭੂਤੰ ਭਵਿਦਿ ਭਵਿਖ਼ਯਦਿਤਿ ਸਰਬੰ ਓਂਕਾਰ ਏਵ।”
ਦੂਜਾ ਭਾਗ: ਪ੍ਰਸਿੱਧ ਸੰਸਕ੍ਰਿਤ ਵਿਆਕਰਣ ਦੇ ਵਿਦਵਾਨ ਪਾਣਨੀ ਦੇ ਅਸ਼ਟਾ ਅਧਿਆਏ ਦੇ ਅੱਠਵੇ ਅਧਿਆਏ ਦੇ ਦੂਜੇ ਹਿੱਸੇ ਦਾ ਸਤਾਸੀਵਾਂ ਭਾਗ ਹੈ। ਇਥੇ ਵੀ ਸ਼ਰੀ ਜਪੁ ਨੀਸਾਣੁ ਦੇ ਲਿਖਾਰੀ ਰਾਜਾ ਮਿਰਗੇਂਦਰ ਸਿੰਘ ਨੇ ਅਸਲ ਸਰੋਤ ਦੇ ਓਮ ਨੂੰ ਬਦਲਕੇ ੴ  ਚਿੰਨਹ ਨੂੰ ਵਰਤਿਆ। ਅਸ਼ਟਾਅਧਿਆਏ ਦੇ ਇਸ ਭਾਗ ਦੇ ਅਸਲ ਸ਼ਬਦ ਹਨ: ” ਓਮ ਭਯਾਦਾਨੇ।੮।੨।੮੭।”
ਤੀਜਾ ਭਾਗ: ਰਿਗਵੇਦ ਦੇ ਪਹਿਲੇ ਸੂਕਤ ਦੇ ਪਹਿਲੇ ਮੰਤਰ ਦਾ ਹੈ। ਰਿਗਵੇਦ ਦੇ ਇਸ ਮੰਤਰ ਦਾ ਅਰੰਭ ਓਮ ਸ਼ਬਦ ਨਾਲ ਹੁੰਦਾ ਹੈ। ਪਰ ਰਾਜਾ ਮਿਰਗੇਂਦਰ ਸਿੰਘ ਜੀ ਇੱਥੇ ਮੰਤਰ ਦੀ ਵਿਚਾਰ ਕਰਦੇ ਹੋਏ ਸਾਫ਼ ਤੌਰ ਤੇ ਕਹਿ ਰਹੇ ਹਨ ਕਿ ਵੇਦਾਂ ਦੇ ਅਰੰਭ ਵਿੱਚ ਓਮ ਦੀ ਨਹੀਂ ਸਗੋਂ ੴ  ਦੀ ਵੀਚਾਰ ਕੀਤੀ ਹੈ। ਰਿਗਵੇਦ ਦੇ ਇਸ ਪਹਿਲੇ ਮੰਤਰ ਦਾ ਅਰੰਭ ਇਸ ਤਰ੍ਹਾਂ ਹੈ: “ਓਮ ਅਗਿਨਮੀਲੇ ਪੁਰੋਹਿਤੰ…. । ਰਿਗਵੇਦ।੧।੧।੧।”
ਚੌਥਾ ਭਾਗ: ਭਗਵਤ ਗੀਤਾ ਦੇ ਅੱਠਵੇਂ ਅਧਿਆਏ ਦੇ ੧੩ ਸਲੋਕ ਦਾ ਹੈ।ਰਾਜਾ ਜੀ ਨੇ ਇਥੇ ਵੀ ਪਹਿਲੇ ਤਿੰਨ ਨਮੂਨਿਆ ਦੀ ਤਰ੍ਹਾਂ ਸਨਾਤਨੀ ਚਿੰਨ ਓਮ ਦੀ ਜਗ੍ਹਾ ਗੁਰਸਿੱਖ ਧਰਮ ਦੇ ਚਿੰਨ ੴ  ਦੀ ਵਰਤੋ ਕਰਦੇ ਹੋਏ ਅਸਲ ਗੀਤਾ ਦੇ ਸਰੋਤ ਵਿੱਚ ਤਬਦੀਲੀ ਕਰਦੇ ਹੋਏ ਆਪਣੀ ਕਿਤਾਬ ਵਿੱਚ ਪੇਸ਼ ਕੀਤਾ।ਗੀਤਾ ਦਾ ਅਸਲ ਸਲੋਕ ਹੈ: “ਓਮ ਇਤਿ ਏਕ ਅਕਸ਼ਰੰ ਬ੍ਰਹਮ”
ਸਨਾਤਨ ਗ੍ਰੰਥਾਂ ਦੀ ਵਿਚਾਰ ਬਾਬਤ ਬਹੁਤ ਜ਼ਰੂਰੀ ਟਿਪਣੀ: ਇਤਿਹਾਸ ਪੱਖ ਤੋਂ ੴ  ਦੀ ਸਭ ਤੋਂ ਪਹਿਲੀ ਵਰਤੋਂ ਗੁਰਸਿੱਖ ਧਰਮ ਦੇ ਧਾਰਮਿਕ ਗ੍ਰੰਥ ਤੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਮਿਲਦੀ ਹੈ। ਗੁਰਸਿੱਖ ਧਰਮ ਦੇ ਇਸ ਧਾਰਮਿਕ ਤੇ ਰਾਜਨੀਤਿਕ ਚਿੰਨ੍ਹ ੴ  ਦੇ ਕਰਤਾ ਗੁਰੂ ਨਾਨਕ ਜੀ ਹਨ। ਗੁਰੂ ਨਾਨਕ ਜੀ ਨੇ ਇਸ ਸਵਤੰਤਰ ਚਿੰਨ੍ਹ ਦੀ ਰਚਨਾ, ਸਮੇਂ ਦੇ ਚੱਲ ਰਹੇ ਧਾਰਮਿਕ ਚਿੰਨ੍ਹਾਂ ਨਾਲੋਂ ਆਪਣਾ ਨਿਰਮਲ ਪੰਥ ਵੱਖ ਕਰਨ ਲਈ ਕੀਤੀ।ਤਾਂ ਜੋ ਦੁਨੀਆ ਨੂੰ ਪਤਾ ਚੱਲ ਜਾਵੇ ਸਾਡਾ ਧਰਮ ਵੱਖਰਾ ਹੈ। ਸਾਡਾ ਧਾਰਮਿਕ ਤੇ ਰਾਜਸੀ ਨਿਸ਼ਾਨ (ੴ) ਵੱਖਰਾ ਹੈ। ਅਸੀਂ ਨ ਹਿੰਦੂ ਹਾਂ ਨਾ ਮੁਸਲਮਾਨ ਹਾਂ। ਅਸੀਂ ਸਾਰੇ ਇਕ ਕਰਤਾਰ ਦੀ ਸੰਤਾਨ ਹਾਂ। ਨ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡ ਪਰਾਨ ॥–(ਗੁਰੂ ਗ੍ਰੰਥ ਜੀ ੧੧੩੬) ਇਹਨਾਂ ਦੋਹਨਾਂ ਧਰਮ ਦੇ ਧਾਰਮਿਕ ਆਗੂਆਂ ਨੇ ਜੋ ਲਿਖਿਆ ਹੈ ਅਸੀਂ ਦੋਹਨਾਂ ਨੂੰ ਛੱਡ ਦਿੱਤਾ ਹੈ। ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥੩॥-(ਗੁਰੂ ਗ੍ਰੰਥ ੧੧੫੯) ਗੁਰੂ ਨਾਨਕ ਜੀ ਨੇ ਅਜਿਹੇ ਸਵਤੰਤਰ ਚਿੰਨ੍ਹ ਦੀ ਰਚਨਾ ਕਰਕੇ, ਇਸਨੂੰ ਏਕੰਕਾਰ ਨਾਂ ਦਿੱਤਾ ਤੇ ਇਤਿਹਾਸਕ ਗਵਾਹੀ ਵਜੋਂ ਇਸ ਨਾਂ ਨੂੰ ਆਪਣੀ ਸਵੈ ਰਚਿਤ ਬਾਣੀ ਵਿੱਚ ੧੩ ਵਾਰ ਦਰਜ਼ ਕੀਤਾ।ਸੰਖੇਪ ਵਿੱਚ, ਸਨਾਤਨ ਧਰਮ ਦੇ ਗ੍ਰੰਥਾਂ ਵਿੱਚ ਕਿਤੇ ਵੀ ਸਵਤੰਤਰ ਚਿੰਨ੍ਹ ੴ  ਤੇ ਇਸਦੇ ਪਾਠ ਏਕੰਕਾਰ ਦੀ ਵਿਚਾਰ ਨਹੀਂ ਹੈ, ਕਿਉਂਕਿ ਇਤਿਹਾਸ ਤੌਰ ਤੇ ਪਹਿਲੀ ਵਾਰ ਇਸ ਚਿੰਨ੍ਹ ੴ  ਤੇ ਇਸਦੇ ਪਾਠ ਏਕੰਕਾਰ ਦੀ ਵੀਚਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਮਿਲਦੀ ਹੈ। ਇਸ ਲਈ ਸ਼ਰੀ ਜਪੁ ਨੀਸਾਣੁ ਕਿਤਾਬ ਦੇ ਲੇਖਕ ਮਿਰਗੇਂਦਰ ਸਿੰਘ ਦੁਆਰਾ ਇਸ ਚਿੰਨ੍ਹ ਦੀ ਵਰਤੋਂ ਵੇਦਾਂ ਤੇ ਹੋਰ ਸਨਾਤਨੀ ਗ੍ਰੰਥਾਂ ਵਿੱਚ ਦਰਸਾਉਣਾ ਤੇ ਉਪਰੋਂ ਦਾਵਾ ਕਰਨਾ ਕਿ ੴ ਚਿੰਨ੍ਹ ਤਾਂ ਪਹਿਲਾ ਹੀ ਸਨਾਤਨ ਗ੍ਰੰਥਾਂ ਵਿੱਚ ਮੌਜ਼ੂਦ ਹੈ ਨਿਰਾ ਹੀ ਖ਼ਿਆਲੀ ਪਲਾਉ ਹੈ। ਆਪ ਜੀ ਨੇ ਇਹ ਪਲਾਉ ਆਪਣੇ ਸਨਾਤਨੀ ਆਕਾਵਾਂ ਨੂੰ ਖੁਸ਼ ਕਰਨੇ ਲਈ ਪਕਾਇਆ ਹੈ।ਜਿਸਦੀ ਵਿਚਾਰ ਆਪ ਜੀ ਇਸੇ ਕਿਤਾਬ ਦੀ ਭੂਮਿਕਾ ਵਿੱਚ ਖੁੱਲ੍ਹ ਕੇ ਕਰਦੇ ਹਨ। ਇਹ ਖ਼ਿਆਲੀ ਪਲਾਉ ਬਣਾਉਂਦੇ ਹੋਏ ਜਿੱਥੇ ਆਪ ਜੀ ਆਪਣੀ ਸਵੈ-ਕਲਮ ਨਾਲ ਵਿਸ਼ਵਾਸਘਾਤ ਕੀਤਾ ਹੈ। ਉੱਥੇ ਹੀ ਸਨਾਤਨ ਮੱਤ ਦੇ ਮੂਲ ਗ੍ਰੰਥਾਂ ਦੇ ਮੂਲ ਸਰੋਤਾਂ ਵਿੱਚ ਤਬਦੀਲੀ ਕਰਦੇ ਇਸ ਤਬਦੀਲੀ ਵਿੱਚ ਗੁਰਸਿੱਖ ਧਰਮ ਦੇ ਸਵਤੰਤਰ ਚਿੰਨਹ ੴ  ਦੀ ਵਰਤੋਂ ਨੂੰ ਸ਼ਾਮਲ ਕਰਨਾ, ਇਕ ਬਹੁਤ ਹੀ ਮੰਦਭਾਗਾ ਕਰਮ ਹੈ। ਅਜਿਹੇ ਧ੍ਰਿਗ ਕਰਮ ਕਰਨ ਪਿਛੇ ਆਪ ਜੀ ਦਾ ਮੁਖ ਨਿਸ਼ਾਨਾ ਸਾਫ਼ ਤੌਰ ਤੇ ਜ਼ਾਹਰ ਹੋ ਰਿਹਾ ਹੈ ਕਿ ਆਪ ਜੀ ਖ਼ਾਲਸੇ ਦੀ ਸਵਤੰਤਰ ਸੱਤਾ ਦੇ ਸਵਤੰਤਰ ਚਿੰਨ੍ਹ ੴ  ਦੀ ਹੋਂਦ ਨੂੰ ਨਹੀਂ ਮੰਨਦੇ ਤੇ ਇਸ ਚਿੰਨ੍ਹ ਨੂੰ ਵੇਦਾਂ ਦੇ ਓਮ ਦਾ ਪੰਜਾਬੀ ਰੂਪਾਂਤਰ ਮੰਨਦੇ ਹੋ। ਇਹ ਸਿੱਧ ਕਰਨ ਲਈ ਜੋ ਸੰਸਕ੍ਰਿਤ ਵਿਆਕਰਣ ਤੇ ਗੁਰਬਾਣੀ ਵਿਆਕਰਣ ਦਾ ਮਿਲਗੋਬਾ ਆਪ ਜੀ ਨੇ ਕੀਤਾ ਉਸ ਦੀ ਮਿਸਾਲ ਦੁਨਿਆ ਤੇ ਕਿਤੇ ਵੀ ਨਹੀਂ ਮਿਲਦੀ। ਇਸ ਕਿਤਾਬ(ਸ਼ਰੀ ਜਪੁ ਨੀਸਾਣੁ ਕਿਤਾਬ) ਨੂੰ ਪੜਨ ਤੋਂ ਬਾਅਦ ਹਰ ਪਾਠਕ ਦੇ ਮਨ ਵਿਚੋਂ ਧ੍ਰਿਗ ਸ਼ਬਦ ਹੀ ਮਿਰਗੇਂਦਰ ਸਿੰਘ ਲਈ ਨਿਕਲਣਗੇ। ਜੋ ਕਿ ਰਾਜਸੀ ਖਾਨਦਾਨ ਲਈ ਸ਼ੋਬਦੇ ਨਹੀਂ ਖਾਸ ਕਰ ਜਿਸ ਦਾ ਨਾਤਾ ਗੁਰੂ ਗ੍ਰੰਥ ਜੀ ਦੇ ਘਰ ਨਾਲ ਹੋਵੇ।  
ਭਾਗ ਦੂਜਾ ਗੁਰੂ ਗ੍ਰੰਥ ਜੀ ਦੀ ਬਾਣੀ ਬਾਬਤ ਸ਼ਰੀ ਜਪੁ ਨੀਸਾਣੁ ਟੀਕੇ ਦਾ ਪ੍ਰਮਾਣ ਤੇ ਉਸ ਦੀ ਪੜਚੋਲ:

“ੴ  ਦਾ ਪਲੂਤ ਰੂਪ ਹੋਣਾ ਹੀ ਇਸਦੀ ਦਾਰਸ਼ਨਿਕ ਸ਼ਰਤਾਂ ਦੀ ਪੁਸ਼ਟੀ ਕਰਣ ਵਿੱਚ ਸਮਰਥ ਹੋਣਾ ਸੰਭਵ ਹੋ ਸਕਦਾ ਹੈ। ਇਸੇ ਗੱਲ ਨੂੰ ਸਾਹਮਣੇ ਅਨੁਭਵ ਕਰਕੇ ਸਰੀ ਗੁਰੂ ਨਾਨਕ ਦੇਵ ਜੀ ਨੇ:- “ਓਨਮ ਅਖਰ ਸੁਣਹੁ ਬੀਚਾਰੁ॥ ੴ ਨਮ ਅਖਰ ਤ੍ਰਿਭਵਣ ਸਾਰੁ॥” ਕਿਹਾ ਹੈ।”– ਸ਼ਰੀ ਜਪੁ ਨੀਸਾਣੁ ਪੰਨਾ ੩੩
 
ਗੁਰਬਾਣੀ ਦੀ ਵੀਚਾਰ ਕਰਦੇ ਤਾਂ ਰਾਮਰਾਏ ਨੂੰ ਵੀ ਮਿਰਗੇਂਦਰ ਸਿੰਘ ਨੇ ਮਾਤ ਦੇ ਦਿੱਤੀ। ਰਾਮਰਾਏ ਨੇ ਤਾਂ ‘ਮੁਸਲਮਾਨ’ ਸ਼ਬਦ ਦੇ ਅੱਧੇ ਅੱਖਰ ਹੀ ਜ਼ੁਬਾਨੀ ਕਲਾਮੀ ‘ਬਈਮਾਨ‘ ਕਹਿਕੇ ਬਦਲੇ ਸਨ। ਪਰ ਇਥੇ ਤਾਂ ਲਿਖਤੀ ਤੌਰ ਤੇ ਹੀ ਗੁਰਬਾਣੀ ਦੇ ਅੱਖਰ ਬਦਲਦੇ ਹੋਏ ਇਹ ਦਾਵਾ ਮਿਰਗੇਂਦਰ ਸਿੰਘ ਵਲੋਂ ਕੀਤਾ ਜਾ ਰਿਹਾ ਹੈ ਕਿ ਗੁਰੂ ਨਾਨਕ ਜੀ ਦਾ ਵੇਦਾਂ ਦੇ ਓਨਮ(ਓਮ ਨਮ:) ਮੰਤਰ ਲਿਖਣ ਤੋਂ ਭਾਵ ਨਮ ਹੈ।ਇਸ ਲਈ ਆਪਜੀ ਨੇ ਗੁਰਬਾਣੀ ਦੀ ਅਸਲ ਪੰਗਤੀ ‘ਓਨਮ ਅਖਰ ਤ੍ਰਿਭਣ ਸਾਰੁ’ ਨੂੰ ਨਮ ਅਖਰ ਤ੍ਰਿਭਣ ਸਾਰੁ।’ ਦੇ ਰੂਪ ਵਿੱਚ ਬਦਲ ਕੇ ਪੇਸ਼ ਕਰਨ ਦੀ, ਨ ਬਖ਼ਸ਼ਣ ਯੋਗ ਗਲਤੀ ਕਰ ਦਿੱਤੀ ਹੈ।

ਖ਼ਾਲਸਾ ਜੀ! ਇਕ ਉਹ ਸਮਾਂ ਸੀ ਜਦੋਂ ਗੁਰਬਾਣੀ ਦੇ ਅਖਰ ਜ਼ੁਬਾਨੀ ਕਲਾਮੀ ਬਦਲਣ ਤੇ ਸਾਰੇ ਨਿਰਮਲ ਪੰਥ ਦੇ ਗੁਰਸਿੱਖਾਂ ਨੇ ਉਸੇ ਵੇਲੇ ਹਰਕਤ ਵਿੱਚ ਆਉਂਦੇ ਹੋਏ ਰਾਮਰਾਏ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਸੀ ਤੇ ਇਕ ਅੱਜ ਦਾ ਸਮਾਂ ਹੈ ਦੋ ਸਾਲ ਹੋ ਗਏ ਨੇ ਇਸ ਕਿਤਾਬ ਨੂੰ ਪੰਜਾਬੀ ਯੂਨਿਵਰਸਿਟੀ ਦੇ ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਨ ਕੀਤੇ ਹੋਏ। ਪਰ ਕਿਸੇ ਵੀ ਸੰਸਥਾ, ਜਥੇਬੰਦੀ ਜਾਂ ਗੁਰਸਿੱਖ ਧਰਮ ਦੇ ਡਾਕਟਰ ਅਖਵਾਉਂਣ ਵਾਲੇ ਵਿਦਵਾਨਾਂ ਚੋਂ ਇਕ ਨੇ ਵੀ ਇਸ ਵਿਸ਼ੇ ਦੇ ਵਿਰੋਧ ਵਿੱਚ ਇਕ ਅੱਖਰ ਵੀ ਨਹੀਂ ਲਿਖਿਆ। ਸਗੋਂ ਇਸਦੇ ਉੱਲਟ ਡਾਕਟਰਾਂ ਤੇ ਜਥੇਬੰਦੀਆਂ ਵਲੋਂ ਇਸ ਦੇ ਸੰਪਾਦਕ(ਡਾ: ਹਰਪਾਲ ਸਿੰਘ ਪੰਨੂ ) ਨੂੰ ਦੇਸ਼ਾਂ ਵਿਦੇਸ਼ਾਂ ਦੇ ਸਮਾਗਮਾ ਵਿੱਚ ਬੁਲਾ ਕੇ ਸਤਿਕਾਰਿਆ ਜਾਅ ਰਿਹਾ ਹੈ ਤੇ ਗੁਰਸਿੱਖ ਧਰਮ ਦਾ ਚੰਗੀ ਤਰ੍ਹਾਂ ਘਾਣ ਕਰਨ ਲਈ ਹੱਲਾਂ ਸ਼ੇਰੀ ਦਿੱਤੀ ਜਾ ਰਹੀ ਹੈ।
ਅੰਤ ਵਿੱਚ ਰਾਜਾ ਮਿਰਗੇਂਦਰ ਸਿੰਘ ਵਲੋਂ ਸਾਨਤਨ ਗ੍ਰੰਥਾਂ ਦੇ ਸਰੋਤਾਂ ਵਿੱਚ ਤਬਦੀਲੀ ਕਰਦੇ ਹੋਏ ਉਹਨਾਂ ਵਿੱਚ ਓਮ ਦੀ ਜਗ੍ਹਾਂ ਗੁਰਸਿੱਖ ਧਰਮ ਦੇ ਸਵਤੰਤਰ ਚਿੰਨ੍ਹ ੴ  ਨੂੰ ਰੱਖਣਾ ਅਤੇ ਗੁਰੂ ਗ੍ਰੰਥ ਜੀ ਦੀ ਬਾਣੀ ਵਿੱਚਲੇ ਅਸਲ ਸ਼ਬਦਾਂ ਵਿੱਚ ਤਬਦੀਲ ਕਰਕੇ ਪੇਸ਼ ਕਰਨਾ, ਗੁਰਸਿੱਖ ਧਰਮ ਦੇ ਸਵਤੰਤਰ ਚਿੰਨ੍ਹ ੴ  ਬਾਬਤ ਇਕ ਗਿਣੀ ਮਿੱਥੀ ਸਾਜ਼ਿਸ਼ ਅਧੀਨ ਕੀਤਾ ਗਿਆ ਕਾਰਾ ਹੈ
ਇਸ ਕਿਤਾਬ ਦਾ ਪੂਰਾ ਖੁਲਾਸਾ, ਇਸ ਲੇਖ ਦਾ ਲੇਖਕ ਆਪਣੀ ਆਉਂਣ ਵਾਲੀ ਕਿਤਾਬ ‘ਅਦੁੱਤੀ ਸਵਤੰਤਰ ਸੰਕਲਪੀ ਚਿੰਨ੍ਹ ੴ ‘ ਵਿੱਚ ਵਿਸਥਾਰ ਨਾਲ ਕਰ ਰਿਹਾ ਹੈ।

ਖ਼ਾਲਸਾ ਜੀ ਜਾਗਦੇ ਰਹੋ!

ਜਿਹੜੀਆਂ ਕੌਮਾਂ ਜਾਗਦੇ ਰਹਿ ਆਪਣੇ ਇਤਿਹਾਸ ਤੇ ਪਹਿਰਾ ਦਿੰਦੀਆਂ ਹਨ ਉਹ ਕੌਮਾਂ ਜਿੰਦਾ ਰਹਿੰਦੀਆਂ ਹਨ।

ਖ਼ਾਲਸਾ ਜੀ ਜਾਗਦੇ ਰਹੋ!
ਵੀਰ ਗੁਰਬੰਸ ਸਿੰਘ +91-8199918870 email: veergurbanssingh@gmail.com

- See more at: http://gursikhnews.com/2015/08/article/1696#sthash.wPbzClGB.dpuf

ਜਦੋਂ ਪੰਜਾਬੀ ਯੂਨੀਵਰਸਟੀ ਪਟਿਆਲਾ ਨੇ ਦੀ ਸਵਤੰਤਰ ਹੋਂਦ ਨੂੰ ਖ਼ਤਮ ਕਰਨ ਲਈ ਮਿਥਿਹਾਸਕ ਤੇ ਇਤਿਹਾਸਕ ਗ੍ਰੰਥਾਂ ਦੇ ਅਸਲ ਹਵਾਲੇ ਬਦਲੇ
-: ਵੀਰ ਗੁਰਬੰਸ ਸਿੰਘ +91-81999 18870 email: veergurbanssingh@gmail.com

ਸੰਸਾਰ 'ਤੇ ਉਹੀ ਕੌਮਾਂ ਜਿੰਦਾਂ ਰਹਿੰਦੀਆਂ ਨੇ ਜਿਹੜੀਆਂ ਆਪਣੇ ਇਤਿਹਾਸ ਦੇ ਅਸਲ ਸਰੋਤਾਂ ਨੂੰ ਹੂ-ਬ-ਹੂ ਸੰਭਾਲ ਕੇ ਰੱਖਦੀਆਂ ਹਨ ਤੇ ਸਮੇਂ-ਸਮੇਂ ਤੇ ਉਹਨਾਂ ਦੀ ਅਸਲੀਅਤ ਦਾ ਮੁਲਾਕਣ ਕਰ ਨਵੀਂ ਪੀੜੀ ਨੂੰ ਉਸ ਬਾਰੇ ਜਾਣੂ ਕਰਵਾਉਂਦੀਆਂ ਰਹਿੰਦੀਆਂ ਹਨ। ਖਾਲਸਾ ਪੰਥ (ਗੁਰਸਿੱਖ ਧਰਮ) ਦੀ ਤ੍ਰਾਸਦੀ ਇਹ ਰਹੀ ਕਿ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਤਕਰੀਬਨ ੧੭੫ ਸਾਲ ਦੇ ਵੱਖਵੇ ਤੱਕ, ਅਜਿਹੇ ਮੁਲਾਕਣ ਗੁਰਮਤਿ ਦਰਸ਼ਨ ਦੇ ਸਵਤੰਤਰ ਪ੍ਰਕਾਸ਼ ਵਿੱਚ ਕਿੱਤੇ ਵੀ ਕੀਤੇ ਨਹੀਂ ਮਿਲਦੇ। ਜਿਸ ਦੇ ਸਿੱਟੇ ਵਜੋਂ ਕਈ ਮਿਲਾਵਟਾ ਸਿਧਾਂਤਕ ਪੱਖ ਤੋਂ ਲਿਖਤੀ ਰੂਪ ਵਿੱਚ ਗੁਰਸਿੱਖ ਧਰਮ ਵਿੱਚ ਆ ਗਈਆ। ਜਿਵੇਂ ਗੁਰੂ ਗ੍ਰੰਥ ਜੀ ਦੀ ਬਾਣੀ ਵਿੱਚ ਮੁੰਦਾਵਣੀ ਦੀ ਮੋਹਰ ਤੋਂ ਬਾਅਦ ਰਾਗਮਾਲਾ ਦਾ ਦਰਜ਼ ਹੋਣਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵਾਹਿਗੁਰੂ ਸ਼ਬਦ ਦੇ ਸਨਾਤਨੀ ਸਮਾਂ ਵੰਡ ਦੇ ਅਧਾਰ ਤੇ ਅਰਥ ਤੇ ਹੋਰ ਕਈ ਵਾਧੂ ਪਉੜੀਆਂ ਦੀਆਂ ਮਿਲਾਵਟਾਂ, ਸ਼ਹੀਦ ਭਾਈ ਮਨੀ ਸਿੰਘ ਜੀ ਦੇ ਟੀਕੇ ਵਿੱਚ ਇਕ-੨ ਪਉੜੀ ਦੇ ਜਾਪ ਦਾ ਫਲ ਆਦਿ। ਇਹ ਮਿਲਾਵਟਾਂ ਕਿਉਂ ਤੇ ਕਿਵੇਂ ਹੋਈਆਂ ਇਹ ਇੱਕ ਵੱਖਰਾ ਵਿਸ਼ਾ ਹੈ। ਸਿਰਲੇਖ ਦੇ ਵਿਸ਼ੇ ਨੂੰ ਮੁੱਖ ਰੱਖਦੇ ਹੋਏ, ਇਤਿਹਾਸ ਵਿੱਚੋਂ ਇਸ ਵੱਖਰੇ ਵਿਸ਼ੇ ਦੀ ਟੁਕ ਮਾਤਰ ਪੜਚੋਲ ਕਰਦੇ ਹੋਏ ਲੇਖ ਦਾ ਅਰੰਭ ਕਰਦੇ ਹਾਂ।

ਪੰਜਾਬੀ ਦਾ ਇੱਕ ਪ੍ਰਸਿੱਧ ਅਖਾਣ ਹੈ, ਘਰ ਵਾਲੇ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ। ਜਦੋਂ ਘਰ ਦੇ ਮਨੁੱਖ ਘਰੋਂ ਬਾਹਰ ਜਾਂਦੇ ਹਨ ਤਾਂ ਕਿਸੇ ਜਾਣ ਪਛਾਣ ਵਾਲੇ ਦੇ ਹਵਾਲੇ ਘਰ ਛੱਡਕੇ ਜਾਂਦੇ ਹਨ। ਚੰਗਾ, ਸੁਝਵਾਨ ਤੇ ਘਰ ਦੇ ਮਾਲਕ ਨੂੰ ਦਿਲੋਂ ਪਿਆਰ ਕਰਨ ਵਾਲਾ ਬੰਦਾ ਘਰ ਦੀ ਦੇਖ ਭਾਲ ਮਾਲਕ ਦੇ ਕੀਤੇ ਨਿਰਦੇਸ਼ਾਂ ਅਨੁਸਾਰ ਕਰਦਾ ਹੈ। ਪਰ ਬੇਈਮਾਨ, ਈਰਖਾਲੂ ਤੇ ਮੌਕਾਪ੍ਰਸਤ ਬੰਦਾ ਮੌਕਾ ਮਿਲਦੇ ਹੀ ਆਪਣੀ ਮਰਜ਼ੀ ਤੇ ਆਪਣੇ ਆਕਾਵਾਂ ਦੀ ਖੁਸ਼ਾਮਦੀਨ ਲਈ ਘਰ ਦਾ ਸੱਤਿਆ ਨਾਸ ਕਰ ਦਿੰਦਾ ਹੈ। ਖ਼ਾਲਸਾ ਪੰਥ ਜਿਸ ਸਮੇਂ ਘਰ ਬਾਰ ਛੱਡਕੇ ਜੰਗਲਾਂ ਵਿੱਚ ਸਮਾਂ ਗੁਜਾਰ ਰਿਹਾ ਸੀ, ਉਸ ਵੇਲੇ ਮੀਣੇ ਨਿਰਮਲੇ ਤੇ ਉਦਾਸੀਆਂ ਨੇ ਗੁਰਸਿੱਖ ਧਰਮ ਦੀ ਸਵਤੰਤਰ ਫ਼ਿਲਾਸਫ਼ੀ ਦਾ ਹਰ ਪੱਖ ਤੋਂ ਰੱਜ਼ ਕੇ ਘਾਣ ਕੀਤਾ। ਇਹਨਾਂ ਵਿਹਲੜ ਬ੍ਰਾਹਮਣਵਾਦੀ ਟੋਲਿਆਂ ਨੇ ਕਿਰਤੀਆਂ ਦੇ ਸਾਦੇ ਗੁਰਸਿੱਖ ਧਰਮ ਦਰਸ਼ਨ ਨੂੰ ਸਵਤੰਤਰ ਨਾ ਆਖਕੇ ਦੇਸੀ ਭਾਸ਼ਾ ਵਿੱਚ ਵੇਦਾਂ ਦਾ ਸਾਰ ਲਿਖਿਆ ਤੇ ਪੰਜਵਾਂ ਵੇਦ ਪ੍ਰਚਾਰਦੇ ਹੋਏ, ਗੁਰਸਿੱਖ ਧਰਮ ਦੇ ਸਵਤੰਤਰ ਧੁਰੇ ੴ ਨੂੰ ਸਿੱਧਾ ਸਨਾਤਨੀ ਚਿੰਨ੍ਹ ਓਮ ਦਾ ਪੰਜਾਬੀ ਰੂਪਾਂਤਰ ਦੱਸਿਆ।ਪਰ ਜਦੋਂ ੧੯ਵੀਂ ਸਦੀ ਦੇ ਆਖੀਰ ਵਿੱਚ ਜਾਗਰਤ ਗੁਰਸਿੱਖਾਂ ਦੀ ਗੁਰਬਾਣੀ ਦੇ ਸਵਤੰਤਰ ਵਿਚਾਰ ਵਾਲੀ ਲਹਿਰ ਉੱਠੀ ਤਾਂ ਇਹਨਾਂ ਨਿਰਮਲੇ ਤੇ ਉਦਾਸੀਆਂ ਦੇ ਇਸ ਲਹਿਰ ਦੇ ਆਗੁਆਂ ਨਾਲ ਗਿਆਨ ਦੇ ਭੇੜ ਹੋਣ ਲੱਗੇ ਤਾਂ ਇਹਨਾਂ ਮਸੰਦਾਂ ਨੇ ਜਾਗਦੇ ਜ਼ਮੀਰ ਵਾਲੇ ਗੁਰਸਿੱਖਾਂ ਨੂੰ ਹੀ ਪੰਥ ਵਿਚੋਂ ਛੇਕ ਦਿੱਤਾ। ਜਿਵੇਂ ਪ੍ਰੋ ਗੁਰਮੁਖ ਸਿੰਘ ਨੂੰ ਅਕਾਲ ਤਖ਼ਤ ਦੇ ਮੰਸਦਾਂ ਵਲੋਂ ਸੱਚ 'ਤੇ ਪਹਿਰਾ ਦੇਣ ਤੇ ਛੇਕਣਾ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਜਾਤ ਅਧਾਰਤ ਨੀਵਾਂ ਕਹਿ ਕੇ ਗੁਰਸਿੱਖ ਧਰਮ ਦਰਸ਼ਨ ਦੇ ਬਰਾਬਰਤਾ ਵਾਲੇ ਸਿਧਾਂਤ ਦਾ ਘਾਣ ਕਰਦੇ ਹੋਏ, ਇਕ ਲਵਾਰਿਸ ਦੀ ਤਰ੍ਹਾਂ ਇਸ ਫਾਨੀ ਸੰਸਾਰ ਤੋਂ ਦਵਾਈ ਖੁਣੋਂ ਜਾਣ ਤੋਂ ਮਜ਼ਬੂਰ ਕਰਨਾ।

ਗੁਰਸਿੱਖ ਧਰਮ ਦਰਸ਼ਨ ਤੇ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ ਪੰਜਾਬ ਵਿੱਚ ਤਿੰਨ੍ਹ ਵੱਡੇ ਵਿਦਿਆਘਰਾਂ (ਯੂਨੀਵਰਸਟੀਆਂ) ਦੀ ਸਥਾਪਨਾ ਕੀਤੀ ਗਈ:

੧) ਗੁਰੂ ਨਾਨਕ ਯੂਨੀਵਰਸਿਟੀ, ਅੰਮ੍ਰਿਤਸਰ
੨) ਪੰਜਾਬ ਯੂਨੀਵਰਸਟੀ, ਚੰਡੀਗੜ੍ਹ
੩) ਪੰਜਾਬੀ ਯੂਨੀਵਰਸਿਟੀ, ਪਟਿਆਲਾ।
(ਇਹਨਾਂ ਤਿੰਨ੍ਹਾਂ ਨੇ ਗੁਰਸਿੱਖ ਧਰਮ ਦੇ ਵਿਸਥਾਰ ਲਈ ਕੀ ਯੋਗਦਾਨ ਪਾਇਆ ਇਹ ਇੱਕ ਵੱਖਰਾ ਵਿਸ਼ਾ ਹੈ, ਉਹ ਅਸੀਂ ਫੇਰ ਕਦੀ ਵਿਚਾਰਾਂਗੇ।)

ਇਹਨਾਂ ਤਿੰਨ੍ਹਾਂ ਵਿਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਨੀ, ਨਿਰਮਲੇ ਤੇ ਉਦਾਸੀਆਂ ਦੇ ਅਸਲ ਭਗਤ ਮਹਾਰਾਜਾ ਪਟਿਆਲਾ ਸਨ। ਇਸ ਯੂਨੀਵਰਸਿਟੀ ਵਿੱਚ ਗੁਰਸਿੱਖ ਧਰਮ ਫ਼ਿਲਾਸਫ਼ੀ ਤੇ ਸਾਰਾ ਕੰਮ ਸਨਾਤਨ ਫ਼ਿਲਾਸਫ਼ੀ ਨੂੰ ਮੁੱਖ ਰੱਖਦੇ ਹੀ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ।

ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਪੰਜਾਬੀ ਯੂਨਿਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ: ਹਰਪਾਲ ਸਿੰਘ ਪੰਨੂ ਨੇ ਇਸ ਯੂਨਿਵਰਸਿਟੀ ਦੇ ਬਾਨੀ ਖਾਨਦਾਨ ਦੀ ਖੁਸ਼ਾਮਦ ਕਰਦੇ ਹੋਏ, ਇਸਦੇ ਰਾਜੇ ਮ੍ਰਿਗੇਂਦ੍ਰ ਸਿੰਘ ਦਾ "ਸ਼੍ਰੀ ਜਪੁ ਨੀਸਾਣੁ" ਵਾਲਾ ਟੀਕਾ, ਆਪਣੇ ਹੱਥੀ ਸੰਪਾਦਨ ਕਰ, ਸੰਨ ੨੦੧੩ ਵਿੱਚ ਪੰਜਾਬੀ ਯੂਨਿਵਸਿਟੀ ਵਲੋਂ ਪੇਸ਼ ਕੀਤਾ।

ਚਾਪਲੂਸੀ ਵਿੱਚ ਵਿਭਾਗ ਦਾ ਇਹ ਮੁਖੀ ਐਂਨਾ ਅੰਨ੍ਹਾਂ ਹੋਇਆ ਪਿਆ ਸੀ ਕਿ ਇਤਿਹਾਸਕ ਤੇ ਮਿਥਿਹਾਸਕ ਸਰੋਤਾਂ ਦੇ ਅਸਲ ਰੂਪਾਂ ਦੀ ਮ੍ਰਿਗੇਂਦ੍ਰ ਸਿੰਘ ਵਲੋਂ ਕੀਤੀ ਸਿਧੀ ਤਬਦੀਲੀ ਨੂੰ ਵੀ ਬੰਦ ਅੱਖਾਂ ਵਾਲੇ ਕਬੂਤਰ ਦੀ ਤਰ੍ਹਾਂ ਅੱਖੋਂ ਉੱਹਲੇ ਕਰ ਗਿਆ। ਕਹਿਣ ਤੋਂ ਭਾਵ ਰਾਜਾ ਮ੍ਰਿਗੇਂਦ੍ਰ ਸਿੰਘ ਨੇ ਜੋ ਲਿਖਿਆ ਇਸ ਮੀਣੇ ਗੁਰਗੇ ਨੇ ਸਤਿਬਚਨ ਕਹਿੰਦੇ ਹੋਏ ਸੰਪਾਦਨ ਕਰ ਛਾਪ ਦਿੱਤਾ। ਇਸ ਕਿਤਾਬ ਦੇ ਨਮੂਨੇ ਮਾਤਰ ਪ੍ਰਮਾਣਾਂ ਨੂੰ ਅਸੀਂ ਦੋ ਭਾਗਾ ਵਿੱਚ ਵੰਡ ਰਹੇ ਹਾਂ।ਪਹਿਲਾ ਭਾਗ ਵਿੱਚ ਅਸੀਂ ਸਨਾਤਨ ਧਰਮ ਦੇ ਪ੍ਰਮਾਣਾਂ ਦੀ ਸੰਖੇਪ ਜਹੀ ਵਿਚਾਰ ਕਰਾਗੇ ਤੇ ਦੂਜੇ ਭਾਗ ਵਿੱਚ ਗੁਰਸਿੱਖ ਧਰਮ ਦੇ ਪ੍ਰਮਾਣਾਂ ਦੀ ਵਿਚਾਰ ਕਰਾਂਗੇ।

ਾਗ ਪਹਿਲਾ ਸਨਾਤਨ ਧਰਮ ਦੇ ਪ੍ਰਮਾਣਾਂ ਦੇ "ਸ਼ਰੀ ਜਪੁ ਨੀਸਾਣੁ" ਟੀਕੇ ਦੇ ਹਵਾਲੇ ਤੇ ਉਹਨਾਂ ਦੀ ਪੜਚੋਲ:

੧. “ੴ ਇਤਯੇਤਦਕਸ਼ਰਮਿੰਦ ਸਰਵੰ ਤਸਯੋਪਖਯਾਨੰ ਭੂਤੰ ਭਵਿਦਿਭਵਿਖ਼ਯਦਿਤਿ ਸਰਬੰ ਓਂਕਾਰ ਏਵ।”– ਸ਼ਰੀ ਜਪੁ ਨੀਸਾਣੁ ਪੰਨਾ ੨੯
੨. “ੴ ਭਯਾਦਾਨੇ ।੮।੨।੮੭।” – ਸ਼ਰੀ ਜਪੁ ਨੀਸਾਣੁ ਪੰਨਾ ੩੦
੩. “ੴ ਸ਼ਬਦ ਪਵਤਸਯਾਦਾਰੰਭੇ। ਓ ਅਗਿਨਮੀਲੇ ਪੁਰੋਹਿਤੰ…. । ਰਿਗਵੇਦ।੧।੧।੧। ਅਭਯਾਦਾਨੇ ਕਿੰ? ੴ ਇਤਿ ਅਕਸ਼ਰ। ਅਰਥਾਤ – ੴ ਸ਼ਬਦ ਪਲੁਤ ਹੋਵੇ ਅਤੇ ਆਰੰਭ ਵਿੱਚੋਂ ਪ੍ਰਯੋਗ ਹੋਵੇ। ਜਿਵੇਂ ਰਿਗਵੇਦ ਦੇ ਪਹਿਲੇ ਮੰਤਰ ਦੇ ਸਾਹਮਣੇ ‘ੴ ‘ ਵਰਤ ਕੇ ਹੀ ਉਸ ਦਾ ਪ੍ਰਯੋਗ ਕੀਤਾ ਜਾਵੇ। (ਕਿਉਂਕਿ ਮੰਤਰਾਂ ਦੇ ਸਾਹਮਣੇ ਨਾ ਤਾ ਪ੍ਰਣਵ(ੴ ), ਨਾ ਵਿਯਾਹਰਤੀਆ ਹੁੰਦੀਆਂ ਹਨ) “ – ਸ਼ਰੀ ਜਪੁ ਨੀਸਾਣੁ ਪੰਨਾ ੩੦
੪. “ੴ ਇਤਿ ਏਕ ਅਕਸ਼ਰੰ ਬ੍ਰਹਮ (ਗੀਤਾ ੮:੧੩)” – ਸ਼ਰੀ ਜਪੁ ਨੀਸਾਣੁ ਪੰਨਾ ੩੪

ਆਓ ਇਹਨਾਂ ਚਾਰਾਂ ਨਮੂਨਿਆਂ ਦੀ ਵੀਚਾਰ ਕਰੀਏ:

ਪਹਿਲਾ ਭਾਗ: ਮਾਂਡੂਕਯੋਪਨਿਸ਼ਦ ਦਾ ਪਹਿਲਾ ਮੰਤ੍ਰ ਹੈ। ਇਸ ਦਾ ਅਰੰਭ ਵੇਦਿਕ ਚਿੰਨਹ ਓਮ ਨਾਲ ਹੁੰਦਾ ਹੈ ਪਰ ਸ਼ਰੀ ਜਪੁ ਨੀਸਾਣੁ ਦੇ ਲੇਖਕ ਰਾਜਾ ਮਿਰਗੇਂਦਰ ਸਿੰਘ ਨੇ ਇੱਥੇ ਚਿੰਨ੍ਹ ਓਮ ਦੀ ਜਗਹਾ ਤੇ ੴ ਦਾ ਚਿੰਨ੍ਹ ਦੇ ਕੇ ਮੂਲ ਸਰੋਲ ਵਿੱਚ ਤਬਦੀਲੀ ਕੀਤੀ ਹੈ। ਅਸਲ ਮੰਤਰ ਇਸ ਉਪਨਿਸ਼ਦ ਦਾ ਇਵੇਂ ਹੈ: “ਓਮ ਇਤਯੇਤਦਕਸ਼ਰਮਿੰਦ ਸਰਵੰ ਤਸਯੋਪਖਯਾਨੰ ਭੂਤੰ ਭਵਿਦਿ ਭਵਿਖ਼ਯਦਿਤਿ ਸਰਬੰ ਓਂਕਾਰ ਏਵ।”

ਦੂਜਾ ਭਾਗ: ਪ੍ਰਸਿੱਧ ਸੰਸਕ੍ਰਿਤ ਵਿਆਕਰਣ ਦੇ ਵਿਦਵਾਨ ਪਾਣਨੀ ਦੇ ਅਸ਼ਟਾ ਅਧਿਆਏ ਦੇ ਅੱਠਵੇ ਅਧਿਆਏ ਦੇ ਦੂਜੇ ਹਿੱਸੇ ਦਾ ਸਤਾਸੀਵਾਂ ਭਾਗ ਹੈ। ਇਥੇ ਵੀ ਸ਼ਰੀ ਜਪੁ ਨੀਸਾਣੁ ਦੇ ਲਿਖਾਰੀ ਰਾਜਾ ਮਿਰਗੇਂਦਰ ਸਿੰਘ ਨੇ ਅਸਲ ਸਰੋਤ ਦੇ ਓਮ ਨੂੰ ਬਦਲਕੇ ੴ ਚਿੰਨਹ ਨੂੰ ਵਰਤਿਆ। ਅਸ਼ਟਾਅਧਿਆਏ ਦੇ ਇਸ ਭਾਗ ਦੇ ਅਸਲ ਸ਼ਬਦ ਹਨ: ” ਓਮ ਭਯਾਦਾਨੇ।੮।੨।੮੭।”

ਤੀਜਾ ਭਾਗ: ਰਿਗਵੇਦ ਦੇ ਪਹਿਲੇ ਸੂਕਤ ਦੇ ਪਹਿਲੇ ਮੰਤਰ ਦਾ ਹੈ। ਰਿਗਵੇਦ ਦੇ ਇਸ ਮੰਤਰ ਦਾ ਅਰੰਭ ਓਮ ਸ਼ਬਦ ਨਾਲ ਹੁੰਦਾ ਹੈ। ਪਰ ਰਾਜਾ ਮਿਰਗੇਂਦਰ ਸਿੰਘ ਜੀ ਇੱਥੇ ਮੰਤਰ ਦੀ ਵਿਚਾਰ ਕਰਦੇ ਹੋਏ ਸਾਫ਼ ਤੌਰ ਤੇ ਕਹਿ ਰਹੇ ਹਨ ਕਿ ਵੇਦਾਂ ਦੇ ਅਰੰਭ ਵਿੱਚ ਓਮ ਦੀ ਨਹੀਂ ਸਗੋਂ ੴ ਦੀ ਵੀਚਾਰ ਕੀਤੀ ਹੈ। ਰਿਗਵੇਦ ਦੇ ਇਸ ਪਹਿਲੇ ਮੰਤਰ ਦਾ ਅਰੰਭ ਇਸ ਤਰ੍ਹਾਂ ਹੈ: “ਓਮ ਅਗਿਨਮੀਲੇ ਪੁਰੋਹਿਤੰ…. । ਰਿਗਵੇਦ।੧।੧।੧।”

ਚੌਥਾ ਭਾਗ: ਭਗਵਤ ਗੀਤਾ ਦੇ ਅੱਠਵੇਂ ਅਧਿਆਏ ਦੇ ੧੩ ਸਲੋਕ ਦਾ ਹੈ।ਰਾਜਾ ਜੀ ਨੇ ਇਥੇ ਵੀ ਪਹਿਲੇ ਤਿੰਨ ਨਮੂਨਿਆ ਦੀ ਤਰ੍ਹਾਂ ਸਨਾਤਨੀ ਚਿੰਨ ਓਮ ਦੀ ਜਗ੍ਹਾ ਗੁਰਸਿੱਖ ਧਰਮ ਦੇ ਚਿੰਨ ੴ ਦੀ ਵਰਤੋ ਕਰਦੇ ਹੋਏ ਅਸਲ ਗੀਤਾ ਦੇ ਸਰੋਤ ਵਿੱਚ ਤਬਦੀਲੀ ਕਰਦੇ ਹੋਏ ਆਪਣੀ ਕਿਤਾਬ ਵਿੱਚ ਪੇਸ਼ ਕੀਤਾ।ਗੀਤਾ ਦਾ ਅਸਲ ਸਲੋਕ ਹੈ: “ਓਮ ਇਤਿ ਏਕ ਅਕਸ਼ਰੰ ਬ੍ਰਹਮ”

ਸਨਾਤਨ ਗ੍ਰੰਥਾਂ ਦੀ ਵਿਚਾਰ ਬਾਬਤ ਬਹੁਤ ਜ਼ਰੂਰੀ ਟਿੱਪਣੀ: ਇਤਿਹਾਸ ਪੱਖ ਤੋਂ ੴ ਦੀ ਸਭ ਤੋਂ ਪਹਿਲੀ ਵਰਤੋਂ ਗੁਰਸਿੱਖ ਧਰਮ ਦੇ ਧਾਰਮਿਕ ਗ੍ਰੰਥ ਤੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਮਿਲਦੀ ਹੈ। ਗੁਰਸਿੱਖ ਧਰਮ ਦੇ ਇਸ ਧਾਰਮਿਕ ਤੇ ਰਾਜਨੀਤਿਕ ਚਿੰਨ੍ਹ ੴ ਦੇ ਕਰਤਾ ਗੁਰੂ ਨਾਨਕ ਜੀ ਹਨ। ਗੁਰੂ ਨਾਨਕ ਜੀ ਨੇ ਇਸ ਸਵਤੰਤਰ ਚਿੰਨ੍ਹ ਦੀ ਰਚਨਾ, ਸਮੇਂ ਦੇ ਚੱਲ ਰਹੇ ਧਾਰਮਿਕ ਚਿੰਨ੍ਹਾਂ ਨਾਲੋਂ ਆਪਣਾ ਨਿਰਮਲ ਪੰਥ ਵੱਖ ਕਰਨ ਲਈ ਕੀਤੀ।ਤਾਂ ਜੋ ਦੁਨੀਆ ਨੂੰ ਪਤਾ ਚੱਲ ਜਾਵੇ ਸਾਡਾ ਧਰਮ ਵੱਖਰਾ ਹੈ। ਸਾਡਾ ਧਾਰਮਿਕ ਤੇ ਰਾਜਸੀ ਨਿਸ਼ਾਨ (ੴ) ਵੱਖਰਾ ਹੈ। ਅਸੀਂ ਨ ਹਿੰਦੂ ਹਾਂ ਨਾ ਮੁਸਲਮਾਨ ਹਾਂ। ਅਸੀਂ ਸਾਰੇ ਇਕ ਕਰਤਾਰ ਦੀ ਸੰਤਾਨ ਹਾਂ। ਨ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡ ਪਰਾਨ ॥–(ਗੁਰੂ ਗ੍ਰੰਥ ਜੀ ੧੧੩੬) ਇਹਨਾਂ ਦੋਹਨਾਂ ਧਰਮ ਦੇ ਧਾਰਮਿਕ ਆਗੂਆਂ ਨੇ ਜੋ ਲਿਖਿਆ ਹੈ ਅਸੀਂ ਦੋਹਨਾਂ ਨੂੰ ਛੱਡ ਦਿੱਤਾ ਹੈ। ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥੩॥-(ਗੁਰੂ ਗ੍ਰੰਥ ੧੧੫੯)। ਗੁਰੂ ਨਾਨਕ ਜੀ ਨੇ ਅਜਿਹੇ ਸਵਤੰਤਰ ਚਿੰਨ੍ਹ ਦੀ ਰਚਨਾ ਕਰਕੇ, ਇਸਨੂੰ ਏਕੰਕਾਰ ਨਾਂ ਦਿੱਤਾ ਤੇ ਇਤਿਹਾਸਕ ਗਵਾਹੀ ਵਜੋਂ ਇਸ ਨਾਂ ਨੂੰ ਆਪਣੀ ਸਵੈ ਰਚਿਤ ਬਾਣੀ ਵਿੱਚ ੧੩ ਵਾਰ ਦਰਜ਼ ਕੀਤਾ।ਸੰਖੇਪ ਵਿੱਚ, ਸਨਾਤਨ ਧਰਮ ਦੇ ਗ੍ਰੰਥਾਂ ਵਿੱਚ ਕਿਤੇ ਵੀ ਸਵਤੰਤਰ ਚਿੰਨ੍ਹ ੴ ਤੇ ਇਸਦੇ ਪਾਠ ਏਕੰਕਾਰ ਦੀ ਵਿਚਾਰ ਨਹੀਂ ਹੈ, ਕਿਉਂਕਿ ਇਤਿਹਾਸ ਤੌਰ 'ਤੇ ਪਹਿਲੀ ਵਾਰ ਇਸ ਚਿੰਨ੍ਹ ੴ ਤੇ ਇਸਦੇ ਪਾਠ ਏਕੰਕਾਰ ਦੀ ਵੀਚਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਮਿਲਦੀ ਹੈ।

ਇਸ ਲਈ ਸ਼ਰੀ ਜਪੁ ਨੀਸਾਣੁ ਕਿਤਾਬ ਦੇ ਲੇਖਕ ਮਿਰਗੇਂਦਰ ਸਿੰਘ ਦੁਆਰਾ ਇਸ ਚਿੰਨ੍ਹ ਦੀ ਵਰਤੋਂ ਵੇਦਾਂ ਤੇ ਹੋਰ ਸਨਾਤਨੀ ਗ੍ਰੰਥਾਂ ਵਿੱਚ ਦਰਸਾਉਣਾ ਤੇ ਉਪਰੋਂ ਦਾਵਾ ਕਰਨਾ ਕਿ ੴ ਚਿੰਨ੍ਹ ਤਾਂ ਪਹਿਲਾ ਹੀ ਸਨਾਤਨ ਗ੍ਰੰਥਾਂ ਵਿੱਚ ਮੌਜ਼ੂਦ ਹੈ ਨਿਰਾ ਹੀ ਖ਼ਿਆਲੀ ਪਲਾਉ ਹੈ। ਆਪ ਜੀ ਨੇ ਇਹ ਪਲਾਉ ਆਪਣੇ ਸਨਾਤਨੀ ਆਕਾਵਾਂ ਨੂੰ ਖੁਸ਼ ਕਰਨੇ ਲਈ ਪਕਾਇਆ ਹੈ।ਜਿਸਦੀ ਵਿਚਾਰ ਆਪ ਜੀ ਇਸੇ ਕਿਤਾਬ ਦੀ ਭੂਮਿਕਾ ਵਿੱਚ ਖੁੱਲ੍ਹ ਕੇ ਕਰਦੇ ਹਨ। ਇਹ ਖ਼ਿਆਲੀ ਪਲਾਉ ਬਣਾਉਂਦੇ ਹੋਏ ਜਿੱਥੇ ਆਪ ਜੀ ਆਪਣੀ ਸਵੈ-ਕਲਮ ਨਾਲ ਵਿਸ਼ਵਾਸਘਾਤ ਕੀਤਾ ਹੈ। ਉੱਥੇ ਹੀ ਸਨਾਤਨ ਮੱਤ ਦੇ ਮੂਲ ਗ੍ਰੰਥਾਂ ਦੇ ਮੂਲ ਸਰੋਤਾਂ ਵਿੱਚ ਤਬਦੀਲੀ ਕਰਦੇ ਇਸ ਤਬਦੀਲੀ ਵਿੱਚ ਗੁਰਸਿੱਖ ਧਰਮ ਦੇ ਸਵਤੰਤਰ ਚਿੰਨਹ ੴ ਦੀ ਵਰਤੋਂ ਨੂੰ ਸ਼ਾਮਲ ਕਰਨਾ, ਇਕ ਬਹੁਤ ਹੀ ਮੰਦਭਾਗਾ ਕਰਮ ਹੈ। ਅਜਿਹੇ ਧ੍ਰਿਗ ਕਰਮ ਕਰਨ ਪਿਛੇ ਆਪ ਜੀ ਦਾ ਮੁਖ ਨਿਸ਼ਾਨਾ ਸਾਫ਼ ਤੌਰ ਤੇ ਜ਼ਾਹਰ ਹੋ ਰਿਹਾ ਹੈ ਕਿ ਆਪ ਜੀ ਖ਼ਾਲਸੇ ਦੀ ਸਵਤੰਤਰ ਸੱਤਾ ਦੇ ਸਵਤੰਤਰ ਚਿੰਨ੍ਹ ੴ ਦੀ ਹੋਂਦ ਨੂੰ ਨਹੀਂ ਮੰਨਦੇ ਤੇ ਇਸ ਚਿੰਨ੍ਹ ਨੂੰ ਵੇਦਾਂ ਦੇ ਓਮ ਦਾ ਪੰਜਾਬੀ ਰੂਪਾਂਤਰ ਮੰਨਦੇ ਹੋ। ਇਹ ਸਿੱਧ ਕਰਨ ਲਈ ਜੋ ਸੰਸਕ੍ਰਿਤ ਵਿਆਕਰਣ ਤੇ ਗੁਰਬਾਣੀ ਵਿਆਕਰਣ ਦਾ ਮਿਲਗੋਬਾ ਆਪ ਜੀ ਨੇ ਕੀਤਾ ਉਸ ਦੀ ਮਿਸਾਲ ਦੁਨਿਆ ਤੇ ਕਿਤੇ ਵੀ ਨਹੀਂ ਮਿਲਦੀ। ਇਸ ਕਿਤਾਬ(ਸ਼ਰੀ ਜਪੁ ਨੀਸਾਣੁ ਕਿਤਾਬ) ਨੂੰ ਪੜਨ ਤੋਂ ਬਾਅਦ ਹਰ ਪਾਠਕ ਦੇ ਮਨ ਵਿਚੋਂ ਧ੍ਰਿਗ ਸ਼ਬਦ ਹੀ ਮਿਰਗੇਂਦਰ ਸਿੰਘ ਲਈ ਨਿਕਲਣਗੇ। ਜੋ ਕਿ ਰਾਜਸੀ ਖਾਨਦਾਨ ਲਈ ਸ਼ੋਬਦੇ ਨਹੀਂ ਖਾਸ ਕਰ ਜਿਸ ਦਾ ਨਾਤਾ ਗੁਰੂ ਗ੍ਰੰਥ ਜੀ ਦੇ ਘਰ ਨਾਲ ਹੋਵੇ।

ਭਾਗ ਦੂਜਾ ਗੁਰੂ ਗ੍ਰੰਥ ਜੀ ਦੀ ਬਾਣੀ ਬਾਬਤ ਸ਼ਰੀ ਜਪੁ ਨੀਸਾਣੁ ਟੀਕੇ ਦਾ ਪ੍ਰਮਾਣ ਤੇ ਉਸ ਦੀ ਪੜਚੋਲ:

ੴ ਦਾ ਪਲੂਤ ਰੂਪ ਹੋਣਾ ਹੀ ਇਸਦੀ ਦਾਰਸ਼ਨਿਕ ਸ਼ਰਤਾਂ ਦੀ ਪੁਸ਼ਟੀ ਕਰਣ ਵਿੱਚ ਸਮਰਥ ਹੋਣਾ ਸੰਭਵ ਹੋ ਸਕਦਾ ਹੈ। ਇਸੇ ਗੱਲ ਨੂੰ ਸਾਹਮਣੇ ਅਨੁਭਵ ਕਰਕੇ ਸਰੀ ਗੁਰੂ ਨਾਨਕ ਦੇਵ ਜੀ ਨੇ:- “ਓਨਮ ਅਖਰ ਸੁਣਹੁ ਬੀਚਾਰੁ॥ ੴ ਨਮ ਅਖਰ ਤ੍ਰਿਭਵਣ ਸਾਰੁ॥” ਕਿਹਾ ਹੈ।”– ਸ਼ਰੀ ਜਪੁ ਨੀਸਾਣੁ ਪੰਨਾ ੩੩

ਗੁਰਬਾਣੀ ਦੀ ਵੀਚਾਰ ਕਰਦੇ ਤਾਂ ਰਾਮਰਾਏ ਨੂੰ ਵੀ ਮਿਰਗੇਂਦਰ ਸਿੰਘ ਨੇ ਮਾਤ ਦੇ ਦਿੱਤੀ। ਰਾਮਰਾਏ ਨੇ ਤਾਂ ‘ਮੁਸਲਮਾਨ’ ਸ਼ਬਦ ਦੇ ਅੱਧੇ ਅੱਖਰ ਹੀ ਜ਼ੁਬਾਨੀ ਕਲਾਮੀ ‘ਬਈਮਾਨ‘ ਕਹਿਕੇ ਬਦਲੇ ਸਨ। ਪਰ ਇਥੇ ਤਾਂ ਲਿਖਤੀ ਤੌਰ 'ਤੇ ਹੀ ਗੁਰਬਾਣੀ ਦੇ ਅੱਖਰ ਬਦਲਦੇ ਹੋਏ ਇਹ ਦਾਵਾ ਮਿਰਗੇਂਦਰ ਸਿੰਘ ਵਲੋਂ ਕੀਤਾ ਜਾ ਰਿਹਾ ਹੈ ਕਿ ਗੁਰੂ ਨਾਨਕ ਜੀ ਦਾ ਵੇਦਾਂ ਦੇ ਓਨਮ(ਓਮ ਨਮ:) ਮੰਤਰ ਲਿਖਣ ਤੋਂ ਭਾਵ ੴ ਨਮ ਹੈ।ਇਸ ਲਈ ਆਪਜੀ ਨੇ ਗੁਰਬਾਣੀ ਦੀ ਅਸਲ ਪੰਗਤੀ ‘ਓਨਮ ਅਖਰ ਤ੍ਰਿਭਣ ਸਾਰੁ’ ਨੂੰ ‘ੴ ਨਮ ਅਖਰ ਤ੍ਰਿਭਣ ਸਾਰੁ।’ ਦੇ ਰੂਪ ਵਿੱਚ ਬਦਲ ਕੇ ਪੇਸ਼ ਕਰਨ ਦੀ, ਨ ਬਖ਼ਸ਼ਣ ਯੋਗ ਗਲਤੀ ਕਰ ਦਿੱਤੀ ਹੈ।

ਖ਼ਾਲਸਾ ਜੀ! ਇਕ ਉਹ ਸਮਾਂ ਸੀ ਜਦੋਂ ਗੁਰਬਾਣੀ ਦੇ ਅਖਰ ਜ਼ੁਬਾਨੀ ਕਲਾਮੀ ਬਦਲਣ ਤੇ ਸਾਰੇ ਨਿਰਮਲ ਪੰਥ ਦੇ ਗੁਰਸਿੱਖਾਂ ਨੇ ਉਸੇ ਵੇਲੇ ਹਰਕਤ ਵਿੱਚ ਆਉਂਦੇ ਹੋਏ ਰਾਮਰਾਏ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਸੀ ਤੇ ਇਕ ਅੱਜ ਦਾ ਸਮਾਂ ਹੈ ਦੋ ਸਾਲ ਹੋ ਗਏ ਨੇ ਇਸ ਕਿਤਾਬ ਨੂੰ ਪੰਜਾਬੀ ਯੂਨਿਵਰਸਿਟੀ ਦੇ ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਨ ਕੀਤੇ ਹੋਏ। ਪਰ ਕਿਸੇ ਵੀ ਸੰਸਥਾ, ਜਥੇਬੰਦੀ ਜਾਂ ਗੁਰਸਿੱਖ ਧਰਮ ਦੇ ਡਾਕਟਰ ਅਖਵਾਉਂਣ ਵਾਲੇ ਵਿਦਵਾਨਾਂ ਚੋਂ ਇਕ ਨੇ ਵੀ ਇਸ ਵਿਸ਼ੇ ਦੇ ਵਿਰੋਧ ਵਿੱਚ ਇਕ ਅੱਖਰ ਵੀ ਨਹੀਂ ਲਿਖਿਆ। ਸਗੋਂ ਇਸਦੇ ਉੱਲਟ ਡਾਕਟਰਾਂ ਤੇ ਜਥੇਬੰਦੀਆਂ ਵਲੋਂ ਇਸ ਦੇ ਸੰਪਾਦਕ (ਡਾ: ਹਰਪਾਲ ਸਿੰਘ ਪੰਨੂ) ਨੂੰ ਦੇਸ਼ਾਂ ਵਿਦੇਸ਼ਾਂ ਦੇ ਸਮਾਗਮਾ ਵਿੱਚ ਬੁਲਾ ਕੇ ਸਤਿਕਾਰਿਆ ਜਾਅ ਰਿਹਾ ਹੈ ਤੇ ਗੁਰਸਿੱਖ ਧਰਮ ਦਾ ਚੰਗੀ ਤਰ੍ਹਾਂ ਘਾਣ ਕਰਨ ਲਈ ਹੱਲਾਂ ਸ਼ੇਰੀ ਦਿੱਤੀ ਜਾ ਰਹੀ ਹੈ।

ਅੰਤ ਵਿੱਚ ਰਾਜਾ ਮਿਰਗੇਂਦਰ ਸਿੰਘ ਵਲੋਂ ਸਾਨਤਨ ਗ੍ਰੰਥਾਂ ਦੇ ਸਰੋਤਾਂ ਵਿੱਚ ਤਬਦੀਲੀ ਕਰਦੇ ਹੋਏ ਉਹਨਾਂ ਵਿੱਚ ਓਮ ਦੀ ਜਗ੍ਹਾਂ ਗੁਰਸਿੱਖ ਧਰਮ ਦੇ ਸਵਤੰਤਰ ਚਿੰਨ੍ਹ ੴ ਨੂੰ ਰੱਖਣਾ ਅਤੇ ਗੁਰੂ ਗ੍ਰੰਥ ਜੀ ਦੀ ਬਾਣੀ ਵਿੱਚਲੇ ਅਸਲ ਸ਼ਬਦਾਂ ਵਿੱਚ ਤਬਦੀਲ ਕਰਕੇ ਪੇਸ਼ ਕਰਨਾ, ਗੁਰਸਿੱਖ ਧਰਮ ਦੇ ਸਵਤੰਤਰ ਚਿੰਨ੍ਹ ੴ ਬਾਬਤ ਇਕ ਗਿਣੀ ਮਿੱਥੀ ਸਾਜ਼ਿਸ਼ ਅਧੀਨ ਕੀਤਾ ਗਿਆ ਕਾਰਾ ਹੈ। ਇਸ ਕਿਤਾਬ ਦਾ ਪੂਰਾ ਖੁਲਾਸਾ, ਇਸ ਲੇਖ ਦਾ ਲੇਖਕ ਆਪਣੀ ਆਉਂਣ ਵਾਲੀ ਕਿਤਾਬ "ਅਦੁੱਤੀ ਸਵਤੰਤਰ ਸੰਕਲਪੀ ਚਿੰਨ੍ਹ ੴ" ਵਿੱਚ ਵਿਸਥਾਰ ਨਾਲ ਕਰ ਰਿਹਾ ਹੈ।

ਖ਼ਾਲਸਾ ਜੀ ਜਾਗਦੇ ਰਹੋ !

ਜਿਹੜੀਆਂ ਕੌਮਾਂ ਜਾਗਦੇ ਰਹਿ ਆਪਣੇ ਇਤਿਹਾਸ 'ਤੇ ਪਹਿਰਾ ਦਿੰਦੀਆਂ ਹਨ, ਉਹ ਕੌਮਾਂ ਜਿੰਦਾ ਰਹਿੰਦੀਆਂ ਹਨ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top